ਹੁਣ ਬੱਸ ਦੇ ਕਿਰਾਏ 'ਚ ਕਰੋ ਹਵਾਈ ਸਫਰ, ਸਿਰਫ਼ 1700 ਰੁਪਏ 'ਚ ਬੁੱਕ ਹੋਵੇਗੀ ਟਿਕਟ
ਜੇਕਰ ਤੁਸੀਂ ਵੀ ਨਵੇਂ ਸਾਲ 'ਚ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੰਡੀਗੋ ਏਅਰਲਾਈਨ (Indigo Airline) ਤੁਹਾਡੇ ਲਈ ਇੱਕ ਖ਼ਾਸ ਆਫਰ ਲੈ ਕੇ ਆਈ ਹੈ, ਜਿਸ ਤਹਿਤ ਤੁਸੀਂ ਸਸਤੇ 'ਚ ਹਵਾਈ ਯਾਤਰਾ ਕਰ ਸਕਦੇ ਹੋ।
ਨਵੀਂ ਦਿੱਲੀ: ਜੇਕਰ ਤੁਸੀਂ ਵੀ ਨਵੇਂ ਸਾਲ 'ਚ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੰਡੀਗੋ ਏਅਰਲਾਈਨ (Indigo Airline) ਤੁਹਾਡੇ ਲਈ ਇੱਕ ਖ਼ਾਸ ਆਫਰ ਲੈ ਕੇ ਆਈ ਹੈ, ਜਿਸ ਤਹਿਤ ਤੁਸੀਂ ਸਸਤੇ 'ਚ ਹਵਾਈ ਯਾਤਰਾ ਕਰ ਸਕਦੇ ਹੋ। ਇੰਡੀਗੋ ਏਅਰਲਾਈਨ ਤੁਹਾਨੂੰ ਸਿਰਫ਼ 1700 ਰੁਪਏ ਵਿੱਚ ਹਵਾਈ ਸਫ਼ਰ ਕਰਨ ਦਾ ਮੌਕਾ ਦੇ ਰਹੀ ਹੈ। ਇੰਡੀਗੋ ਏਅਰਲਾਈਨ ਚੰਡੀਗੜ੍ਹ, ਲਖਨਊ, ਜੈਪੁਰ, ਇੰਦੌਰ, ਅੰਮ੍ਰਿਤਸਰ, ਵਾਰਾਣਸੀ, ਜੰਮੂ, ਭੋਪਾਲ, ਸ਼੍ਰੀਨਗਰ, ਅਹਿਮਦਾਬਾਦ, ਪਟਨਾ, ਗੋਆ, ਕੋਚੀ, ਮੁੰਬਈ, ਰਾਂਚੀ ਸਮੇਤ ਕਈ ਸ਼ਹਿਰਾਂ ਵਿੱਚ ਹਵਾਈ ਸਫ਼ਰ ਕਰਨ ਦਾ ਮੌਕਾ ਦੇ ਰਹੀ ਹੈ।
Indigo ਨੇ ਕੀਤਾ ਟਵੀਟ
ਇੰਡੀਗੋ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ ਕਿ ਜਲਦੀ ਹੀ ਪੈਕਿੰਗ ਕਰੋ ਜਿਵੇਂ ਹੀ ਅਸੀਂ ਤੁਹਾਡੇ ਯਾਤਰਾ ਲਈ ਉਡੀਕ ਕਰ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਇਸ ਲਿੰਕ https://bit.ly/3ExeheG ਰਾਹੀਂ ਆਪਣੀ ਟਿਕਟ ਬੁੱਕ ਕਰ ਸਕਦੇ ਹੋ।
ਦਿੱਲੀ ਤੋਂ ਚੰਡੀਗੜ੍ਹ - 1703
ਦਿੱਲੀ ਤੋਂ ਲਖਨਊ - 1722
ਦਿੱਲੀ ਤੋਂ ਜੈਪੁਰ - 1761
ਦਿੱਲੀ ਤੋਂ ਇੰਦੌਰ - 1784
ਕੋਚੀ ਤੋਂ ਗੋਆ - 2999
ਵਿਸ਼ਾਖਾਪਟਨਮ ਤੋਂ ਮੁੰਬਈ - 3218
ਅਹਿਮਦਾਬਾਦ ਤੋਂ ਰਾਂਚੀ - 3381
ਬੰਗਲੌਰ ਤੋਂ ਰਾਜਕੋਟ - 3599
ਪੁਣੇ ਤੋਂ ਤਿਰੂਵਨੰਤਪੁਰਮ - 3963
ਜੈਪੁਰ ਤੋਂ ਗੋਆ - 3999
ਸਪਾਈਸਜੈੱਟ ਵੀ ਲੈ ਆਈ ਆਫ਼ਰ
ਇਸ ਤੋਂ ਇਲਾਵਾ ਸਪਾਈਸਜੈੱਟ ਵੀ Wow Winter Sale ਲੈ ਕੇ ਆਈ ਹੈ। ਇਸ ਸੇਲ ਦੇ ਤਹਿਤ ਤੁਸੀਂ 27 ਦਸੰਬਰ ਤੋਂ 31 ਦਸੰਬਰ ਤੱਕ ਟਿਕਟ ਬੁੱਕ ਕਰ ਸਕਦੇ ਹੋ। ਇਸ ਆਫਰ 'ਚ ਘਰੇਲੂ ਰੂਟਾਂ 'ਤੇ ਹਵਾਈ ਸਫਰ ਕਰਨ ਲਈ ਤੁਹਾਨੂੰ ਘੱਟੋ-ਘੱਟ 1122 ਰੁਪਏ ਖਰਚ ਕਰਨੇ ਪੈਣਗੇ।
ਗੋ ਫਸਟ ਦੇ ਰਿਹਾ 20% ਡਿਸਕਾਉਂਟ
ਇਸ ਤੋਂ ਇਲਾਵਾ ਨਿੱਜੀ ਏਅਰਲਾਈਨ ਗੋ ਫਸਟ (GoFirst) ਏਅਰਲਾਈਨ ਗਾਹਕਾਂ ਨੂੰ ਘਰੇਲੂ ਉਡਾਣਾਂ 'ਤੇ 20 ਫੀਸਦੀ ਦੀ ਛੋਟ ਦੇ ਰਹੀ ਹੈ ਪਰ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਇਸ ਦਾ ਲਾਭ ਮਿਲੇਗਾ, ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ। ਸਿਰਫ਼ ਉਹੀ ਲੋਕ ਇਸ ਦਾ ਲਾਭ ਲੈ ਸਕਦੇ ਹਨ ,ਜਿਨ੍ਹਾਂ ਨੂੰ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।
ਇਹ ਵੀ ਪੜ੍ਹੋ : Arvind Kejriwal : ਚੰਡੀਗੜ੍ਹ ਫਤਹਿ ਕਰਨ ਮਗਰੋਂ ਕੇਜਰੀਵਾਲ ਨੇ ਪੰਜਾਬ ਬਾਰੇ ਕੀਤੇ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490