Health Care: ਕਿਹੜਾ ਜ਼ਿਆਦਾ ਚੰਗਾ: ਉੱਬਲਿਆ ਅੰਡਾ ਜਾਂ ਆਮਲੇਟ? ਜਾਣੋ
Benefit of Egg: ਅੰਡੇ ਸਿਹਤ ਲਈ ਚੰਗੇ ਹੁੰਦੇ ਹਨ ਤੇ ਇਨ੍ਹਾਂ ਨੂੰ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ। ਬ੍ਰਿਟਿਸ਼ ਜਰਨਲ ਆਫ਼ ਨਿਊਟ੍ਰੀਸ਼ੀਅਨ ਦੀ ਖ਼ਬਰ ਮੁਤਾਬਕ ਜਿਹੜੇ ਲੋਕ ਸਿਹਤਮੰਦ ਹਨ, ਉਹ ਰੋਜ਼ ਅੰਡੇ ਖਾ ਸਕਦੇ ਹਨ।
ਚੰਡੀਗੜ੍ਹ: ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ। ਅੰਡੇ ਸਿਹਤ ਲਈ ਚੰਗੇ ਹੁੰਦੇ ਹਨ ਤੇ ਇਨ੍ਹਾਂ ਨੂੰ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ। ਬ੍ਰਿਟਿਸ਼ ਜਰਨਲ ਆਫ਼ ਨਿਊਟ੍ਰੀਸ਼ੀਅਨ ਦੀ ਖ਼ਬਰ ਮੁਤਾਬਕ ਜਿਹੜੇ ਲੋਕ ਸਿਹਤਮੰਦ ਹਨ, ਉਹ ਰੋਜ਼ ਅੰਡੇ ਖਾ ਸਕਦੇ ਹਨ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਨਹੀਂ ਰਹਿੰਦਾ ਹਾਲਾਂਕਿ ਫਰਾਈ ਕਰਨ ਨਾਲੋਂ ਅੰਡਿਆਂ ਨੂੰ ਉਭਾਲਕੇ ਖਾਣਾ ਜ਼ਿਆਦਾ ਬਿਹਤਰ ਹੈ।
ਉੱਬਲੇ ਅੰਡਿਆਂ ਵਿੱਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਇੱਕ ਸਧਾਰਨ ਉੱਬਲੇ ਅੰਡੇ ਵਿੱਚ 78 ਕੈਲੋਰੀ, 6.3 ਗਰਾਮ ਪ੍ਰੋਟੀਨ, 0.6 ਗਰਾਮ ਕਾਰੋਹਾਈਡ੍ਰੋਟ ਤੇ 5.3 ਗ੍ਰਾਮ ਵਸਾ, ਜਿਸ ਵਿੱਚ 1.6 ਗ੍ਰਾਮ ਸੈਚੂਰੇਟਿਡ ਫੈਟ ਸ਼ਾਮਲ ਹੈ। ਅੰਡੇ ਨੂੰ ਫਰਾਈ ਕਰਨ ਬਾਅਦ ਉਸ ਵਿੱਚ ਕੈਲੋਰੀ ਦੀ ਮਾਤਰਾ 90 ਗ੍ਰਾਮ ਹੋ ਜਾਂਦੀ ਹੈ। ਵਸਾ ਵੀ 6.8 ਗ੍ਰਾਮ ਹੋ ਜਾਂਦੀ ਹੈ ਪਰ ਡਾਈਬਟੀਜ਼ ਦੇ ਮਰੀਜ਼ਾਂ ਨੂੰ ਅੰਡਾ ਘੱਟ ਖਾਣਾ ਚਾਹੀਦਾ ਹੈ। ਇਸ ਨਾਲ ਖ਼ਤਰਾ ਵਧ ਜਾਂਦਾ ਹੈ।
ਇੱਕ ਵੱਡੇ ਉੱਬਲੇ ਅੰਡੇ ਤੋਂ ਵਿਟਾਮਿਨ ਬੀ 12 ਦੀ 10 ਫ਼ੀਸਦੀ ਤੇ ਵਿਟਾਮਿਨ ਡੀ ਦੀ 11 ਫ਼ੀਸਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਫਰਾਈ ਅੰਡੇ ਵਿੱਚ ਵੀ ਵਿਟਾਮਿਨ ਦੀ ਤਕਰੀਬਨ ਇਹੀ ਮਾਤਰਾ ਹੁੰਦੀ ਹੈ। ਫਰਾਈ ਅੰਡਿਆਂ ਵਿੱਚ ਉੱਬਲੇ ਅੰਡਿਆਂ ਦੇ ਮੁਕਾਬਲੇ ਥੋੜੇ ਜ਼ਿਆਦਾ ਮਿਨਰਲ ਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )