Melatonin For Good Sleep: ਨੀਂਦ ਦੀਆਂ ਗੋਲੀਆਂ ਲੈਣ ਵਾਲੇ ਸਾਵਧਾਨ! ਥੋੜ੍ਹੀ ਜਿਹੀ ਅਣਗਹਿਲੀ ਪੈ ਸਕਦੀ ਜੀਵਨ 'ਤੇ ਭਾਰੀ
ਜ਼ਿਆਦਾਤਰ ਲੋਕ ਰਾਤ ਨੂੰ ਸੌਂਦੇ ਹਨ, ਸਿਰਫ ਉਨ੍ਹਾਂ ਲੋਕਾਂ ਨੂੰ ਛੱਡ ਕੇ ਜੋ ਰਾਤ ਦੀ ਸ਼ਿਫਟ ਕਰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਨੀਂਦ ਰਾਤ ਨੂੰ ਹੀ ਕਿਉਂ ਆਉਂਦੀ ਹੈ। ਸੂਰਜ ਡੁੱਬਣ ਤੋਂ ਬਾਅਦ ਹੀ ਸਰੀਰ ਦੀ ਊਰਜਾ ਕਿਉਂ ਘਟਣ ਲੱਗ ਜਾਂਦੀ ਹੈ...
Melatonin For Good Sleep: ਜ਼ਿਆਦਾਤਰ ਲੋਕ ਰਾਤ ਨੂੰ ਸੌਂਦੇ ਹਨ, ਸਿਰਫ ਉਨ੍ਹਾਂ ਲੋਕਾਂ ਨੂੰ ਛੱਡ ਕੇ ਜੋ ਰਾਤ ਦੀ ਸ਼ਿਫਟ ਕਰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਨੀਂਦ ਰਾਤ ਨੂੰ ਹੀ ਕਿਉਂ ਆਉਂਦੀ ਹੈ। ਸੂਰਜ ਡੁੱਬਣ ਤੋਂ ਬਾਅਦ ਹੀ ਸਰੀਰ ਦੀ ਊਰਜਾ ਕਿਉਂ ਘਟਣ ਲੱਗ ਜਾਂਦੀ ਹੈ ਤੇ ਅਸੀਂ ਥਕਾਵਟ ਕਾਰਨ ਮੰਜੇ 'ਤੇ ਲੇਟਣਾ ਚਾਹੁੰਦੇ ਹਾਂ! ਤੁਹਾਨੂੰ ਇੱਥੇ ਇਸ ਸਵਾਲ ਦਾ ਜਵਾਬ ਪਤਾ ਲੱਗੇਗਾ। ਇਸ ਦੇ ਨਾਲ ਹੀ ਤੁਹਾਨੂੰ ਪਤਾ ਲੱਗੇਗਾ ਕਿ ਚੰਗੀ ਨੀਂਦ ਲਈ ਸਪਲੀਮੈਂਟ ਲੈਣਾ ਕਿਸ ਹੱਦ ਤਕ ਸਹੀ ਹੈ।
ਰਾਤ ਨੂੰ ਕਿਉਂ ਸੌਣਾ ਜ਼ਰੂਰੀ
ਰਾਤ ਦੇ ਸਮੇਂ, ਸਾਡੇ ਦਿਮਾਗ ਵਿੱਚ ਸਥਿਤ ਪਾਈਨਲ ਗਲੈਂਡ ਤੋਂ ਮੇਲਾਟੋਨਿਨ ਨਾਮਕ ਇੱਕ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਸਾਡੇ ਮਨ ਨੂੰ ਸ਼ਾਂਤ ਕਰਦੇ ਹੋਏ ਤੇ ਸਰੀਰ ਨੂੰ ਆਰਾਮ ਦਿੰਦੇ ਹੋਏ ਸਾਨੂੰ ਸੌਣ ਲਈ ਪ੍ਰੇਰਿਤ ਕਰਦਾ ਹੈ ਪਰ ਜਦੋਂ ਕਿਸੇ ਕਾਰਨ ਇਸ ਦਾ ਸੀਕ੍ਰੇਸ਼ਨ ਘੱਟ ਜਾਂਦਾ ਹੈ ਜਾਂ ਰੁਕ ਜਾਂਦਾ ਹੈ, ਤਾਂ ਨੀਂਦ ਨਾ ਆਉਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਸਥਿਤੀ ਵਿੱਚ, ਡਾਕਟਰ ਲੋੜ ਪੈਣ 'ਤੇ ਮਰੀਜ਼ਾਂ ਨੂੰ ਨੀਂਦ ਦੀਆਂ ਗੋਲੀਆਂ ਦਿੰਦੇ ਹਨ।
ਕੁਝ ਮਰੀਜ਼ ਇਨ੍ਹਾਂ ਗੋਲੀਆਂ 'ਤੇ ਨਿਰਭਰ ਹੋ ਜਾਂਦੇ ਹਨ ਜਾਂ ਖੁਦ ਹੀ ਨਿਰਭਰ ਬਣਨਾ ਚਾਹੁੰਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਕੁਝ ਲੋਕ ਉਨ੍ਹਾਂ ਕਾਰਨਾਂ ਨੂੰ ਆਪਣੀ ਜ਼ਿੰਦਗੀ ਤੋਂ ਹਟਾਉਣਾ ਨਹੀਂ ਚਾਹੁੰਦੇ, ਜੋ ਨੀਂਦ ਦੇ ਚੱਕਰ ਨੂੰ ਵਿਗਾੜਦੇ ਹਨ। ਉਦਾਹਰਨ ਲਈ, ਦੇਰ ਰਾਤ ਦੀਆਂ ਪਾਰਟੀਆਂ, ਸਵੇਰੇ ਦੇਰ ਨਾਲ ਉੱਠਣਾ, ਦੁਪਹਿਰ ਨੂੰ ਕਈ ਘੰਟੇ ਦੀ ਨੀਂਦ ਲੈਣਾ, ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨਾ, ਬਹੁਤ ਜ਼ਿਆਦਾ ਸਿਗਰਟ ਪੀਣਾ ਆਦਿ।
ਜੇਕਰ ਤੁਸੀਂ ਵੀ ਨੀਂਦ ਲਿਆਉਣ ਲਈ ਮੇਲੇਟੋਨਿਨ ਸਪਲੀਮੈਂਟਸ (Melatonin supplements) ਦੀ ਵਰਤੋਂ ਕਰ ਰਹੇ ਹੋ, ਤਾਂ ਧਿਆਨ ਵਿੱਚ ਰੱਖੋ ਕਿ ਇਸ ਦੀ ਜ਼ਿਆਦਾ ਮਾਤਰਾ ਜਾਂ ਲੰਬੇ ਸਮੇਂ ਤੱਕ ਸੇਵਨ ਨਾਲ ਤੁਹਾਡੀ ਸਿਹਤ 'ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਲਈ, ਡਾਕਟਰ ਦੁਆਰਾ ਤੈਅ ਕੀਤੀ ਗਈ ਖੁਰਾਕ ਵਿੱਚ ਹੀ ਲਓ ਤੇ ਜਿੰਨੇ ਦਿਨਾਂ ਲਈ ਇਹ ਤਜਵੀਜ਼ ਦਿੱਤੀ ਗਈ ਹੈ, ਉਸੇ ਸਮੇਂ ਹੀ ਲਓ। ਇਸ ਦੀ ਓਵਰਡੋਜ਼ ਨਾਲ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਾਣੋ ਇੱਥੇ...
ਮੇਲੇਟੋਨਿਨ ਦੀ ਓਵਰਡੋਜ਼ ਦੇ ਨੁਕਸਾਨ
ਸਰੀਰ ਦੀ ਥਕਾਵਟ
ਹਰ ਵੇਲੇ ਸੌਣਾ
ਊਰਜਾ ਦੀ ਕਮੀ ਮਹਿਸੂਸ ਕਰਨਾ
ਸਿਰ ਦਰਦ ਹੋਣਾ
ਘੱਟ ਬਲੱਡ ਪ੍ਰੈਸ਼ਰ
ਪੇਟ ਦੀ ਪ੍ਰੇਸ਼ਾਨੀ
ਜੋੜਾਂ ਦਾ ਦਰਦ
ਚਿੰਤਾ ਦੀ ਸਮੱਸਿਆ
ਤਣਾਅ ਵਿੱਚ ਰਹਿਣਾ
ਬਹੁਤ ਜ਼ਿਆਦਾ ਮੇਲਾਟੋਨਿਨ ਲੈਣ ਦੇ ਲੱਛਣ
ਚਿੜਚਿੜਾ ਹੋ ਜਾਣਾ
ਸਾਹ ਲੈਣ ਵਿੱਚ ਮੁਸ਼ਕਲ
ਬੇਸਮਝ ਹੋਣਾ
ਉਦਾਸ ਹੋਣਾ
ਪੇਟ ਕੜਵੱਲ
ਲੂਜ਼ ਮੋਸ਼ਨ
ਛਾਤੀ 'ਚ ਭਾਰੀਪਨ ਜਾਂ ਦਰਦ
ਕੀ ਹੈ ਸਹੀ ਮਾਤਰਾ
ਇੱਕ ਦਿਨ ਵਿੱਚ ਸਿਰਫ਼ 1 ਤੋਂ 5 ਮਿਲੀਗ੍ਰਾਮ ਮੈਲਾਟੋਨਿਨ (Melatonin) ਦਾ ਸੇਵਨ ਕਰਨਾ ਚਾਹੀਦਾ ਹੈ ਪਰ ਧਿਆਨ ਰੱਖੋ ਕਿ ਇਹ ਦਵਾਈ ਹਰ ਰੋਜ਼ ਨਹੀਂ ਲੈਣੀ ਚਾਹੀਦੀ। ਸਿਹਤ ਮਾਹਿਰਾਂ ਅਨੁਸਾਰ ਹਫ਼ਤੇ ਵਿੱਚ 2 ਤੋਂ 3 ਮੇਲਾਟੋਨਿਨ ਦੀਆਂ ਗੋਲੀਆਂ ਲੈਣਾ ਕਾਫੀ ਹੁੰਦਾ ਹੈ। ਇਸ ਦੀ ਖੁਰਾਕ ਵੱਖ-ਵੱਖ ਸਥਿਤੀਆਂ ਵਿੱਚ ਬੱਚਿਆਂ ਤੇ ਬਾਲਗਾਂ ਲਈ ਵੱਖਰੀ ਹੋ ਸਕਦੀ ਹੈ।
ਹਾਲਾਂਕਿ, ਡਾਕਟਰ ਦੀ ਪਰਚੀ ਤੋਂ ਬਿਨਾਂ ਇਨ੍ਹਾਂ ਦਵਾਈਆਂ ਨੂੰ ਲੈਣਾ ਥੋੜਾ ਮੁਸ਼ਕਲ ਹੈ ਪਰ ਜੇਕਰ ਤੁਸੀਂ ਇੰਤਜ਼ਾਮ ਕਰਦੇ ਹੋ ਤਾਂ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਇਨ੍ਹਾਂ ਦਾ ਸੇਵਨ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ, ਯਕੀਨੀ ਤੌਰ 'ਤੇ ਕਿਸੇ ਡਾਕਟਰ, ਮਨੋਵਿਗਿਆਨੀ ਜਾਂ ਨਿਊਰੋ ਨਾਲ ਮਿਲੋ।
Check out below Health Tools-
Calculate Your Body Mass Index ( BMI )