ਅੰਡੇ ਖਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ! ਇਹ 5 ਲੋਕ ਭੁੱਲ ਕੇ ਵੀ ਨਾ ਖਾਣ, ਸਿਹਤ ਲਈ ਖ਼ਤਰਾ!
ਸਵੇਰੇ ਦੇ ਨਾਸ਼ਤੇ ਵਿੱਚ ਕੁਝ ਸਿਹਤਮੰਦ ਅਤੇ ਤੁਰੰਤ ਬਣ ਕੇ ਤਿਆਰ ਹੋ ਜਾਣ ਵਾਲੀ ਚੀਜ਼ ਬਣਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਮਨ 'ਚ ਅੰਡੇ ਦਾ ਨਾਮ ਆਉਂਦਾ ਹੈ। ਉਬਲੇ ਹੋਏ ਅੰਡੇ ਤੋਂ ਲੈ ਕੇ ਮਸਾਲੇਦਾਰ ਆਮਲੈਟ ਅਤੇ ਹਾਫ ਫਰਾਈ ਵਰਗੀਆਂ ਅਨੇਕਾਂ ਡਿਸ਼ਾਂ

ਸਵੇਰੇ ਦੇ ਨਾਸ਼ਤੇ ਵਿੱਚ ਕੁਝ ਸਿਹਤਮੰਦ ਅਤੇ ਤੁਰੰਤ ਬਣ ਕੇ ਤਿਆਰ ਹੋ ਜਾਣ ਵਾਲੀ ਚੀਜ਼ ਬਣਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਅੰਡੇ ਦਾ ਨਾਮ ਆਉਂਦਾ ਹੈ। ਉਬਲੇ ਹੋਏ ਅੰਡੇ ਤੋਂ ਲੈ ਕੇ ਮਸਾਲੇਦਾਰ ਆਮਲੈਟ ਅਤੇ ਹਾਫ ਫਰਾਈ ਵਰਗੀਆਂ ਅਨੇਕਾਂ ਡਿਸ਼ਾਂ ਸਵੇਰ ਦੇ ਨਾਸ਼ਤੇ ਵਿੱਚ ਅਕਸਰ ਬਣਾਈਆਂ ਜਾਂਦੀਆਂ ਹਨ।
ਅੰਡਾ ਨਾ ਸਿਰਫ਼ ਪ੍ਰੋਟੀਨ ਦਾ ਚੰਗਾ ਸਰੋਤ ਹੁੰਦਾ ਹੈ, ਸਗੋਂ ਇਹ ਕੈਲਸ਼ੀਅਮ, ਫੋਲਿਕ ਐਸਿਡ, ਐਮੀਨੋ ਐਸਿਡ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸਦਾ ਨਿਯਮਤ ਸੇਵਨ ਸਿਹਤ ਲਈ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ।
ਇਸਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਅੰਡੇ ਦਾ ਸੇਵਨ ਹਰ ਕਿਸੇ ਲਈ ਲਾਭਕਾਰੀ ਨਹੀਂ ਹੁੰਦਾ? ਕੁਝ ਲੋਕਾਂ ਨੂੰ ਇਸਦਾ ਸੇਵਨ ਕਰਨ ਤੋਂ ਵਿਸ਼ੇਸ਼ ਤੌਰ 'ਤੇ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਉਨ੍ਹਾਂ ਦੀ ਸਿਹਤ ਨੂੰ ਫਾਇਦੇ ਦੀ ਥਾਂ ਵੱਡਾ ਨੁਕਸਾਨ ਹੋ ਸਕਦਾ ਹੈ।
ਆਓ ਜਾਣੀਏ ਕਿ ਅਜਿਹੇ ਕਿਹੜੇ ਲੋਕ ਹਨ ਜਿਨ੍ਹਾਂ ਨੂੰ ਅੰਡੇ ਭੁੱਲਕੇ ਵੀ ਨਹੀਂ ਖਾਣੇ ਚਾਹੀਦੇ।
ਇਹ 5 ਲੋਕ ਅੰਡੇ ਦਾ ਸੇਵਨ ਭੁੱਲਕੇ ਵੀ ਨਾ ਕਰਨ
ਉੱਚ ਕੋਲੈਸਟ੍ਰੋਲ ਵਾਲੇ ਲੋਕ
ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਖਾਸ ਤੌਰ 'ਤੇ ਅੰਡੇ ਦੇ ਪੀਲੇ ਭਾਗ, ਯਾਨੀ ਜਰਦੀ, ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅੰਡੇ ਦੀ ਜਰਦੀ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਜੇ ਇਸਦਾ ਵੱਧ ਮਾਤਰਾ ਵਿੱਚ ਸੇਵਨ ਕੀਤਾ ਜਾਵੇ ਤਾਂ ਇਹ ਖੂਨ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੀ ਹੈ।
ਪਾਚਣ ਸੰਬੰਧੀ ਸਮੱਸਿਆ ਵਾਲੇ ਲੋਕ
