(Source: ECI/ABP News/ABP Majha)
Quail Meat Benefits: ਬਟੇਰ ਦਾ ਮੀਟ ਖਾਣ ਨਾਲ ਮਿਲਦੇ ਨੇ ਗਜ਼ਬ ਦੇ ਫਾਇਦੇ...ਭੁੱਲ ਜਾਵੋਗੇ ਚਿਕਨ ਅਤੇ ਮਟਨ ਨੂੰ
Health Tips: ਬਟੇਰ ਦੇ ਮੀਟ ਵਿੱਚ ਭਰਪੂਰ ਮਾਤਰਾ ਵਿੱਚ ਫੈਟੀ ਐਸਿਡ ਹੁੰਦੇ ਹਨ ਜੋ ਤੁਹਾਡੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਲਈ ਫਾਇਦੇਮੰਦ ਹੁੰਦੇ ਹਨ।
Quail Meat Benefits: ਜਿਹੜੇ ਲੋਕ ਨਾਨ-ਵੈਜ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ਲਈ ਕਈ ਤਰ੍ਹਾਂ ਦੀ ਨਾਨ-ਵੈਜ dishes ਹੁੰਦੀਆਂ ਹਨ। ਜਿਸ ਕਰਕੇ ਤੁਸੀਂ ਚਿਕਨ, ਮਟਨ, ਮੱਛੀ ਆਦਿ ਦੇ ਵਿੱਚ ਬਹੁਤ ਸਾਰੀਆਂ ਰੈਸਿਪੀਆਂ ਦਾ ਜ਼ਰੂਰ ਸੇਵਨ ਕੀਤਾ ਹੋਵੇਗਾ। ਕਈ ਲੋਕਾਂ ਨੂੰ ਤਾਂ ਵੱਖ-ਵੱਖ ਤਰ੍ਹਾਂ ਦੇ ਨਾਨ-ਵੈਜ ਵਿਅੰਜਨ ਖਾਣੇ ਬਹੁਤ ਪਸੰਦ ਹੁੰਦੇ ਹਨ। ਪਰ ਤੁਸੀਂ ਬਟੇਰ ਦਾ ਮਾਸ ਸ਼ਾਇਦ ਹੀ ਖਾਧਾ ਹੋਵੇਗਾ। ਬਟੇਰ ਨੂੰ ਅੰਗਰੇਜ਼ੀ ਵਿੱਚ Quail ਕਹਿੰਦੇ ਹਨ। ਇਸ ਦੇ ਅੰਡੇ ਵੀ ਬੜੇ ਸ਼ੌਕ ਨਾਲ ਖਾਏ ਜਾਂਦੇ ਹਨ ਅਤੇ ਇਸ ਦਾ ਮੀਟ ਵੀ ਖਾਣਾ ਪਸੰਦ ਕੀਤਾ ਜਾਂਦਾ ਹੈ। ਜੇਕਰ ਤੁਸੀਂ ਇੱਕ ਵਾਰ ਬਟੇਰ ਦਾ ਮਾਸ ਖਾਓਗੇ ਤਾਂ ਤੁਹਾਨੂੰ ਕਈ ਫਾਇਦੇ ਦੇਖਣ ਨੂੰ ਮਿਲਣਗੇ।
ਅੱਜ ਕੱਲ੍ਹ ਬਟੇਰ ਪਾਲਣ ਦਾ ਧੰਦਾ ਵੀ ਕਾਫੀ ਵਧ-ਫੁੱਲ ਰਿਹਾ ਹੈ ਕਿਉਂਕਿ ਲੋਕ ਬਟੇਰ ਦਾ ਮਾਸ ਖਾਣ ਦੇ ਬਹੁਤ ਸ਼ੌਕੀਨ ਹਨ। ਬਟੇਰ ਦੇ ਮੀਟ ਵਿੱਚ ਚਿਕਨ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਅਤੇ ਇਸ ਦੇ ਅੰਡੇ ਵੀ ਵਧੇਰੇ ਪੌਸ਼ਟਿਕ ਮੰਨੇ ਜਾਂਦੇ ਹਨ। ਬਟੇਰ ਕੋਈ ਭਾਰਤੀ ਪੰਛੀ ਨਹੀਂ ਹੈ, ਇਹ 70 ਦੇ ਦਹਾਕੇ ਵਿੱਚ ਅਮਰੀਕਾ ਤੋਂ ਭਾਰਤ ਲਿਆਇਆ ਗਿਆ ਸੀ ਅਤੇ ਉਦੋਂ ਤੋਂ ਭਾਰਤ ਵਿੱਚ ਪ੍ਰਚਲਿਤ ਹੈ।
ਬਟੇਰ ਦੇ ਮੀਟ ਦੀ ਕੀਮਤ
ਉਦਾਹਰਨ ਲਈ, ਮੁਰਗੀ ਦਾ ਮੀਟ 160 ਤੋਂ 200 ਰੁਪਏ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਬਟੇਰ ਦਾ ਮੀਟ ਇੰਨਾ ਸਸਤਾ ਨਹੀਂ ਹੈ। ਇਹ ਤੁਹਾਨੂੰ ਬਾਜ਼ਾਰ 'ਚ 800 ਤੋਂ 1200 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਮਿਲੇਗਾ। ਇਸੇ ਤਰ੍ਹਾਂ ਇਸ ਦੇ ਅੰਡਿਆਂ ਦੀ ਕੀਮਤ ਵੀ ਆਮ ਮੁਰਗੀ ਦੇ ਅੰਡਿਆਂ ਨਾਲੋਂ ਜ਼ਿਆਦਾ ਹੁੰਦੀ ਹੈ।
