ਪੜਚੋਲ ਕਰੋ

ਅਲਕੋਹਲ ਰਹਿਤ ਸ਼ਰਾਬ ਸਿਹਤ ਲਈ ਵਰਦਾਨ! ਖੋਜ 'ਚ ਹੋਏ ਹੈਰਾਨੀਜਾਨਕ ਖੁਲਾਸੇ

ਅੰਗੂਰ ਵਿੱਚ ਪੌਲੀਫੇਨੌਲਸ ਨਾਮਕ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ ਹਨ, ਜੋ ਦਿਲ ਦੀ ਇੰਨਰ ਲਾਈਨਿੰਗ ਦੇ ਕੰਮ ਨੂੰ ਸੁਧਾਰ ਸਕਦੇ ਹਨ ਤੇ ਚੰਗੇ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੇ ਹਨ।

ਨਵੀਂ ਦਿੱਲੀ: ਇਹ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਇੱਕ ਗਲਾਸ ਸ਼ਰਾਬ ਦਾ ਸੇਵਨ ਡਾਕਟਰ ਨੂੰ ਦੂਰ ਰੱਖਦਾ ਹੈ ਪਰ ਮਾਹਰ ਹੁਣ ਕਹਿੰਦੇ ਹਨ ਕਿ ਅਲਕੋਹਲ-ਰਹਿਤ ਵਰਜ਼ਨ ਵੀ ਤੁਹਾਨੂੰ ਅਸਲ ਚੀਜ਼ ਦੇ ਲਾਭ ਦੇ ਸਕਦਾ ਹੈ। ਐਂਜੇਲਾ ਰਸਕਿਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਰੀਬ 40 ਤੋਂ 69 ਸਾਲ ਦੀ ਉਮਰ ਦੇ 4.5 ਲੱਖ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਤੇ ਉਨ੍ਹਾਂ ਦੀ ਸਿਹਤ 'ਤੇ ਮੱਧਮ ਸ਼ਰਾਬ ਪੀਣ ਦੇ ਪ੍ਰਭਾਵਾਂ ਨੂੰ ਵੇਖਿਆ।

ਉਨ੍ਹਾਂ ਨੇ ਪਾਇਆ ਕਿ ਹਫ਼ਤੇ ਵਿੱਚ 11 ਗਲਾਸ ਵਾਈਨ ਪੀਣ ਵਾਲਿਆਂ ਵਿੱਚ ਕੋਰੋਨਰੀ ਦਿਲ ਦੀ ਬਿਮਾਰੀ ਦਾ ਜੋਖਮ 40 ਪ੍ਰਤੀਸ਼ਤ ਘੱਟ ਗਿਆ। ਉਹੀ ਜੋਖਮ ਉਨ੍ਹਾਂ ਲੋਕਾਂ ਵਿੱਚ ਘੱਟ ਪਾਇਆ ਗਿਆ ਜੋ ਨਿਯਮਿਤ ਤੌਰ ਤੇ ਅਲਕੋਹਲ-ਰਹਿਤ ਸੰਸਕਰਣ ਦਾ ਉਪਯੋਗ ਕਰਦੇ ਹਨ। ਨਤੀਜੇ ਦੱਸਦੇ ਹਨ ਕਿ ਇਹ ਲਾਭ ਵਾਈਨ ਵਿੱਚ ਅੰਗੂਰ ਦੇ ਕਾਰਨ ਹਨ।

ਅਲਕੋਹਲ ਰਹਿਤ ਸ਼ਰਾਬ ਦਿਲ ਦੀ ਸਿਹਤ ਲਈ ਚੰਗੀ

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਵਾਈਨ ਦੇ ਲਾਭ ਅੰਗੂਰ ਦੇ ਐਂਟੀਆਕਸੀਡੈਂਟਸ ਤੋਂ ਆਉਂਦੇ ਹਨ, ਸ਼ਰਾਬ ਤੋਂ ਨਹੀਂ। ਅੰਗੂਰ ਵਿੱਚ ਪੌਲੀਫੇਨੌਲਸ ਨਾਮਕ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ ਹਨ, ਜੋ ਦਿਲ ਦੀ ਇੰਨਰ ਲਾਈਨਿੰਗ ਦੇ ਕੰਮ ਨੂੰ ਸੁਧਾਰ ਸਕਦੇ ਹਨ ਤੇ ਚੰਗੇ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੇ ਹਨ।

ਦੂਜੇ ਪਾਸੇ, ਦਰਮਿਆਨੀ ਮਾਤਰਾ ਵਿੱਚ ਬੀਅਰ, ਸਾਈਡਰ ਜਾਂ ਸਪਿਰਟ ਪੀਣਾ ਲਗਪਗ 10 ਪ੍ਰਤੀਸ਼ਤ ਵਧੇਰੇ ਜੋਖਮ ਨਾਲ ਜੁੜਿਆ ਹੋਇਆ ਸੀ। ਯੂਨੀਵਰਸਿਟੀ ਦੇ ਡਾਕਟਰ ਰੂਡੋਲਫ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਨਤੀਜੇ ਇਸ ਧਾਰਨਾ ਨੂੰ ਦੂਰ ਕਰਦੇ ਹਨ ਕਿ ਦਰਮਿਆਨੀ ਸ਼ਰਾਬ ਪੀਣ ਨਾਲ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।"

ਪ੍ਰਤੀਭਾਗੀਆਂ ਨੇ ਸਵੈ-ਰਿਪੋਰਟ ਦਿੱਤੀ ਕਿ ਉਹ ਪ੍ਰਤੀ ਹਫ਼ਤੇ ਕਿੰਨੀ ਬੀਅਰ, ਸਾਈਡਰ, ਵਾਈਨ, ਸ਼ੈਂਪੇਨ ਤੇ ਸਪਿਰਟਸ ਦੀ ਵਰਤੋਂ ਕਰਦੇ ਹਨ। ਖੋਜਕਰਤਾਵਾਂ ਨੇ ਸੱਤ ਸਾਲਾਂ ਤੱਕ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ, ਜਿਸ ਵਿੱਚ ਸਮੁੱਚੀ ਮੌਤ ਦਰ, ਦਿਲ ਦੀਆਂ ਸਮੱਸਿਆਵਾਂ, ਕੈਂਸਰ ਤੇ ਸਟਰੋਕ ਵਰਗੀਆਂ ਬਿਮਾਰੀਆਂ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਚਾਰ ਤੋਂ ਪੰਜ ਗਲਾਸ ਸ਼ੈਂਪੇਨ ਜਾਂ ਵ੍ਹਾਈਟ ਵਾਈਨ ਜਾਂ 8 ਤੋਂ 11 ਗਲਾਸ ਰੈਡ ਵਾਈਨ ਪੀਂਦੇ ਹਨ ਉਨ੍ਹਾਂ ਵਿੱਚ ਇਸਕੇਮਿਕ ਦਿਲ ਦੀ ਬਿਮਾਰੀ ਦਾ ਜੋਖਮ ਘੱਟ ਹੁੰਦਾ ਹੈ।

ਇਹੀ ਨਤੀਜੇ ਅਲਕੋਹਲ-ਰਹਿਤ ਸ਼ਰਾਬ ਪੀਣ ਵਾਲਿਆਂ 'ਤੇ ਵੀ ਲਾਗੂ ਹੁੰਦੇ ਹਨ। ਰੂਡੌਲਫ ਨੇ ਕਿਹਾ ਕਿ ਖੋਜ ਨੇ ਰੈਡ ਵਾਈਨ ਤੇ ਵ੍ਹਾਈਟ ਵਾਈਨ ਅਤੇ ਦਿਲ ਦੀ ਬਿਮਾਰੀ ਦੇ ਵਿਚਕਾਰ ਇੱਕ "ਵਿਵਾਦਪੂਰਨ ਸੁਰੱਖਿਆ ਲਾਭਕਾਰੀ ਸਬੰਧ" ਦਿਖਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਐਸੋਸੀਏਸ਼ਨ ਅਲਕੋਹਲ-ਰਹਿਤ ਵਾਈਨ ਲਈ ਵੀ ਵੇਖਿਆ ਗਿਆ, ਇਸ ਤੋਂ ਪਤਾ ਚਲਦਾ ਹੈ ਕਿ ਅਲਕੋਹਲ ਦੀ ਬਜਾਏ ਵਾਈਨ ਵਿੱਚ ਮੌਜੂਦ ਪੌਲੀਫੇਨੌਲ ਕਾਰਨ ਫਾਇਦੇ ਹਨ।


