ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Dry Days Next Year: ਜਾਣੋ ਕਿਉਂ ਅਗਲੇ ਸਾਲ ਆਉਣਗੇ ਜ਼ਿਆਦਾ ਡ੍ਰਾਈ ਡੇ, ਇਸ ਕਰਕੇ ਨਹੀਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

liquor shops will not open: ਅਗਲੇ ਸਾਲ ਹੋਰਨਾਂ ਸਾਲਾਂ ਦੇ ਮੁਕਾਬਲੇ ਜ਼ਿਆਦਾ ਡ੍ਰਾਈ ਡੇ ਆਉਣਗੇ ਕਿਉਂਕਿ ਅਗਲੇ ਸਾਲ ਆਮ ਚੋਣਾਂ ਵੀ ਹੋਣ ਜਾ ਰਹੀਆਂ ਹਨ। ਆਓ ਜਾਣਦੇ ਹਾਂ ਡ੍ਰਾਈ ਡੇ ਨਾਲ ਇਸ ਦਾ ਕੀ ਖਾਸ ਸਬੰਧ ਹੈ।

Dry Days in India 2024: ਸਾਲ 2024 'ਚ ਕੁੱਝ ਹੀ ਦਿਨ ਬਾਕੀ ਹਨ। ਨਵੇਂ ਸਾਲ ਦੇ ਸਵਾਗਤ ਲਈ ਦੇਸ਼-ਵਿਦੇਸ਼ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇੰਡੀਆ ਦੇ ਵਿੱਚ ਵੀ ਲੋਕ ਪੱਬਾਂ ਭਾਰ ਹੋਏ ਪਏ ਨੇ ਨਵੇਂ ਸਾਲ ਨੂੰ ਲੈ ਕੇ। ਬਹੁਤ ਸਾਰੇ ਲੋਕ ਆਪੋ-ਆਪਣੇ ਪਰਿਵਾਰਾਂ ਦੇ ਨਾਲ ਘੁੰਮਣ-ਫਿਰਨ ਨਿਕਲੇ ਹੋਏ ਨੇ। ਉੱਧਰ ਫਿਲਮੀ ਸਿਤਾਰੇ ਵੀ ਨਵਾਂ ਸਾਲ ਮਨਾਉਣ ਲਈ ਵਿਦੇਸ਼ ਜਾ ਰਹੇ ਹਨ। ਪਰ ਨਵੇਂ ਸਾਲ ਨੂੰ ਲੈ ਕੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਇਸ ਸਾਲ ਹੋਰਨਾਂ ਸਾਲਾਂ ਦੇ ਮੁਕਾਬਲੇ ਜ਼ਿਆਦਾ ਡ੍ਰਾਈ ਡੇ  (Dry Days) ਹੋਣਗੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਕਿਉਂ? ਦਰਅਸਲ, ਆਉਣ ਵਾਲਾ ਸਾਲ 2024 ਬਾਕੀ ਸਾਲਾਂ ਨਾਲੋਂ ਥੋੜ੍ਹਾ ਵੱਖਰਾ ਹੈ। ਕਿਉਂਕਿ ਅਗਲੇ ਸਾਲ ਲੋਕ ਸਭਾ ਚੋਣਾਂ (2024 Lok Sabha Elections) ਹੋਣ ਜਾ ਰਹੀਆਂ ਹਨ, ਇਹ ਭਾਰਤੀ ਆਮ ਚੋਣਾਂ ਹਨ ਜੋ ਹਰ 5 ਸਾਲਾਂ ਬਾਅਦ ਹੁੰਦੀਆਂ ਹਨ।

ਇਹ ਚੋਣ ਮਈ 2024 ਤੋਂ ਸ਼ੁਰੂ ਹੋਵੇਗੀ। ਮੌਜੂਦਾ ਲੋਕ ਸਭਾ ਦਾ ਕਾਰਜਕਾਲ 18ਵੀਂ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਰਨ ਲਈ 16 ਜੂਨ 2024 ਨੂੰ ਜਾਂ ਇਸ ਤੋਂ ਪਹਿਲਾਂ ਖਤਮ ਹੋਣ ਵਾਲਾ ਹੈ। ਮੌਜੂਦਾ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਹਨ।

