ਪੜਚੋਲ ਕਰੋ

ਲੰਬੇ ਸਮੇਂ ਤੱਕ ਬੈਠਣ ਨਾਲ ਦਿਲ ਦੀ ਸਿਹਤ 'ਤੇ ਖ਼ਤਰਾ! ਡਾਕਟਰ ਨੇ ਦੱਸਿਆ 2 ਮਿੰਟ ਦਾ ਫਾਰਮੂਲਾ, ਸਿਹਤਮੰਦ ਰਹਿਣ ਦਾ ਰਾਜ਼!

ਅੱਜਕੱਲ ਜ਼ਿਆਦਾਤਰ ਲੋਕਾਂ ਦਾ ਵੱਧ ਤਰ ਸਮਾਂ ਬੈਠਿਆਂ ਹੀ ਲੰਘ ਜਾਂਦਾ ਹੈ। ਫਿਰ ਚਾਹੇ ਖਾਲੀ ਵੇਲੇ ਫ਼ੋਨ ਸਕ੍ਰੋਲ ਕਰਨਾ ਹੋਵੇ ਜਾਂ ਦਿਨ ਦੇ 8–10 ਘੰਟੇ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਹੋਵੇ। ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਇਹ ਆਦਤ ਸਾਡੀ ਸਿਹਤ..

ਅੱਜਕੱਲ ਜ਼ਿਆਦਾਤਰ ਲੋਕਾਂ ਦਾ ਵੱਧ ਤਰ ਸਮਾਂ ਬੈਠਿਆਂ ਹੀ ਲੰਘ ਜਾਂਦਾ ਹੈ। ਫਿਰ ਚਾਹੇ ਖਾਲੀ ਵੇਲੇ ਫ਼ੋਨ ਸਕ੍ਰੋਲ ਕਰਨਾ ਹੋਵੇ ਜਾਂ ਦਿਨ ਦੇ 8–10 ਘੰਟੇ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਹੋਵੇ। ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਇਹ ਆਦਤ ਸਾਡੀ ਸਿਹਤ ‘ਤੇ ਬਹੁਤ ਮਾੜਾ ਅਸਰ ਪਾਉਂਦੀ ਹੈ।

ਡਾਕਟਰਾਂ ਦੇ ਅਨੁਸਾਰ ਇਹ ਸਾਡੀ ਦਿਲ ਦੀ ਸਿਹਤ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਜ਼ਿਆਦਾ ਬੈਠੇ ਰਹਿਣ ਨਾਲ ਖੂਨ ਦਾ ਸਰਕੂਲੇਸ਼ਨ ਹੌਲਾ ਹੋ ਜਾਂਦਾ ਹੈ, ਜਿਸ ਨਾਲ ਲੰਬੇ ਸਮੇਂ ‘ਚ ਨਸਾਂ ਵਿੱਚ ਫੈਟ ਜਮਾਉਣ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਦਿਲ ‘ਤੇ ਵਧੇਰੇ ਦਬਾਅ ਪੈਂਦਾ ਹੈ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।

ਇਸ ਤੋਂ ਬਚਣ ਲਈ ਸੀਨੀਅਰ ਕਾਰਡੀਓਲੋਜਿਸਟ ਡਾ. ਸਾਕੇਤ ਗੋਇਲ ਇੱਕ ਸਾਦਾ ਤੇ ਵਰਤਣਯੋਗ ਫ਼ਾਰਮੂਲਾ ਦੱਸਦੇ ਹਨ, ਜਿਸਨੂੰ ਹਰ ਕੋਈ ਆਸਾਨੀ ਨਾਲ ਫੋਲੋ ਕਰ ਸਕਦਾ ਹੈ।

