ਪੜਚੋਲ ਕਰੋ

ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼

ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ ਵਿਆਹ ਖਾਸ ਮਾਇਨੇ ਰੱਖਦਾ ਹੈ। ਇਹ ਜ਼ਿੰਦਗੀ ਦਾ ਉਹ ਮੋੜ ਹੁੰਦਾ ਹੈ, ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਹੋਰ ਨਵੇਂ ਇਨਸਾਨ ਦਾ ਆਉਣਾ ਹੁੰਦਾ ਹੈ।

ਪੇਸ਼ਕਸ਼: ਰਮਨਦੀਪ ਕੌਰ

ਪੰਜਾਬ ਦੇ ਅੰਗ-ਸੰਗ ਸੀਰੀਜ਼ 'ਚ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਤੋਂ ਤਹਾਨੂੰ ਜਾਣੂ ਕਰਵਾ ਰਹੇ ਹਾਂ। ਇਸ ਤਹਿਤ ਪੰਜਾਬੀ ਜੀਵਨ 'ਚ ਵਿਆਹ ਨਾਲ ਸਬੰਧਤ ਰਸਮਾਂ-ਰਿਵਾਜ਼ਾਂ ਦੀ ਗੱਲ ਕਰਾਂਗੇ। ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ ਵਿਆਹ ਖਾਸ ਮਾਇਨੇ ਰੱਖਦਾ ਹੈ। ਇਹ ਜ਼ਿੰਦਗੀ ਦਾ ਉਹ ਮੋੜ ਹੁੰਦਾ ਹੈ, ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਹੋਰ ਨਵੇਂ ਇਨਸਾਨ ਦਾ ਆਉਣਾ ਹੁੰਦਾ ਹੈ।

ਵਿਆਹ ਨਾਲ ਸਬੰਧਤ ਰਸਮਾਂ:

ਵਰ ਦੀ ਚੋਣ: ਵਿਆਹ ਲਈ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਯੋਗ ਵਰ ਦੀ ਚੋਣ ਹੁੰਦੀ ਹੈ। ਕੁੜੀ ਵਾਲੇ ਤੇ ਮੁੰਡੇ ਵਾਲੇ ਪਾਸੇ ਦੋਵੇਂ ਧਿਰਾਂ ਆਪਣੀ ਔਲਾਦ ਲਈ ਯੋਗ ਜੀਵਨਸਾਥੀ ਦੀ ਭਾਲ ਕਰਦੀਆਂ ਹਨ। ਇਹ ਕੰਮ ਵਿਚੋਲਾ ਅਦਾ ਕਰਦਾ ਹੈ। ਪਹਿਲਾਂ ਪਿੰਡਾਂ 'ਚ ਨਾਈ ਵਿਚੋਲਗੀ ਦਾ ਕੰਮ ਕਰਦੇ ਸਨ। ਇਸ ਤੋਂ ਇਲਾਵਾ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਵੀ ਆਪਣੀ ਜਾਣ-ਪਛਾਣ 'ਚੋਂ ਰਿਸ਼ਤਾ ਕਰਵਾ ਦਿੰਦਾ ਹੈ। ਅਜੋਕੇ ਸਮੇਂ 'ਚ ਰਿਸ਼ਤਾ ਲੱਭਣ ਲਈ ਮੈਰਿਜ ਬਿਊਰੋ ਤੇ ਅਖਬਾਰੀ ਇਸ਼ਤਿਹਾਰ ਵੀ ਕੰਮ ਆਉਂਦੇ ਹਨ।