ਜੇਕਰ ਤੁਸੀਂ ਪਹਿਲਾਂ ਤੋਂ ਹੀ ਪਾਚਣ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਹੋ, ਤਾਂ ਤੁਹਾਨੂੰ ਅੰਡੇ ਦਾ ਸੇਵਨ ਭੁੱਲਕੇ ਵੀ ਨਹੀਂ ਕਰਨਾ ਚਾਹੀਦਾ।
ਅੰਡਾ ਭਾਰੀ ਹੁੰਦਾ ਹੈ ਅਤੇ ਇਸਨੂੰ ਪਚਣ ਵਿੱਚ ਸਮਾਂ ਲੱਗਦਾ ਹੈ। ਇਹ ਅਜਿਹੇ ਲੋਕਾਂ ਦੀ ਪੇਟ ਸੰਬੰਧੀ ਸਮੱਸਿਆਵਾਂ ਨੂੰ ਹੋਰ ਵਧਾ ਸਕਦਾ ਹੈ।
ਕਿਡਨੀ ਦੀ ਸਮੱਸਿਆ ਵਾਲੇ ਲੋਕ
ਜੇਕਰ ਤੁਹਾਨੂੰ ਕਿਡਨੀ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਅੰਡੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਜਾਂ ਫਿਰ ਡਾਕਟਰ ਦੀ ਸਲਾਹ ਲੈ ਕੇ ਹੀ ਸੀਮਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
ਅੰਡਾ ਉੱਚ ਪ੍ਰੋਟੀਨ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ, ਜੋ ਕਿਡਨੀ ਉੱਤੇ ਵੱਧ ਦਬਾਅ ਪਾ ਸਕਦਾ ਹੈ ਅਤੇ ਇਸਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਐਲਰਜੀ ਵਾਲੇ ਲੋਕ
ਕਈ ਲੋਕਾਂ ਨੂੰ ਅੰਡਾ ਖਾਣ ਨਾਲ ਐਲਰਜੀ ਹੋ ਜਾਂਦੀ ਹੈ, ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਉਹ ਅਣਜਾਣੇ ਵਿੱਚ ਅੰਡੇ ਦਾ ਸੇਵਨ ਕਰ ਲੈਂਦੇ ਹਨ। ਅਜਿਹੀ ਗਲਤੀ ਨਾ ਕਰੋ।
ਜੇਕਰ ਅੰਡਾ ਖਾਣ ਤੋਂ ਬਾਅਦ ਤੁਹਾਨੂੰ ਨਿਯਮਤ ਤੌਰ 'ਤੇ ਉਲਟੀ, ਮਤਲੀ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਣ, ਤਾਂ ਤੁਰੰਤ ਅੰਡੇ ਦਾ ਸੇਵਨ ਬੰਦ ਕਰੋ। ਇਹ ਸੰਭਵ ਹੈ ਕਿ ਤੁਹਾਨੂੰ ਅੰਡਿਆਂ ਨਾਲ ਐਲਰਜੀ ਹੋਵੇ। ਇਸ ਦੀ ਪੁਸ਼ਟੀ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਚਮੜੀ ਦੀਆਂ ਸਮੱਸਿਆਵਾਂ ਵਾਲੇ ਲੋਕ
ਜਿਨ੍ਹਾਂ ਲੋਕਾਂ ਨੂੰ ਐਗਜ਼ੀਮਾ, ਪਿੰਪਲ ਜਾਂ ਹੋਰ ਕਿਸੇ ਵੀ ਕਿਸਮ ਦੀ ਚਮੜੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਅੰਡੇ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਅੰਡੇ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਕੁਝ ਲੋਕਾਂ ਵਿੱਚ ਇਹ ਸਰੀਰ ਦਾ ਤਾਪਮਾਨ ਵਧਾ ਕੇ ਚਮੜੀ ਦੀਆਂ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਹਾਲਾਂਕਿ ਇਹ ਸਮੱਸਿਆ ਹਰ ਕਿਸੇ ਨੂੰ ਹੋਵੇ ਇਹ ਜਰੂਰੀ ਨਹੀਂ, ਪਰ ਜਿਨ੍ਹਾਂ ਨੂੰ ਪਹਿਲਾਂ ਤੋਂ ਚਮੜੀ ਦੀ ਪ੍ਰਾਬਲਮ ਹੋਵੇ, ਉਹਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















