Immunity boosts fruit- ਲੀਚੀ ਪ੍ਰਜ਼ਾਤੀ ਦਾ ਇਹ ਨਵਾਂ ਫ਼ਲ ਇਮਿਊਨਿਟੀ ਨੂੰ ਇਕਦਮ ਕਰ ਦਿੰਦਾ ਹੈ ਬੂਸਟ
Immunity boosts fruit-ਗਰਮੀ ਦੇ ਮੌਸਮ ਵਿਚ ਲੀਚੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਕ ਮਹੀਨੇ ਤੱਕ ਲੀਚੀ ਦਾ ਸੀਜਨ ਖ਼ਤਮ ਹੋ ਜਾਵੇਗਾ। ਹਾਲਾਂਕਿ ਲੀਚੀ ਵਰਗਾ ਹੀ ਇਕ ਹੋਰ ਫ਼ਲ ਬਾਜ਼ਾਰ ਵਿਚ ਆਉਣ ਵਾਲਾ ਹੈ। ਇਸ ਦਾ ਨਾਮ ਲੌਂਗਨ ਹੈ।
Immunity boosts fruit-ਗਰਮੀ ਦੇ ਮੌਸਮ ਵਿਚ ਲੀਚੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਕ ਮਹੀਨੇ ਤੱਕ ਲੀਚੀ ਦਾ ਸੀਜਨ ਖ਼ਤਮ ਹੋ ਜਾਵੇਗਾ। ਹਾਲਾਂਕਿ ਲੀਚੀ ਵਰਗਾ ਹੀ ਇਕ ਹੋਰ ਫ਼ਲ ਬਾਜ਼ਾਰ ਵਿਚ ਆਉਣ ਵਾਲਾ ਹੈ। ਇਸ ਦਾ ਨਾਮ ਲੌਂਗਨ ਹੈ। ਲੌਂਗਨ ਲੀਚੀ ਨਾਲ ਮਿਲਦਾ ਜੁਲਦਾ ਫ਼ਲ ਹੈ। ਲੌਂਗਨ ਦਾ ਫ਼ਲ ਹੁਣ ਪੱਕਣਾ ਸ਼ੁਰੂ ਹੋ ਗਿਆ ਹੈ। ਜਲਦ ਹੀ ਇਸਨੂੰ ਹਾਰਵੈਸਟ ਕਰਕੇ ਮਾਰਕਿਟ ਵਿਚ ਲਿਆਦਾ ਜਾਵੇਗਾ।
ਲੌਂਗਨ ਫ਼ਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ
ਦੱਸ ਦਈਏ ਕਿ ਲੌਂਗਨ ਫ਼ਲ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਨੈਸ਼ਨਲ ਲੀਚੀ ਰਿਸਰਚ ਸੈਂਟਰ ਮੁਸ਼ਹਿਰੀ ਵਿਖੇ ਪ੍ਰਯੋਗ ਵਜੋਂ ਲੌਂਗਨ ਦਾ ਪੌਦਾ ਲਗਾਇਆ ਗਿਆ। ਪਰ ਹੁਣ ਵੱਡੇ ਪੱਧਰ ‘ਤੇ ਲੌਂਗਨ ਦੀ ਪੈਦਾਵਾਰ ਹੋਣ ਲੱਗੀ ਹੈ। ਲੌਂਗਨ ਦਾ ਫ਼ਲ ਲੀਚੀ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਆਉਂਦਾ ਹੈ। ਇਹ ਫ਼ਲ ਲੀਚੀ ਦੀ ਤਰ੍ਹਾਂ ਹੀ ਹੁੰਦਾ ਹੈ। ਪਰ ਇਹ ਲੀਚੀ ਵਾਂਗ ਲਾਲ ਨਹੀਂ ਹੁੰਦਾ।
ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ
ਲੌਂਗਨ ਦੇ ਫ਼ਲ ਨੂੰ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਜਿਸ ਕਰਕੇ ਸਾਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਅਤੇ ਅਸੀਂ ਬਿਮਾਰ ਨਹੀਂ ਪੈਂਦੇ। ਇਸ ਫ਼ਲ ਦਾ ਸੇਵਨ ਕਰਨ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਮੰਨਿਆ ਜਾਂਦਾ ਹੈ ਕਿ ਲੌਂਗਨ ਦੇ ਫ਼ਲ ਵਿਚ ਕੈਂਸਰ ਵਿਰੋਧੀ ਤੱਤ ਹੁੰਦੇ ਹਨ। ਜਿਸ ਕਾਰਨ ਇਸਦਾ ਸੇਵਨ ਕਰਨਾ ਨਾਲ ਕੈਂਸਰ ਦਾ ਖ਼ਤਰਾ ਘਟਦਾ ਹੈ।
ਲੌਂਗਨ ਨੂੰ ਛੇਤੀ ਕੀੜਾ ਨਹੀਂ ਲੱਗਦਾ
ਨੈਸ਼ਨਲ ਲੀਚੀ ਰਿਸਰਚ ਕੇਂਦਰ ਵੀ ਕਿਸਾਨਾਂ ਨੂੰ ਲੌਂਗਨ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਕਿਉਂਕਿ ਲੌਂਗਨ ਨੂੰ ਛੇਤੀ ਕੀੜਾ ਨਹੀਂ ਲੱਗਦਾ, ਜਦਕਿ ਮੀਂਹ ਪੈਂਦਿਆਂ ਹੀ ਲੀਚੀ ਵਿਚ ਕੀੜੇ ਪੈਣਾ ਸ਼ੁਰੂ ਹੋ ਜਾਂਦਾ ਹਨ। ਲੌਂਗਨ ਇਕ ਤਰ੍ਹਾਂ ਨਾਲ ਲੀਚੀ ਦੇ ਪਰਿਵਾਰ ਦਾ ਹੀ ਫ਼ਲ ਹੈ। ਇਸਦਾ ਸਵਾਦ ਲੀਚੀ ਵਰਗਾ ਹੀ ਹੁੰਦਾ ਹੈ। ਪਰ ਇਹ ਲੀਚੀ ਵਾਂਗ ਲਾਲ ਦਿਖਾਈ ਨਹੀਂ ਦਿੰਦਾ।
ਲੀਚੀ ਖੋਜ ਕੇਂਦਰ ਦੇ ਵਿਗਿਆਨੀ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਲੋਂਗਨ ਲੀਚੀ ਪ੍ਰਜਾਤੀਆਂ ਦਾ ਫ਼ਲ ਹੈ। ਇਸ ਦੀ ਵਰਤੋਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਲੀਚੀ ਖੋਜ ਕੇਂਦਰ, ਮੁਜ਼ੱਫਰਪੁਰ ਵਿੱਚ ਕੀਤੀ ਜਾਂਦੀ ਹੈ। ਇਸ ਸਾਲ ਸਾਰੇ ਰੁੱਖਾਂ ਨੂੰ ਚੰਗੇ ਫ਼ਲ ਲੱਗੇ ਹਨ। ਇਸ ਵਿੱਚ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ ਅਤੇ ਇਹ ਇੱਕ ਕੁਦਰਤੀ ਮਿੱਠੇ ਦਾ ਕੰਮ ਵੀ ਕਰਦਾ ਹੈ।
Check out below Health Tools-
Calculate Your Body Mass Index ( BMI )