Parenting tips: ਬੱਚਿਆਂ ਨੂੰ ਪੈ ਗਈ ਫੋਨ ਦੇਖਣ ਦੀ ਆਦਤ, ਤਾਂ ਅਪਣਾਓ ਆਹ ਤਰੀਕੇ, ਨਹੀਂ ਦੇਖਣਗੇ ਮੋਬਾਈਲ
Parenting tips: ਅੱਜਕੱਲ੍ਹ ਦੇ ਬੱਚੇ ਫੋਨ ਵਿੱਚ ਇੰਨੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਨੇੜੇ-ਤੇੜੇ ਦੀ ਦੁਨੀਆ ਦਾ ਹੋਸ਼ ਨਹੀਂ ਰਹਿੰਦਾ ਹੈ। ਜੇਕਰ ਤੁਹਾਡੇ ਬੱਚੇ ਨੂੰ ਵੀ ਫੋਨ ਦੇਖਣ ਦੀ ਆਦਤ ਪੈ ਗਈ ਹੈ ਤਾਂ ਫਿਰ ਜਾਣ ਲਓ ਕਿਵੇਂ ਦੂਰ ਕਰ ਸਕਦੇ ਇਹ ਆਦਤ।
Parenting tips: ਅੱਜਕੱਲ੍ਹ ਦੇ ਜ਼ਮਾਨੇ ਵਿੱਚ ਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ, ਜੇਕਰ ਅਸੀਂ ਥੋੜੀ ਦੇਰ ਲਈ ਆਪਣਾ ਫੋਨ ਕਿਤੇ ਭੁੱਲ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੇ ਸਰੀਰ ਦਾ ਇੱਕ ਹਿੱਸਾ ਗਾਇਬ ਹੋ ਗਿਆ ਹੈ।
ਇਹ ਹੀ ਹਾਲ ਅੱਜਕੱਲ੍ਹ ਦੇ ਬੱਚਿਆਂ ਦਾ ਹੋ ਗਿਆ ਹੈ, ਬੱਚਿਆਂ ਨੂੰ ਫੋਨ ਦੀ ਇੰਨੀ ਗੰਦੀ ਆਦਤ ਪੈ ਗਈ ਹੈ, ਜਦੋਂ ਉਹ ਫੋਨ ਵਿੱਚ ਰੁਝੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਨ੍ਹਾਂ ਦੇ ਨੇੜੇ-ਤੇੜ ਕੀ ਹੋ ਰਿਹਾ ਹੈ, ਕੋਈ ਉਨ੍ਹਾਂ ਨਾਲ ਗੱਲ ਕਰ ਰਿਹਾ ਹੈ ਜਾਂ ਕੋਈ ਉਨ੍ਹਾਂ ਨੂੰ ਕੁਝ ਕਹਿ ਰਿਹਾ ਹੈ।
ਜੇਕਰ ਤੁਹਾਡੇ ਬੱਚਿਆਂ ਦਾ ਵੀ ਇਹ ਹੀ ਹਾਲ ਹੈ ਅਤੇ ਤੁਸੀਂ ਵੀ ਉਨ੍ਹਾਂ ਦੀ ਫੋਨ ਦੇਖਣ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਉਨ੍ਹਾਂ ਦਾ ਫੋਨ ਤੋਂ ਛੁਟਕਾਰਾ ਦਿਵਾ ਸਕਦੇ ਹੋ।
ਇਹ ਵੀ ਪੜ੍ਹੋ: Parenting Tips : ਜੇਕਰ ਤੁਹਾਡਾ ਬੱਚਾ ਵੀ ਕੋਲਡ ਡਰਿੰਕ ਪੀਣ ਦਾ ਸ਼ੌਕੀਨ, ਤਾਂ ਜਾਣ ਲਓ ਇਸ ਦੇ ਨੁਕਸਾਨ
ਟਾਈਮ ਲਿਮਿਟ ਦੇ ਦਿਓ
ਤੁਸੀਂ ਆਪਣੇ ਬੱਚਿਆਂ ਲਈ ਮੋਬਾਈਲ ਦੇਖਣ ਦਾ ਸਮਾਂ ਫਿਕਸ ਕਰ ਦਿਓ ਕਿ ਉਹ ਸਿਰਫ਼ ਇੰਨੇ ਸਮੇਂ ਤੱਕ ਮੋਬਾਈਲ ਦੇਖ ਸਕਦੇ ਹਨ। ਇਸ ਨਾਲ ਬਾਕੀ ਸਮਾਂ ਉਹ ਖੇਡਣ ਵਿੱਚ ਲਾਉਣਗੇ ਜਾਂ ਕੋਈ ਹੋਰ ਕੰਮ ਕਰਨ ਵਿੱਚ।
ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਨ੍ਹਾਂ ਦਾ ਧਿਆਨ ਵੱਖ-ਵੱਖ ਚੀਜ਼ਾਂ ਵਿੱਚ ਲਾਓ। ਜਿਵੇਂ ਕਿ ਕਿਤਾਬਾਂ ਪੜ੍ਹਨ, ਖੇਡਣ, ਪੇਟਿੰਗ ਜਾਂ ਡਾਂਸ ਕਲਾਸ ਵਿੱਚ ਲਾ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਦਾ ਵੱਧ ਤੋਂ ਵੱਧ ਸਮਾਂ ਕਲਾਸ ਵਿੱਚ ਬੀਤੇਗਾ ਅਤੇ ਉਨ੍ਹਾਂ ਦਾ ਫੋਨ ਤੋਂ ਧਿਆਨ ਹਟੇਗਾ।
ਤੁਹਾਨੂੰ ਆਪਣੇ ਮੋਬਾਈਲ ਦੀ ਵੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਬੱਚੇ ਉਹੀ ਸਿੱਖਦੇ ਹਨ ਜੋ ਉਹ ਦੇਖਦੇ ਹਨ। ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣੋ। ਜਦੋਂ ਉਹ ਦੇਖਣਗੇ ਕਿ ਤੁਸੀਂ ਵੀ ਮੋਬਾਈਲ ਤੋਂ ਬਿਨਾਂ ਚੰਗਾ ਸਮਾਂ ਬਿਤਾ ਸਕਦੇ ਹੋ ਤਾਂ ਉਹ ਵੀ ਇਸ ਤੋਂ ਪ੍ਰੇਰਨਾ ਲੈਣਗੇ।
ਘਰ ਦੀਆਂ ਕੁਝ ਥਾਵਾਂ ਜਿਵੇਂ ਡਾਇਨਿੰਗ ਟੇਬਲ ਅਤੇ ਬੈੱਡਰੂਮ ਨੂੰ ਮੋਬਾਈਲ ਫੋਨ ਤੋਂ ਮੁਕਤ ਰੱਖੋ। ਇਸ ਨਾਲ ਬੱਚੇ ਉਨ੍ਹਾਂ ਥਾਵਾਂ ’ਤੇ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ।
ਹਰ ਹਫ਼ਤੇ ਇੱਕ ਦਿਨ ਤੈਅ ਕਰੋ ਜਦੋਂ ਸਾਰੇ ਮੋਬਾਈਲ ਅਤੇ ਟੀਵੀ ਬੰਦ ਹੋਣਗੇ। ਇਸ ਨਾਲ ਨਾ ਸਿਰਫ਼ ਬੱਚੇ ਮੋਬਾਈਲ ਤੋਂ ਦੂਰ ਰਹਿਣਗੇ, ਸਗੋਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਵੀ ਮਿਲੇਗਾ। ਇਸ ਨਾਲ ਪਰਿਵਾਰ ਵਿਚ ਆਪਸੀ ਗੱਲਬਾਤ ਅਤੇ ਰਿਸ਼ਤੇ ਮਜ਼ਬੂਤ ਹੋਣਗੇ। ਬੱਚਿਆਂ ਨੂੰ ਵੀ ਇਸ ਆਦਤ ਤੋਂ ਛੁਟਕਾਰਾ ਮਿਲੇਗਾ।
ਇਹ ਵੀ ਪੜ੍ਹੋ: Tips for Good Sleep: ਚੰਗੀ ਨੀਂਦ ਲਈ ਕਾਰਗਾਰ ਹਨ ਇਹ ਨੁਸ਼ਖੇ, ਤੁਸੀਂ ਵੀ ਅਜ਼ਮਾਓ