ਘੱਟ ਪੱਧਰ 'ਤੇ ਵੀ ਸ਼ਰਾਬ ਪੀਣਾ ਹਾਨੀਕਾਰਕ

ਬਹੁਤ ਸਾਰੀਆਂ ਖੋਜਾਂ ਵਿੱਚ ਪੌਲੀਫੇਨੌਲਸ ਸਿਹਤ ਲਈ ਲਾਭਦਾਇਕ ਪਾਇਆ ਗਿਆ ਹੈ। ਖੋਜ ਦਰਸਾਉਂਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਘੱਟ ਮਾਤਰਾ ਵਿੱਚ ਬੀਅਰ, ਸਾਈਡਰ ਅਤੇ ਸਪਿਰਟ ਪੀਤੀ ਉਨ੍ਹਾਂ ਵਿੱਚ ਦਿਲ ਤੇ ਦਿਮਾਗ ਦੀ ਬਿਮਾਰੀ, ਕੈਂਸਰ ਤੇ ਮੌਤ ਦੇ ਉੱਚ ਪੱਧਰ ਪਾਏ ਗਏ। ਖੋਜਕਰਤਾਵਾਂ ਨੇ ਨੋਟ ਕੀਤਾ ਕਿ ਉਨ੍ਹਾਂ ਦੇ ਨਤੀਜੇ "ਇਸ ਧਾਰਨਾ ਦਾ ਸਮਰਥਨ ਨਹੀਂ ਕਰਦੇ ਕਿ ਕਿਸੇ ਵੀ ਕਿਸਮ ਦੇ ਪੀਣ ਵਾਲੇ ਪਦਾਰਥਾਂ ਵਿੱਚ ਸ਼ਰਾਬ ਸਿਹਤ ਲਈ ਲਾਭਦਾਇਕ ਹੈ"।

ਯੂਕੇ ਵਿੱਚ ਮੌਜੂਦਾ ਸਿਫਾਰਸ਼ ਇਹ ਹੈ ਕਿ ਇੱਕ ਹਫ਼ਤੇ ਵਿੱਚ 14 ਯੂਨਿਟ ਤੋਂ ਵੱਧ ਸ਼ਰਾਬ ਨਾ ਪੀਓ। ਡਾ: ਰੂਡੋਲਫ ਨੇ ਕਿਹਾ ਕਿ ਸ਼ਰਾਬ ਪੀਣਾ, ਇੱਥੋਂ ਤੱਕ ਕਿ ਘੱਟ ਪੱਧਰ 'ਤੇ ਵੀ, ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਖੋਜ ਦੇ ਨਤੀਜਿਆਂ ਨੂੰ ਜਰਨਲ ਕਲੀਨੀਕਲ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਰਾਣੀ ਖੋਜ ਸਿਫਾਰਸ਼ ਕਰਦੀ ਹੈ ਕਿ ਪ੍ਰਤੀ ਹਫਤੇ ਤਿੰਨ ਤੋਂ ਸੱਤ ਦਿਨ ਸ਼ਰਾਬ ਪੀਣ ਨਾਲ ਦਿਲ ਦੇ ਦੌਰੇ ਦਾ ਜੋਖਮ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰ ਇਹ ਪੀਣ ਵਾਲਿਆਂ ਨਾਲ ਗਲਤ ਤੁਲਨਾ ਨਹੀਂ ਕਰਦੇ ਜਾਂ ਵਰਤੇ ਗਏ ਅਲਕੋਹਲ ਦੀ ਕਿਸਮ 'ਤੇ ਵਿਚਾਰ ਨਹੀਂ ਕੀਤਾ ਗਿਆ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ
Embed widget