ਸਿਹਤ ਲਈ ਟੋਨਿਕ ਦਾ ਕੰਮ ਕਰਦਾ ਹੈ ਇਹ ਫਲ, ਆਖਿਰ ਕਿਵੇਂ, ਜਾਣੋ
ਆਮ ਤੌਰ 'ਤੇ ਲੋਕ ਬਾਜ਼ਾਰ 'ਚੋਂ ਸੇਬ, ਸੰਤਰਾ, ਚੀਕੂ, ਅੰਗੂਰ, ਕੇਲਾ ਆਦਿ ਫਲ ਹੀ ਖਰੀਦਦੇ ਹਨ ਪਰ ਸ਼ਹਿਤੂਤ ਨਾਂਅ ਦਾ ਫਲ ਬਜ਼ਾਰ 'ਚ ਨਹੀਂ ਵਿਕਦਾ ਤਾਂ ਕਰਕੇ ਲੋਕ ਇਸ ਨੂੰ ਖਰੀਦ ਨਹੀਂ ਪਾਉਂਦੇ। ਪਰ ਇਸ ਫਲ ਵਿੱਚ ਮੌਜੂਦ ਔਸ਼ਧੀ ਗੁਣ ਇਸ ਨੂੰ ਖਾਸ ਬਣਾਉਂਦੇ ਹਨ।
Mulberry Fruit Benefits: ਦੇਸ਼ ਵਿੱਚ ਫਲਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ। ਮੰਡੀ ਵਿੱਚ ਅੰਬ, ਸੇਬ, ਸੰਤਰਾ, ਲੀਚੀ, ਕੇਲਾ, ਅਮਰੂਦ ਵਰਗੇ ਫਲ ਉਪਲਬਧ ਹਨ। ਪਰ ਇੱਕ ਅਜਿਹਾ ਫਲ ਹੈ, ਜੋ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਫਲ ਨੂੰ ਲੋਕ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਪਰ ਇਹ ਬਾਜ਼ਾਰ ਵਿੱਚ ਨਹੀਂ ਵਿਕਦਾ। ਇਸ ਫਲ ਦਾ ਨਾਂ ਸ਼ਹਿਤੂਤ ਹੈ। ਆਮ ਤੌਰ 'ਤੇ ਖੁੱਲ੍ਹੇ ਮੈਦਾਨ ਵਿਚ ਉੱਗਣ ਵਾਲੇ ਇਸ ਰੁੱਖ ਤੋਂ ਸ਼ਹਿਤੂਤ ਖਾਣਾ ਪਸੰਦ ਕਰਦੇ ਹਨ। ਇਸ ਦੇ ਰੰਗਾਂ ਦੀ ਗੱਲ ਕਰੀਏ ਤਾਂ ਜਦੋਂ ਇਹ ਕੱਚਾ ਹੁੰਦਾ ਹੈ ਤਾਂ ਇਸ ਦਾ ਰੰਗ ਹਰਾ ਹੁੰਦਾ ਹੈ। ਇਸ ਦੇ ਨਾਲ ਹੀ ਜਦੋਂ ਪੱਕ ਜਾਂਦਾ ਹੈ ਤਾਂ ਇਸ ਦਾ ਰੰਗ ਲਾਲ ਅਤੇ ਜਾਮਨੀ ਹੁੰਦਾ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ
ਸ਼ਹਿਤੂਤ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਏ, ਸੀ ਅਤੇ ਈ ਦੇ ਨਾਲ-ਨਾਲ ਇਸ 'ਚ ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵੀ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਇਹ ਫਲ ਗਰਮੀਆਂ ਦੇ ਮੌਸਮ ਵਿੱਚ ਰੁੱਖਾਂ 'ਤੇ ਦਿਖਾਈ ਦਿੰਦਾ ਹੈ। ਸ਼ਹਿਤੂਤ ਦੇ ਹੋਰ ਕੀ ਫਾਇਦੇ ਹਨ। ਆਓ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
