(Source: ECI/ABP News)
Reel addiction: ਸਾਵਧਾਨ! ਤੁਸੀਂ ਵੀ ਹੋ ਰਹੇ ਰੀਲਾਂ ਵੇਖਣ ਦੇ ਸ਼ਿਕਾਰ ਤਾਂ ਹਸਪਤਾਲ ਜਾਣ ਲਈ ਹੋ ਜਾਓ ਤਿਆਰ
ਤੁਸੀਂ ਵੀ ਫੋਨ ਫੜਦੇ ਹੀ ਰੀਲਾਂ ਵੇਖਣ ਲੱਗਦੇ ਹੋ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਹਸਪਤਾਲ ਜਾਣ ਲਈ ਵੀ ਤਿਆਰ ਹੋ ਜਾਓ। ਜੀ ਹਾਂ, ਰੀਲਾਂ ਦੇਖਣ ਦਾ ਜਨੂੰਨ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

Reel addiction: ਤੁਸੀਂ ਵੀ ਫੋਨ ਫੜਦੇ ਹੀ ਰੀਲਾਂ ਵੇਖਣ ਲੱਗਦੇ ਹੋ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਹਸਪਤਾਲ ਜਾਣ ਲਈ ਵੀ ਤਿਆਰ ਹੋ ਜਾਓ। ਜੀ ਹਾਂ, ਰੀਲਾਂ ਦੇਖਣ ਦਾ ਜਨੂੰਨ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦੇ 60 ਫੀਸਦੀ ਸ਼ੌਕੀਨ ਲੋਕ ਅਨੀਂਦਰਾ, ਸਿਰ ਦਰਦ, ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋਣ ਲੱਗੇ ਹਨ। ਹੋਰ ਤਾਂ ਹੋਰ ਜੇ ਤੁਸੀਂ ਸੌਂ ਜਾਂਦੇ ਹੋ, ਤਾਂ ਤੁਹਾਨੂੰ ਸਿਰਫ ਰੀਲ ਦੇ ਸੁਪਨੇ ਆਉਂਦੇ ਹਨ।
ਦਰਅਸਲ ਇਹ ਖ਼ੁਲਾਸਾ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਹਸਪਤਾਲ ਦੇ ਮਾਨਸਿਕ ਸਿਹਤ ਵਿਭਾਗ ਵੱਲੋਂ ਓਪੀਡੀ ਵਿੱਚ ਆਏ 150 ਮਰੀਜ਼ਾਂ ’ਤੇ ਕੀਤੇ ਅਧਿਐਨ ਤੋਂ ਹੋਇਆ ਹੈ। ਛੇ ਮਹੀਨਿਆਂ ਦੇ ਇਸ ਅਧਿਐਨ ਵਿੱਚ 10 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਮਾਨਸਿਕ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ 30 ਔਰਤਾਂ ਵੀ ਸਨ।
