ਇੱਥੇ ਕਰੋਗੇ ਵਿਆਹ ਤਾਂ ਖਰਚ ਦੇ ਪੈਸੇ ਹੋਣਗੇ ਰਿਫੰਡ, ਮਿਲਣਗੇ ਇੰਨੇ ਲੱਖ ਰੁਪਏ
Dream Wedding : ਦੁਨੀਆਂ ਇਸ ਗੱਲ ਨੂੰ ਮੰਨਦੀ ਹੈ ਕਿ ਇਟਲੀ (Italy) ਵਿਆਹਾਂ ਲਈ ਬਹੁਤ ਮਸ਼ਹੂਰ ਅਤੇ ਆਕਰਸ਼ਕ ਥਾਂ ਹੈ। ਦੇਸ਼ ਨੇ ਅਣਗਿਣਤ ਮਸ਼ਹੂਰ ਵਿਆਹਾਂ ਦੀ ਮੇਜ਼ਬਾਨੀ ਕੀਤੀ ਹੈ।
Wedding in Foreign: ਇਟਲੀ 'ਚ ਜੋੜਿਆਂ ਨੂੰ ਉਨ੍ਹਾਂ ਦੀ ਡ੍ਰੀਮ ਵੈਡਿੰਗ (Dream Wedding) ਦੀ ਮੇਜ਼ਬਾਨੀ ਲਈ 1.7 ਲੱਖ ਰੁਪਏ ਤੱਕ ਦਿੱਤੇ ਜਾ ਰਹੇ ਹਨ। ਸੈਂਟਰਲ ਇਟਲੀ ਦਾ ਲਾਜ਼ੀਓ ਖੇਤਰ (Lazio Region) ਵਿਆਹ ਨਾਲ ਸਬੰਧਤ ਖਰਚਿਆਂ 'ਤੇ 1,67,000 ਰੁਪਏ ਤੱਕ ਦੇ ਰਿਫੰਡ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਰਿਫੰਡ 'ਚ ਇਵੈਂਟ ਕੰਪਨੀਆਂ, ਕੈਟਰਿੰਗ, ਫੁੱਲ ਵਾਲਾ ਤੇ ਸਜਾਵਟ ਦੀਆਂ ਸੇਵਾਵਾਂ ਸ਼ਾਮਲ ਹਨ।
ਕੋਲੋਸੀਅਮ ਜਿਹੇ ਪ੍ਰਸਿੱਧ ਸਮਾਰਕ, ਸਪੈਨਿਸ਼ ਸਟੈਪਸ ਅਤੇ ਟ੍ਰੇਵੀ ਫਾਊਂਟੇਨ ਸਮੇਤ ਬਹੁਤ ਸਾਰੀਆਂ ਪ੍ਰਸਿੱਧ ਮੈਰਿਜ ਲੋਕੇਸ਼ਨ ਲਾਜ਼ੀਓ 'ਚ ਸਥਿੱਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਲਈ ਤਿਆਰੀ ਇਤਾਲਵੀ (Italian Couples) ਅਤੇ ਵਿਦੇਸ਼ੀ ਜੋੜੇ (Foreign Couples) ਇਵੈਂਟ ਕੰਪਨੀਆਂ, ਕੈਟਰਰਸ, ਫੁੱਲ ਸੇਵਾਵਾਂ ਸਮੇਤ ਵਿਆਹ ਨਾਲ ਸਬੰਧਤ ਖਰਚਿਆਂ ਲਈ 1,67,000 ਰੁਪਏ ਤੱਕ ਦੇ ਰਿਫੰਡ ਦੇ ਹੱਕਦਾਰ ਹਨ।
ਵਿਆਹ ਦੇ ਖਰਚੇ 'ਤੇ ਵਾਪਸ ਮਿਲਣਗੇ 1.7 ਲੱਖ ਰੁਪਏ
