(Source: ECI/ABP News)
ਗਰਮੀਆਂ ਦੇ ਕਹਿਰ 'ਚ ਸੀਨੇ ਠਾਰ੍ਹੇਗੀ ਪੰਜਾਬ ਦੀ ਲੱਸੀ, ਜਾਣੋ ਪੌਸ਼ਟਿਕ ਡਰਿੰਕ ਦੇ ਫਾਇਦੇ
Benefits of Lassi: ਗਰਮੀਆਂ 'ਚ ਖਾਣੇ ਨਾਲ ਰੇੜਕਾ, ਲੱਸੀ ਜਾਂ ਰਾਇਤਾ ਬਹੁਤ ਪਸੰਦ ਕੀਤਾ ਜਾਂਦਾ ਹੈ। ਪੰਜਾਬ ਤੇ ਹਰਿਆਣਾ ਦੀ ਲੱਸੀ ਦੇਸ਼ ਭਰ ਵਿੱਚ ਮਸ਼ਹੂਰ ਹੈ। ਉੱਥੇ ਲੋਕ ਖਾਣੇ ਦੇ ਨਾਲ ਲੱਸੀ ਜ਼ਰੂਰ ਪੀਂਦੇ ਹਨ।
Benefits of Lassi: ਗਰਮੀਆਂ 'ਚ ਖਾਣੇ ਨਾਲ ਰੇੜਕਾ, ਲੱਸੀ ਜਾਂ ਰਾਇਤਾ ਬਹੁਤ ਪਸੰਦ ਕੀਤਾ ਜਾਂਦਾ ਹੈ। ਪੰਜਾਬ ਤੇ ਹਰਿਆਣਾ ਦੀ ਲੱਸੀ ਦੇਸ਼ ਭਰ ਵਿੱਚ ਮਸ਼ਹੂਰ ਹੈ। ਉੱਥੇ ਲੋਕ ਖਾਣੇ ਦੇ ਨਾਲ ਲੱਸੀ ਜ਼ਰੂਰ ਪੀਂਦੇ ਹਨ। ਕੜਾਕੇ ਦੀ ਗਰਮੀ ਵਿੱਚ ਠੰਢੀ ਮਲਾਈ ਵਾਲੀ ਲੱਸੀ ਦਾ ਗਿਲਾਸ ਪੀਣ ਨੂੰ ਮਿਲ ਜਾਵੇ ਤਾਂ ਮਜ਼ਾ ਆ ਜਾਂਦਾ ਹੈ।
ਰੇੜਕਾ ਤੇ ਲੱਸੀ ਨਾ ਸਿਰਫ਼ ਸਵਾਦ ਲਈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਹਰ ਰੋਜ਼ ਲੱਸੀ ਪੀਂਦੇ ਹੋ, ਤਾਂ ਤੁਹਾਨੂੰ ਹੀਟਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ। ਲੱਸੀ ਤੇ ਰੇੜਕੇ ਨੂੰ ਪੌਸ਼ਟਿਕ ਡਰਿੰਕ ਮੰਨਿਆ ਜਾਂਦਾ ਹੈ। ਇਸ ਨਾਲ ਪੇਟ ਤੇ ਪਾਚਨ ਤੰਤਰ ਠੀਕ ਕੰਮ ਕਰਦਾ ਹੈ। ਇਸ ਨੂੰ ਪੀਣ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਘਰ 'ਚ ਵੀ ਆਸਾਨੀ ਨਾਲ ਰੇੜਕਾ ਤੇ ਲੱਸੀ ਬਣਾ ਸਕਦੇ ਹੋ। ਜਾਣੋ ਰੇੜਕਾ ਤੇ ਮਿੱਠੀ ਲੱਸੀ ਬਣਾਉਣ ਦੀ ਰੈਸਿਪੀ।
ਰੇੜਕਾ ਕਿਵੇਂ ਬਣਾਉਣਾ
1- ਘਰ 'ਚ ਰੇੜਕਾ ਬਣਾਉਣ ਲਈ ਦਹੀਂ 'ਚ ਪਾਣੀ ਮਿਲਾ ਕੇ ਬਲੈਂਡਰ, ਮਿਕਸਰ ਜਾਂ ਮਧਾਣੀ ਨਾਲ ਚੰਗੀ ਤਰ੍ਹਾਂ ਹਿਲਾਓ।
2- ਹੁਣ ਸਵਾਦ ਨੂੰ ਵਧਾਉਣ ਲਈ ਭੁੰਨ੍ਹਿਆ ਹੋਇਆ ਜੀਰਾ ਪਾਊਡਰ, ਕਾਲਾ ਨਮਕ, ਪੁਦੀਨਾ ਤੇ ਕੱਟਿਆ ਹੋਇਆ ਧਨੀਆ ਪਾਓ।
3- ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾ ਜਿਹਾ ਹਿੰਗ ਤੇ ਜੀਰਾ ਵੀ ਮਿਲਾ ਸਕਦੇ ਹੋ।
4- ਰੇੜਕੇ 'ਚ ਕਾਲਾ ਨਮਕ ਪਾਓ। ਇਸ ਨਾਲ ਸਵਾਦ ਹੋਰ ਵੀ ਵਧੀਆ ਹੋ ਜਾਂਦਾ ਹੈ।
ਲੱਸੀ ਕਿਵੇਂ ਬਣਾਈਏ
1- ਲੱਸੀ ਬਣਾਉਣਾ ਕਾਫੀ ਆਸਾਨ ਹੈ। ਇਸ ਲਈ ਗਾੜ੍ਹਾ ਦਹੀਂ ਲਵੋ
2- ਹੁਣ ਦਹੀਂ 'ਚ ਚੀਨੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3- ਜਦੋਂ ਥੋੜ੍ਹੀ ਜਿਹੀ ਝੱਗ ਬਣਨ ਲੱਗੇ ਤਾਂ ਉੱਪਰੋਂ ਗਿਲਾਸ ਜਾਂ ਮਿੱਟੀ ਦੇ ਕੁੱਲ੍ਹੜ ਵਿੱਚ ਪਾ ਦਿਓ।
4- ਲੱਸੀ ਦਾ ਸਵਾਦ ਵਧਾਉਣ ਲਈ ਤੁਸੀਂ ਗੁਲਾਬ ਦਾ ਸ਼ਰਬਤ, ਕੇਸਰ ਜਾਂ ਖਸਖਸ ਵੀ ਪਾ ਸਕਦੇ ਹੋ।
5- ਗਰਮੀਆਂ 'ਚ ਲੱਸੀ 'ਚ ਤੁਸੀਂ ਬਾਰੀਕ ਕੱਟਿਆ ਹੋਇਆ ਅੰਬ ਜਾਂ ਕੋਈ ਵੀ ਫਲ ਮਿਲਾ ਸਕਦੇ ਹੋ।
ਇਹ ਵੀ ਪੜ੍ਹੋ: ਹਾਈ ਬਲੱਡ ਪ੍ਰੈਸ਼ਰ ਤੋਂ ਤੁਸੀਂ ਵੀ ਹੋ ਪ੍ਰੇਸ਼ਾਨ? ਤਾਂ ਇਨ੍ਹਾਂ ਫਲਾਂ ਦਾ ਕਰੋ ਸੇਵਨ
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
