ਬੇਚੈਨੀ ਅਤੇ ਘਬਰਾਹਟ ਹੋ ਰਹੀ ਹੈ, ਤਾਂ ਛੇਤੀ ਹੀ ਇਨ੍ਹਾਂ ਚੀਜ਼ਾਂ ਦਾ ਕਰ ਲਓ ਸੇਵਨ, ਮਿੰਟਾਂ 'ਚ ਮਿਲੇਗਾ ਆਰਾਮ
ਵਿਟਾਮਿਨ ਸੀ ਨੂੰ ਮੂਡ ਬੂਸਟਰ ਨਾਲ ਜੋੜਿਆ ਗਿਆ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਨਿੰਬੂ ਵੀ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ, ਇਸ ਦਾ ਸੇਵਨ ਕਰਨ ਨਾਲ ਚਿੰਤਾ ਤੋਂ ਰਾਹਤ ਮਿਲਦੀ ਹੈ।
Mood Booster Food: ਕਈ ਵਾਰ ਵਿਅਕਤੀ ਅਜਿਹੀ ਸਥਿਤੀ ਵਿੱਚ ਆ ਜਾਂਦਾ ਹੈ ਕਿ ਉਸ ਨੂੰ ਬੇਚੈਨੀ, ਘਬਰਾਹਟ ਅਤੇ ਚਿੰਤਾ ਹੋਣ ਲੱਗਦੀ ਹੈ। ਇਹ ਹਾਲਤ ਕਈ ਵਾਰ ਪਾਣੀ ਪੀ ਕੇ ਅਤੇ ਆਪਣੇ ਆਪ ਨੂੰ ਤਸੱਲੀ ਦੇ ਕੇ ਠੀਕ ਹੋ ਜਾਂਦੀ ਹੈ ਪਰ ਕਈ ਵਾਰ ਇਹ ਬੇਚੈਨੀ ਅਤੇ ਘਬਰਾਹਟ ਠੀਕ ਹੋਣ ਦਾ ਨਾਂ ਨਹੀਂ ਲੈਂਦੀ। ਇਸ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਅਤੇ ਡਾਕਟਰ ਕੋਲ ਜਾਣਾ ਹੀ ਆਖਰੀ ਵਿਕਲਪ ਹੁੰਦਾ ਹੈ, ਇਸ ਦਾ ਇਲਾਜ ਦਵਾਈਆਂ ਨਾਲ ਕਰਨਾ ਪੈਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਦਵਾਈਆਂ ਦੇ ਨਾਲ-ਨਾਲ ਕੁਝ ਅਜਿਹੇ ਘਰੇਲੂ ਉਪਾਅ ਦੱਸ ਰਹੇ ਹਾਂ, ਜਿਸ ਨਾਲ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
ਡਾਰਕ ਚਾਕਲੇਟ- ਡਾਰਕ ਚਾਕਲੇਟ ਨੂੰ ਮੂਡ ਬੂਸਟਰ ਕਿਹਾ ਜਾਂਦਾ ਹੈ, ਇਸ ਵਿਚ ਐਂਟੀਆਕਸੀਡੈਂਟਸ ਦੀ ਮਾਤਰਾ ਹੁੰਦੀ ਹੈ ਜਿਸ ਨੂੰ ਖਾਣ ਨਾਲ ਬੇਚੈਨੀ ਅਤੇ ਘਬਰਾਹਟ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਡਾਰਕ ਚਾਕਲੇਟ ਖਾਣ ਨਾਲ ਚਿੜਚਿੜਾਪਨ, ਤਣਾਅ ਅਤੇ ਬੇਚੈਨੀ ਨੂੰ ਵੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੀ ਖੋਜ ਵਿੱਚ ਡਾਰਕ ਚਾਕਲੇਟ ਅਤੇ ਨਰਵਸ ਡਿਪ੍ਰੈਸ਼ਨ ਨਾਲ ਜੁੜੀ ਇਹ ਗੱਲ ਸਾਹਮਣੇ ਆਈ ਹੈ।
ਹਲਦੀ - ਹਲਦੀ ਆਪਣੇ ਐਂਟੀਬੈਕਟੀਰੀਅਲ ਐਂਟੀਸੈਪਟਿਕ ਗੁਣਾਂ ਲਈ ਜਾਣੀ ਜਾਂਦੀ ਹੈ। ਚਿੰਤਾ ਅਤੇ ਘਬਰਾਹਟ ਨੂੰ ਵੀ ਹਲਦੀ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਹਲਦੀ ਵਿੱਚ ਪਾਏ ਜਾਣ ਵਾਲੇ ਕਰਕਿਊਮਿਨ ਦੀ ਮਾਤਰਾ 10 ਤੋਂ 80 ਮਿਲੀਗ੍ਰਾਮ ਦਿਮਾਗ ਵਿੱਚ ਸੇਰੋਟੋਨਿਨ ਅਤੇ ਡੋਪਾਮਿਨ ਦੇ ਪੱਧਰ ਨੂੰ ਵਧਾਉਂਦੀ ਹੈ। ਜਦੋਂ ਸੇਰੋਟੋਨਿਨ ਦਾ ਪੱਧਰ ਅਸੰਤੁਲਿਤ ਹੁੰਦਾ ਹੈ, ਤਾਂ ਮੂਡ ਵੀ ਪ੍ਰਭਾਵਿਤ ਹੁੰਦਾ ਹੈ।
ਗ੍ਰੀਨ ਟੀ- ਗ੍ਰੀਨ ਟੀ 'ਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਘਬਰਾਹਟ ਅਤੇ ਚਿੜਚਿੜੇਪਨ ਨੂੰ ਆਸਾਨੀ ਨਾਲ ਦੂਰ ਕਰ ਦਿੰਦੇ ਹਨ। ਇਹ ਅਸੰਤੁਲਿਤ ਹਾਰਮੋਨਸ ਨੂੰ ਵੀ ਠੀਕ ਕਰਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਇਹ ਵੀ ਪੜ੍ਹੋ: ਤੇਜ਼ੀ ਨਾਲ ਬਦਲ ਰਿਹਾ ਮੌਸਮ, ਵਰਤੋਂ ਇਹ ਸਾਵਧਾਨੀ, ਨਹੀਂ ਤਾਂ ਜਕੜ ਲਵੇਗੀ ਠੰਢ
ਦਹੀਂ- ਠੰਢੀ ਤਾਸੀਰ ਵਾਲਾ ਦਹੀਂ ਗਰਮੀ ਤੋਂ ਰਾਹਤ ਦੇਣ ਲਈ ਅੰਮ੍ਰਿਤ ਦੀ ਤਰ੍ਹਾਂ ਮੰਨਿਆ ਜਾਂਦਾ ਹੈ, ਉਥੇ ਹੀ ਇਹ ਬੇਚੈਨੀ ਅਤੇ ਘਬਰਾਹਟ ਹੋਣ ‘ਤੇ ਵੀ ਫਾਇਦੇਮੰਦ ਹੁੰਦਾ ਹੈ, ਇਸ ਨਾਲ ਠੰਢਕ ਮਹਿਸੂਸ ਹੁੰਦੀ ਹੈ ਅਤੇ ਤਣਾਅ ਨੂੰ ਸ਼ਾਂਤ ਕਰਦਾ ਹੈ। ਇਸ ਵਿਚ ਐਂਟੀ-ਇੰਫਲੇਮੇਟਰੀ, ਐਂਟੀਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਅਜਿਹਾ ਖਜ਼ਾਨਾ ਹੈ ਜੋ ਘਬਰਾਹਟ ਅਤੇ ਬੇਚੈਨੀ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਇਸ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕਸ ਬੇਚੈਨੀ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਨੀਂਬੂ – ਵਿਟਾਮਿਨ ਸੀ ਨੂੰ ਮੂਡ ਬੂਸਟਰ ਨਾਲ ਜੋੜਿਆ ਗਿਆ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨੀਂਬੂ ਵਿਟਾਮਿਨ ਸੀ ਦਾ ਬਹੁਤ ਵੱਡਾ ਸਰੋਤ ਹੈ। ਮੂਡ ਚੰਗਾ ਕਰਨ ਲਈ ਵਿਟਾਮਿਨ ਸੀ ਬਹੁਤ ਚੰਗਾ ਤੱਤ ਹੁੰਦਾ ਹੈ। ਨੀਂਬੂ ਵਿੱਚ ਪਾਏ ਜਾਣ ਵਾਲੇ ਤੱਤ ਪੇਟ ਨੂੰ ਸ਼ਾਂਤ ਕਰਦੇ ਹਨ। ਪੇਟ ਨੂੰ ਸਾਫ ਰੱਖਣ ਵਿੱਚ ਬਹੁਤ ਵੱਡੀ ਭੁਮਿਕਾ ਨਿਭਾਉਂਦੇ ਹਨ। ਇਸ ਦਾ ਨੀਂਬੂ ਪਾਣੀ ਬਣਾ ਕੇ ਪੀਣ ਨਾਲ ਸ਼ਾਂਤੀ ਮਿਲਦੀ ਹੈ ਅਤੇ ਮੂਡ ਵੀ ਬਹੁਤ ਚੰਗਾ ਹੁੰਦਾ ਹੈ।
ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਅੱਧੀ ਰਾਤ ਨੂੰ ਲੱਗਦੀ ਹੈ ਭੁੱਖ, ਤਾਂ ਜਾਣੋ, ਇਦਾਂ ਕਿਉਂ ਹੁੰਦਾ
Check out below Health Tools-
Calculate Your Body Mass Index ( BMI )