ਦੁਨੀਆਂ ਇਸ ਗੱਲ ਨੂੰ ਮੰਨਦੀ ਹੈ ਕਿ ਇਟਲੀ (Italy) ਵਿਆਹਾਂ ਲਈ ਬਹੁਤ ਮਸ਼ਹੂਰ ਅਤੇ ਆਕਰਸ਼ਕ ਥਾਂ ਹੈ। ਦੇਸ਼ ਨੇ ਅਣਗਿਣਤ ਮਸ਼ਹੂਰ ਵਿਆਹਾਂ ਦੀ ਮੇਜ਼ਬਾਨੀ ਕੀਤੀ ਹੈ। ਖ਼ਾਸ ਤੌਰ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ (Virat Kohli and Anushka Sharma) ਦਾ ਇੱਥੇ ਵਿਆਹ ਹੋਇਆ ਸੀ। ਕਿਮ ਕਾਰਦਾਸ਼ੀਅਨ, ਕੈਨੀ ਵੈਸਟ ਨੇ ਵੀ ਇੱਥੇ ਹੀ ਵਿਆਹ ਕਰਵਾਇਆ ਸੀ।
ਹਾਲਾਂਕਿ ਕੋਰਾਨਾ ਮਹਾਂਮਾਰੀ ਕਾਰਨ ਇੱਥੇ ਅਜਿਹੇ ਈਵੈਂਟਸ 'ਤੇ ਕਾਫ਼ੀ ਪ੍ਰਭਾਵ ਪਿਆ ਹੈ। ਮਹਾਂਮਾਰੀ ਕਾਰਨ ਇਟਲੀ ਦਾ ਸੈਰ-ਸਪਾਟਾ ਉਦਯੋਗ ਬਹੁਤ ਪ੍ਰਭਾਵਿਤ ਹੋਇਆ ਸੀ। ਮਹਾਮਾਰੀ ਦਾ ਪ੍ਰਭਾਵ ਘੱਟ ਪੈਣ 'ਤੇ ਸੈਰ-ਸਪਾਟਾ ਉਦਯੋਗ 'ਚ ਵਾਧੇ ਦੀ ਉਮੀਦ ਹੈ। ਇਟਲੀ ਦਾ ਲਾਜ਼ੀਓ ਖੇਤਰ ਆਪਣੇ ਕਾਰੋਬਾਰ ਨੂੰ ਦੁਬਾਰਾ ਸੁਰਜੀਤ ਕਰਨ ਲਈ ਸੰਘਰਸ਼ ਕਰ ਰਿਹਾ ਹੈ।
1 ਜਨਵਰੀ ਤੋਂ 31 ਦਸੰਬਰ 2022 ਵਿਚਕਾਰ ਵਿਆਹ ਕਰਨ 'ਤੇ ਰਿਫੰਡ
ਲਾਜ਼ੀਓ ਖੇਤਰ ਦੇ ਪ੍ਰਧਾਨ ਨਿਕੋਲਾ ਜ਼ਿੰਗਰੇੱਟੀ ਨੇ ਕਿਹਾ ਕਿ ਵਿੱਤੀ ਸੰਕਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰ ਨੂੰ ਸਮਰਥਨ ਦੇਣ ਲਈ ਯੋਜਨਾ ਬਣਾਉਣ ਦੀ ਲੋੜ ਸੀ। ਜਾਣਕਾਰੀ ਮੁਤਾਬਕ ਜੇਕਰ ਵਿਆਹ ਕਰਵਾਉਣ ਜਾ ਰਹੇ ਜੋੜੇ ਰਿਫੰਡ ਚਾਹੁੰਦੇ ਹਨ ਤਾਂ ਇਸ ਸਕੀਮ ਦਾ ਲਾਭ ਲੈਣ ਲਈ ਉਨ੍ਹਾਂ ਨੂੰ 1 ਜਨਵਰੀ ਤੋਂ 31 ਦਸੰਬਰ 2022 ਵਿਚਕਾਰ ਵਿਆਹ ਕਰਵਾਉਣਾ ਹੋਵੇਗਾ।