ਆਖਰ ਸ਼ਰਾਬ ਪੀਣ ਮਗਰੋਂ ਲੋਕ ਕਿਉਂ ਭੁੱਲ ਜਾਂਦੇ ਚੀਜ਼ਾਂ? ਜਾਣੋ, ਕੀ ਹੁੰਦਾ ਅਲਕੋਹਲ ਬਲੈਕਆਊਟ
ਜਿਵੇਂ ਹੀ ਸ਼ਰਾਬ ਤੁਹਾਡੇ ਦਿਮਾਗ ਤੱਕ ਪਹੁੰਚਦੀ ਹੈ, ਇਹ ਦਿਮਾਗ ਦੇ ਨਿਊਰੋਟ੍ਰਾਂਸਮੀਟਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀ ਹੈ। ਅਸੀਂ ਤੁਹਾਨੂੰ ਇਸ ਆਰਟੀਕਲ 'ਚ ਦੱਸਾਂਗੇ ਕਿ ਇਹ ਸ਼ਰਾਬ ਦਾ ਬਲੈਕਆਊਟ ਕੀ ਹੈ...
What is alcohol blackout: ਸ਼ਰਾਬ ਇਨਸਾਨਾਂ ਲਈ ਕਦੇ ਵੀ ਚੰਗੀ ਨਹੀਂ ਰਹੀ। ਸਿਹਤ ਸਬੰਧੀ ਸਮੱਸਿਆਵਾਂ ਤੋਂ ਲੈ ਕੇ ਆਰਥਿਕ ਤੌਰ 'ਤੇ ਖੋਖਲਾ ਕਰਨ ਤੱਕ, ਇਹ ਡਰਿੰਕ ਹੌਲੀ-ਹੌਲੀ ਦਿਮਾਗ ਤੱਕ ਨੂੰ ਦੀਮਕ ਵਾਂਗ ਚੱਟ ਜਾਂਦੀ ਹੈ। ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਸ਼ਰਾਬ ਪੀਂਦੇ ਲੋਕਾਂ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਨਹੀਂ ਰਹਿੰਦਾ… ਮਤਲਬ ਪੀਣ ਤੋਂ ਬਾਅਦ ਉਹ ਕੀ ਕਹਿੰਦੇ ਹਨ, ਕਿਹੜੀ ਗੱਲ ਉਤੇ ਹੱਸਦੇ ਹਨ ਤੇ ਕਿਹੜੀ ਗੱਲ ਉਤੇ ਰੋਂਦੇ ਹਨ.. ਨਸ਼ਾ ਉਤਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਯਾਦ ਨਹੀਂ ਹੁੰਦਾ।
ਇਸ 'ਤੇ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਅਲਕੋਹਲ ਐਬਿਊਜ਼ ਐਂਡ ਅਲਕੋਹਲਿਜਮ ਨੇ ਇੱਕ ਰਿਸਰਚ ਕੀਤੀ ਹੈ, ਇਸ ਰਿਸਰਚ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਦੁਨੀਆ ਭਰ 'ਚ ਕਿੰਨੇ ਲੋਕ ਸ਼ਰਾਬ ਪੀਣ ਤੋਂ ਬਾਅਦ ਆਪਣੇ ਹੋਸ਼ ਗੁਆ ਦਿੰਦੇ ਹਨ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਦੱਸਾਂਗੇ ਕਿ ਇਹ ਸ਼ਰਾਬ ਦਾ ਬਲੈਕਆਊਟ ਕੀ ਹੈ, ਜਿਸ ਦਾ ਸ਼ਿਕਾਰ ਅੱਜ ਜ਼ਿਆਦਾਤਰ ਨੌਜਵਾਨ ਹੋ ਰਹੇ ਹਨ।
ਸ਼ਰਾਬ ਪੀ ਕੇ ਲੋਕਾਂ ਦੇ ਹੋਸ਼ ਕਿਉਂ ਉੱਡ ਜਾਂਦੇ?
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਅਲਕੋਹਲ ਐਬਿਊਜ਼ ਐਂਡ ਅਲਕੋਹਲਿਜ਼ਮ ਦੇ ਆਰੋਨ ਵ੍ਹਾਈਟ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਸ਼ਰਾਬ ਪੀਣ ਤੋਂ ਕੁਝ ਸਮੇਂ ਬਾਅਦ ਆਪਣੇ ਹੋਸ਼ ਗੁਆ ਲੈਂਦੇ ਹਨ। ਜੇਕਰ ਉਨ੍ਹਾਂ ਸੀਮਾ ਤੋਂ ਵੱਧ ਸੇਵਨ ਕੀਤਾ ਹੈ ਤਾਂ ਉਹ ਵੀ ਬਲੈਕਆਊਟ ਦਾ ਸ਼ਿਕਾਰ ਹੋ ਜਾਂਦੇ ਹਨ। ਯਾਨੀ ਉਸ ਸਮੇਂ ਦੌਰਾਨ ਉਨ੍ਹਾਂ ਦੇ ਆਲੇ-ਦੁਆਲੇ ਕੀ ਕੁਝ ਵਾਪਰ ਰਿਹਾ ਹੈ, ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਇਸ ਸਬੰਧੀ 1000 ਵਿਦਿਆਰਥੀਆਂ 'ਤੇ ਇੱਕ ਖੋਜ ਕੀਤੀ ਗਈ, ਜਿਸ ਵਿੱਚ ਪਾਇਆ ਗਿਆ ਕਿ ਘੱਟੋ-ਘੱਟ ਦੋ ਤਿਹਾਈ ਲੋਕ ਯਾਨੀ 66.4% ਲੋਕ ਸ਼ਰਾਬ ਪੀਣ ਤੋਂ ਬਾਅਦ ਅੰਸ਼ਿਕ ਬਲੈਕਆਊਟ ਦਾ ਸ਼ਿਕਾਰ ਹੋ ਗਏ।
ਇਸ ਦੇ ਨਾਲ ਹੀ ਜਰਮਨ ਨਿਊਜ਼ ਵੈੱਬਸਾਈਟ DW 'ਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ, ਹਾਈਡਲਬਰਗ ਯੂਨੀਵਰਸਿਟੀ ਨੇ ਵੀ ਸ਼ਰਾਬ ਦੇ ਮਨੁੱਖੀ ਦਿਮਾਗ 'ਤੇ ਪ੍ਰਭਾਵਾਂ 'ਤੇ ਇੱਕ ਖੋਜ ਕੀਤੀ, ਜਿਸ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਤੁਹਾਡਾ ਦਿਮਾਗ ਆਲੇ ਦੁਆਲੇ ਦੇ ਮਾਹੌਲ ਨੂੰ ਸਮਝਣ ਦੇ ਯੋਗ ਨਹੀਂ ਰਹਿੰਦਾ। ਸਰਲ ਭਾਸ਼ਾ ਵਿੱਚ, ਸ਼ਰਾਬ ਪੀਣ ਨਾਲ ਤੁਹਾਡੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ।
ਸ਼ਰਾਬ ਪੀਣ ਤੋਂ ਬਾਅਦ ਦਿਮਾਗ ਵਿੱਚ ਕੀ ਹੁੰਦਾ
ਹਾਈਡਲਬਰਗ ਯੂਨੀਵਰਸਿਟੀ ਦੇ ਖੋਜਕਰਤਾ ਹੇਲਮਟ ਜ਼ੀਟਸ ਨੇ ਇਸ ਰਿਪੋਰਟ ਵਿੱਚ ਦੱਸਿਆ ਹੈ ਕਿ ਅਲਕੋਹਲ ਵਿੱਚ ਮੌਜੂਦ ਈਥਾਨੌਲ ਅਲਕੋਹਲ ਦਾ ਇੱਕ ਬਹੁਤ ਛੋਟਾ ਅਣੂ ਹੈ। ਜਿਵੇਂ ਹੀ ਇਹ ਸਰੀਰ ਦੇ ਅੰਦਰ ਪਹੁੰਚਦਾ ਹੈ, ਇਹ ਖੂਨ ਅਤੇ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ। ਜਦੋਂ ਕਿ ਮਨੁੱਖੀ ਸਰੀਰ ਦਾ 70 ਤੋਂ 80 ਫੀਸਦੀ ਹਿੱਸਾ ਪਾਣੀ ਹੈ। ਇਹੀ ਕਾਰਨ ਹੈ ਕਿ ਸ਼ਰਾਬ ਖੁੱਲ੍ਹ ਕੇ ਤੁਹਾਡੇ ਪੂਰੇ ਸਰੀਰ ਦੇ ਨਾਲ-ਨਾਲ ਦਿਮਾਗ ਤੱਕ ਪਹੁੰਚ ਜਾਂਦੀ ਹੈ।
ਜਿਵੇਂ ਹੀ ਇਹ ਤੁਹਾਡੇ ਦਿਮਾਗ ਤੱਕ ਪਹੁੰਚਦਾ ਹੈ, ਉਸ ਤੋਂ ਬਾਅਦ ਇਹ ਦਿਮਾਗ ਦੇ ਨਿਊਰੋਟ੍ਰਾਂਸਮੀਟਰਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਨਰਵਸ ਸਿਸਟਮ ਦਾ ਕੇਂਦਰ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਦਿਮਾਗੀ ਪ੍ਰਣਾਲੀ ਪ੍ਰਭਾਵਿਤ ਹੋਣ ਦਾ ਮਤਲਬ ਹੈ ਕਿ ਤੁਸੀਂ ਉਲਝਣ ਦੀ ਸਥਿਤੀ ਵਿੱਚ ਪਹੁੰਚ ਜਾਂਦੇ ਹੋ। ਕਈ ਵਾਰ ਤੁਸੀਂ ਚੀਜ਼ਾਂ ਨੂੰ ਭੁੱਲਣਾ ਵੀ ਸ਼ੁਰੂ ਕਰ ਦਿੰਦੇ ਹੋ ਅਤੇ ਪੂਰੀ ਤਰ੍ਹਾਂ ਅਲਕੋਹਲ ਬਲੈਕਆਊਟ ਦਾ ਸ਼ਿਕਾਰ ਹੋ ਜਾਂਦੇ ਹੋ।
Check out below Health Tools-
Calculate Your Body Mass Index ( BMI )