ਹੋਰ ਪੜ੍ਹੋ : ਬੱਚਿਆਂ ਲਈ ਕਿਹੜੇ ਵਿਟਾਮਿਨ ਨੇ ਸਭ ਤੋਂ ਜ਼ਰੂਰੀ, ਕਿਵੇਂ ਪੂਰਾ ਕਰਨਾ, ਆਓ ਜਾਣਦੇ ਹਾਂ
ਬਟੇਰ ਦੇ ਮੀਟ ਦੇ ਫਾਇਦੇ
ਅੱਖਾਂ ਲਈ ਫਾਇਦੇਮੰਦ- ਬਟੇਰ ਦੇ ਮੀਟ ਵਿੱਚ Vitamin A ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਿਟਾਮਿਨ ਏ ਇੱਕ ਕਿਸਮ ਦਾ ਐਂਟੀਆਕਸੀਡੈਂਟ ਵਿਟਾਮਿਨ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਲਾਭਦਾਇਕ ਹੈ।
ਪ੍ਰੋਟੀਨ ਦੀ ਕਮੀ ਨੂੰ ਦੂਰ ਕਰਦਾ- ਪ੍ਰੋਟੀਨ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹੈ ਅਤੇ ਬਟੇਰ ਦੇ ਮਾਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਬਟੇਰ ਦੇ ਮੀਟ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ-ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਨਾਰਮਲ ਨਹੀਂ ਹੈ, ਉਨ੍ਹਾਂ ਲਈ ਇਹ ਵਧੀ ਹੋਈ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਬਹੁਤ ਫਾਇਦੇਮੰਦ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਬਟੇਰ ਦਾ ਮਾਸ ਖਾਣਾ ਚਾਹੀਦਾ ਹੈ।
ਦਿਮਾਗ ਲਈ ਫਾਇਦੇਮੰਦ-ਬਟੇਰ ਦਾ ਮਾਸ ਤੁਹਾਡੇ ਦਿਮਾਗ ਲਈ ਵੀ ਫਾਇਦੇਮੰਦ ਹੁੰਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਦਾ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ। ਬਟੇਰ ਦੇ ਮੀਟ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਨਰਵਸ ਸਿਸਟਮ ਲਈ ਚੰਗੇ ਹੁੰਦੇ ਹਨ।
ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ-ਬਟੇਰ ਦੇ ਮੀਟ ਵਿੱਚ ਭਰਪੂਰ ਮਾਤਰਾ ਵਿੱਚ ਫੈਟੀ ਐਸਿਡ ਹੁੰਦੇ ਹਨ ਜੋ ਤੁਹਾਡੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਲਈ ਫਾਇਦੇਮੰਦ ਹੁੰਦੇ ਹਨ।
ਲੀਵਰ ਲਈ ਵੀ ਫਾਇਦੇਮੰਦ ਹੈ-ਬਟੇਰ ਦਾ ਮਾਸ ਵੀ ਜਿਗਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ LAP ALE R TP ਪੱਧਰ ਨੂੰ ਸਥਿਰ ਰੱਖਣ ਦੀ ਸਮਰੱਥਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )