ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਇਸ ਵਿਟਾਮਿਨ ਦੀ ਹਾਈ ਡੋਜ਼, ਸਟੱਡੀ 'ਚ ਸਾਹਮਣੇ ਆਈ ਹਕੀਕਤ
ਵਿਟਾਮਿਨ ਏ ਅੱਖਾਂ ਲਈ ਬਹੁਤ ਜ਼ਰੂਰੀ ਹੈ, ਪਰ ਇੱਕ ਵਿਟਾਮਿਨ ਹੈ ਜਿਸਦੀ ਜ਼ਿਆਦਾ ਖੁਰਾਕ ਅੱਖਾਂ ਦੀ ਰੌਸ਼ਨੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
Vitamin High Dose can affect eyesight: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਹਨ, ਜਿਨ੍ਹਾਂ ਦੀ ਸਹੀ ਦੇਖਭਾਲ ਬਹੁਤ ਜ਼ਰੂਰੀ ਹੁੰਦੀ ਹੈ। ਨਹੀਂ ਤਾਂ ਇਸ ਨਾਲ ਅੱਖਾਂ 'ਚ ਮੋਤੀਆਬਿੰਦ, ਰਾਤ ਦਾ ਅੰਨ੍ਹਾਪਨ, ਅੱਖਾਂ ਦੀ ਰੋਸ਼ਨੀ ਘਟਣ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਵਿਟਾਮਿਨ ਏ ਨਾਲ ਭਰਪੂਰ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਵਿਟਾਮਿਨ ਏ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ 'ਚ ਕੁਝ ਵਿਟਾਮਿਨ ਹੁੰਦੇ ਹਨ। ਜੋ ਅੱਖਾਂ ਲਈ ਹਾਨੀਕਾਰਕ ਹੁੰਦੇ ਹਨ ਅਤੇ ਜੇਕਰ ਇਨ੍ਹਾਂ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇਸ ਦਾ ਸਿੱਧਾ ਅਸਰ ਅੱਖਾਂ 'ਤੇ ਪੈਂਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਜ਼ਿਆਦਾ ਮਾਤਰਾ ਅੱਖਾਂ 'ਤੇ ਮਾੜਾ ਪ੍ਰਭਾਵ (high doses of vitamin can affect eye) ਪਾਉਂਦੀ ਹੈ।
ਨਿਆਸੀਨ ਜਾਂ ਵਿਟਾਮਿਨ ਬੀ-3 ਦੀ ਵਰਤੋਂ ਆਮ ਤੌਰ 'ਤੇ ਕੋਲੇਸਟ੍ਰੋਲ ਨੂੰ ਘੱਟ ਕਰਨ ਅਤੇ ਹਾਈਪਰਲਿਪੀਡਿਮੀਆ ਦੇ ਇਲਾਜ ਲਈ ਕੀਤੀ ਜਾਂਦੀ ਹੈ। ਪਰ ਇੱਕ ਤਾਜ਼ਾ ਖੋਜ ਦੇ ਅਨੁਸਾਰ, ਇਸ ਵਿਟਾਮਿਨ ਦੀ ਜ਼ਿਆਦਾ ਖੁਰਾਕ ਤੁਹਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦਰਅਸਲ, ਨਿਆਸੀਨ ਦੀ ਜ਼ਿਆਦਾ ਮਾਤਰਾ ਦੇ ਕਰਕੇ ਮੈਕੂਲਾ ਵਿੱਚ ਤਰਲ ਪਦਾਰਥ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਨਜ਼ਰ ਧੁੰਦਲੀ ਅਤੇ ਹੋਰ ਲੱਛਣ ਹੁੰਦੇ ਹਨ। ਇਸ ਲਈ, ਡਾਕਟਰਾਂ ਦਾ ਮੰਨਣਾ ਹੈ ਕਿ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ, ਇੱਕ ਦਿਨ ਵਿੱਚ 3 ਤੋਂ 6 ਗ੍ਰਾਮ ਤੋਂ ਵੱਧ ਨਿਆਸੀਨ ਨਹੀਂ ਲੈਣੀ ਚਾਹੀਦੀ।
ਅੱਖਾਂ ਦੀ ਰੋਸ਼ਨੀ ਲਈ ਇਦਾਂ ਕਰੋ ਵਿਟਾਮਿਨ ਦਾ ਸੇਵਨ
ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਵਧਾਉਣਾ ਚਾਹੁੰਦੇ ਹੋ, ਨੰਬਰ ਦਾ ਚਸ਼ਮਾ ਨਹੀਂ ਲਾਉਣਾ ਚਾਹੁੰਦੇ ਜਾਂ ਮੋਤੀਆਬਿੰਦ ਅਤੇ ਰਾਤ ਦੇ ਅੰਨ੍ਹੇਪਣ ਦੀ ਸਮੱਸਿਆ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਵਿਟਾਮਿਨ ਏ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
ਇਹ ਵਿਟਾਮਿਨ ਤੁਹਾਨੂੰ ਗਾਜਰ, ਪਾਲਕ, ਸ਼ਕਰਕੰਦੀ ਵਰਗੀਆਂ ਚੀਜ਼ਾਂ ਵਿੱਚ ਭਰਪੂਰ ਮਾਤਰਾ ਵਿੱਚ ਮਿਲੇਗਾ। ਹਾਲਾਂਕਿ, ਵਿਟਾਮਿਨ ਏ ਦੀ ਜ਼ਿਆਦਾ ਖੁਰਾਕ ਲੈਣ ਨਾਲ ਅੱਖਾਂ ਅਤੇ ਹੋਰ ਅੰਗਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਦਰਅਸਲ, ਜੇਕਰ ਤੁਸੀਂ Vitamin A ਦੀ ਵੱਧ ਖ਼ੁਰਾਕ ਲੈਂਦੇ ਹੋ, ਤਾਂ ਇਹ ਟਾਕਸੀਸਿਟੀ ਦਾ ਕਾਰਨ ਬਣ ਸਕਦੀ ਹੈ, ਇਸ ਲਈ ਵਿਟਾਮਿਨ ਏ ਨੂੰ ਆਪਣੇ ਡਾਕਟਰ ਦੀ ਸਲਾਹ 'ਤੇ ਹੀ ਲਓ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )