Cardiac Arrest: ਅਚਾਨਕ ਪੈ ਰਹੇ ਦਿਲ ਦੇ ਦੌਰੇ...ਜਾਣੋ ਇਸ ਦੇ ਲਈ ਕਿਹੜੇ ਕਾਰਨ ਹੁੰਦੇ ਜ਼ਿੰਮੇਵਾਰ
Health News:ਅਚਾਨਕ ਕਾਰਡੀਐਕ ਅਰੈਸਟ ਯਾਨੀਕਿ ਦਿਲ ਦਾ ਦੌਰਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਦਿਲ ਅਚਾਨਕ ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ। ਜਿਸ ਕਾਰਨ ਸਰੀਰ ਅਤੇ ਦਿਮਾਗ ਦੇ ਜ਼ਿਆਦਾਤਰ ਹਿੱਸਿਆਂ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ।
Cardiac Arrest: ਅਚਾਨਕ ਕਾਰਡੀਐਕ ਅਰੈਸਟ ਯਾਨੀਕਿ ਦਿਲ ਦਾ ਦੌਰਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਦਿਲ ਅਚਾਨਕ ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ। ਜਿਸ ਕਾਰਨ ਸਰੀਰ ਅਤੇ ਦਿਮਾਗ ਦੇ ਜ਼ਿਆਦਾਤਰ ਹਿੱਸਿਆਂ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਅਤੇ ਦਿਲ ਦੀ ਧੜਕਣ ਪੂਰੀ ਤਰ੍ਹਾਂ ਘੱਟ ਜਾਂਦੀ ਹੈ। ਇਸ ਅਚਨਚੇਤ ਹਾਲਤ ਤੋਂ ਬਾਅਦ ਜੇਕਰ ਕੁਝ ਮਿੰਟਾਂ ਵਿਚ ਇਲਾਜ ਨਾ ਕਰਵਾਇਆ ਜਾਵੇ ਤਾਂ ਤੁਰੰਤ ਮੌਤ ਹੋ ਜਾਂਦੀ ਹੈ। ਅਚਾਨਕ ਦਿਲ ਦਾ ਦੌਰਾ (heart attack) ਪੈਣਾ ਜ਼ਿਆਦਾਤਰ ਛੋਟੀ ਉਮਰ ਵਿੱਚ ਮੌਤਾਂ ਦਾ ਕਾਰਨ ਹੁੰਦਾ ਹੈ। ਜਿਸ ਕਾਰਨ ਵਿਅਕਤੀ ਕੁੱਝ ਹੀ ਮਿੰਟਾਂ ਵਿੱਚ ਆਪਣੀ ਜਾਨ ਗੁਆ ਬੈਠਦਾ ਹੈ।
ਸਾਧਾਰਨ ਹਾਰਟ ਅਟੈਕ ਤੋਂ ਪਹਿਲਾਂ ਛਾਤੀ ਵਿੱਚ ਦਰਦ ਜਾਂ ਬੇਚੈਨੀ ਵਰਗੇ ਲੱਛਣ ਦੇਖੇ ਜਾਂਦੇ ਹਨ, ਪਰ ਅਚਾਨਕ ਦਿਲ ਦੇ ਦੌਰੇ ਵਿੱਚ ਅਜਿਹੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਅਤੇ ਸਭ ਕੁਝ ਬਿਲਕੁਲ ਅਚਾਨਕ ਹੋ ਜਾਂਦਾ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।
ਡਾਕਟਰਾਂ ਅਨੁਸਾਰ ਅਚਾਨਕ ਦਿਲ ਦਾ ਦੌਰਾ ਪੈਣ ਲਈ ਗੈਰ-ਸਿਹਤਮੰਦ ਜੀਵਨ ਸ਼ੈਲੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ, ਬਹੁਤ ਜ਼ਿਆਦਾ ਤਣਾਅ ਅਤੇ ਸਿਗਰਟਨੋਸ਼ੀ। ਇਹ ਤਿੰਨ ਕਾਰਨ ਦਿਲ ਦੇ ਦੌਰੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਨ।
ਇਸ ਵਜ੍ਹਾ ਕਰਕੇ ਕਾਰਡੀਐਕ ਅਰੈਸਟ ਦਾ ਵੱਧ ਜਾਂਦਾ ਖਤਰਾ
ਅੱਜ ਦੇ ਸਮੇਂ ਵਿੱਚ ਪਰਿਵਾਰ ਅਤੇ ਕਰੀਅਰ ਕਾਰਨ ਪੈਦਾ ਹੋਣ ਵਾਲਾ ਤਣਾਅ ਇੰਨਾ ਵੱਧ ਗਿਆ ਹੈ ਕਿ ਇਸ ਨਾਲ ਦਿਲ ਦੀ ਸਿਹਤ ਲਈ ਖਤਰਾ ਵੱਧ ਗਿਆ ਹੈ। ਜ਼ਿਆਦਾ ਤਣਾਅ ਦੇ ਕਾਰਨ ਸਰੀਰ ਵਿੱਚ ਅਜਿਹੇ ਹਾਰਮੋਨ ਨਿਕਲਦੇ ਹਨ ਜੋ ਦਿਲ ਅਤੇ ਇਸ ਦੀਆਂ ਨਾੜੀਆਂ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਦਿਲ ਦੀ ਸਿਹਤ ਵਿਗੜਣ ਲੱਗਦੀ ਹੈ। ਤਣਾਅ ਕਾਰਨ ਦਿਲ ਨੂੰ ਖੂਨ ਦੀ ਸਪਲਾਈ ਅਚਾਨਕ ਬੰਦ ਹੋ ਜਾਂਦੀ ਹੈ ਅਤੇ ਕਾਰਡੀਅਕ ਅਰੈਸਟ ਦਾ ਖਤਰਾ ਵੱਧ ਜਾਂਦਾ ਹੈ।
ਹੋਰ ਪੜ੍ਹੋ : ਰੋਜ਼ਾਨਾ ਸਵੇਰੇ ਚਬਾਓ 2-4 ਤੁਲਸੀ ਦੇ ਪੱਤੇ, ਇਮਿਊਨਿਟੀ ਮਜ਼ਬੂਤ ਕਰਨ ਤੋਂ ਲੈ ਕੇ ਤਣਾਅ ਤੋਂ ਹੁੰਦਾ ਬਚਾਅ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )