(Source: ECI/ABP News)
Yellow Fungus: ਭਾਰਤ ’ਚ ਹੁਣ ਪੀਲੀ ਫ਼ੰਗਸ ਦਾ ਖਤਰਾ, ਕਾਲੀ ਤੇ ਚਿੱਟੀ ਦੋਵੇਂ ਫ਼ੰਗਸ ਤੋਂ ਵੀ ਵੱਧ ਖ਼ਤਰਨਾਕ
ਇੱਕ ਪਾਸੇ ਤਾਂ ਕੋਰੋਨਾਵਾਇਰਸ ਮਹਾਮਾਰੀ ਨੇ ਸਮੁੱਚੇ ਭਾਰਤ ਵਾਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੇ ਉੱਪਰੋਂ ‘ਬਲੈਕ ਫ਼ੰਗਸ’ (ਕਾਲੀ ਉੱਲੀ) ਅਤੇ ‘ਵ੍ਹਾਈਟ ਫ਼ੰਗਸ’ (ਚਿੱਟੀ ਉੱਲੀ) ਜਿਹੇ ਰੋਗਾਂ ਨੇ ਇਸ ਪਰੇਸ਼ਾਨੀ ਵਿੱਚ ਵਾਧਾ ਕੀਤਾ ਹੋਇਆ ਹੈ।

ਨਵੀਂ ਦਿੱਲੀ: ਇੱਕ ਪਾਸੇ ਤਾਂ ਕੋਰੋਨਾਵਾਇਰਸ ਮਹਾਮਾਰੀ ਨੇ ਸਮੁੱਚੇ ਭਾਰਤ ਵਾਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੇ ਉੱਪਰੋਂ ‘ਬਲੈਕ ਫ਼ੰਗਸ’ (ਕਾਲੀ ਉੱਲੀ) ਅਤੇ ‘ਵ੍ਹਾਈਟ ਫ਼ੰਗਸ’ (ਚਿੱਟੀ ਉੱਲੀ) ਜਿਹੇ ਰੋਗਾਂ ਨੇ ਇਸ ਪਰੇਸ਼ਾਨੀ ਵਿੱਚ ਵਾਧਾ ਕੀਤਾ ਹੋਇਆ ਹੈ। ਉੱਤੋਂ ਹੁਣ ਦੇਸ਼ ਦੇ ਉੱਤਰ ਪ੍ਰਦੇਸ਼ ਸੂਬੇ ਦੇ ਸਹਿਰ ਗ਼ਾਜ਼ੀਆਬਾਦ ਵਿੱਚ ‘ਯੈਲੋ ਫ਼ੰਗਸ’ (ਪੀਲੀ ਉੱਲੀ) ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ।
ਮਾਹਿਰਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ‘ਯੈਲੋ ਫ਼ੰਗਸ’ ਤਾਂ ਬਾਕੀ ਦੀਆਂ ਦੋ ਕਿਸਮ ਦੀਆਂ ਫ਼ੰਗਸਜ਼ ਤੋਂ ਵੀ ਵੱਧ ਖ਼ਤਰਨਾਕ ਹੈ। ਪੀਲੀ ਫ਼ੰਗਸ ਦਾ ਜਿਹੜਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਉਸ ਦਾ ਇਲਾਜ ਹੁਣ ਗ਼ਾਜ਼ੀਆਬਾਦ ਦੇ ਇੱਕ ਹਸਪਤਾਲ ’ਚ ਚੱਲ ਰਿਹਾ ਹੈ।
ਇਹ ਹਨ ਪੀਲੀ ਫ਼ੰਗਸ ਦੇ ਲੱਛਣ
