(Source: ECI/ABP News/ABP Majha)
Tips for happy married life: ਕੀ ਸਮੇਂ ਦੇ ਨਾਲ ਵਿਆਹੁਤਾ ਜੀਵਨ ਹੋ ਗਿਆ ਬੋਰਿੰਗ? ਇੰਝ ਰਿਸ਼ਤੇ ਤੇ ਵਿਆਹੁਤਾ ਜੀਵਨ 'ਚ ਵਿੱਚ ਭਰੋ ਖੁਸ਼ੀ ਦੇ ਰੰਗ
Married life: ਅੱਜ-ਕੱਲ੍ਹ ਜੀਵਨ ਸਾਥੀਆਂ ਵਿੱਚ ਲੜਾਈ-ਝਗੜੇ ਹੁੰਦੇ ਹਨ ਕਿਉਂਕਿ ਉਹ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ ਹਨ। ਅੱਜ ਅਸੀਂ ਤੁਹਾਨੂੰ ਕੁੱਝ ਟਿਪਸ ਦੇਵਾਂਗੇ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਰੰਗ ਭਰ ਸਕਦੇ ਹੋ।
Married life tips: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕ ਸਵੇਰੇ ਕੰਮ 'ਤੇ ਜਾਂਦੇ ਹਨ ਅਤੇ ਰਾਤ ਨੂੰ ਘਰ ਪਰਤਦੇ ਹਨ। ਇਹ 9 ਤੋਂ 9 ਜੀਵਨ ਸ਼ੈਲੀ ਇਨ੍ਹੀਂ ਦਿਨੀਂ ਕਾਫੀ ਆਮ ਹੋ ਗਈ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਜੀਵਨ ਸ਼ੈਲੀ ਕਾਰਨ ਲੋਕਾਂ ਦੇ ਰਿਸ਼ਤੇ ਅਤੇ ਵਿਆਹੁਤਾ ਜੀਵਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ (Due to this lifestyle, people's relationships and married life are also getting damaged)। ਕਈ ਵਾਰ ਕੰਮ ਕਾਰਨ ਲੋਕ ਇਹ ਨਹੀਂ ਸਮਝ ਪਾਉਂਦੇ ਹਨ ਕਿ ਉਨ੍ਹਾਂ ਦੇ ਪਾਰਟਨਰ ਨੂੰ ਕੀ ਚਾਹੀਦਾ ਹੈ। ਸਮੱਸਿਆ ਇਹ ਹੈ ਕਿ ਜਦੋਂ ਲੋਕ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਘਰ ਵਾਪਸ ਆਉਂਦੇ ਹਨ, ਤਾਂ ਉਨ੍ਹਾਂ ਕੋਲ ਆਪਣੇ ਸਾਥੀ ਲਈ ਸਮਾਂ ਨਹੀਂ ਹੁੰਦਾ। ਉਹ ਸਿਰਫ਼ ਖਾਂਦੇ ਹਨ ਅਤੇ ਸੌਂਦੇ ਹਨ। ਜੋ ਕਿ ਇੱਕ ਵਿਆਹੁਤਾ ਜੀਵਨ ਲਈ ਬਿਲਕੁਲ ਵੀ ਸਹੀ ਨਹੀਂ ਹੈ।
ਰਿਲੇਸ਼ਨਸ਼ਿਪ ਵਿੱਚ ਜਦੋਂ ਇੱਕ ਦੂਜੇ ਲਈ ਘੱਟ ਸਮਾਂ ਦਿੱਤਾ ਜਾਂਦਾ ਹੈ ਇਸ ਨਾਲ ਖੁਸ਼ੀਆਂ ਦੂਰ ਹੋ ਜਾਂਦੀਆਂ ਹਨ। ਸਮੇਂ ਦੀ ਘਾਟ ਕਰਕੇ ਹੀ ਰਿਸ਼ਤੇ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਸੁਝਾਅ ਦੇਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਰਿਸ਼ਤੇ ਅਤੇ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਬਣਾਈ ਰੱਖ ਸਕਦੇ ਹੋ।
