(Source: ECI/ABP News)
National Parents Day 2022: ਜਾਣੋਂ ਰਾਸ਼ਟਰੀ ਮਾਪੇ ਦਿਵਸ ਕਦੋਂ ਸ਼ੁਰੂ ਹੋਇਆ ਅਤੇ ਇਸ ਦਾ ਇਤਿਹਾਸ ਤੇ ਮਹੱਤਤਾ
ਮਾਤਾ-ਪਿਤਾ ਨੂੰ ਇਸ ਧਰਤੀ 'ਤੇ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਮਾਤਾ-ਪਿਤਾ ਸਾਡੇ ਜੀਵਨ ਵਿੱਚ ਸਭ ਤੋਂ ਵੱਡੇ ਸਹਾਇਕਰਤਾ ਹੁੰਦੇ ਹਨ। ਮਾਤਾ-ਪਿਤਾ ਦੇ ਪਿਆਰ ਅਤੇ ਆਸ਼ੀਰਵਾਦ ਲਈ ਹਰ ਸਾਲ ਰਾਸ਼ਟਰੀ ਮਾਪੇ ਦਿਵਸ

National Parent's Day: ਮਾਤਾ-ਪਿਤਾ ਨੂੰ ਇਸ ਧਰਤੀ 'ਤੇ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਮਾਤਾ-ਪਿਤਾ ਸਾਡੇ ਜੀਵਨ ਵਿੱਚ ਸਭ ਤੋਂ ਵੱਡੇ ਸਹਾਇਕਰਤਾ ਹੁੰਦੇ ਹਨ। ਮਾਤਾ-ਪਿਤਾ ਦੇ ਪਿਆਰ ਅਤੇ ਆਸ਼ੀਰਵਾਦ ਲਈ ਹਰ ਸਾਲ ਰਾਸ਼ਟਰੀ ਮਾਪੇ ਦਿਵਸ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਰਾਸ਼ਟਰੀ ਮਾਪੇ ਦਿਵਸ ਕਦੋਂ ਸ਼ੁਰੂ ਹੋਇਆ ਅਤੇ ਇਸ ਦਿਨ ਨਾਲ ਜੁੜਿਆ ਇਤਿਹਾਸ ਕੀ ਹੈ।
ਰਾਸ਼ਟਰੀ ਮਾਪੇ ਦਿਵਸ ਦਾ ਜਸ਼ਨ ਕਦੋਂ ਸ਼ੁਰੂ ਹੋਇਆ?
ਰਾਸ਼ਟਰੀ ਮਾਪੇ ਦਿਵਸ 8 ਮਈ 1973 ਨੂੰ ਦੱਖਣੀ ਕੋਰੀਆ ਵਿੱਚ ਸ਼ੁਰੂ ਕੀਤਾ ਗਿਆ ਸੀ ਹਾਲਾਂਕਿ ਦੱਖਣੀ ਕੋਰੀਆ ਵਿੱਚ ਇਸ ਦਿਨ ਨੂੰ ਮਨਾਉਣ ਲਈ 8 ਮਈ ਨੂੰ ਚੁਣਿਆ ਗਿਆ ਸੀ। ਉਸੇ ਸਮੇਂ ਅਧਿਕਾਰਤ ਤੌਰ 'ਤੇ ਮਾਪੇ ਦਿਵਸ ਮਨਾਉਣ ਦੀ ਸ਼ੁਰੂਆਤ 1994 ਵਿੱਚ ਅਮਰੀਕਾ ਵਿੱਚ ਹੋਈ ਸੀ। ਜਦੋਂ ਇਹ ਦਿਨ ਮਨਾਇਆ ਗਿਆ ਤਾਂ ਉਸ ਦਿਨ ਜੁਲਾਈ ਦਾ ਚੌਥਾ ਐਤਵਾਰ ਸੀ। ਇਸ ਤਰ੍ਹਾਂ ਇਹ ਹਰ ਸਾਲ ਜੁਲਾਈ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਣ ਲੱਗ ਪਿਆ। ਇਹ ਦਿਨ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਦਿਨਾਂ 'ਤੇ ਮਨਾਇਆ ਜਾਂਦਾ ਹੈ। ਗਲੋਬਲ ਪੇਰੈਂਟਸ ਡੇ ਫਿਲੀਪੀਨਜ਼ (Global Parents Day Philippines) ਵਿੱਚ ਦਸੰਬਰ ਦੇ ਪਹਿਲੇ ਸੋਮਵਾਰ ਵੀਅਤਨਾਮ(vietnam)ਵਿੱਚ 7 ਜੁਲਾਈ ਅਤੇ ਰੂਸ ਅਤੇ ਸ਼੍ਰੀਲੰਕਾ (Russia and Sri Lanka) ਵਿੱਚ 1 ਜੂਨ ਨੂੰ ਮਨਾਇਆ ਜਾਂਦਾ ਹੈ।