‘ਯੈਲੋ ਫ਼ੰਗਸ’ ਤੋਂ ਪੀੜਤ ਹੋਣ ਨਾਲ ਸਰੀਰ ਵਿੱਚ ਸੁਸਤੀ ਆ ਜਾਂਦੀ ਹੈ, ਭੁੱਖ ਘੱਟ ਲੱਗਦੀ ਹੈ ਜਾਂ ਬਿਲਕੁਲ ਵੀ ਨਹੀਂ ਲੱਗਦੀ ਤੇ ਵਜ਼ਨ ਘਟਣ ਲੱਗਦੀ ਹੈ। ਗੱਭੀਰ ਮਾਮਲਿਆਂ ਵਿੱਚ ਸਰੀਰ ਦੇ ਹਿੱਸਿਆਂ ਵਿੱਚੋਂ ਪੀਕ ਨਿੱਕਲਣ ਲੱਗਦੀ ਹੈ ਤੇ ਖੁੱਲ੍ਹੇ ਜ਼ਖ਼ਮ ਠੀਕ ਹੋਣ ਵਿੰਚ ਕਾਫ਼ੀ ਦੇਰੀ ਲੱਗਦੀ ਹੈ, ਮਰੀਜ਼ ਕੁਪੋਸ਼ਣ ਦਾ ਸ਼ਿਕਾਰ ਹੁੰਦਾ ਜਾਪਦਾ ਹੈ ਤੇ ਕਿਸੇ ਅੰਗ ਦੇ ਫ਼ੇਲ੍ਹ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅੱਖਾਂ ਅੰਦਰ ਨੂੰ ਧਸ ਜਾਂਦੀਆਂ ਹਨ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
‘ਯੈਲੋ ਫ਼ੰਗਸ’ ਇੱਕ ਬਹੁਤ ਘਾਤਕ ਬੀਮਾਰੀ ਹੈ, ਜੋ ਸਰੀਰ ਦੇ ਅੰਦਰ ਹੀ ਅੰਦਰ ਸ਼ੁਰੂ ਹੋ ਜਾਂਦੀ ਹੈ। ਇਸ ਦਾ ਇਲਾਜ ਤੁਰੰਤ ਕਰਵਾਉਣਾ ਚਾਹੀਦਾ ਹੈ।
‘ਪੀਲੀ ਫ਼ੰਗਸ’ ਹੋਣ ਦੇ ਕਾਰਣ
ਮੁੱਖ ਤੌਰ ਉੱਤੇ ਸਰੀਰ ਦੀ ਸਫ਼ਾਈ ਨਾ ਰੱਖਣ ਕਾਰਣ ਇਹ ‘ਪੀਲੀ ਉੱਲੀ’ ਰੋਗ ਲੱਗ ਜਾਂਦਾ ਹੈ। ਇਸ ਲਈ ਆਪਣੇ ਘਰ ਦੇ ਆਲੇ–ਦੁਆਲੇ ਤੱਕ ਨੂੰ ਵੀ ਸਾਫ਼ ਰੱਖਣ ਦੀ ਲੋੜ ਹੁੰਦੀ ਹੈ। ਪੁਰਾਣੇ ਭੋਜਨ ਤੇ ਮਲ–ਮੂਤਰ ਨੂੰ ਆਪਣੇ ਘਰ ਦੇ ਬਾਹਰੋਂ ਤੇ ਅੰਦਰੋਂ ਛੇਤੀ ਤੋਂ ਛੇਤੀ ਸਾਫ਼ ਕਰਨਾ ਚਾਹੀਦਾ ਹੈ। ਗੰਦੀਆਂ ਥਾਵਾਂ ਉੱਤੇ ਬੈਕਟੀਰੀਆ ਤੇ ਉੱਲੀ ਦੇ ਪ੍ਰਫ਼ੁੱਲਤ ਹੋਣ ਨਾਲ ਇਹ ਰੋਗ ਵਧਦਾ ਚਲਾ ਜਾਂਦਾ ਹੈ।
ਜਿਹੜੇ ਘਰਾਂ ਅੰਦਰ ਸਿੱਲ੍ਹ ਰਹਿੰਦੀ ਹੈ, ਉੱਥੇ ਵੀ ਬੈਕਟੀਰੀਆ ਤੇ ਉੱਲੀ ਪਣਪਦੀਆਂ ਹਨ। ਇਸ ਲਈ ਘਰ ਅੰਦਰ ਨਮੀ ਦਾ ਪੱਧਰ 30 ਤੋਂ 40% ਤੱਕ ਰਹਿਣਾ ਚਾਹੀਦਾ ਹੈ। ਇਸ ਤੋਂ ਵੱਧ ਸਿੱਲ੍ਹ ਬੀਮਾਰੀਆਂ ਦਾ ਕਾਰਣ ਬਣਦੀ ਹੈ। ‘ਯੈਲੋ ਫ਼ੰਗਸ’ ਦਾ ਇੱਕੋ-ਇੱਕ ਇਲਾਜ Amphotericin B ਇੰਜੈਕਸ਼ਨ ਹੈ; ਜੋ ਵਿਆਪਕ ਤੌਰ ਉੱਤੇ ਸਪੈਕਟ੍ਰਮ ਐਂਟੀ–ਫ਼ੰਗਲ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
