Excessive Consumption of Mangoes: ਗਰਮੀ 'ਚ ਸਿਹਤ ਲਈ ਖਤਰਾ ਸਾਬਤ ਹੋ ਸਕਦੇ ਜ਼ਿਆਦਾ ਅੰਬ, ਖਾਣ ਤੋਂ ਪਹਿਲਾਂ ਜਾਣ ਲਵੋ ਸਾਈਡ ਇਫੈਕਟ
ਅੰਬ ਦਾ ਸੀਜ਼ਨ ਆਉਂਦੇ ਹੀ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਣਾ ਸ਼ੁਰੂ ਕਰ ਦਿੰਦੇ ਹਨ। ਕੁਝ ਇਸ ਨੂੰ ਕੱਟ ਕੇ ਸਿੱਧਾ ਖਾਂਦੇ ਹਨ, ਜਦਕਿ ਕੁਝ ਲੋਕ ਇਸ ਨੂੰ ਮੈਂਗੋ ਸ਼ੇਕ, ਪੁਡਿੰਗ ਦੇ ਰੂਪ 'ਚ ਖਾਂਦੇ ਹਨ। ਅੰਬ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਅਕਸਰ ਕਿਹਾ ਜਾਂਦਾ ਹੈ ਕਿ ਅੰਬ ਦੀ ਤਾਸੀਰ ਗਰਮ ਹੁੰਦੀ ਹੈ।
Excessive Consumption of Mangoes: ਅੰਬਾਂ ਦਾ ਸੀਜ਼ਨ ਆ ਗਿਆ ਹੈ। ਪੰਜਾਬ ਵਿੱਚ ਵੀ ਚੰਗੀ ਪੈਦਾਵਾਰ ਹੋਣ ਕਰਕੇ ਸੀਜ਼ਨ ਵਿੱਚ ਅੰਬ ਸਭ ਤੋਂ ਸਸਤਾ ਫਲ ਬਣ ਜਾਂਦਾ ਹੈ। ਇਸ ਲਈ ਚਾਹੇ ਕੋਈ ਅਮੀਰ ਹੋਏ ਜਾਂ ਗਰੀਬ ਅੰਬ ਜ਼ਰੂਰ ਖਾਂਦਾ ਹੈ। ਇਸ ਲਈ ‘ਫਲਾਂ ਦਾ ਰਾਜਾ’ ਅੰਬ ਹਰ ਕਿਸੇ ਦੀ ਪਸੰਦ ਬਣ ਜਾਂਦਾ ਹੈ। ਅੰਬ ਦਾ ਸੀਜ਼ਨ ਆਉਂਦੇ ਹੀ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਣਾ ਸ਼ੁਰੂ ਕਰ ਦਿੰਦੇ ਹਨ। ਕੁਝ ਇਸ ਨੂੰ ਕੱਟ ਕੇ ਸਿੱਧਾ ਖਾਂਦੇ ਹਨ, ਜਦਕਿ ਕੁਝ ਲੋਕ ਇਸ ਨੂੰ ਮੈਂਗੋ ਸ਼ੇਕ, ਪੁਡਿੰਗ ਦੇ ਰੂਪ 'ਚ ਖਾਂਦੇ ਹਨ।
ਅੰਬ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਅਕਸਰ ਕਿਹਾ ਜਾਂਦਾ ਹੈ ਕਿ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਕੀ ਗਰਮੀ ਵਿੱਚ ਗਰਮ ਤਾਸੀਰ ਵਾਲੇ ਅੰਬ ਖਾਣ ਨਾਲ ਸਮੱਸਿਆ ਹੋ ਸਕਦੀ ਹੈ। ਅੱਜ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ।
ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਅੰਬ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ
ਅੰਬ ਮਿੱਠੇ ਤੇ ਖੱਟੇ ਸੁਆਦ ਵਿੱਚ ਉਪਲਬਧ ਹਨ ਪਰ ਮਿੱਠੇ ਅੰਬ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਇਸ ਨਾਲ ਸ਼ੂਗਰ ਲੈਵਲ ਖਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਵਿੱਚ ਵਧ ਸਕਦਾ ਹੈ। ਇਸ ਲਈ, ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤੇ ਤੁਸੀਂ ਅੰਬ ਖਾਣਾ ਪਸੰਦ ਕਰਦੇ ਹੋ, ਤਾਂ ਇੱਕ ਵਾਰ ਆਪਣੇ ਸ਼ੂਗਰ ਲੈਵਲ ਦੀ ਜਾਂਚ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਉਹ ਜੋ ਡਾਈਟਿੰਗ ਜਾਂ ਭਾਰ ਘਟਾਉਣ ਦੀ ਪ੍ਰਕਿਰਿਆ ਵਿੱਚ ਹਨ, ਉਨ੍ਹਾਂ ਨੂੰ ਜ਼ਿਆਦਾ ਅੰਬ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਕਾਫੀ ਮਾਤਰਾ 'ਚ ਕੁਦਰਤੀ ਸ਼ੂਗਰ ਹੁੰਦੀ ਹੈ।
ਭਾਰ ਵਧ ਸਕਦਾ
ਅੰਬ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਖਾਂਦੇ ਹੋ ਤਾਂ ਕੁਦਰਤੀ ਸ਼ੂਗਰ ਵੀ ਤੁਹਾਡਾ ਭਾਰ ਵਧਾ ਸਕਦੀ ਹੈ। ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਜ਼ਿਆਦਾ ਅੰਬ ਖਾਣਾ ਉਨ੍ਹਾਂ ਦੀ ਸਿਹਤ ਲਈ ਬਿਲਕੁਲ ਵੀ ਲਾਭਦਾਇਕ ਨਹੀਂ।
ਇਹ ਖਾਸ ਰਸਾਇਣ ਅੰਬ ਵਿੱਚ ਪਾਇਆ ਜਾਂਦਾ
ਅੰਬ ਵਿਚ ਯੂਰੂਸ਼ੀਓਲ ਨਾਂ ਦਾ ਰਸਾਇਣ ਹੁੰਦਾ ਹੈ ਜਿਸ ਨਾਲ ਲੋਕਾਂ ਨੂੰ ਚਮੜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਜ਼ਿਆਦਾ ਅੰਬ ਖਾਣ ਨਾਲ ਚਮੜੀ 'ਤੇ ਖਾਰਸ਼, ਚਮੜੀ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਅੰਬ ਖਾਣ ਨਾਲ ਸਰੀਰ 'ਚ ਐਲਰਜੀ ਵੀ ਹੋ ਸਕਦੀ ਹੈ। ਨੱਕ ਵਗਣਾ ਤੇ ਪੇਟ ਦਰਦ ਵੀ ਸ਼ੁਰੂ ਹੋ ਸਕਦਾ ਹੈ।
ਐਨਾਫਾਈਲੈਕਟਿਕ ਸ਼ਾਕ
ਖੋਜ ਅਨੁਸਾਰ, ਅੰਬ ਕਿਸੇ ਵਿਅਕਤੀ ਨੂੰ ਐਨਾਫਾਈਲੈਕਟਿਕ ਸ਼ਾਕ ਦੇ ਸਕਦਾ ਹੈ। ਇਹ ਇੱਕ ਐਲਰਜੀ ਵਾਲੀ ਪ੍ਰਤੀਕ੍ਰਿਆ ਹੈ ਜੋ ਤੁਰੰਤ ਇਲਾਜ ਨਾ ਹੋਣ 'ਤੇ ਮਤਲੀ, ਉਲਟੀਆਂ, ਸ਼ਾਕ ਤੇ ਬੇਹੋਸ਼ੀ ਦਾ ਕਾਰਨ ਬਣ ਸਕਦੀ ਹੈ।
ਪੇਟ ਫੁੱਲਣ ਦੀ ਸਮੱਸਿਆ
‘ਯੂਨੀਵਰਸਿਟੀ ਆਫ ਵਰਜੀਨੀਆ’ ਹੈਲਥ ਸਿਸਟਮ ਦੀ ਖੋਜ ਅਨੁਸਾਰ ਅੰਬਾਂ ਵਿੱਚ ਫਰੂਟੋਜ਼ ਗੁਲੂਕੋਜ਼ ਨਾਲੋਂ ਵੱਧ ਹੁੰਦਾ ਹੈ, ਜੋ ਸਰੀਰ ਵਿੱਚ ਅਸੰਤੁਲਨ ਪੈਦਾ ਕਰ ਸਕਦਾ ਹੈ। ਇਸ ਨਾਲ ਫਰੂਟੋਜ਼ ਨੂੰ ਜਜ਼ਬ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਸਥਿਤੀ ਨਾਲ ਪੇਟ ਫੁੱਲਣਾ ਤੇ ਹੋਰ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਬਦਹਜ਼ਮੀ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਅੰਬਾਂ ਦਾ ਜ਼ਿਆਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।