ਦੇਖ-ਦਖਾਈ: ਰਿਸ਼ਤਾ ਲੱਭਣ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਦੇਖ ਦਿਖਾਈ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਦਾ ਘਰ-ਬਾਰ ਦੇਖਣ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਹਾਂ ਹੋਣ ਤੋਂ ਬਾਅਦ ਮੁੰਡੇ ਵਾਲਿਆਂ ਦੇ ਜੀਅ ਕੁੜੀ ਦੇਖਣ ਜਾਂਦੇ ਹਨ। ਅਜੋਕੇ ਦੌਰ 'ਚ ਕਿਸੇ ਇੱਕ ਸਾਂਝੀ ਥਾਂ 'ਤੇ ਕੁੜੀ ਮੁੰਡੇ ਨੂੰ ਲਿਜਾਇਆ ਜਾਂਦਾ ਹੈ। ਹਾਲਾਂਕਿ ਪੁਰਾਣੇ ਸਮਿਆਂ 'ਚ ਕੁੜੀ ਮੁੰਡਾ ਵਿਆਹ ਤੋਂ ਬਾਅਦ ਹੀ ਇਕ ਦੂਜੇ ਦੇ ਮੱਥੇ ਲੱਗਦੇ ਸਨ।

ਰੋਕਾ, ਠਾਕਾ, ਮੰਗਣਾ: ਇਸ ਤੋਂ ਬਾਅਦ ਰੋਕਾ ਜਾਂ ਠਾਕਾ ਦੀ ਰਸਮ ਅਦਾ ਕੀਤੀ ਜਾਂਦੀ ਹੈ। ਰੋਕਾ ਤੋਂ ਭਾਵ ਰੋਕ ਲੈਣਾ ਯਾਨੀ ਹੁਣ ਇਸ ਕੁੜੀ ਜਾਂ ਮੁੰਡੇ ਦਾ ਰਿਸ਼ਤਾ ਹੋ ਗਿਆ ਹੈ।

ਗਾਉਣ ਬਿਠਾਉਣਾ: ਵਿਆਹ ਤੋਂ 11 ਦਿਨ, 7 ਦਿਨ ਜਾਂ ਪੰਜ ਦਿਨ ਪਹਿਲਾਂ ਕੁੜੀ ਤੇ ਮੁੰਡੇ ਵਾਲਿਆਂ ਦੇ ਘਰ ਗਾਉਣ ਬਿਠਾਇਆ ਜਾਂਦਾ ਹੈ। ਮੁੰਡੇ ਵਾਲਿਆਂ ਦੇ ਘਰ ਘੋੜੀਆਂ ਤੇ ਕੁੜੀ ਵਾਲਿਆਂ ਦੇ ਘਰ ਸੁਹਾਗ ਗਾਏ ਜਾਂਦੇ ਹਨ। ਅਜੋਕੇ ਦੌਰ 'ਚ ਇਹ ਰਸਮ ਅਲੋਪ ਹੁੰਦੀ ਜਾ ਰਹੀ ਹੈ।

ਸ਼ੁਹਾਰਾ ਲਾਉਣਾ ਜਾਂ ਸ਼ਗਨ ਲਾਉਣਾ: ਕਈ ਥਾਈਂ ਇਹ ਰਸਮ ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ ਕੀਤੀ ਜਾਂਦੀ ਹੈ ਜਦਕਿ ਕਈ ਰੋਕੇ ਜਾਂ ਠਾਕੇ ਦੇ ਨਾਲ ਹੀ ਨਿਭਾਅ ਲੈਂਦੇ ਹਨ। ਇਸ ਰਸਮ 'ਚ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਦੇ ਘਰ ਜਾਂਦੇ ਹਨ। ਮੁੰਡੇ ਨੂੰ ਸ਼ੁਆਰਾ ਖੁਆਇਆ ਜਾਂਦਾ ਹੈ। ਕੁੜੀ ਦਾ ਬਾਪ ਮੌਲੀ ਜਾਂ ਖੰਭਣੀ 'ਚ ਲਪੇਟ ਕੇ 101, 1100, 2100 ਜਾਂ ਆਪਣੀ ਵਿੱਤ ਦੇ ਮੁਤਾਬਕ ਰੁਪਏ ਮੁੰਡੇ ਦੀ ਝੋਲੀ 'ਚ ਪਾਕੇ ਸ਼ਗਨ ਦੀ ਰਸਮ ਅਦਾ ਕਰਦਾ ਹੈ। ਇਸੇ ਤਰ੍ਹਾਂ ਹੀ ਬਾਅਦ 'ਚ ਮੁੰਡੇ ਵਾਲਿਆਂ ਵੱਲੋਂ ਕੁੜੀ ਨੂੰ ਸ਼ੁਆਰਾ ਲਾਇਆ ਜਾਂਦਾ ਹੈ। ਅਜੋਕੇ ਦੌਰ 'ਚ ਕੁੜੀ ਤੇ ਮੁੰਡੇ ਨੂੰ ਇਕੱਠਿਆਂ ਸ਼ਗਨ ਲਾਉਣ ਦੀ ਵੀ ਰਿਵਾਜ਼ ਪ੍ਰਚੱਲਿਤ ਹੋ ਗਿਆ ਹੈ।

