ਬਾਸੀ ਮੂੰਹ ਪਾਣੀ ਪੀਣ ਨਾਲ ਕੀ ਹੁੰਦਾ? ਜਾਣੋ ਕਿਹੜੇ-ਕਿਹੜੇ ਮਿਲਦੇ ਫਾਇਦੇ ਅਤੇ ਕਿੰਨੇ ਗਲਾਸ ਪੀਣਾ ਚਾਹੀਦਾ? ਇੱਥੇ ਜਾਣੋ ਸਹੀ ਜਵਾਬ
ਅਸੀਂ ਅਕਸਰ ਹੀ ਸੁਣਦੇ ਹਾਂ ਕਿ ਸਵੇਰੇ ਉੱਠ ਕੇ ਬਾਸੀ ਮੂੰਹ ਪਾਣੀ ਪੀਣਾ ਚਾਹੀਦਾ ਹੈ, ਜੇਕਰ ਥੋੜ੍ਹਾ ਕੋਸਾ ਹੋਏ ਤਾਂ ਹੋਰ ਵੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਨਾਲ ਹੀ ਜਾਣੋ ਕਿੰਨੇ ਗਲਾਸ ਪਾਣੀ ਪੀਣਾ ਰਹਿੰਦਾ ਸਹੀ..

ਸਵੇਰੇ ਉੱਠਦੇ ਹੀ ਅਸੀਂ ਜੋ ਸਭ ਤੋਂ ਪਹਿਲਾ ਕੰਮ ਕਰਦੇ ਹਾਂ, ਉਹ ਸਾਡੇ ਸਿਹਤ 'ਤੇ ਡੂੰਘਾ ਅਸਰ ਪਾਉਂਦਾ ਹੈ। ਇਨ੍ਹਾਂ ਵਿੱਚ ਸਵੇਰੇ ਖਾਲੀ ਪੇਟ ਪਾਣੀ ਪੀਣਾ ਇੱਕ ਅਜਿਹੀ ਆਦਤ ਹੈ ਜਿਸ ਦੇ ਕਈ ਸਿਹਤਮੰਦ ਫਾਇਦੇ ਹਨ। ਆਓ ਜਾਣੀਏ ਕਿ ਸਵੇਰੇ ਬਾਸੀ ਮੂੰਹ ਪਾਣੀ ਪੀਣ ਨਾਲ ਕਿਹੜੇ-ਕਿਹੜੇ ਲਾਭ ਮਿਲਦੇ ਹਨ ਅਤੇ ਤੁਹਾਨੂੰ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ ਹੈ।
ਬਾਸੀ ਮੂੰਹ ਪਾਣੀ ਪੀਣ ਦੇ ਫਾਇਦੇ
ਸਰੀਰ ਨੂੰ ਡਿਟੌਕਸ ਕਰਦਾ ਹੈ
ਰਾਤ ਭਰ ਸਰੀਰ ਵਿੱਚ ਇਕੱਠੇ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਪਾਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਗੁਰਦੇ ਠੀਕ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਸਰੀਰ ਤੋਂ ਹਾਨੀਕਾਰਕ ਪਦਾਰਥ ਨਿਕਲਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।
ਪੇਟ ਸਾਫ ਰਹਿੰਦਾ ਹੈ
ਇਹ ਆਮ ਤੌਰ 'ਤੇ ਐਸਿਡਿਟੀ, ਖੱਟੀਆਂ ਡਕਾਰਾਂ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਨੂੰ ਘਟਾਉਂਦਾ ਹੈ। ਇਹ ਅਪਚ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੀ ਪਾਚਨ ਕਿਰਿਆ ਨੂੰ ਸੰਤੁਲਿਤ ਰੱਖਦਾ ਹੈ, ਜਿਸ ਨਾਲ ਪੇਟ ਸਾਫ ਰਹਿੰਦਾ ਹੈ।
ਪਾਚਨ ਕਿਰਿਆ ਨੂੰ ਦਰੁਸਤ ਕਰਦਾ ਹੈ
ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਪਾਚਨ ਤੰਤਰ ਨੂੰ ਉਤੇਜਨਾ ਮਿਲਦੀ ਹੈ, ਜਿਸ ਨਾਲ ਭੋਜਨ ਦੀ ਪਚਾਈ ਵਧੀਆ ਹੋ ਜਾਂਦੀ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਸਰੀਰ ਤੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦਗਾਰ ਹੈ।
ਰੋਗ ਪ੍ਰਤੀਰੋਧਕ ਤਾਕਤ ਵਧਾਉਂਦਾ ਹੈ
ਸੁੱਤਿਆਂ ਸਮੇਂ ਤੁਹਾਡੇ ਮੂੰਹ ਵਿੱਚ ਕੁਝ ਬੈਕਟੀਰੀਆ ਇਕੱਠੇ ਹੋ ਜਾਂਦੇ ਹਨ। ਜਦੋਂ ਤੁਸੀਂ ਸਵੇਰੇ ਬਾਸੀ ਮੂੰਹ ਪਾਣੀ ਪੀਂਦੇ ਹੋ, ਤਾਂ ਇਹ ਬੈਕਟੀਰੀਆ ਵੀ ਸਰੀਰ ਵਿੱਚ ਚਲੇ ਜਾਂਦੇ ਹਨ ਜੋ ਕਿ ਤੁਹਾਡੀ ਇਮਿਊਨਿਟੀ (ਰੋਗ-ਪ੍ਰਤੀਰੋਧਕ ਤਾਕਤ) ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
ਚਮੜੀ ਨੂੰ ਤੰਦਰੁਸਤ ਰੱਖਦਾ ਹੈ
ਪੂਰੀ ਮਾਤਰਾ ਵਿੱਚ ਪਾਣੀ ਪੀਣ ਨਾਲ ਤੁਹਾਡੀ ਚਮੜੀ ਹਾਈਡਰੇਟਡ ਰਹਿੰਦੀ ਹੈ, ਜਿਸ ਨਾਲ ਇਹ ਚਮਕਦਾਰ ਅਤੇ ਸਿਹਤਮੰਦ ਲੱਗਦੀ ਹੈ। ਇਹ ਮੁਹਾਂਸਿਆਂ ਅਤੇ ਹੋਰ ਚਮੜੀ ਸੰਬੰਧੀ ਸਮੱਸਿਆਵਾਂ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
ਬਾਸੀ ਮੂੰਹ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਸਵੇਰੇ ਉੱਠ ਕੇ ਬਾਸੀ ਮੂੰਹ ਪਾਣੀ ਪੀਣ ਦੀ ਮਾਤਰਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਸਵੇਰੇ ਉੱਠ ਕੇ 2 ਗਲਾਸ ਤੋਂ ਵੱਧ ਪਾਣੀ ਨਹੀਂ ਪੀਣਾ ਚਾਹੀਦਾ। ਇਸ ਵੇਲੇ ਸਰੀਰ ਹੌਲੀ-ਹੌਲੀ ਜਾਗ ਰਿਹਾ ਹੁੰਦਾ ਹੈ ਅਤੇ ਜ਼ਿਆਦਾ ਪਾਣੀ ਪੀਣ ਨਾਲ ਮਤਲੀ ਜਾਂ ਉਲਟੀ ਵੀ ਹੋ ਸਕਦੀ ਹੈ।
ਸੰਤੁਲਿਤ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ 'ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈਂਦਾ ਅਤੇ ਤੁਸੀਂ ਇਸ ਆਦਤ ਦੇ ਸਾਰੇ ਲਾਭ ਹਾਸਲ ਕਰ ਸਕਦੇ ਹੋ। ਇਹ ਆਦਤ ਅਪਣਾਕੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਤੰਦਰੁਸਤ ਅਤੇ ਤਾਜ਼ਗੀ ਭਰੇ ਢੰਗ ਨਾਲ ਕਰ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















