ਪੜਚੋਲ ਕਰੋ
ਸ਼ਰਾਬ ਪੀਣ ਬਾਰੇ ਸਾਰੇ ਭਰਮ-ਭੁਲੇਖੇ ਦੂਰ, ਸਾਰੀਆਂ ਪੁਰਾਣੀਆਂ ਧਾਰਨਾਵਾਂ ਰੱਦ, ਨਵੇਂ ਖੋਜ 'ਚ ਵੱਡਾ ਖੁਲਾਸਾ

ਚੰਡੀਗੜ੍ਹ: ਸ਼ਰਾਬ ਦੇ ਸੇਵਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਜ਼ਿਆਦਾਤਰ ਲੋਕ ਜੋ ਇਸ ਦਾ ਪੱਖ ਪੂਰਦੇ ਹਨ, ਉਹ ਅਕਸਰ ਕਹਿੰਦੇ ਹਨ ਕਿ ਥੋੜ੍ਹੀ ਜਾਂ ਕਦੇ-ਕਦੇ ਸ਼ਰਾਬ ਪੀਣ ਨਾਲ ਸਿਹਤ ਨੂੰ ਨੁਕਸਾਨ ਨਹੀਂ ਹੁੰਦਾ। ਕਈ ਤਾਂ ਕੰਟਰੋਲ ਵਿੱਚ ਰਹਿ ਕੇ ਸ਼ਰਾਬ ਪੀਣ ਨੂੰ ਸਿਹਤ ਲਈ ਫ਼ਾਇਦੇਮੰਦ ਦੱਸਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਲ ਹੀ ਵਿੱਚ ਹੋਈ ਸਟੱਡੀ ਮੁਤਾਬਕ ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਹ ਗੱਲ ਪੀਜੀਆਈ ਵਿੱਚ ਚੱਲ ਰਹੀ ਨਾਨ ਕੰਮਿਊਨੀਕੇਬਲ ਡੀਜੀਜ ਕਾਂਗਰਸ ਵਿੱਚ ਹਿੱਸਾ ਲੈਣ ਆਏ ਵਰਲਡ ਹੈਲਥ ਆਰਗਾਨਾਜੇਸ਼ਨ ਦੇ ਅਲਕੋਹਲ ਐਕਸਪਰਟ ਡਾ, ਮੈਕ ਥੈਕਸਾਫਨ ਨੇ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਜਿਸ ਤਰ੍ਹਾਂ ਸਟ੍ਰੈੱਸ ਲੇਵਲ ਵਧ ਰਿਹਾ ਹੈ ਤੇ ਅਜਿਹੇ ਵਿੱਚ ਅਲਕੋਹਲ ਸੇਵਨ ਕਰਨਾ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ। ਅਲਕੋਹਲ ਦੇ ਸੇਵਨ ਨਾਲ ਹੀ ਹਰ ਸਾਲ 4 ਫ਼ੀਸਦੀ ਮੌਤਾਂ ਹੋ ਰਹੀ ਹੈ। ਇਸ ਦੇ ਇਲਾਵਾ ਲੀਵਰ ਸਿਰੋਸਿਸ, ਫੈਟੀ ਲੀਵਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧੀਆਂ ਹਨ। ਅਲਕੋਹਲ ਦੇ ਸੇਵਨ ਨਾਲ ਸਰੀਰ ਵਿੱਚ ਖ਼ੂਨ ਪ੍ਰਵਾਹ ਤੇਜ਼ ਹੋ ਜਾਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਡਾ. ਮੈਕ ਨੇ ਦੱਸਿਆ ਕਿ ਅਲਕੋਹਲ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਡਾਈਬਟੀਜ਼ ਦਾ ਖ਼ਤਰਾ ਵੀ ਵਧ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਲਕੋਹਲ ਦਾ ਸੇਵਨ ਨਾ ਕਰਨ ਵਿੱਚ ਹੀ ਭਲਾਈ ਹੈ। ਡਾ. ਮੈਕ ਨੇ ਕਿਹਾ ਕਿ ਲਾਈਫ਼ ਸਟਾਈਲ ਬਦਲਣ ਕਾਰਨ ਦੇਰ ਰਾਤ ਤੱਕ ਕੰਮ ਕਰਨ ਮਗਰੋਂ ਲੋਕ ਸ਼ਰਾਬ ਪੀ ਕੇ ਸੌ ਜਾਂਦੇ ਹਨ ਜਿਹੜਾ ਕਿ ਜ਼ਿਆਦਾ ਖ਼ਤਰਨਾਕ ਸਿੱਧ ਹੁੰਦਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਨਾਨ ਕੰਮਿਉਨੀਕੇਬਲ ਡਿਜੀਜ ਨਾਲ ਭਾਰਤ ਵਿੱਚ 60 ਫ਼ੀਸਦੀ ਤੇ ਦੁਨੀਆ ਵਿੱਚ 80 ਫ਼ੀਸਦੀ ਮੌਤਾਂ ਹੋ ਰਹੀਆਂ ਹਨ। ਐਨਸੀਡੀ ਵਿੱਚ ਅਲਕੋਹਲ ਦਾ ਸੇਵਨ ਵੀ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਡਾ. ਮੇਕ ਨੇ ਕਿਹਾ ਕਿ ਅਲਕੋਹਲ ਤੋਂ ਜ਼ਿਆਦਾ ਸੇਵਨ ਦੇ ਬਾਅਦ ਲੋਕਾਂ ਨੂੰ ਆਪਣੇ ਉੱਤੇ ਕਾਬੂ ਨਹੀਂ ਰਹਿੰਦਾ, ਜਿਸ ਦੇ ਚੱਲਦੇ ਐਕਸੀਡੈਂਟ ਤੇ ਸੁਸਾਈਡ ਦੇ ਮਾਮਲਿਆਂ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਐਂਡੋਕਾਉਨੋਲੋਜੀ ਡਿਪਾਰਟਮੈਂਟ ਦੇ ਪ੍ਰੋ. ਸੰਜੇ ਭਡਾਡਾ ਨੇ ਕਿਹਾ ਕਿ ਡਾਕਟਰ ਕਦੇ ਵੀ ਆਪਣੇ ਮਰੀਜ਼ ਨੂੰ ਸ਼ਰਾਬ ਸੇਵਨ ਦੀ ਸਲਾਹ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸ਼ਰਾਬ ਪੀਣ ਨਾਲ ਦੂਜੀਆਂ ਬਿਮਾਰੀਆਂ ਨਾਲ ਡਾਇਬਟੀਜ ਦੀ ਬਿਮਾਰੀ ਵਿੱਚ ਵੀ ਵਾਧਾ ਹੋਇਆ ਹੈ। ਹਾਲ ਹੀ ਵਿੱਚ ਇੱਕ ਸਟੱਡੀ ਵਿੱਚ ਖ਼ੁਲਾਸਾ ਹੋਇਆ ਹੈ ਕਿ 14.6 ਫ਼ੀਸਦੀ ਲੋਕ ਡਾਇਬਟੀਜ ਨਾਲ ਪੀੜਤ ਹਨ। ਸ਼ਰਾਬ ਪੀਣ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ- ਸ਼ਰਾਬ ਦੇ ਸੇਵਨ ਨਾਲ ਸਭ ਤੋਂ ਬੁਰਾ ਅਸਰ ਲੀਵਰ ਉੱਤੇ ਪੈਂਦਾ ਹੈ। ਪਹਿਲੇ ਸਟੇਜ ਵਿੱਚ ਲੀਵਰ ਫੈਟੀ ਹੋ ਜਾਂਦਾ ਹੈ। ਪਹਿਲੀ ਸਟੇਟ ਤੋਂ ਸਾਵਧਾਨ ਹੋ ਗਏ ਤਾਂ ਲੀਵਰ ਹੌਲੀ-2 ਠੀਕ ਹੋਣ ਲੱਗਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਬਾਅਦ ਵਿੱਚ ਲੀਵਰ ਦੇ ਸੈੱਲ ਡੈੱਡ ਹੋਣ ਲੱਗਦੇ ਹਨ। ਪੇਟ ਦੀ ਸੱਜੇ ਪੈਸੇ ਭਾਰਾਪਣ ਮਹਿਸੂਸ ਹੋਣ ਲੱਗਦਾ ਹੈ। ਇਸ ਮਗਰੋਂ ਵਿਅਕਤੀ ਨੂੰ ਅਲਕੋਹਲ ਸਿਰੋਸਿਸ ਦੀ ਦਿੱਕਤ ਹੋ ਜਾਂਦੀ ਹੈ, ਜਿਹੜੀ ਕਦੇ ਸਾਧਾਰਨ ਨਹੀਂ ਹੋ ਸਕਦੀ। ਕੈਂਸਰ-ਇੱਕ ਸਟੱਡੀ ਮੁਤਾਬਕ ਸ਼ਰਾਬ ਸਰੀਰ ਵਿੱਚ ਜਾਣ ਤੋਂ ਬਾਅਦ ਗਲੇ ਦਾ ਕੈਂਸਰ, ਲੀਵਰ ਕੈਂਸਰ ਤੇ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਜੇਕਰ ਇਸ ਨਾਲ ਕੋਈ ਸਮੋਕਿੰਗ ਕਰਦਾ ਹੈ ਤਾਂ ਇਹ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ। ਮਾਨਸਿਕ ਰੋਗ- ਉਮਰ ਵਧਣ ਨਾਲ ਦਿਮਾਗ਼ ਸੁੰਗੜਨ ਸ਼ੁਰੂ ਹੋ ਜਾਂਦਾ ਹੈ ਪਰ ਸ਼ਰਾਬ ਦੇ ਸੇਵਨ ਕਰਨ ਨਾਲ ਦਿਮਾਗ਼ ਦੇ ਸੁੰਗੜ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਮਾਨਸਿਕ ਰੋਗ ਹੋਣ ਦੀ ਸੰਭਾਵਨਾ ਹੋ ਵੀ ਵਧ ਜਾਂਦੀ ਹੈ। ਹਾਰਟ ਅਟੈਕ-ਸ਼ਰਾਬ ਪੀਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਸ਼ਰਾਬ ਪੀਣ ਨਾਲ ਪਲੈਟਲੈੱਟ ਖ਼ੂਨ ਦੇ ਥੱਕੇ ਦੇ ਰੂਪ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਹਨ। ਇਸੇ ਵਜ੍ਹਾ ਨਾਲ ਹਾਰਟ ਅਟੈਕ ਜਾਂ ਸਟ੍ਰੋਕ ਦੀ ਸੰਭਾਵਨਾ ਵਧ ਜਾਂਦੀ ਹੈ। ਇਮਿਊਨ ਸਿਸਟਮ- ਸ਼ਰਾਬ ਦੇ ਸੇਵਨ ਨਾਲ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਯਾਨੀ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਵਿਅਕਤੀ ਨੂੰ ਬਿਮਾਰੀਆਂ ਜਲਦ ਆਪਣੇ ਲਪੇਟ ਵਿੱਚ ਲੈਣੀਆਂ ਸ਼ੁਰੂ ਹੋ ਜਾਂਦੀਆਂ ਹਨ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