ਸਾਹੇ ਚਿੱਠੀ ਭੇਜਣਾ: ਸਾਹਾ ਕਢਵਾਉਣ ਤੋਂ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਹੈ ਇਹ ਕੰਮ ਵਿਚੋਲਾ ਜਾਂ ਨਾਈ ਕਰਦਾ ਹੈ। ਸਾਹੇ ਚਿੱਠੀ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੈ,ਜਿਸ ਵਿੱਚ ਆਪਣੀ ਸਮਰੱਥਾ ਦਰਸਾਉਂਦੇ ਹੋਏ ਬਰਾਤ ਦੀ ਗਿਣਤੀ, ਵਿਆਹ ਦਾ ਦਿਨ ਆਦਿ ਲਿਖਿਆ ਹੁੰਦਾ ਹੈ। ਸਾਹੇ ਚਿੱਠੀ ਲਿਜਾਣ ਵਾਲੇ ਨੂੰ ਦੋਹਾਂ ਧਿਰਾਂ ਵੱਲੋਂ ਸ਼ਗਨ ਦਿੱਤਾ ਜਾਂਦਾ ਹੈ। ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਨੂੰ ਵੀ ਲਾਗ ਦਿੱਤਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਆਵਜਾਈ ਦੇ ਸੀਮਤ ਸਾਧਨ ਹੋਣ ਕਰਕੇ,ਸੰਚਾਰ ਸਾਧਨਾਂ ਦੀ ਘਾਟ ਹੋਣ ਕਰਕੇ, ਕੁੜੀ ਦੇ ਮਾਪਿਆਂ ਵੱਲੋਂ ਵਿਆਹ ਦੇ ਕਾਰਜ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਆਪਣੀ ਪੁਖ਼ਤਾ ਲਿਖਤੀ ਸਹਿਮਤੀ ਭੇਜੀ ਜਾਂਦੀ ਸੀ, ਪਰ ਅੱਜ ਲੋਕਾਂ ਨੇ ਇਸ ਨੂੰ ਮਹਿੰਗਾ ਰਿਵਾਜ਼ ਬਣਾ ਲਿਆ ਹੈ। ਅੱਜਕਲ੍ਹ ਬਜ਼ਾਰ 'ਚ ਕਈ ਤਰ੍ਹਾਂ ਦੀ ਸਾਹੇ ਚਿੱਠੀਆਂ ਪ੍ਰਚੱਲਿਤ ਹਨ। ਇਸ ਤਰ੍ਹਾਂ ਇਹ ਰਸਮਾਂ ਕਾਫੀ ਮਹਿੰਗੀਆਂ ਹੋ ਗਈਆਂ ਹਨ।