ਰਾਸ਼ਟਰੀ ਮਾਪੇ ਦਿਵਸ ਦੀ ਮਹੱਤਤਾ
ਮਾਪੇ ਦਿਵਸ ਮਨਾਉਣ ਦਾ ਮਕਸਦ ਬਹੁਤ ਹੀ ਪਿਆਰਾ ਅਤੇ ਵਿਲੱਖਣ ਹੈ ਆਖ਼ਰਕਾਰ ਮਾਤਾ-ਪਿਤਾ ਬੱਚਿਆਂ ਲਈ ਰੱਬ ਦਾ ਰੂਪ ਹੁੰਦੇ ਹਨ। ਬਿਨਾਂ ਕਿਸੇ ਧੋਖੇ ਤੇ ਪਿਆਰ ਦੀ ਭਾਵਨਾ ਨਾਲ ਮਾਪੇ ਹੀ ਸਭ ਕੁਝ ਬੱਚਿਆਂ 'ਤੇ ਕੁਰਬਾਨ ਕਰ ਸਕਦੇ ਹਨ। ਹਰ ਚੰਗੇ ਮਾੜੇ ਸਮੇ ਨਾਲ ਖੜੇਦੇ ਹਨ । ਬੱਚਿਆਂ ਲਈ ਹਰ ਸੰਭਵ ਯਤਨ ਕਰਨਾ ਅਤੇ ਹਰ ਲੋੜ ਪੂਰੀ ਕਰਦੇ ਹਨ। ਇਹ ਸਭ ਕੁਝ ਇਕ ਮਾਂ-ਬਾਪ ਤੋਂ ਇਲਾਵਾ ਬੱਚਿਆਂ ਲਈ ਕੋਈ ਹੋਰ ਨਹੀਂ ਕਰ ਸਕਦਾ। ਮਾਂ ਅਤੇ ਪਿਤਾ ਨੂੰ ਜੀਵਨ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਜਾਂਦਾ ਹੈ। ਉਸ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਇਸੇ ਲਈ ਮਾਤਾ-ਪਿਤਾ ਦਿਵਸ (Parents Day) ਵੀ ਮਨਾਇਆ ਜਾਂਦਾ ਹੈ।
ਮਾਪਿਆਂ ਦਾ ਦਿਨ ਕਿਵੇਂ ਮਨਾਉਣਾ ਹੈ
ਮਾਤਾ-ਪਿਤਾ ਦਿਵਸ ਨੂੰ ਮਨਾਉਣ ਲਈ ਤੁਸੀਂ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ 'ਤੇ ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਪਸੰਦ ਦਾ ਪਕਵਾਨ ਬਣਾ ਕੇ ਇੱਕ ਵਿਸ਼ੇਸ਼ ਸਰਪ੍ਰਾਈਜ਼ ਦੇ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਸੈਰ ਲਈ ਵੀ ਲੈ ਜਾ ਸਕਦੇ ਹੋ ਜਾਂ ਪੂਰੇ ਪਰਿਵਾਰ ਨਾਲ ਪਿਕਨਿਕ 'ਤੇ ਜਾ ਸਕਦੇ ਹੋ। ਉਨਾਂ ਦੀ ਲੋੜ ਦੀ ਕੋਈ ਵੀ ਚੀਜ਼ ਗਿਫਟ ਕਰ ਸਕਦੇ ਹਨ।
ਜਾਂ ਉਨਾਂ ਦੀ ਪਸੰਦ ਦੀ ਫਿਲਮ ਦਿਖਾ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