ਪਾਚਨ ਤੰਤਰ ਲਈ ਫਾਇਦੇਮੰਦ
ਸ਼ਹਿਤੂਤ ਦਾ ਇੱਕ ਗੁਣ ਪਾਚਨ ਤੰਤਰ ਨੂੰ ਠੀਕ ਕਰਨਾ ਵੀ ਹੈ। ਜਿਹੜੇ ਲੋਕ ਗੈਸ, ਐਸੀਡਿਟੀ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹ ਉਨ੍ਹਾਂ ਲਈ ਟੌਨਿਕ ਦਾ ਕੰਮ ਕਰਦਾ ਹੈ। ਇਹ ਪਾਚਨ ਤੰਤਰ ਵਿੱਚ ਸੋਜ ਨੂੰ ਵੀ ਘੱਟ ਕਰਦਾ ਹੈ।
ਵੱਧਦੀ ਉਮਰ ਲਈ ਫਾਇਦੇਮੰਦ
ਕਈ ਲੋਕ ਛੋਟੀ ਉਮਰ ਵਿੱਚ ਹੀ ਬੁੱਢੇ ਦਿਸਣ ਲੱਗ ਪੈਂਦੇ ਹਨ। ਅਜਿਹੇ ਲੋਕਾਂ ਲਈ ਸ਼ਹਿਤੂਤ ਦਵਾਈ ਦਾ ਕੰਮ ਕਰਦਾ ਹੈ। ਇਸ ਫਲ 'ਚ ਬੁਢਾਪਾ ਰੋਕੂ ਗੁਣ ਹੁੰਦੇ ਹਨ। ਇਸ ਕਾਰਨ ਚਮੜੀ 'ਤੇ ਝੁਰੜੀਆਂ ਅਤੇ ਹੋਰ ਲੱਛਣ ਨਜ਼ਰ ਨਹੀਂ ਆਉਂਦੇ।
ਇਹ ਵੀ ਪੜ੍ਹੋ: ਤੁਹਾਨੂੰ ਬੀਪੀ ਦਾ ਮਰੀਜ਼ ਬਣਾ ਸਕਦੀਆਂ ਹਨ ਇਹ ਆਦਤਾਂ... ਸਮੋਕਿੰਗ, ਅਲਕੋਹਲ ਤੇ ਬੀਪੀ ਦਾ ਜ਼ਬਰਦਸਤ ਕੁਨੈਕਸ਼ਨ
ਅੱਖਾਂ ਲਈ ਦਵਾਈ ਦਾ ਕੰਮ
ਸ਼ਹਿਤੂਤ ਅੱਖਾਂ ਲਈ ਦਵਾਈ ਦਾ ਕੰਮ ਕਰਦੇ ਹਨ। ਇਹ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦ ਕਰਦਾ ਹੈ। ਜੋ ਲੋਕ ਆਈ ਵੀਕਨੇਸ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਇਹ ਫਲ ਖਾ ਕੇ ਅੱਖਾਂ ਦੀ ਰੋਸ਼ਨੀ ਠੀਕ ਕਰਨ 'ਚ ਮਦਦ ਮਿਲਦੀ ਹੈ।
ਇਨਫੈਕਸ਼ਨ ਨਾਲ ਲੜਨ 'ਚ ਮਦਦਗਾਰ
ਸ਼ਹਿਤੂਤ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਰੀਰ ਵਿੱਚ ਲਾਗ ਦੇ ਵਿਰੁੱਧ ਐਂਟੀਬਾਡੀਜ਼ ਪੈਦਾ ਕਰਦਾ ਹੈ। ਇਸ ਦੀ ਵਰਤੋਂ ਐਕਜਿਮਾ ਅਤੇ ਸੋਰਾਇਸਿਸ ਵਰਗੀਆਂ ਚਮੜੀ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਇਹ ਅੰਤੜੀਆਂ ਦੇ ਕੈਂਸਰ ਵਿੱਚ ਵੀ ਫਾਇਦੇਮੰਦ ਹੈ।
ਇਹ ਵੀ ਪੜ੍ਹੋ: Food in pregnancy: ਪ੍ਰੈਗਨੈਂਸੀ ਦੇ ਦੌਰਾਨ ਜ਼ਰੂਰ ਖਾਓ ਇਹ ਚੀਜ਼ਾਂ, ਬੱਚੇ ਲਈ ਹੋਣਗੀਆਂ ਫਾਇਦੇਮੰਦ
Check out below Health Tools-
Calculate Your Body Mass Index ( BMI )