ਗੰਢ ਭੇਜਣਾ: ਸਕੇ ਸੰਬੰਧੀਆਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਜਾਂਦਾ ਹੈ। ਜਿਸਨੂੰ ਗੰਢ ਭੇਜਣਾ ਕਿਹਾ ਜਾਂਦਾ ਹੈ। ਇਸ ਰਸਮ ਵੇਲੇ ਭਾਈਚਾਰੇ ਵਿੱਚ ਗੁੜ ਵੰਡਿਆਂ ਜਾਂਦਾ ਹੈ। ਪਹਿਲਾਂ ਜਦੋਂ ਲੋਕ ਅੱਖਰ ਵਿੱਦਿਆ ਤੋਂ ਅਣਜਾਣ ਸਨ ਤਾਂ ਮੌਲੀ ਦੇ ਧਾਗੇ ਨੂੰ ਖਾਸ ਤਰਾਂ ਦੀਆਂ ਸੱਤ ਗੰਢਾਂ ਮਾਰ ਕੇ ਲਾਗੀ ਹੱਥ ਭੇਜਿਆ ਜਾਂਦਾ ਸੀ ਇਹੋ ਮੌਲੀ ਸ਼ਗਨ ਦਾ ਪ੍ਰਤੀਕ ਬਣ ਗਈ ਉਸ ਤੋਂ ਇਸ ਰਸਮ ਦਾ ਨਾਂ ਗੰਢ ਭੇਜਣਾ ਪੈ ਗਿਆ। ਇਸ ਤੋਂ ਬਾਅਦ ਕਾਰਡ ਛਪਾਏ ਜਾਣ ਲੱਗ ਗਏ। ਹਾਲਾਂਕਿ ਅੱਜਕਲ੍ਹ ਜਿੱਥੇ ਕਈ ਲੋਕ ਹਜ਼ਾਰਾਂ ਰੁਪਏ ਕਾਰਡ 'ਤੇ ਖਰਚ ਕਰਦੇ ਹਨ ਉੱਥੇ ਹੀ ਕਈ ਵਟਸਐਪ 'ਤੇ ਵਿਆਹ ਦਾ ਸੱਦਾ ਭੇਜ ਦਿੰਦੇ ਹਨ।

ਮਾਈਏ ਪੈਣਾ: ਵਿਆਹ ਤੋਂ ਕੁਝ ਦਿਨ ਪਹਿਲਾਂ ਸਕੇ ਸਬੰਧੀਆਂ ਦੀਆਂ ਤੀਵੀਆਂ ਇਕੱਠੀਆਂ ਹੋਕੇ ਇਹ ਰਸਮ ਅਦਾ ਕਰਦੀਆਂ ਹਨ। ਇਸ ਦੌਰਾਨ ਕੁੜੀ ਜਾਂ ਮੁੰਡੇ ਨੂੰ ਤੇਲ ਚੜਾਇਆ ਜਾਂਦਾ ਹੈ। ਇਸ ਰੀਤ ਨੂੰ ਮਾਈਏ ਪੈਣਾ ਕਹਿੰਦੇ ਹਨ। ਚਾਰ ਕੁੜੀਆਂ ਕਿਸੇ ਪੀਲੀ ਚਾਦਰ ਜਾਂ ਫੁਲਕਾਰੀ ਦੀਆਂ ਚਾਰ ਕੰਨੀਆਂ ਫੜ ਕੇ ਚੱਕੀ ਉਤੇ ਚੰਦੋਏ ਵਾਂਗ ਤਾਣ ਕੇ ਖਲੋ ਜਾਂਦੀਆਂ ਹਨ। ਇਸ ਮੌਕੇ 'ਤੇ ਵਿਆਂਦ੍ਹੜ ਨੂੰ ਵਟਣਾ ਮਲਿਆ ਜਾਂਦਾ ਹੈ। ਜੋ ਹਲਦੀ, ਦਹੀਂ ਤੇ ਸਰੋਂ ਦਾ ਤੇਲ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।

ਚੂੜਾ ਚੜ੍ਹਾਉਣਾ: ਵਿਆਂਦੜ ਕੁੜੀ ਨੂੰ ਚੂੜਾ ਚੜ੍ਹਾਉਣ ਦੀ ਰਸਮ ਉਸ ਦੇ ਮਾਮੇ ਵੱਲੋਂ ਤੈਅ ਕੀਤੀ ਜਾਂਦੀ ਹੈ।

ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼

ਨਹਾਈ ਧੋਈ: ਵਿਆਹ ਵਾਲੇ ਦਿਨ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ, ਕੁੜੀ ਨੂੰ ਪਟੜੀ 'ਤੇ ਬਿਠਾ ਕੇ ਵਟਣਾ ਮਲਿਆ ਜਾਂਦਾ ਹੈ। ਇਹ ਸਾਰਾ ਕਾਰਜ ਨਾਈ-ਨਾਇਣ ਵੱਲੋਂ ਨੇਪਰੇ ਚਾੜਿਆ ਜਾਂਦਾ ਹੈ। ਇਸ ਦੌਰਾਨ ਮਾਂ, ਭੈਣਾਂ,ਸੁਹਾਗਣਾਂ ਭਰਜਾਈਆਂ, ਚਾਚੀਆਂ ਤਾਈਆਂ ਨਹਾਈ ਧੋਈ ਲਈ ਸ਼ਗਨਾਂ ਦੇ ਗਾਨੇ ਬੰਨ ਕੇ ਵਟਣਾ ਲਾਉਣ ਦੀ ਰਸਮ ਅਦਾ ਕਰਦੀਆਂ ਹਨ। ਨਾਲ-ਨਾਲ ਹੇਕਾਂ ਵਾਲੇ ਗੀਤ ਗਾਉਂਦੀਆਂ ਹਨ। ਨਹਾਈ ਧੋਈ ਤੋਂ ਬਾਅਦ ਵਿੱਚ ਮਾਮੇ ਵੱਲੋਂ ਮੁੰਡੇ ਕੁੜੀ ਨੂੰ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ ਤੇ ਠੂਠੀਆਂ ਭੰਨ੍ਹੀਆਂ ਜਾਂਦੀਆਂ ਹਨ।

ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼

ਸਿਹਰਾ ਬੰਨ੍ਹਣਾ: ਲਾੜੇ ਦੀਆਂ ਭੈਣਾਂ ਵੱਲੋਂ ਸਿਹਰਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਮੌਕੇ ਵੀ ਭੈਣਾਂ ਨਾਲ-ਨਾਲ ਗੀਤ ਗਾਉਂਦੀਆਂ ਹਨ:

'ਬਾਗੀਂ ਆ ਮੇਰਿਆ ਵੀਰਾ, ਬਾਗਾਂ ਦੀ ਖਿੜੀ ਆ ਕਲੀ ਵੇ ਕਲੀ, ਸਿਹਰਾ ਬੰਨ ਮੇਰਿਆ ਵੀਰਾ, ਕੰਲਗੀ ਲਾਵਾਂ ਮੈਂ ਖੜੀ ਵੇ ਖੜੀ'

ਸਿਹਰੇ ਬੰਨ੍ਹਣ ਤੋਂ ਬਾਅਦ ਭੈਣਾਂ ਵੱਲੋਂ ਵਾਗ ਗੁੰਦੀ ਜਾਂਦੀ ਹੈ ਤੇ ਭਾਬੀਆਂ ਦਿਉਰ ਦੇ ਸੁਰਮਾ ਪਾਉਂਦੀਆਂ ਹਨ।

ਜੰਝ ਦਾ ਢੁਕਾਅ: ਇਸ ਦੌਰਾਨ ਸਭ ਤੋਂ ਪਹਿਲਾਂ ਕੁੜੀ ਤੇ ਮੁੰਡੇ ਵਾਲੇ ਪਾਸੇ ਬਾਬਲ, ਮਾਮੇ, ਮਾਸੜਾ, ਚਾਚੇ-ਤਾਇਆਂ ਤੇ ਫੁੱਫੜਾਂ ਦੀ ਮਿਲਣੀ ਦੀ ਰਸਮ ਅਦਾ ਕੀਤੀ ਜਾਂਦੀ ਹੈ ਤੇ ਫਿਰ ਸਾਲੀਆਂ ਵੱਲੋਂ ਬਾਰ ਰੋਕਿਆ ਜਾਂਦਾ ਹੈ ਜਿਸ ਨੂੰ ਰਿਬਨ ਕਟਾਈ ਦੀ ਰਸਮ ਕਿਹਾ ਜਾਂਦਾ ਹੈ। ਇੱਥੇ ਵਿਆਂਦੜ ਆਪਣੀਆਂ ਸਾਲੀਆਂ ਨੂੰ ਕੁਝ ਸ਼ਗਨ ਦਿੰਦਾ ਹੈ ਤੇ ਫਿਰ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਸਾਲੀਆਂ ਵੱਲੋਂ ਆਪਣੇ ਜੀਜੇ ਦੀ ਜੁੱਤੀ ਲੁਕਾਉਣ ਦੀ ਰਸਮ ਵੀ ਕੀਤੀ ਜਾਂਦੀ ਹੈ। ਸ਼ਗਨ ਲੈ ਕੇ ਫਿਰ ਜੁੱਤੀ ਵਾਪਸ ਕਰਦੀਆਂ ਹਨ।

