ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ ਹੋ ਫੋਨ ਦੀ ਵਰਤੋਂ? ਤਾਂ ਰੁੱਕ ਜਾਓ, ਜਾਣੋ ਅਗਲੇ ਦਿਨ 'ਤੇ ਪੈਂਦਾ ਕੀ ਅਸਰ
ਫੋਨ ਦੀ ਰੋਸ਼ਨੀ ਨੂੰ ਅੱਖਾਂ ਨਾਲ ਦੇਖਣ ਨਾਲ ਹਾਰਮੋਨਸ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਸੌਣ ਅਤੇ ਜਾਗਣ ਦੀ ਰੁਟੀਨ ਖਰਾਬ ਹੋ ਜਾਂਦੀ ਹੈ। ਭਾਵ ਕਿ, ਇਹ ਨੀਂਦ ਦੀ ਮਿਆਦ ਨੂੰ ਘਟਾਉਂਦਾ ਹੈ।
Smartphone Using Tips: ਅੱਜ ਦੇ ਸਮੇਂ ਵਿੱਚ ਹਰ ਕੋਈ ਤਕਨਾਲੋਜੀ ਨਾਲ ਘਿਰਿਆ ਹੋਇਆ ਹੈ। ਮਨੁੱਖ ਆਪਣਾ ਜ਼ਿਆਦਾਤਰ ਕੰਮ ਤਕਨੀਕ ਦੀ ਮਦਦ ਨਾਲ ਕਰ ਰਿਹਾ ਹੈ। ਸਮਾਰਟਫ਼ੋਨ ਇਸ ਤਕਨੀਕ ਦਾ ਇੱਕ ਰੂਪ ਹੈ, ਜੋ ਅੱਜ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਅੱਜ ਦੇ ਸਮੇਂ 'ਚ ਜੇਕਰ ਕਿਸੇ ਦੇ ਨੇੜੇ ਕੋਈ ਤਕਨੀਕ ਹੈ ਤਾਂ ਉਹ ਹੈ ਸਮਾਰਟਫੋਨ। ਸਵੇਰੇ ਮੰਜੇ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਸਮਾਰਟਫੋਨ ਸਾਡੇ ਸਭ ਤੋਂ ਨੇੜੇ ਰਹਿੰਦਾ ਹੈ। ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਫੋਨ ਦੀ ਵਰਤੋਂ ਕਰਦੇ ਹਨ, ਇੰਨਾ ਹੀ ਨਹੀਂ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਘੰਟਿਆਂ ਤੱਕ ਫੋਨ ਦੀ ਵਰਤੋਂ ਕਰਦੇ ਹਨ। ਪਰ, ਇਸ ਆਦਤ ਦਾ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਰਾਤ ਨੂੰ ਫੋਨ ਦੀ ਵਰਤੋਂ ਕਰਨਾ ਤੁਹਾਡੇ ਅਗਲੇ ਦਿਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ...
ਸੌਣ ਤੋਂ ਪਹਿਲਾਂ ਫ਼ੋਨ ਦੀ ਵਰਤੋਂ ਕਰਨ ਦਾ ਨੀਂਦ ‘ਤੇ ਅਸਰ
ਕਈ ਰਿਪੋਰਟਾਂ 'ਚ ਰਾਤ ਨੂੰ ਸਮਾਰਟਫੋਨ ਦੀ ਵਰਤੋਂ ਨਾਲ ਸਿਹਤ ਅਤੇ ਨੀਂਦ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਡੀਡਬਲਿਊ ਦੀ ਰਿਪੋਰਟ ਦੇ ਮੁਤਾਬਕ ਰਾਤ ਨੂੰ ਸਮਾਰਟਫ਼ੋਨ ਦੀ ਵਰਤੋਂ ਕਰਨ ਨੂੰ ਲੈ ਕੇ ਦੋ ਜੁੜਵਾਂ ਭੈਣਾਂ 'ਤੇ ਵੀ ਇੱਕ ਖੋਜ ਕੀਤੀ ਗਈ ਸੀ। ਇਹ ਰਿਸਰਚ ਦੋਵਾਂ ਭੈਣਾਂ ਨੂੰ ਇੱਕੋ ਜਿਹਾ ਮਾਹੌਲ ਦੇ ਕੇ ਕੀਤੀ ਗਈ ਸੀ, ਜਿਸ ਵਿੱਚ ਬਹੁਤ ਹੀ ਅਹਿਮ ਜਾਣਕਾਰੀ ਸਾਹਮਣੇ ਆਈ ਸੀ। ਇਸ ਖੋਜ ਦੌਰਾਨ ਇੱਕ ਭੈਣ ਰੋਜ਼ ਰਾਤ ਨੂੰ ਕਿਤਾਬ ਪੜ੍ਹ ਕੇ ਸੌਂਦੀ ਸੀ ਅਤੇ ਦੂਜੀ ਭੈਣ ਫ਼ੋਨ ਜਾਂ ਟੈਬਲੇਟ ਦੀ ਵਰਤੋਂ ਕਰਕੇ ਸੌਂਦੀ ਸੀ। ਦੋਵੇਂ ਭੈਣਾਂ ਦੇ ਸੌਣ ਤੋਂ ਪਹਿਲਾਂ ਉਨ੍ਹਾਂ ਦੀ ਨੀਂਦ ਨੂੰ ਟਰੈਕ ਕਰਨ ਲਈ ਟਰੈਕਰ ਦੀ ਵਰਤੋਂ ਕੀਤੀ ਗਈ ਸੀ। ਜਿਸ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਫੋਨ ਦੀ ਵਰਤੋਂ ਕਰਨ ਵਾਲੀ ਭੈਣ ਨੂੰ ਨੀਂਦ ਘੱਟ ਆ ਰਹੀ ਸੀ, ਜਦੋਂ ਕਿ ਕਿਤਾਬ ਪੜ੍ਹ ਕੇ ਸੌਣ ਵਾਲੀ ਭੈਣ ਨੂੰ ਨੀਂਦ ਜ਼ਿਆਦਾ ਆ ਰਹੀ ਸੀ।
ਰਿਪੋਰਟ ਵਿੱਚ ਇੱਕ ਨੀਂਦ ਮਾਹਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਰੋਸ਼ਨੀ ਦੀ ਤਰੰਗ ਕਾਫੀ ਛੋਟੀ ਹੁੰਦੀ ਹੈ। ਇਸ ਨੂੰ ਅੱਖਾਂ ਨਾਲ ਦੇਖਣ ਨਾਲ ਹਾਰਮੋਨਸ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਸੌਣ ਅਤੇ ਜਾਗਣ ਦੀ ਰੁਟੀਨ ਖਰਾਬ ਹੋ ਜਾਂਦੀ ਹੈ। ਭਾਵ ਕਿ, ਇਹ ਨੀਂਦ ਦੀ ਮਿਆਦ ਨੂੰ ਘਟਾਉਂਦਾ ਹੈ।
ਇਹ ਵੀ ਪੜ੍ਹੋ: Punjab Politics: 2024 ਦੀਆਂ ਚੋਣਾਂ 'ਚ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ? ਮਾਇਆਵਤੀ ਨੇ ਦਿੱਤੇ ਇਹ ਸੰਕੇਤ
ਚੰਗੀ ਨੀਂਦ ਨਾ ਆਉਣਾ ਕਰਦਾ ਹੈ ਪ੍ਰਭਾਵਿਤ
ਮਾਹਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਚੰਗੀ ਨੀਂਦ ਨਾ ਆਉਣ ਨਾਲ ਦਿਨ ਵੇਲੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਰਾਤ ਨੂੰ ਸੌਂਦੇ ਸਮੇਂ ਫੋਨ ਦੇਖਣ ਦੀ ਆਦਤ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ 'ਤੇ ਅਸਰ ਪੈ ਰਿਹਾ ਹੈ। ਇਸ ਲਈ, ਤੁਸੀਂ ਜਾਂ ਤਾਂ ਇਸ ਦੀ ਸੈਟਿੰਗ ਬਦਲ ਕੇ ਰੋਸ਼ਨੀ ਨੂੰ ਘਟਾ ਸਕਦੇ ਹੋ ਜਾਂ ਸੌਣ ਤੋਂ ਪਹਿਲਾਂ ਲੰਬੇ ਸਮੇਂ ਲਈ ਇਸ ਦੀ ਵਰਤੋਂ ਬੰਦ ਕਰ ਸਕਦੇ ਹੋ। ਫੋਨ 'ਚ ਨੀਲੀ ਰੋਸ਼ਨੀ ਦੀ ਬਜਾਏ ਇਸ ਦਾ ਰੰਗ ਲਾਲ 'ਚ ਬਦਲਿਆ ਜਾ ਸਕਦਾ ਹੈ ਤਾਂ ਕਿ ਤੁਹਾਡੀ ਨੀਂਦ 'ਤੇ ਜ਼ਿਆਦਾ ਅਸਰ ਨਾ ਪਵੇ।
Check out below Health Tools-
Calculate Your Body Mass Index ( BMI )