ਇਸ ਆਸਾਨ ਰੈਸਪੀ ਨਾਲ ਘਰ 'ਚ ਇੰਝ ਬਣਾਓ ਗਰਮਾ-ਗਰਮ ਸਮੌਸੇ
ਇਮਲੀ ਦੀ ਚਟਨੀ ਤੇ ਪੁਦੀਨੇ ਦੀ ਚਟਨੀ ਨਾਲ ਆਮ ਤੌਰ 'ਤੇ ਸ਼ਾਮ ਦੇ ਨਾਸ਼ਤੇ 'ਚ ਪਰੋਸਿਆ ਜਾਂਦਾ ਹੈ। ਇਸ ਨੂੰ ਤੁਸੀਂ ਆਪਣੀ ਪਸੰਦ ਮੁਤਾਬਕ ਜ਼ਿਆਦਾ ਜਾਂ ਘੱਟ ਤਿੱਖਾ ਤੇ ਖੱਟਾ ਬਣਾ ਸਕਦੇ ਹੋ। ਤਾਂ ਅੱਜ ਤੁਹਾਨੂੰ ਇਸ ਦੀ ਰੈਸਪੀ ਬਾਰੇ ਦੱਸਦੇ ਹਾਂ।
ਸਮੌਸਾ ਭਾਰਤ ਦਾ ਹਰਮਨਪਿਆਰਾ ਸਟਰੀਟ ਫੂਡ ਹੈ ਜਿਸ 'ਚ ਉਸ ਦੀ ਬਾਹਰੀ ਕੁਰਕੁਰੀ ਪਰਤ ਮੈਦੇ ਨਾਲ ਬਣੀ ਹੁੰਦੀ ਹੈ ਤੇ ਅੰਦਰ ਉਬਲੇ ਹੋਏ ਆਲ਼ੂ, ਮਟਰ ਤੇ ਮਸਾਲਿਆਂ ਦਾ ਮਿਸ਼ਰਨ ਭਰਿਆ ਹੁੰਦਾ ਹੈ। ਇਹ ਸਾਰੇ ਉਮਰ ਦੇ ਲੋਕਾਂ ਦਾ ਪਸੰਦੀਦਾ ਨਾਸ਼ਤਾ ਹੈ ਤੇ ਇਸ ਨੂੰ ਮਸਾਲਾ ਚਾਹ, ਇਮਲੀ ਦੀ ਚਟਨੀ ਤੇ ਪੁਦੀਨੇ ਦੀ ਚਟਨੀ ਨਾਲ ਆਮ ਤੌਰ 'ਤੇ ਸ਼ਾਮ ਦੇ ਨਾਸ਼ਤੇ 'ਚ ਪਰੋਸਿਆ ਜਾਂਦਾ ਹੈ। ਇਸ ਨੂੰ ਤੁਸੀਂ ਆਪਣੀ ਪਸੰਦ ਮੁਤਾਬਕ ਜ਼ਿਆਦਾ ਜਾਂ ਘੱਟ ਤਿੱਖਾ ਤੇ ਖੱਟਾ ਬਣਾ ਸਕਦੇ ਹੋ। ਤਾਂ ਅੱਜ ਤੁਹਾਨੂੰ ਇਸ ਦੀ ਰੈਸਪੀ ਬਾਰੇ ਦੱਸਦੇ ਹਾਂ।
1. ਇਕ ਪ੍ਰੇਸ਼ਰ ਕੂਕਰ 'ਚ ਹਰੇ ਮਟਰ ਦੇ ਦਾਣੇ ਤੇ ਆਲੂ ਨੂੰ ਨਮਕ ਤੇ ਪਾਣੀ ਪਾ ਕੇ ਨਰਮ ਹੋਣ ਤਕ ਉਬਾਲ ਲਵੋ। ਇਸ ਤੋਂ ਬਾਅਦ ਆਲੂ ਕੱਢ ਕੇ ਛਿਲ ਲਵੋ ਤੇ ਹਲਕੇ-ਹਲਕੇ ਮੈਸ਼ ਕਰ ਲਵੋ।
2. ਜਦੋਂ ਆਲੂ ਪਕ ਰਹੇ ਹਨ ਉਦੋਂ ਸਮੌਸੇ ਦੀ ਬਾਹਰੀ ਪਰਤ ਲਈ ਆਟਾ ਗੁੰਨ ਲਵੋ। ਇਕ ਪਰਾਤ 'ਚ ਮੌਦਾ, ਅਜ਼ਵਾਈਨ, 3 ਟੇਬਲਸਪੂਨ ਘਿਓ ਤੇ ਨਮਕ ਲੈ ਲਵੋ।
3. ਇਨ੍ਹਾਂ ਨੂੰ ਚੰਗੀ ਤਰ੍ਹਾ ਮਿਲਾ ਲਵੋ ਉਸ ਤੋਂ ਬਾਅਦ ਤੁਸੀਂ ਮਿਸ਼ਰਨ 'ਚ ਥੋੜ੍ਹਾ ਪਾਣੀ ਪਾਓ ਤੇ ਥੋੜ੍ਹਾ ਸਖਤ ਆਟਾ ਗੁੰਨ ਲਵੋ ਤੇ 15-20 ਮਿੰਟ ਤਕ ਢੱਕ ਕੇ ਰੱਖੋ।