ਆਨੰਦ ਕਾਰਜ: ਇਹ ਵਿਆਹ ਦੀ ਸਭ ਤੋਂ ਅਹਿਮ ਰਸਮ ਹੈ। ਜਿੱਥੇ ਪਹਿਲਾਂ ਧੀ ਦੇ ਬਾਬਲ ਵੱਲੋਂ ਉਸ ਹੱਥ ਪੱਲਾ ਫੜਾਉਣ ਦੀ ਰਸਮ ਨਿਭਾਈ ਜਾਂਦੀ ਹੈ। ਫਿਰ ਚਾਰ ਲਾਵਾਂ ਦਾ ਪਾਠ ਹੁੰਦਾ ਹੈ। ਇਸ ਤਰ੍ਹਾਂ ਲਾਵਾਂ ਮਗਰੋਂ ਹੀ ਵਿਆਹ ਕਾਰਜ ਸੰਪੰਨ ਹੁੰਦਾ ਹੈ।

ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼

ਪਾਣੀ ਵਾਰਨਾ: ਡੋਲੀ ਘਰ ਆਉਣ 'ਤੇ ਮੁੰਡੇ ਦੀ ਮਾਂ ਆਪਣੇ ਨੂੰਹ-ਪੁੱਤ ਤੋਂ ਪਾਣੀ ਵਾਰ ਕੇ ਪੀਂਦੀ ਹੈ।

ਉਪਰੋਕਤ ਕੁਝ ਖਾਸ ਰਸਮਾਂ ਹਨ। ਇਸ ਤੋਂ ਇਲਾਵਾ ਵੀ ਵਿਆਹ ਨਾਲ ਸਬੰਧਤ ਬਹੁਤ ਰਸਮ-ਰਿਵਾਜ਼ ਹਨ। ਜੋ ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਨਿਭਾਏ ਜਾਂਦੇ ਹਨ। ਪਰ ਇੱਥੇ ਸਿਰਫ ਕੁਝ ਖਾਸ ਰਸਮਾਂ ਦਾ ਜ਼ਿਕਰ ਕੀਤਾ ਗਿਆ ਹੈ।

ਜੇਕਰ ਅਜੋਕੇ ਵਿਆਹਾਂ ਦੀ ਗੱਲ ਕਰੀਏ ਤਾਂ ਉਹ ਰਸਮਾ-ਰਿਵਾਜ਼ਾਂ ਤੋਂ ਸੱਖਣੇ ਤੇ ਚਕਾਚੌਂਧ ਨਾਲ ਭਰਪੂਰ ਹੁੰਦੇ ਹਨ। ਕਿਉਂਕਿ ਲੋਕ ਦਿਖਾਵਾ ਜ਼ਿਆਦਾ ਕੀਤਾ ਜਾਂਦਾ ਹੈ। ਪਹਿਲਾਂ ਜਿੱਥੇ ਵਿਆਹਾਂ ਦੀ ਰੌਣਕ ਕਈ ਦਿਨ ਬਰਕਰਾਰ ਰਹਿੰਦੀ ਸੀ ਉੱਥੇ ਹੀ ਹੁਣ ਮੈਰਿਜ ਪੈਲੇਸਾਂ 'ਚ ਇਹ ਵਿਆਹ ਕੁਝ ਘੰਟਿਆਂ ਤਕ ਸੀਮਤ ਰਹਿ ਗਏ ਹਨ।

 ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Embed widget