ਇਸ ਕਾਰਨ ਚੋਣਾਂ ਅਤੇ ਗਿਣਤੀ ਦੌਰਾਨ ਡਰਾਈ ਡੇਅ ਰੱਖਿਆ ਜਾਂਦਾ ਹੈ।

ਅਸੀਂ ਤੁਹਾਨੂੰ ਇਹ ਸਭ ਇਸ ਲਈ ਦੱਸ ਰਹੇ ਹਾਂ ਕਿਉਂਕਿ ਹਰ ਵਿਅਕਤੀ ਨਵੇਂ ਸਾਲ ਲਈ ਆਪਣੀ-ਆਪਣੀ ਯੋਜਨਾ ਤਿਆਰ ਕਰ ਰਿਹਾ ਹੈ।

ਨਵੇਂ ਸਾਲ ਨੂੰ ਲੈ ਕੇ ਹਰ ਵਿਅਕਤੀ ਦੀਆਂ ਯੋਜਨਾਵਾਂ ਅਤੇ ਉਤਸ਼ਾਹ ਹੁੰਦਾ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਨਵੇਂ ਸਾਲ 'ਚ ਕਿੰਨੀਆਂ ਛੁੱਟੀਆਂ ਹੋਣਗੀਆਂ। ਰਾਸ਼ਟਰੀ ਛੁੱਟੀਆਂ ਤੋਂ ਕਿੰਨੀਆਂ ਛੁੱਟੀਆਂ ਉਪਲਬਧ ਹੋਣ ਜਾ ਰਹੀਆਂ ਹਨ? ਕਿਹੜੇ ਦਿਨ ਬੰਦ ਰਹਿਣਗੇ ਬੈਂਕ? ਸ਼ਰਾਬ ਪੀਣ ਦੇ ਸ਼ੌਕੀਨ ਲੋਕ ਜਾਣਨਾ ਚਾਹੁੰਦੇ ਹਨ ਕਿ ਨਵੇਂ ਸਾਲ ਯਾਨੀ 2024 'ਚ ਕਦੋਂ ਡ੍ਰਾਈ ਡੇ ਆਉਣਗੇ। ਮਤਲਬ ਕਿ ਸ਼ਰਾਬ ਦੇ ਠੇਕੇ ਕਦੋਂ ਬੰਦ ਰਹਿਣਗੇ।

ਚੋਣਾਂ ਅਤੇ ਤਿਉਹਾਰਾਂ ਕਾਰਨ ਅਗਲੇ ਸਾਲ ਬਹੁਤ ਡ੍ਰਾਈ ਡੇ ਆਉਣਗੇ। ਚੋਣਾਂ ਮਈ ਤੋਂ ਜੂਨ ਤੱਕ ਹੋਣਗੀਆਂ। ਚੋਣਾਂ ਅਤੇ ਗਿਣਤੀ ਵਾਲੇ ਦਿਨ ਅਕਸਰ ਡਰਾਈ ਡੇ ਰੱਖਿਆ ਜਾਂਦਾ ਹੈ। ਹੁਣ ਤੁਸੀਂ ਸੋਚੋਗੇ ਕਿ ਚੋਣਾਂ ਅਤੇ ਡਰਾਈ ਡੇ ਦਾ ਕੀ ਸਬੰਧ ਹੈ? ਦੱਸ ਦਈਏ ਕਿ ਚੋਣਾਂ ਦੌਰਾਨ ਬੇਕਾਬੂ ਲੋਕਾਂ ਨੂੰ ਕੋਈ ਵੀ ਸ਼ਰਾਰਤੀ ਅਨਸਰ ਕਰਨ ਤੋਂ ਰੋਕਣ ਲਈ ਚੋਣਾਂ ਜਾਂ ਨਤੀਜਿਆਂ ਵਾਲੇ ਦਿਨ ਡਰਾਈ ਡੇ ਰੱਖਿਆ ਜਾਂਦਾ ਹੈ। ਚੋਣਾਂ ਅਤੇ ਤਿਉਹਾਰਾਂ ਸਮੇਤ ਅਗਲੇ ਸਾਲ ਬਹੁਤ ਡ੍ਰਾਈ ਡੇ ਆਉਣਗੇ।