ਵਿਭਾਗ ਦੇ ਮੁਖੀ ਡਾ: ਦੇਵਾਸ਼ੀਸ਼ ਸ਼ੁਕਲਾ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ਾਂ ਨੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਰੀਲਾਂ ਦੇਖਣ ਦੀ ਗੱਲ ਕਬੂਲੀ ਹੈ। ਸਵੇਰੇ ਉੱਠਣ ਤੋਂ ਲੈ ਕੇ ਸੌਣ ਤੋਂ ਪਹਿਲਾਂ ਤੱਕ ਸੋਸ਼ਲ ਸਾਈਟਾਂ 'ਤੇ ਰੀਲਾਂ ਦੇਖਦੇ ਸੀ। ਵੱਡੀ ਗਿਣਤੀ ਲੋਕਾਂ ਨੇ ਅੱਧਾ ਘੰਟਾ ਲਗਾਤਾਰ ਰੀਲ ਦੇਖਣ ਦੀ ਗੱਲ ਕਹੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮਰੀਜ਼ਾਂ ਨੇ ਆਪਣੀ ਕੋਈ ਵੀ ਵੀਡੀਓ ਜਾਂ ਰੀਲ ਸੋਸ਼ਲ ਸਾਈਟਾਂ 'ਤੇ ਸ਼ੇਅਰ ਨਹੀਂ ਕੀਤੀ। ਬੱਸ ਦੂਜਿਆਂ ਦੀਆਂ ਰੀਲਾਂ ਦੇਖਣ ਦੀ ਆਦਤ ਸੀ।
ਕੁਝ ਵੀ ਕਰਨ ਦਾ ਮਨ ਨਹੀਂ ਕਰਦਾ
ਅਧਿਐਨ ਵਿੱਚ ਸ਼ਾਮਲ 150 ਲੋਕਾਂ ਵਿੱਚੋਂ 30 ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੋਬਾਈਲ 'ਤੇ ਰੀਲ ਦੇਖਣ ਦਾ ਮੌਕਾ ਨਹੀਂ ਮਿਲਦਾ ਜਾਂ ਕਿਸੇ ਕਾਰਨ ਕਰਕੇ ਇਸ ਨੂੰ ਨਹੀਂ ਦੇਖ ਪਾਉਂਦੇ, ਤਾਂ ਉਹ ਬੇਚੈਨੀ ਮਹਿਸੂਸ ਕਰਦੇ ਹਨ। ਸਿਰ ਦਰਦ ਤੇ ਕਿਸੇ ਵੀ ਕੰਮ ਵਿੱਚ ਮਨ ਨਾ ਲੱਗਣ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਕਈ ਮੌਕਿਆਂ 'ਤੇ ਬਲੱਡ ਪ੍ਰੈਸ਼ਰ ਵੀ ਪ੍ਰਭਾਵਿਤ ਹੁੰਦਾ ਹੈ।
20 ਫੀਸਦੀ ਮਰੀਜ਼ਾਂ ਨੇ ਨਾ ਸਿਰਫ ਦਿਨ ਵਿੱਚ, ਸਗੋਂ ਰਾਤ ਨੂੰ ਨੀਂਦ ਟੁੱਟਣ ਤੋਂ ਬਾਅਦ ਵੀ ਰੀਲਾਂ ਦੇਖਣ ਦੀ ਗੱਲ ਕਬੂਲੀ। ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਦੋਂ ਤੱਕ ਨੀਂਦ ਨਹੀਂ ਆਉਂਦੀ ਜਦੋਂ ਤੱਕ ਉਹ 10 ਤੋਂ 15 ਮਿੰਟ ਤੱਕ ਰੀਲ ਨਹੀਂ ਦੇਖਦੇ। ਉਲਝਣ ਮਹਿਸੂਸ ਹੁੰਦੀ ਹੈ। ਇਸ ਦੌਰਾਨ ਉਹ ਆਲੇ-ਦੁਆਲੇ ਪਏ ਹੋਰ ਲੋਕਾਂ ਤੋਂ ਬਚਣ ਲਈ ਉਹ ਚਾਦਰ ਦੇ ਅੰਦਰ ਮੋਬਾਈਲ ਚਲਾਉਂਦੇ ਹਨ।
ਇਹ ਸਮੱਸਿਆਵਾਂ ਹਸਪਤਾਲ ਤੱਕ ਪਹੁੰਚ ਸਕਦੀਆਂ
ਸਿਰ ਦਰਦ, ਅੱਖਾਂ ਵਿੱਚ ਦਰਦ
ਸੌਂਦੇ ਸਮੇਂ ਅੱਖਾਂ ਵਿੱਚ ਚਮਕ ਮਹਿਸੂਸ ਹੋਣਾ
ਭੋਜਨ ਦੇ ਸਮੇਂ ਦੀ ਗੜਬੜ
Disclaimer: : ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
