ਗਰਮੀਆਂ ਦੇ ਦਿਨਾਂ 'ਚ ਇਸ ਸਮੇਂ ਡੇਂਗੂ ਦਾ ਮੱਛਰ ਤੁਹਾਨੂੰ ਬਣਾ ਸਕਦਾ ਟਾਰਗੇਟ, ਇਦਾਂ ਕਰੋ ਬਚਾਅ
ਡੇਂਗੂ ਫੈਲਾਉਣ ਵਾਲਾ ਮੱਛਰ ਸਭ ਤੋਂ ਵੱਧ ਦੁਪਹਿਰ ਵੇਲੇ ਕੱਟਦਾ ਹੈ। ਖਾਸਤੌਰ ਤੌਰ 'ਤੇ ਸੂਰਜ ਚੜ੍ਹਨ ਤੋਂ 2 ਘੰਟੇ ਬਾਅਦ ਅਤੇ ਸੂਰਜ ਡੁੱਬਣ ਤੋਂ 1 ਘੰਟਾ ਪਹਿਲਾਂ।
When Does A Dengue Mosquitoes Bite: ਗਰਮੀ ਦਾ ਮੌਸਮ ਆਉਂਦੇ ਹੀ ਡੇਂਗੂ ਦਾ ਖ਼ਤਰਾ ਮੰਡਰਾਣਾ ਸ਼ੁਰੂ ਹੋ ਜਾਂਦਾ ਹੈ। ਡੇਂਗੂ ਬੁਖਾਰ ਡੇਂਗੂ ਵਾਇਰਸ ਨਾਲ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਕ ਅੰਕੜੇ ਮੁਤਾਬਕ ਹਰ ਸਾਲ ਦੁਨੀਆ ਭਰ ਵਿਚ ਲਗਭਗ 40 ਕਰੋੜ ਲੋਕ ਡੇਂਗੂ ਬੁਖਾਰ ਨਾਲ ਸੰਕਰਮਿਤ ਹੁੰਦੇ ਹਨ। ਡੇਂਗੂ ਦੇ ਲੱਛਣ ਆਮਤੌਰ 'ਤੇ ਇਨਫੈਕਸ਼ਨ ਦੇ ਚਾਰ ਤੋਂ ਛੇ ਦਿਨਾਂ ਬਾਅਦ ਦਿਖਾਈ ਦੇਣ ਲੱਗ ਪੈਂਦੇ ਹਨ, ਜੋ ਕਿ 10 ਦਿਨਾਂ ਤੱਕ ਰਹਿੰਦੇ ਹਨ। ਕਈ ਵਾਰ ਡੇਂਗੂ ਵਿਅਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਪਲੇਟਲੇਟਸ ਦੀ ਗਿਣਤੀ ਵੀ ਘੱਟ ਹੋਣ ਲੱਗ ਜਾਂਦੀ ਹੈ ਅਤੇ ਕਿਸੇ ਗੰਭੀਰ ਹਾਲਤ ਵਿੱਚ ਵਿਅਕਤੀ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ ਜ਼ਰੂਰੀ ਹੈ।
ਇਸ ਵੇਲੇ ਐਕਟਿਵ ਰਹਿੰਦੇ ਹਨ ਮੱਛਰ
ਡੇਂਗੂ ਫੈਲਾਉਣ ਵਾਲਾ ਮੱਛਰ ਸਭ ਤੋਂ ਵੱਧ ਦੁਪਹਿਰ ਵੇਲੇ ਕੱਟਦਾ ਹੈ। ਖਾਸ ਕਰਕੇ ਸੂਰਜ ਚੜ੍ਹਨ ਤੋਂ 2 ਘੰਟੇ ਬਾਅਦ ਅਤੇ ਸੂਰਜ ਡੁੱਬਣ ਤੋਂ 1 ਘੰਟਾ ਪਹਿਲਾਂ। ਇਸ ਸਮੇਂ ਮੱਛਰ ਜ਼ਿਆਦਾ ਖਤਰਨਾਕ ਮੰਨੇ ਜਾਂਦੇ ਹਨ। ਜੇਕਰ ਤੁਸੀਂ ਦਿਨ ਦੇ ਇਨ੍ਹਾਂ ਤਿੰਨ ਘੰਟਿਆਂ 'ਚ ਇਨ੍ਹਾਂ ਮੱਛਰਾਂ ਤੋਂ ਆਪਣੇ ਆਪ ਨੂੰ ਬਚਾ ਲਓ ਤਾਂ ਡੇਂਗੂ ਤੋਂ ਬਚ ਸਕਦੇ ਹੋ। ਹਾਲਾਂਕਿ, ਰਾਤ ਵੇਲੇ ਵੀ ਡੇਂਗੂ ਦਾ ਮੱਛਰ ਐਕਟਿਵ ਰਹਿੰਦਾ ਹੈ ਅਤੇ ਕੱਟ ਸਕਦਾ ਹੈ। ਖਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿੱਥੇ ਚੰਗੀ ਰੋਸ਼ਨੀ ਹੈ। ਡੇਂਗੂ ਮੱਛਰ ਦੇ ਕੱਟਣ ਦਾ ਖ਼ਤਰਾ ਦਫ਼ਤਰ, ਮਾਲ, ਆਡੀਟੋਰੀਅਮ, ਸਟੇਡੀਅਮ ਦੇ ਅੰਦਰ ਜ਼ਿਆਦਾ ਹੁੰਦਾ ਹੈ। ਕਿਉਂਕਿ ਇੱਥੇ ਹਰ ਸਮੇਂ ਨਕਲੀ ਰੋਸ਼ਨੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਰੌਸ਼ਨੀ ਬਹੁਤ ਚਮਕਦਾਰ ਹੈ।
ਕਿਦਾਂ ਕਰੋ ਬਚਾਅ
ਡੇਂਗੂ ਦੇ ਮੱਛਰਾਂ ਤੋਂ ਬਚਾਅ ਲਈ ਪੈਰਾਂ ਵਿੱਚ ਪੂਰੀ ਬਾਹਾਂ ਵਾਲੇ ਕੱਪੜੇ ਅਤੇ ਜੁੱਤੀਆਂ ਪਾਉਣੀਆਂ ਚਾਹੀਦੀਆਂ ਹਨ। ਸਰੀਰ ਨੂੰ ਕਿਤੇ ਵੀ ਖੁੱਲ੍ਹਾ ਨਾ ਛੱਡੋ ਇਹ ਮੱਛਰ ਬਹੁਤ ਜ਼ਿਆਦਾ ਉੱਡ ਨਹੀਂ ਸਕਦਾ। ਇਸ ਕਾਰਨ ਇਹ ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਹੀ ਡੰਗ ਮਾਰਦਾ ਹੈ, ਇਸ ਲਈ ਪੈਰਾਂ ਨੂੰ ਹਮੇਸ਼ਾ ਢੱਕ ਕੇ ਰੱਖੋ। ਘਰ ਦੇ ਆਲੇ-ਦੁਆਲੇ ਜਾਂ ਅੰਦਰ ਪਾਣੀ ਜਮ੍ਹਾ ਨਾ ਹੋਣ ਦਿਓ। ਕੂਲਰਾਂ, ਬਰਤਨਾਂ, ਟਾਇਰਾਂ ਵਿੱਚ ਜੰਮੇ ਹੋਏ ਪਾਣੀ ਨੂੰ ਕੱਢ ਦਿਓ। ਮੱਛਰਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਲਗਾਓ।
ਡੇਂਗੂ ਬੁਖਾਰ ਵਿੱਚ ਇਹ ਲੱਛਣ ਦੇਖੇ ਜਾ ਸਕਦੇ ਹਨ
ਡੇਂਗੂ ਤੇਜ਼ ਬੁਖਾਰ, ਸਿਰ ਦਰਦ ਅਤੇ ਪੇਟ ਦਰਦ ਨਾਲ ਸ਼ੁਰੂ ਹੁੰਦਾ ਹੈ। ਪਹਿਲੇ ਤਿੰਨ ਤੋਂ ਚਾਰ ਘੰਟਿਆਂ ਤੱਕ ਜੋੜਾਂ ਵਿੱਚ ਬਹੁਤ ਦਰਦ ਹੁੰਦਾ ਹੈ। ਅਚਾਨਕ ਸਰੀਰ ਦਾ ਤਾਪਮਾਨ 104 ਡਿਗਰੀ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਆਮ ਨਾਲੋਂ ਬਹੁਤ ਘੱਟ ਹੋ ਜਾਂਦਾ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਚਮੜੀ ਦਾ ਰੰਗ ਗੁਲਾਬੀ ਹੋ ਜਾਂਦਾ ਹੈ। ਗਰਦਨ ਦੇ ਨੇੜੇ ਲਿੰਫ ਨੋਡ ਸੁੱਜ ਜਾਂਦੇ ਹਨ।
Check out below Health Tools-
Calculate Your Body Mass Index ( BMI )