ਲੰਬੇ ਸਮੇਂ ਤੱਕ ਬੈਠਦੇ ਹੋ, ਤਾਂ ਇਹ ਫ਼ਾਰਮੂਲਾ ਅਪਣਾਓ

ਕਾਰਡੀਓਲੋਜਿਸਟ ਡਾ. ਸਾਕੇਤ ਆਪਣੇ ਇੰਸਟਾਗ੍ਰਾਮ ‘ਤੇ ਦੱਸਦੇ ਹਨ ਕਿ ਲਗਾਤਾਰ ਬਹੁਤ ਦੇਰ ਤੱਕ ਬੈਠੇ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਹਾਲਤ ਵਿੱਚ ਤੁਸੀਂ ਇੱਕ ਸੌਖਾ ਫ਼ਾਰਮੂਲਾ ਫੋਲੋ ਕਰ ਸਕਦੇ ਹੋ— ‘58 ਮਿੰਟ ਕੰਮ ਅਤੇ 2 ਮਿੰਟ ਵਿਆਯਾਮ’।

ਇਸਦਾ ਸਿੱਧਾ ਅਰਥ ਹੈ ਕਿ ਹਰ ਇੱਕ ਘੰਟੇ ਵਿੱਚੋਂ 2 ਮਿੰਟ ਖੜ੍ਹ ਕੇ ਹਿਲਜੁਲ ਕਰੋ ਜਾਂ ਹਲਕਾ ਵਿਆਯਾਮ ਕਰੋ, ਤੇ ਬਾਕੀ 58 ਮਿੰਟ ਆਰਾਮ ਨਾਲ ਆਪਣਾ ਕੰਮ ਕਰੋ।

ਇਹ ਵਿਆਯਾਮ ਕਰ ਸਕਦੇ ਹੋ

ਡਾ. ਸਾਕੇਤ ਨੇ ਕੁੱਲ 8 ਵੱਖ–ਵੱਖ ਐਕਸਰਸਾਈਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਤੁਸੀਂ ਹਰ ਘੰਟੇ ਬਦਲ–ਬਦਲ ਕੇ ਕਰ ਸਕਦੇ ਹੋ। ਹਰ ਐਕਸਰਸਾਈਜ਼ ਲਗਭਗ 1 ਮਿੰਟ ‘ਚ ਪੂਰੀ ਹੋ ਜਾਵੇਗੀ, ਫਿਰ ਤੁਹਾਨੂੰ 1 ਮਿੰਟ ਤੱਕ ਤੁਰਨਾ ਹੈ। ਇਸ ਤਰ੍ਹਾਂ ਤੁਸੀਂ ਆਪਣੇ 8 ਘੰਟਿਆਂ ਦੇ ਕੰਮ ਨਾਲ ਨਾਲ ਵਿਆਯਾਮ ਨੂੰ ਵੀ ਆਸਾਨੀ ਨਾਲ ਮੈਨੇਜ ਕਰ ਸਕਦੇ ਹੋ।

ਤਾਈ-ਚੀ ਹਾਪ ਸਟ੍ਰੈਚ – ਇਸ ਨੂੰ ਕਰਨ ਲਈ ਸਿੱਧੇ ਖੜ੍ਹੇ ਹੋ ਜਾਓ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ‘ਤੇ ਉੱਪਰ-ਹੇਠਾਂ ਹੌਲੀ-ਹੌਲੀ ਮੂਵ ਕਰੋ। ਇਸ ਦੌਰਾਨ ਇੱਕ ਹੱਥ ਨੂੰ ਉੱਪਰ ਅਤੇ ਦੂਜੇ ਨੂੰ ਹੇਠਾਂ ਲਿਆਓ। ਇਹੀ ਮੂਵਮੈਂਟ ਲਗਭਗ 50 ਵਾਰ ਦੁਹਰਾਓ।

ਸੇਮੀ ਪੁਸ਼-ਅੱਪ – ਇਸ ਲਈ ਕਿਸੇ ਵੀ ਪੌੜੀ (ਸਟੇਅਰ) ਦਾ ਸਹਾਰਾ ਲਓ ਅਤੇ ਪੁਸ਼-ਅੱਪ ਕਰੋ। ਤੁਸੀਂ ਲਗਭਗ 10 ਤੋਂ 15 ਪੁਸ਼-ਅੱਪ ਕਰ ਸਕਦੇ ਹੋ।

