(Source: Poll of Polls)
Diarrhoea Cases: ਦੇਸ਼ ਦੇ ਇਨ੍ਹਾਂ ਰਾਜਾਂ ‘ਚ ਡਾਇਰੀਆ ਦਾ ਕਹਿਰ, ਇਨਫੈਕਸ਼ਨ ਤੋਂ ਬਚਣ ਲਈ ਅਪਣਾਓ ਇਹ ਉਪਾਅ
ਮਾਨਸੂਨ ਦੇ ਮੌਸਮ ਵਿੱਚ ਦਸਤ ਲੱਗਣ ਦੀ ਬਿਮਾਰੀ ਬਹੁਤ ਆਮ ਹੋ ਜਾਂਦੀ ਹੈ। ਡਾਇਰੀਆ ਹੋਣ ਦਾ ਮੁੱਖ ਕਾਰਨ ਸਾਫ਼-ਸਫ਼ਾਈ ਦੀ ਘਾਟ ਅਤੇ ਇਸ ਮੌਸਮ ਵਿੱਚ ਗੰਦਲਾ ਪਾਣੀ ਪੀਣਾ ਹੁੰਦਾ ਹੈ। ਇਸ ਵੇਲੇ ਦੇਸ਼ ਦੇ ਕਈ ਰਾਜਾਂ ਵਿੱਚ ਡਾਇਰੀਆ ਦਾ ਕਹਿਰ ਜ਼ੋਰਾਂ...

ਮਾਨਸੂਨ ਦੇ ਮੌਸਮ ਵਿੱਚ ਦਸਤ ਲੱਗਣ ਦੀ ਬਿਮਾਰੀ ਬਹੁਤ ਆਮ ਹੋ ਜਾਂਦੀ ਹੈ। ਡਾਇਰੀਆ ਹੋਣ ਦਾ ਮੁੱਖ ਕਾਰਨ ਸਾਫ਼-ਸਫ਼ਾਈ ਦੀ ਘਾਟ ਅਤੇ ਇਸ ਮੌਸਮ ਵਿੱਚ ਗੰਦਲਾ ਪਾਣੀ ਪੀਣਾ ਹੁੰਦਾ ਹੈ। ਇਸ ਵੇਲੇ ਦੇਸ਼ ਦੇ ਕਈ ਰਾਜਾਂ ਵਿੱਚ ਡਾਇਰੀਆ ਦਾ ਕਹਿਰ ਜ਼ੋਰਾਂ 'ਤੇ ਹੈ। ਓਡਿਸ਼ਾ, ਉਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਕਰਨਾਟਕ ਵਿੱਚ ਇਹ ਛੂਤ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਆਓ ਜਾਣੀਏ ਕਿ ਕਿਸ-ਕਿਸ ਰਾਜ ਵਿੱਚ ਡਾਇਰੀਆ ਦੇ ਕਿੰਨੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ।
ਇਨ੍ਹਾਂ ਰਾਜਾਂ ਵਿੱਚ ਐਕਟਿਵ ਡਾਇਰੀਆ:
ਓਡਿਸ਼ਾ
ਓਡਿਸ਼ਾ ਡਾਇਰੀਆ ਦਾ ਕੇਂਦਰ ਬਣਿਆ ਹੋਇਆ ਹੈ। ਪੂਰੇ ਰਾਜ ਵਿੱਚ ਡਾਇਰੀਆ ਦੇ ਕੁੱਲ ਮਾਮਲੇ ਲਗਭਗ 500 ਤੱਕ ਪਹੁੰਚ ਚੁੱਕੇ ਹਨ। ਗੰਜਾਮ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਤ ਹੈ, ਜਿੱਥੇ ਡਾਇਰੀਆ ਕਾਰਨ ਕੁਝ ਮੌਤਾਂ ਵੀ ਹੋਈਆਂ ਹਨ। ਇਸਦੇ ਇਲਾਵਾ ਜਾਜਪੁਰ ਸਮੇਤ 8 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਢੇਕਨਾਲ, ਕਟਕ ਅਤੇ ਭਦਰਕ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਤ ਮੰਨਿਆ ਜਾ ਰਿਹਾ ਹੈ।
ਇਸਦੇ ਨਾਲ-ਨਾਲ ਭੁਬਨ, ਬਾਂਕੀ, ਧਰਮਸ਼ਾਲਾ, ਬੜਾਚਨਾ ਅਤੇ ਭੰਡਾਰੀਪੋਖਰੀ ਬਲਾਕਾਂ ਵਿੱਚ ਵੀ ਸਿਹਤ ਵਿਭਾਗ ਅਲਰਟ ਮੋਡ 'ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਹੁਣ ਤੱਕ ਰਾਜ ਵਿੱਚ ਡਾਇਰੀਆ ਕਾਰਨ ਕੇਵਲ 2 ਮੌਤਾਂ ਹੋਈਆਂ ਹਨ, ਪਰ ਇਹ ਸਰਕਾਰੀ ਅੰਕੜਾ ਹੈ।
ਪੰਜਾਬ
ਪੰਜਾਬ ਵਿੱਚ ਵੀ ਖਰਾਬ ਪਾਣੀ ਦੀ ਸਪਲਾਈ ਕਾਰਨ ਡਾਇਰੀਆ ਦੇ ਮਾਮਲੇ ਵੱਧ ਰਹੇ ਹਨ। ਇਸ ਸਮੇਂ ਪਟਿਆਲਾ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਾ ਹੈ, ਜਿੱਥੇ ਡਾਇਰੀਆ ਕਾਰਨ 61 ਸਾਲਾ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਮੰਗਲਵਾਰ ਨੂੰ ਰਾਜ ਵਿੱਚ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੰਜਾਬ ਵਿੱਚ ਕੁੱਲ ਕੇਸਾਂ ਦੀ ਗਿਣਤੀ 106 ਹੋ ਗਈ ਹੈ।
ਕਰਨਾਟਕ
ਕਰਨਾਟਕ ਦਾ ਯਾਦਗੀਰ ਜ਼ਿਲ੍ਹਾ ਵੀ ਡਾਇਰੀਆ ਦਾ ਕੇਂਦਰ ਬਣ ਗਿਆ ਹੈ। ਇਥੇ ਹੁਣ ਤੱਕ 3 ਮੌਤਾਂ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਤਿੱਪਨਦੀ ਪਿੰਡ ਵਿੱਚ ਗੰਦਲਾ ਪਾਣੀ ਪੀਣ ਕਰਕੇ ਪਿਛਲੇ ਹਫ਼ਤੇ 5 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚ ਉਲਟੀ ਅਤੇ ਦਸਤਾਂ ਵਾਲੇ ਲੱਛਣ ਪਾਏ ਗਏ ਸਨ।
ਹਰਿਆਣਾ
ਹਰਿਆਣਾ ਦੇ ਕੁਰੂਕਸ਼ੇਤਰ ਅਤੇ ਪਾਣੀਪਤ ਵਿੱਚ ਵੀ ਡਾਇਰੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਦੋਂ ਤੋਂ ਮੌਸਮ ਬਦਲਣਾ ਸ਼ੁਰੂ ਹੋਇਆ ਹੈ, ਇਨ੍ਹਾਂ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਉਲਟੀ ਅਤੇ ਦਸਤਾਂ ਵਾਲੇ ਮਰੀਜ਼ ਲਗਾਤਾਰ ਪਹੁੰਚ ਰਹੇ ਹਨ। ਇਤਵਾਰ ਨੂੰ ਓਪੀਡੀ ਬੰਦ ਹੋਣ ਦੇ ਬਾਵਜੂਦ ਵੀ ਡਾਇਰੀਆ ਦੇ ਕੇਸ ਆਉਂਦੇ ਰਹੇ, ਜੋ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
ਕੋਲਕਾਤਾ
ਹਾਲਾਂਕਿ, ਕੋਲਕਾਤਾ ਹੁਣ ਤੱਕ ਡਾਇਰੀਆ ਦਾ ਸਿਰਫ਼ 1 ਮਰੀਜ਼ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ, ਪਰ ਦਸਤ ਅਤੇ ਉਲਟੀ ਕਾਰਨ ਲਗਾਤਾਰ ਮਰੀਜ਼ ਇਲਾਜ ਲਈ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਇਹ ਦਰਸਾਉਂਦਾ ਹੈ ਕਿ ਇਲਾਕੇ ਵਿੱਚ ਡਾਇਰੀਆ ਨੇ ਦਸਤਕ ਦਿੱਤੀ ਹੋਈ ਹੈ।
ਬਰਸਾਤ ਵਿੱਚ ਦਸਤਾਂ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?
- ਸਿਰਫ ਸਾਫ਼ ਅਤੇ ਉਬਲਾ ਹੋਇਆ ਪਾਣੀ ਹੀ ਪੀਓ।
- ਬਾਹਰ ਦਾ ਖਾਣਾ ਨਾ ਖਾਓ।
- ਸਟਰੀਟ ਫੂਡ ਜਾਂ ਬਾਹਰ ਮਿਲਣ ਵਾਲੇ ਕਟੇ ਫਲਾਂ ਤੋਂ ਪਰਹੇਜ਼ ਕਰੋ।
- ਹੱਥ ਧੋਣ ਲਈ ਸਾਬਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ।
- ਬਾਸੀ ਭੋਜਨ ਨਾ ਖਾਓ।
- ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ।
- ਘਰ ਦੀ ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿਓ।
ਇਹ ਸਾਰੇ ਉਪਾਅ ਮਾਨਸੂਨ ਦੌਰਾਨ ਡਾਇਰੀਆ ਤੋਂ ਬਚਾਅ ਵਿੱਚ ਬਹੁਤ ਲਾਭਕਾਰੀ ਹੋ ਸਕਦੇ ਹਨ।
ਦਸਤ ਰੋਕਣ ਲਈ ਸਹੀ ਡਾਇਟ ਕੀ ਹੈ?
ਡਾਕਟਰਾਂ ਦੇ ਮੁਤਾਬਕ, ਦਸਤ ਰੋਕਣ ਲਈ ਸਭ ਤੋਂ ਪਹਿਲਾਂ ਡਿਹਾਈਡਰੇਸ਼ਨ (ਜਲ ਦੀ ਘਾਟ) ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ:
ਵਧੇਰੇ ਮਾਤਰਾ ਵਿੱਚ ਪਾਣੀ ਅਤੇ ਲਿਕਵਿਡ ਪੀਂਦੇ ਰਹੋ।
ਖਾਣ ਵਿੱਚ ਕੇਲਾ, ਦਹੀਂ, ਹਲਕੀ ਖਿੱਚੜੀ ਅਤੇ ਉਬਲੇ ਆਲੂ ਸ਼ਾਮਲ ਕਰੋ।
ਚੀਨੀ ਅਤੇ ਨਮਕ ਦਾ ਘੋਲ (ORS) ਪੀਣਾ ਲਾਭਕਾਰੀ ਹੁੰਦਾ ਹੈ।
ਸੌਂਫ ਅਤੇ ਅਦਰਕ ਦਾ ਪਾਊਡਰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਹਾਈਡਰੇਸ਼ਨ ਬਣੀ ਰਹਿੰਦੀ ਹੈ।
ਸੇਬ ਅਤੇ ਨਿੰਬੂ ਵੀ ਖਾਏ ਜਾ ਸਕਦੇ ਹਨ।
ਇਹ ਡਾਇਟ ਦਸਤਾਂ ਦੌਰਾਨ ਸਰੀਰ ਨੂੰ ਊਰਜਾ, ਪਾਣੀ ਅਤੇ ਆਰਾਮ ਦਿੰਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