ਇੱਕ ਦੂਜੇ ਨਾਲ ਗੱਲ ਕਰੋ
ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚ ਆਪਣੇ ਸਾਥੀ ਲਈ ਕੁੱਝ ਸਮਾਂ ਕੱਢੋ। ਜੇਕਰ ਸਮਾਂ ਘੱਟ ਹੈ, ਤਾਂ ਉਸ ਸਮੇਂ ਦੌਰਾਨ ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਕੋਈ ਨਹੀਂ ਹੋਣਾ ਚਾਹੀਦਾ। ਇਸ ਸਮੇਂ ਦੌਰਾਨ ਆਪਣੇ ਫ਼ੋਨਾਂ ਨੂੰ ਦੂਰ ਰੱਖੋ ਅਤੇ ਇੱਕ ਦੂਜੇ 'ਤੇ ਧਿਆਨ ਕੇਂਦਰਿਤ ਕਰੋ।
ਚਾਹ 'ਤੇ ਇਕੱਠੇ ਸਮਾਂ ਬਿਤਾਓ
ਜੇਕਰ ਤੁਸੀਂ ਸਾਰਾ ਦਿਨ ਰੁੱਝੇ ਰਹਿੰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਕੁੱਝ ਰੀਤੀ-ਰਿਵਾਜਾਂ ਦੀ ਪਾਲਣਾ ਕਰੋ, ਜਿਵੇਂ ਸਵੇਰੇ ਇਕੱਠੇ ਚਾਹ ਪੀਣਾ ਜਾਂ ਇਕੱਠੇ ਬਾਹਰ ਜਾਣਾ। ਇਹ ਛੋਟੀਆਂ ਆਦਤਾਂ ਤੁਹਾਨੂੰ ਇੱਕ ਦੂਜੇ ਦੇ ਨੇੜੇ ਰਹਿਣ ਵਿੱਚ ਮਦਦ ਕਰਨਗੀਆਂ।
ਜੇਕਰ ਤੁਸੀਂ ਇਕੱਠੇ ਹੋ ਤਾਂ ਫ਼ੋਨ ਦੀ ਵਰਤੋਂ ਨਾ ਕਰੋ
ਤੁਸੀਂ ਆਪਣੇ ਸਾਥੀ ਨਾਲ ਜਿੰਨਾ ਵੀ ਸਮਾਂ ਬਿਤਾ ਰਹੇ ਹੋ, ਇਸ ਦੌਰਾਨ ਮੋਬਾਈਲ, ਟੀਵੀ ਜਾਂ ਲੈਪਟਾਪ ਆਦਿ ਤੋਂ ਦੂਰ ਰਹੋ। ਇਸ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਾਥੀ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਮੌਜੂਦ ਰਹੋ।
ਇੱਕ ਛੋਟਾ ਬ੍ਰੇਕ ਲਓ
ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਲਈ ਕੁੱਝ ਸਮਾਂ ਕੱਢੋ। ਤੁਸੀਂ ਵੀਕੈਂਡ 'ਤੇ ਇੱਕ ਛੋਟੀ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ ਜਾਂ ਤੁਸੀਂ ਲੰਬੀ ਛੁੱਟੀਆਂ ਦੀ ਯੋਜਨਾ ਵੀ ਬਣਾ ਸਕਦੇ ਹੋ। ਜਦੋਂ ਤੁਸੀਂ ਇਸ ਤਰ੍ਹਾਂ ਕੁੱਝ ਖਾਸ ਸਮੇਂ ਇੱਕ ਦੂਜੇ ਨਾਲ ਬਿਤਾਉਂਦੇ ਹੋ ਤਾਂ ਇਸ ਨਾਲ ਤੁਸੀਂ ਇੱਕ ਦੂਜੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਹੋ। ਜਿਸ ਨਾਲ ਰਿਸ਼ਤਾ ਤਾਜ਼ਾ ਅਤੇ ਖੁਸ਼ਨੁਮਾ ਹੋ ਜਾਂਦਾ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਗੱਲ ਕਰੋ
ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਦੂਜੇ ਨਾਲ ਗੱਲ ਕਰੋ। ਇੱਕ ਦੂਜੇ ਨੂੰ ਦੱਸੋ ਕਿ ਤੁਹਾਡਾ ਦਿਨ ਕਿਹੋ ਜਿਹਾ ਰਿਹਾ ਅਤੇ ਤੁਹਾਡੇ ਪੂਰੇ ਦਿਨ ਵਿੱਚ ਕੀ ਹੋਇਆ।