4. ਹੁਣ ਸਮੌਸਾ 'ਚ ਭਰਨ ਲਈ ਮਸਾਲਾ ਬਣਾਉਣਾ ਸ਼ੁਰੂ ਕਰੋ ਤੇ ਇਕ ਕਹਾੜੀ 'ਚ ਹਲਕੇ ਸੇਕ 'ਤੇ 2 ਟੇਬਲਸਪੂਨ ਤੇਲ ਗਰਮ ਕਰ ਲਵੋ। ਜ਼ੀਰਾ ਤੇ ਹਰੀ ਮਿਰਚ-ਅਦਰਕ ਦਾ ਪੇਸਟ ਪਾਓ ਤੇ ਇਕ ਮਿੰਟ ਲਈ ਭੁੰਨ ਲਵੋ।
5. ਮੈਸ਼ ਕੀਤੇ ਹੋਏ ਆਲੂਆਂ 'ਤੇ ਨਮਕ ਪਾਓ।
6 ਹੁਣ ਸਾਰੀਆਂ ਚੀਜ਼ਾਂ ਨੂੰ ਮਿਲਾਓ ਤੇ 2-3 ਮਿੰਟ ਲਈ ਪੱਕਣ ਦਿਓ। ਹਰਾ ਧਨੀਆ ਤੇ ਪੁਦੀਨੇ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
7. ਪਕਾਉਣ ਤੋਂ ਬਾਅਦ ਆਟੇ ਦਾ ਗੋਲਾ ਲਵੋ ਤੇ ਉਸ ਨੂੰ ਚਪਟਾ ਕਰਨ ਲਈ ਆਪਣੀਆਂ ਹਥੇਲੀਆਂ 'ਚ ਹਲਕਾ ਜਿਹਾ ਦਬਾਓ। ਉਸ ਨੂੰ ਚਕਲੇ ਦੇ ਉਪਰ ਰੱਖੋ ਤੇ ਬੇਲਨ ਨਾਲ ਲਗਪਗ 5-6 ਇੰਚ ਵਿਆਸ ਵਾਲੀ ਗੋਲ ਆਕਾਰ ਦੀ ਪੁਰੀ 'ਚ ਬੇਲ ਲਵੋ ਤੇ ਵਿਚਕਾਰੋਂ ਕੱਟ ਦਿਓ।
8. ਇਕ ਕੱਟਿਆ ਹੋਇਆ ਹਿੱਸਾ ਲਵੋ ਤੇ ਉਸ ਨੂੰ ਕੋਣ ਵਰਗਾ ਆਕਾਰ ਦੇਣ ਲਈ ਦੋਵੇਂ ਕਿਨਾਰਿਆਂ ਤੋਂ ਮੋੜ ਲਵੋ। ਤੇ ਇਸ ਤੋਂ ਬਾਅਦ 2-3 ਟੇਬਲਸਪੂਨ ਮਸਾਮਲ ਪਾਓ। ਜ਼ਿਆਦਾ ਮਸਾਲਾ ਨਾ ਪਾਓ ਵਰਨਾ ਅਗਲੇ ਪੜਾਅ 'ਚ ਉਪਰ ਦੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਬੰਦ ਨਹੀਂ ਕਰ ਸਕੋਗੇ।
9 ਸਾਰੇ ਕਿਨਾਰੇ ਬੰਦ ਕਰਨ ਤੋਂ ਬਾਅਦ ਇਕ ਕੜਾਹੀ 'ਚ ਹਲਕੇ ਸੇਕ 'ਤੇ ਤਲਣ ਲਈ ਤੇਲ ਗਰਮ ਕਰੋ। ਜਦੋਂ ਤੇਲ ਹਲਕਾ ਗਰਮ ਹੋ ਜਾਵੇ ਉਦੋਂ ਉਸ 'ਚ 2-3 ਸਮੌਸੇ ਪਾ ਦਿਓ।
10. ਉਨ੍ਹਾਂ ਨੂੰ ਹਲਕੇ ਘੱਟ ਸੇਕ 'ਤੇ ਸੁਨਹਿਰੇ ਭੂਰੇ ਰੰਗ ਦੇ ਹੋਣ ਤਕ ਤਲ ਲਵੋ। ਇਕ ਥਾਲੀ 'ਚ ਤਲੇ ਹੋਏ ਸਮੌਸਿਆਂ ਨੂੰ ਕੱਢੋ ਤੇ ਹਰੀ ਚੱਟਣੀ ਤੇ ਟਮਾਟਰ ਕੈਚਅਪ ਨਾਲ ਭਰੋ।