ਸਿਟਿੰਗ ਲੈਗ ਰੇਜ਼ਿਸਟੈਂਸ – ਇੱਕ ਕੁਰਸੀ ‘ਤੇ ਬੈਠੋ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ਨੂੰ ਉੱਪਰ–ਹੇਠਾਂ ਮੂਵ ਕਰੋ। ਇਸਨੂੰ 10 ਦੇ ਸੈੱਟ ਵਿੱਚ 3 ਵਾਰ ਦੁਹਰਾਇਆ ਜਾ ਸਕਦਾ ਹੈ।

ਰਿਵਰਸ ਡਿਪ – ਕਿਸੇ ਵੀ ਪੌੜੀ ਜਾਂ ਨੀਵੇਂ ਚੀਜ਼ ਦੇ ਕੋਲ ਬੈਠੋ। ਆਪਣੇ ਦੋਵੇਂ ਹੱਥਾਂ ਨਾਲ ਉਸਨੂੰ ਫੜ੍ਹ ਕੇ ਉੱਪਰ–ਹੇਠਾਂ ਮੂਵ ਕਰੋ। ਇਸਨੂੰ ਤੁਸੀਂ 25 ਵਾਰ ਤੱਕ ਕਰ ਸਕਦੇ ਹੋ।

ਵਾਲ ਸਿਟ – ਕੰਧ ਨਾਲ ਆਪਣੀ ਕਮਰ ਲਗਾਓ ਅਤੇ ਕੁਰਸੀ ਵਾਂਗ ਤਿਰਛੇ ਹੋ ਕੇ ਬੈਠਣ ਵਾਲੀ ਪੁਜ਼ੀਸ਼ਨ ਬਣਾਓ। ਇਸ ਪੁਜ਼ੀਸ਼ਨ ਨੂੰ 40 ਤੋਂ 60 ਸੈਕਿੰਡ ਤੱਕ ਹੋਲਡ ਕਰੋ।

ਲੈਗ ਸੁਇੰਗ – ਸਿੱਧੇ ਖੜ੍ਹੇ ਹੋ ਜਾਓ। ਹੁਣ ਆਪਣੇ ਇੱਕ ਪੈਰ ਨੂੰ ਅੱਗੇ–ਪਿੱਛੇ ਮੂਵ ਕਰੋ। ਹਰ ਪੈਰ ਨੂੰ ਲਗਭਗ 15 ਵਾਰ ਇਸੇ ਤਰ੍ਹਾਂ ਹਿਲਾਓ।

ਤਾਈ-ਚੀ ਸਕੁਆਟ ਪੁਜ਼ – ਇਸ ਲਈ ਆਪਣੇ ਹੱਥ ਮੋੜ ਕੇ ਸਿੱਧੇ ਖੜ੍ਹੇ ਹੋਵੋ। ਫਿਰ ਆਪਣੀ ਬੌਡੀ ਨੂੰ ਇੱਕ ਪਾਸੇ ਮੂਵ ਕਰੋ, ਫਿਰ ਦੂਜੇ ਪਾਸੇ। ਇਹ ਇੱਕ ਤਰ੍ਹਾਂ ਦਾ ਸਕੁਆਟ ਪੁਜ਼ ਹੈ, ਜਿਸ ਨੂੰ ਤੁਸੀਂ 50 ਵਾਰ ਤੱਕ ਕਰ ਸਕਦੇ ਹੋ।

ਰੱਸੀ ਕੁੱਦਣਾ – ਜਿਵੇਂ ਰੱਸੀ ਕੁੱਦਦੇ ਹੋ, ਬਿਨਾ ਰੱਸੀ ਦੇ ਲਗਭਗ 100 ਵਾਰ ਕੁੱਦੋ। ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੌਖੀ ਐਕਸਰਸਾਈਜ਼ ਹੈ।

 

 

 

 
 
 
 
 
View this post on Instagram
 
 
 
 
 
 
 
 
 
 
 

A post shared by Saket Goyal (@drsaket.goyal)

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Embed widget