Viral video: ਸਕੂਲੀ ਬੱਚਿਆਂ ਦੀ 'ਹੋਮਵਰਕ' ਬਾਰੇ ਟੈਨਸ਼ਨ ਖਤਮ! ਹੁਣ ਸਾਰਾ ਕੰਮ ਕਰੇਗੀ ਇਹ ਮਸ਼ੀਨ, ਇਨਸਾਨਾਂ ਵਰਗੀ ਹੈ ਹੈਂਡਰਾਇਟਿੰਗ
Viral video: ਦਫ਼ਤਰ ਦਾ ਕੰਮ ਹੋਵੇ ਜਾਂ ਘਰ ਦਾ ਕੰਮ, ਮਸ਼ੀਨਾਂ ਨੇ ਹਰ ਥਾਂ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਹੁਣ ਬੱਚਿਆਂ ਦੇ ਹੋਮਵਰਕ ਲਈ ਵੀ ਮਸ਼ੀਨਾਂ ਉਨ੍ਹਾਂ ਦੀ ਮਦਦ ਕਰਨਗੀਆਂ।
Viral video: ਦਫ਼ਤਰ ਦਾ ਕੰਮ ਹੋਵੇ ਜਾਂ ਘਰ ਦਾ ਕੰਮ, ਮਸ਼ੀਨਾਂ ਨੇ ਹਰ ਥਾਂ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਜਿਹੜੇ ਕੰਮਾਂ ਨੂੰ ਪਹਿਲਾਂ ਘੰਟੇ ਲੱਗ ਜਾਂਦੇ ਸਨ, ਉਹ ਹੁਣ ਮਿੰਟਾਂ ਵਿੱਚ ਹੋ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਹੁਣ ਬੱਚਿਆਂ ਦੇ ਹੋਮਵਰਕ ਲਈ ਵੀ ਮਸ਼ੀਨਾਂ ਉਨ੍ਹਾਂ ਦੀ ਮਦਦ ਕਰਨਗੀਆਂ।
ਮਸ਼ੀਨ ਫਟਾਫਟ ਪੂਰਾ ਕਰੇਗੀ ਹੋਮਵਰਕ…
ਪ੍ਰੋਜੈਕਟ ਅਤੇ ਡਰਾਇੰਗ ਬਣਾਉਣ ਲਈ ਕੰਪਿਊਟਰ ਦਾ ਸਹਾਰਾ ਹੁਣ ਬੱਚੇ ਵੀ ਲੈਂਦੇ ਹੀ ਹਨ, ਪਰ ਹੁਣ ਤੱਕ ਸਿਰਫ਼ ਹੱਥ ਨਾਲ ਲਿਖਣਾ ਹੀ ਅਜਿਹਾ ਕੰਮ ਸੀ, ਜਿਸ ਵਿੱਚ ਮਸ਼ੀਨਾਂ ਸਾਡੀ ਕੋਈ ਮਦਦ ਨਹੀਂ ਕਰ ਸਕਦੀਆਂ ਸਨ।
ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਕਾਢ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਮਸ਼ੀਨ ਇਨਸਾਨਾਂ ਦੀ ਹੈਂਡਰਾਟਿੰਗ ਵਿੱਚ ਲਿਖਦੀ ਹੈ।
ਵਾਇਰਲ ਹੋ ਰਹੀ ਵੀਡੀਓ
ਵਾਇਰਲ ਹੋ ਰਹੀ ਇਸ ਮਸ਼ੀਨ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਦੁਆਰਾ ਇੱਕ ਅਸਾਈਨਮੈਂਟ ਲਿਖਿਆ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਅਸਾਈਨਮੈਂਟ ਨੂੰ ਕੋਈ ਆਦਮੀ ਨਹੀਂ ਬਲਕਿ ਇੱਕ ਮਸ਼ੀਨ ਦੁਆਰਾ ਲਿਖਿਆ ਜਾ ਰਿਹਾ ਹੈ, ਉਹ ਵੀ ਇੱਕ ਪੈੱਨ ਨਾਲ। ਮਸ਼ੀਨ ਵਿੱਚ ਪੈੱਨ ਨੂੰ ਸੈੱਟ ਕੀਤਾ ਗਿਆ ਹੈ ਅਤੇ ਬਿਲਕੁੱਲ ਇਨਸਾਨਾਂ ਵਰਗੀ ਹੈਂਡਰਾਇਟਿੰਗ ਵਿੱਚ ਬਿਨਾਂ ਕਿਸੇ ਗਲਤੀ ਦੇ ਲਿਖਦੀ ਜਾ ਰਹੀ ਹੈ। ਇੰਨਾ ਹੀ ਨਹੀਂ ਪੇਪਰ ਖਤਮ ਹੋਣ ਤੋਂ ਬਾਅਦ ਉਹ ਇਸਨੂੰ ਖੁਦ ਹੀ ਪਲਟ ਵੀ ਦਿੰਦੀ ਹੈ ਅਤੇ ਦੂਜੇ ਪਾਸੇ ਲਿਖਣਾ ਸ਼ੁਰੂ ਕਰ ਦਿੰਦੀ ਹੈ।ਇਹ ਮਸ਼ੀਨ ਇਨਸਾਨਾਂ ਦੀ ਹੈਂਡਰਾਟਿੰਗ ਵਿੱਚ ਲਿਖਦੀ ਹੈ। ਇਸ ਮਸ਼ੀਨ ਨੂੰ ਕੰਮ ਕਰਦੇ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।
Education Loan Information:
Calculate Education Loan EMI