Karwa Chauth 2024: ਕਰਵਾ ਚੌਥ 'ਤੇ ਕਿਉਂ ਬਣਾਈ ਜਾਂਦੀ ਕੜ੍ਹੀ? ਜਾਣ ਲਓ ਇਸ ਦਾ ਖਾਸ ਮਹੱਤਵ
Karwa Chauth 2024: ਕਰਵਾ ਚੌਥ 'ਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਰਾਤ ਨੂੰ ਚੰਦਰਮਾ ਦੀ ਪੂਜਾ ਕਰਨ ਅਤੇ ਵਰਤ ਖੋਲ੍ਹਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਕੇ ਭੋਜਨ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਿਨ ਕੜ੍ਹੀ ਕਿਉਂ ਬਣਾਈ ਜਾਂਦੀ ਹੈ?
Karwa Chauth 2024: ਕਰਵਾ ਚੌਥ ਦਾ ਤਿਉਹਾਰ 20 ਅਕਤੂਬਰ 2024 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਖਾਸ ਕਰਕੇ ਵਿਆਹੁਤਾ ਔਰਤਾਂ ਲਈ ਇਹ ਤਿਉਹਾਰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਰ ਤਿਉਹਾਰ ਦੀ ਤਰ੍ਹਾਂ ਕਰਵਾ ਚੌਥ ਦੇ ਵੀ ਕੁਝ ਖਾਸ ਪਰੰਪਰਾਵਾਂ ਅਤੇ ਨਿਯਮ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ।
ਕਰਵਾ ਚੌਥ ਦਾ ਵਰਤ ਸਰਗੀ ਖਾ ਕੇ ਸ਼ੁਰੂ ਹੁੰਦਾ ਹੈ। ਕਈ ਥਾਵਾਂ 'ਤੇ ਖਾਸ ਕਰਕੇ ਉੱਤਰੀ ਭਾਰਤ ਵਿਚ ਇਸ ਦਿਨ ਕੜ੍ਹੀ ਬਣਾਉਣ ਦੀ ਪਰੰਪਰਾ ਹੈ। ਰਾਤ ਨੂੰ ਵਰਤ ਖੋਲ੍ਹਣ ਤੋਂ ਬਾਅਦ ਹੋਰ ਪਕਵਾਨਾਂ ਦੇ ਨਾਲ ਕੜ੍ਹੀ ਵੀ ਹੋਣੀ ਜ਼ਰੂਰੀ ਹੁੰਦੀ ਹੈ।
ਬੇਸਣ ਤੋਂ ਬਣੀ ਕੜ੍ਹੀ ਭਾਰਤ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਅਤੇ ਸੁਆਦੀ ਪਕਵਾਨ ਹੈ ਅਤੇ ਇਸਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਖਾਧਾ ਅਤੇ ਪਕਾਇਆ ਜਾਂਦਾ ਹੈ। ਇਸ ਵਿੱਚ ਪਕੌੜੇ ਬਣਾ ਕੇ ਪਾਏ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਰਵਾ ਚੌਥ ਦੇ ਦਿਨ ਕੜ੍ਹੀ ਕਿਉਂ ਬਣਾਈ ਜਾਂਦੀ ਹੈ? ਹਿੰਦੂ ਧਰਮ ਵਿੱਚ ਪੀਲੇ ਰੰਗ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸੇ ਲਈ ਵਰਤ ਅਤੇ ਤਿਉਹਾਰਾਂ ਦੌਰਾਨ ਪੀਲੇ ਰੰਗ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪੀਲੇ ਭੋਜਨ, ਕੱਪੜੇ, ਫਲ, ਫੁੱਲ ਆਦਿ ਚੜ੍ਹਾਉਣ ਦੇ ਨਾਲ-ਨਾਲ ਪੀਲੇ ਰੰਗ ਦੇ ਪਕਵਾਨਾਂ ਦਾ ਸੇਵਨ ਵੀ ਚੰਗਾ ਮੰਨਿਆ ਜਾਂਦਾ ਹੈ। ਇਸੇ ਕਰਕੇ ਕਰਵਾ ਚੌਥ ਦੇ ਦਿਨ ਵੀ ਲੋਕ ਕੜ੍ਹੀ ਬਣਾਉਣਾ ਸ਼ੁਭ ਮੰਨਦੇ ਹਨ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਸ਼ਰਾਬ ਦੇ ਨਾਲ ਲਾਉਂਦੇ ਸੁੱਟਾ, ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਸਿਹਤ ਲਈ ਹੋ ਸਕਦਾ ਖਤਰਨਾਕ
ਕਿਹਾ ਜਾਂਦਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ (Lord Shri Krishna) ਦੁੱਧ, ਦਹੀਂ, ਮੱਖਣ, ਖੰਡ ਆਦਿ ਵਰਗੀਆਂ ਚੀਜ਼ਾਂ ਦੇ ਬਹੁਤ ਸ਼ੌਕੀਨ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੁੱਧ ਅਤੇ ਦਹੀਂ ਤੋਂ ਬਣੇ ਪਕਵਾਨ ਵੀ ਬਹੁਤ ਪਸੰਦ ਸਨ। ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਦਾ ਮਨਪਸੰਦ ਭੋਜਨ ਕੜ੍ਹੀ ਅਤੇ ਚੌਲ ਸੀ। ਇਸ ਲਈ ਸ਼੍ਰੀ ਕ੍ਰਿਸ਼ਨ ਦੀ ਪੂਜਾ ਵਿੱਚ ਉਨ੍ਹਾਂ ਨੂੰ ਕੜ੍ਹੀ-ਚੌਲ ਦਾ ਭੋਗ ਲਾਇਆ ਜਾਂਦਾ ਹੈ। ਇਹ ਸਾਦਾ, ਸੁਆਦੀ ਅਤੇ ਪੌਸ਼ਟਿਕ ਭੋਜਨ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: ਗੁਰਪ੍ਰੀਤ ਸਿੰਘ ਕਤਲਕਾਂਡ 'ਚ ਜੇਲ੍ਹ 'ਚ ਬੰਦ ਸੰਸਦ ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ ਨਾਮਜ਼ਦ