Rice at Night & Health : ਕੀ ਰਾਤ ਦੇ ਸਮੇਂ ਖਾਣੇ ਚਾਹੀਦੇ ਨੇ ਚੌਲ ? ਜਾਣੋ ਇਸਦੇ ਸਿਹਤ ਨੂੰ ਹੋਣ ਵਾਲੇ ਫਾਇਦੇ ਤੇ ਨੁਕਸਾਨ
ਚੌਲ ਭਾਰਤੀ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਡੇ 'ਚੋਂ ਜ਼ਿਆਦਾਤਰ ਲੋਕ ਆਪਣੀ ਖੁਰਾਕ ਵਿੱਚ ਮੁੱਖ ਤੌਰ 'ਤੇ ਚੌਲਾਂ ਨੂੰ ਸ਼ਾਮਲ ਕਰਦੇ ਹਨ। ਚਾਵਲ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਭੋਜਨ ਹੈ।
Rice At Night : ਚੌਲ ਜਾਂ ਚਾਵਲ ਕਿਸ ਨੂੰ ਪਸੰਦ ਨਹੀਂ ਹੁੰਦੇ। ਚੌਲਾਂ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਇਸ 'ਚ ਸਬਜ਼ੀਆਂ ਪਾ ਕੇ ਆਲੂ-ਮੱਟਰ (Potato & Pea) ਪਾ ਕੇ ਜਾਂ ਸਾਦੇ ਚੌਲਾਂ ਨੂੰ ਦਾਲ ਜਾਂ ਸਬਜ਼ੀ ਨਾਲ ਖਾਧਾ ਜਾ ਸਕਦਾ ਹੈ। ਇਸਦਾ ਸਵਾਦ ਹੀ ਕੁਝ ਅਲੱਗ ਹੁੰਦਾ ਹੈ। ਕਈ ਲੋਕ ਸਧਾਰਨ ਜ਼ੀਰਾ ਚਾਵਲ ਦਹੀ ਜਾਂ ਰਾਇਤੇ ਨਾਲ ਖਾਣਾ ਪਸੰਦ ਕਰਦੇ ਹਨ।
ਚੌਲ ਭਾਰਤੀ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਡੇ 'ਚੋਂ ਜ਼ਿਆਦਾਤਰ ਲੋਕ ਆਪਣੀ ਖੁਰਾਕ ਵਿੱਚ ਮੁੱਖ ਤੌਰ 'ਤੇ ਚੌਲਾਂ ਨੂੰ ਸ਼ਾਮਲ ਕਰਦੇ ਹਨ। ਚਾਵਲ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਭੋਜਨ ਹੈ। ਅਜਿਹੇ ਲੋਕ ਦਿਨ ਜਾਂ ਰਾਤ ਹਰ ਸਮੇਂ ਚੌਲ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਰਾਤ ਨੂੰ ਚੌਲ ਖਾਣਾ ਪਸੰਦ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਤ ਨੂੰ ਚੌਲ ਖਾਣ ਨਾਲ ਭਾਰ ਵਧਦਾ ਹੈ। ਇਸ ਦੇ ਨਾਲ ਹੀ ਰਾਤ ਨੂੰ ਚੌਲ ਖਾਣ ਨਾਲ ਜ਼ੁਕਾਮ ਅਤੇ ਫਲੂ ਦੀ ਸਮੱਸਿਆ ਵੀ ਹੋ ਜਾਂਦੀ ਹੈ। ਕੀ ਇਸ ਵਿੱਚ ਕੋਈ ਸੱਚਾਈ ਹੈ? ਕੀ ਚੌਲ ਖਾਣ ਨਾਲ ਤੁਹਾਡਾ ਭਾਰ ਵਧਦਾ ਹੈ? ਆਓ ਜਾਣਦੇ ਹਾਂ ਇਸ ਵਿਸ਼ੇ ਬਾਰੇ ਵਿਸਥਾਰ ਨਾਲ-
ਕੀ ਅਸੀਂ ਰਾਤ ਨੂੰ ਚੌਲ ਖਾ ਸਕਦੇ ਹਾਂ ?
ਚੌਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਰ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸਰਦੀ-ਜ਼ੁਕਾਮ (Winter Cold) ਦੀ ਸਮੱਸਿਆ ਹੈ ਤਾਂ ਰਾਤ ਨੂੰ ਚੌਲਾਂ ਦਾ ਸੇਵਨ ਨਾ ਕਰੋ। ਇਸ ਦੇ ਨਾਲ ਹੀ ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਤਾਂ ਅਜਿਹੀ ਸਥਿਤੀ 'ਚ ਵੀ ਚੌਲ ਖਾਣ ਤੋਂ ਪਰਹੇਜ਼ ਕਰੋ। ਹਾਲਾਂਕਿ, ਤੁਸੀਂ ਰਾਤ ਨੂੰ ਚਿੱਟੇ ਚੌਲਾਂ ਦੀ ਬਜਾਏ ਭੂਰੇ ਚੌਲ ਖਾ ਸਕਦੇ ਹੋ। ਇਸ ਦੇ ਨਾਲ ਹੀ ਰਾਤ ਨੂੰ ਚੌਲ ਖਾਣ ਨਾਲ ਵੀ ਸਿਹਤ ਲਈ ਫਾਇਦੇ ਹੋ ਸਕਦੇ ਹਨ।
ਰਾਤ ਨੂੰ ਚੌਲ ਖਾਣ ਦੇ ਫਾਇਦੇ
ਜੇਕਰ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਚੌਲਾਂ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਪਾਚਨ ਕਿਰਿਆ (Digestive System) ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਰਾਤ ਨੂੰ ਚੌਲ ਖਾਣ ਨਾਲ ਤੁਹਾਡੇ ਸਰੀਰ ਦੀ ਊਰਜਾ ਬਣੀ ਰਹਿੰਦੀ ਹੈ। ਅਸਲ 'ਚ ਚੌਲਾਂ 'ਚ ਕਾਰਬੋਹਾਈਡ੍ਰੇਟਸ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਸਰੀਰ ਦੀ ਊਰਜਾ ਬਣੀ ਰਹਿੰਦੀ ਹੈ।
ਰਾਤ ਨੂੰ ਚੌਲ ਕਿਉਂ ਨਹੀਂ ਖਾਣੇ ਚਾਹੀਦੇ ?
- ਜੇਕਰ ਤੁਸੀਂ ਰਾਤ ਨੂੰ ਚੌਲਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸ਼ੂਗਰ, ਅਸਥਮਾ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।
- ਇਸ ਦੇ ਨਾਲ ਹੀ ਸਾਈਨਸ ਦੀ ਸਮੱਸਿਆ ਤੋਂ ਪੀੜਤ ਵਿਅਕਤੀ ਨੂੰ ਵੀ ਚੌਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਵਿਅਕਤੀ ਨੂੰ ਚੌਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਗਲੇ 'ਚ ਖਰਾਸ਼ ਦੀ ਸਮੱਸਿਆ ਹੋਣ 'ਤੇ ਵੀ ਰਾਤ ਨੂੰ ਚੌਲ ਨਾ ਖਾਓ।
Check out below Health Tools-
Calculate Your Body Mass Index ( BMI )