2024 ਵਿੱਚ ਡ੍ਰਾਈ ਡੇ ਕਦੋਂ ਆਉਣਗੇ? (Dry Days in India 2024: Know the Full List of All No-liquor Days)

ਜਨਵਰੀ ਵਿੱਚ 3 ਦਿਨ

ਮਕਰ ਸੰਕ੍ਰਾਂਤੀ: 15 ਜਨਵਰੀ, ਸੋਮਵਾਰ

ਗਣਤੰਤਰ ਦਿਵਸ: 26 ਜਨਵਰੀ, ਸ਼ੁੱਕਰਵਾਰ

ਸ਼ਹੀਦ ਦਿਵਸ (ਸਿਰਫ ਮਹਾਰਾਸ਼ਟਰ ਵਿੱਚ): 30 ਜਨਵਰੀ, ਬੁੱਧਵਾਰ

ਫਰਵਰੀ ਵਿੱਚ 1 ਦਿਨ

19 ਫਰਵਰੀ, ਸੋਮਵਾਰ: ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਸਿਰਫ ਮਹਾਰਾਸ਼ਟਰ ਵਿੱਚ)

ਮਾਰਚ ਵਿੱਚ 4 ਦਿਨ

5 ਮਾਰਚ, ਮੰਗਲਵਾਰ: ਸਵਾਮੀ ਦਯਾਨੰਦ ਸਰਸਵਤੀ ਜਯੰਤੀ
8 ਮਾਰਚ, ਸ਼ੁੱਕਰਵਾਰ: ਸ਼ਿਵਰਾਤਰੀ
25 ਮਾਰਚ, ਸੋਮਵਾਰ: ਹੋਲੀ
29 ਮਾਰਚ, ਸ਼ੁੱਕਰਵਾਰ: ਗੁੱਡ ਫਰਾਈਡੇ

ਅਪ੍ਰੈਲ ਵਿੱਚ 4 ਦਿਨ

10 ਅਪ੍ਰੈਲ, ਬੁੱਧਵਾਰ: ਈਦ-ਉਲ-ਫਿਤਰ
14 ਅਪ੍ਰੈਲ, ਸ਼ਨੀਵਾਰ: ਅੰਬੇਡਕਰ ਜਯੰਤੀ
17 ਅਪ੍ਰੈਲ, ਬੁੱਧਵਾਰ: ਰਾਮ ਨੌਮੀ
21 ਅਪ੍ਰੈਲ, ਐਤਵਾਰ: ਮਹਾਵੀਰ ਜਯੰਤੀ

ਮਈ ਵਿੱਚ 1 ਦਿਨ

1 ਮਈ, ਸੋਮਵਾਰ: ਮਹਾਰਾਸ਼ਟਰ ਦਿਵਸ (ਸਿਰਫ਼ ਮਹਾਰਾਸ਼ਟਰ ਵਿੱਚ)

ਜੁਲਾਈ ਵਿੱਚ 2 ਦਿਨ

17 ਜੁਲਾਈ, ਬੁੱਧਵਾਰ: ਮੁਹੱਰਮ ਅਤੇ ਅਸਾਧੀ ਇਕਾਦਸ਼ੀ
21 ਜੁਲਾਈ, ਐਤਵਾਰ: ਗੁਰੂ ਪੂਰਨਿਮਾ

ਅਗਸਤ ਵਿੱਚ 2 ਦਿਨ

15 ਅਗਸਤ, ਬੁੱਧਵਾਰ: ਸੁਤੰਤਰਤਾ ਦਿਵਸ
26 ਅਗਸਤ, ਸੋਮਵਾਰ: ਜਨਮ ਅਸ਼ਟਮੀ

ਸਤੰਬਰ ਵਿੱਚ 2 ਦਿਨ

7 ਸਤੰਬਰ, ਸ਼ਨੀਵਾਰ: ਗਣੇਸ਼ ਚਤੁਰਥੀ (ਸਿਰਫ਼ ਮਹਾਰਾਸ਼ਟਰ ਵਿੱਚ)
17 ਸਤੰਬਰ, ਮੰਗਲਵਾਰ: ਈਦ-ਏ-ਮਿਲਾਦ ਅਤੇ ਅਨੰਤ ਚਤੁਰਦਸ਼ੀ

ਅਕਤੂਬਰ ਵਿੱਚ 4 ਦਿਨ

2 ਅਕਤੂਬਰ, ਮੰਗਲਵਾਰ: ਗਾਂਧੀ ਜਯੰਤੀ
8 ਅਕਤੂਬਰ, ਸੋਮਵਾਰ: ਮਨਾਹੀ ਹਫ਼ਤਾ (ਸਿਰਫ਼ ਮਹਾਰਾਸ਼ਟਰ ਵਿੱਚ)
12 ਅਕਤੂਬਰ, ਸ਼ਨੀਵਾਰ: ਦੁਸਹਿਰਾ
17 ਅਕਤੂਬਰ, ਵੀਰਵਾਰ: ਮਹਾਰਿਸ਼ੀ ਵਾਲਮੀਕਿ ਜਯੰਤੀ

ਨਵੰਬਰ ਵਿੱਚ 3 ਦਿਨ

1 ਨਵੰਬਰ, ਸ਼ੁੱਕਰਵਾਰ: ਦੀਵਾਲੀ
12 ਨਵੰਬਰ, ਮੰਗਲਵਾਰ: ਕਾਰਤੀਕੀ ਇਕਾਦਸ਼ੀ
15 ਨਵੰਬਰ, ਸ਼ੁੱਕਰਵਾਰ: ਗੁਰੂ ਨਾਨਕ ਜਯੰਤੀ

ਦਸੰਬਰ ਵਿੱਚ 1 ਦਿਨ

ਦਸੰਬਰ 25, ਮੰਗਲਵਾਰ: ਕ੍ਰਿਸਮਸ

ਹੋਰ ਪੜ੍ਹੋ : ਸਰਦੀਆਂ 'ਚ ਦੇਸੀ ਘਿਓ 'ਚ ਮਿਲਾ ਕੇ ਖਾਓ ਇਹ ਚੀਜ਼, ਕਈ ਬਿਮਾਰੀਆਂ ਦਾ ਘਰੇਲੂ ਇਲਾਜ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
Advertisement
ABP Premium

ਵੀਡੀਓਜ਼

Bikram Majithiya|Harjinder Singh Dhami| ਧਾਮੀ ਕੋਲ ਪਹੁੰਚੇ ਬਿਕਰਮ ਮਜੀਠੀਆ, ਕੀ ਮੰਨਣਗੇ ਧਾਮੀ ?Ludhiana West| Sanjeev Arora| AAP ਨੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਨੂੰ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ..Pargat Singh Vs Aman Arora| ਪਰਗਟ ਸਿੰਘ ਤੇ ਅਮਨ ਅਰੋੜਾ 'ਚ ਹੋਈ ਤਿੱਖੀ ਬਹਿਸ, ਕਿਸਨੇ ਕਿਸਨੂੰ ਕਰਾਇਆ ਚੁੱਪBSF ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਭਾਰਤ ਅਤੇ ਪਾਕਿਸਤਾਨ ਵਿਚਾਲੇ 2025 ‘ਚ ਹੋਣਗੇ ਤਿੰਨ ਹੋਰ ਮੈਚ, ਸਤੰਬਰ ‘ਚ ਹੋਵੇਗਾ ਏਸ਼ੀਆ ਕੱਪ ਦਾ ਆਯੋਜਨ!
ਭਾਰਤ ਅਤੇ ਪਾਕਿਸਤਾਨ ਵਿਚਾਲੇ 2025 ‘ਚ ਹੋਣਗੇ ਤਿੰਨ ਹੋਰ ਮੈਚ, ਸਤੰਬਰ ‘ਚ ਹੋਵੇਗਾ ਏਸ਼ੀਆ ਕੱਪ ਦਾ ਆਯੋਜਨ!
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਅਟੈਕ ‘ਚ ਸ਼ਾਮਲ ਮੁੱਖ ਦੋਸ਼ੀ ਢੇਰ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਅਟੈਕ ‘ਚ ਸ਼ਾਮਲ ਮੁੱਖ ਦੋਸ਼ੀ ਢੇਰ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Embed widget