Turmeric and Honey: ਹਲਦੀ ਤੇ ਸ਼ਹਿਦ 'ਚ ਛੁਪਿਆ ਮਰਦਾਂ ਦੀ ਸਿਹਤ ਦਾ ਰਾਜ, ਬੱਸ ਕੁਝ ਹਫਤੇ ਇੰਝ ਵਰਤੋਂ
Health News: ਭਾਰਤ ਵਿੱਚ ਕਿਸੇ ਵੀ ਸਰੀਰਕ ਸਮੱਸਿਆ ਨਾਲ ਨਜਿੱਠਣ ਲਈ ਅਕਸਰ ਪੁਰਾਣੇ ਨੁਸਖੇ ਅਪਣਾਏ ਜਾਂਦੇ ਰਹੇ ਹਨ। ਘਰੇਲੂ ਨੁਸਖੇ ਕਿਤੇ ਨਾ ਕਿਤੇ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।
Turmeric and Honey Benefits For Men: ਭਾਰਤ ਵਿੱਚ ਕਿਸੇ ਵੀ ਸਰੀਰਕ ਸਮੱਸਿਆ ਨਾਲ ਨਜਿੱਠਣ ਲਈ ਅਕਸਰ ਪੁਰਾਣੇ ਨੁਸਖੇ ਅਪਣਾਏ ਜਾਂਦੇ ਰਹੇ ਹਨ। ਘਰੇਲੂ ਨੁਸਖੇ ਕਿਤੇ ਨਾ ਕਿਤੇ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਪੁਰਸ਼ਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਆਸਾਨੀ ਨਾਲ ਦੂਰ ਹੋ ਜਾਣਗੀਆਂ।
ਦਰਅਸਲ ਮਰਦਾਂ ਦੀਆਂ ਕਈ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਵੀ ਮੁਸ਼ਕਲ ਸਮਝਿਆ ਜਾਂਦਾ ਹੈ। ਇਸ ਲਈ ਕਈ ਚੋਰੀ-ਛੁਪੇ ਮਹਿੰਗੀਆਂ ਦਵਾਈਆਂ ਵਰਤਦੇ ਰਹਿੰਦੇ ਹਨ। ਦੂਜੇ ਪਾਸੇ ਇਨ੍ਹਾਂ ਸਮੱਸਿਆਵਾਂ ਦਾ ਇਲਾਜ ਰਸੋਈ ਵਿੱਚ ਪਈਆਂ ਚੀਜ਼ਾਂ ਨਾਲ ਹੀ ਹੋ ਸਕਦਾ ਹੈ। ਮਰਦਾਨਾ ਸਮੱਸਿਆਵਾਂ ਲਈ ਸ਼ਹਿਦ ਤੇ ਹਲਦੀ ਦਾ ਖਾਸ ਨੁਸਖਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੁਮੇਲ ਕਿਵੇਂ ਫਾਇਦੇਮੰਦ ਹੋ ਸਕਦਾ ਹੈ।
ਮਰਦਾਂ ਲਈ ਫਾਇਦੇਮੰਦ
ਹਲਦੀ ਤੇ ਸ਼ਹਿਦ ਵੀਰਜ ਦੇ ਪਤਲੇ ਹੋਣ ਤੇ ਸਮੇਂ ਤੋਂ ਪਹਿਲਾਂ ਨਿਕਲ ਜਾਣ ਦਾ ਰਾਮਬਾਨ ਇਲਾਜ ਹੈ। ਇਸ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚੱਮਚ ਹਲਦੀ ਪਾਊਡਰ 'ਚ ਇੱਕ ਚੱਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਦੇ ਫਾਇਦੇ ਕੁਝ ਹਫਤਿਆਂ 'ਚ ਨਜ਼ਰ ਆਉਣਗੇ। ਉਂਝ ਇਹ ਸਹੀ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ। ਜਾਣੋ ਹਲਦੀ ਤੇ ਸ਼ਹਿਦ ਦੇ ਹੋਰ ਫਾਇਦੇ....
ਜ਼ੁਕਾਮ ਤੇ ਫਲੂ ਵਿੱਚ ਪ੍ਰਭਾਵਸ਼ਾਲੀ
ਜ਼ੁਕਾਮ ਤੇ ਫਲੂ ਹੋਣ 'ਤੇ ਅੱਧਾ ਚੱਮਚ ਸ਼ਹਿਦ ਤੇ ਹਲਦੀ ਮਿਲਾ ਕੇ ਖਾਓ ਤੇ ਕੁਝ ਦੇਰ ਤੱਕ ਪਾਣੀ ਨਾ ਪੀਓ। ਤੁਸੀਂ ਚਾਹੋ ਤਾਂ ਇਸ ਨਾਲ ਤੁਲਸੀ ਦੀ ਵਰਤੋਂ ਵੀ ਕਰ ਸਕਦੇ ਹੋ। ਭੋਜਨ ਤੋਂ ਬਾਅਦ ਹਲਦੀ ਦਾ ਸੇਵਨ ਗੁਰਦਿਆਂ ਤੇ ਫੇਫੜਿਆਂ ਲਈ ਫਾਇਦੇਮੰਦ ਹੁੰਦਾ ਹੈ।
ਦਿਲ ਲਈ ਫਾਇਦੇਮੰਦ
ਦਿਲ ਦੇ ਰੋਗਾਂ ਤੋਂ ਬਚਾਅ ਲਈ ਹਲਦੀ ਤੇ ਸ਼ਹਿਦ ਵਰਤਿਆ ਜਾ ਸਕਦਾ ਹੈ। ਭਾਰਤ 'ਚ ਦਿਲ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ 'ਚ ਇਹ ਚੀਜ਼ਾਂ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ।
ਚਮੜੀ ਲਈ ਪ੍ਰਭਾਵਸ਼ਾਲੀ
ਛਾਹੀਆਂ, ਝੁਰੜੀਆਂ, ਦਾਗ-ਧੱਬੇ ਆਦਿ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਲਦੀ, ਸ਼ਹਿਦ ਤੇ ਗੁਲਾਬ ਜਲ ਨੂੰ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ 'ਤੇ ਉਦੋਂ ਤੱਕ ਲਾਓ ਜਦੋਂ ਤੱਕ ਇਹ ਥੋੜ੍ਹਾ ਸੁੱਕ ਨਾ ਜਾਵੇ। ਅੰਤ ਵਿੱਚ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )