ਆਖਰ ਕਿਉਂ ਮਸ਼ਹੂਰ ਨੇ ਜਾਪਾਨ ਦੇ ਲਵ ਹੋਟਲ... ਜਾਣੋ ਇੱਥੇ ਹੋਰਨਾਂ ਹੋਟਲਾਂ ਨਾਲੋਂ ਕੀ ਕੁਝ ਵੱਖਰਾ?
ਲਵ ਹੋਟਲ ਕੁਝ ਦੇਰ ਲਈ ਬੁੱਕ ਕੀਤੇ ਜਾਂਦੇ ਹਨ, ਜਿਸ 'ਚ ਬੁਕਿੰਗ ਘੰਟੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਨ੍ਹਾਂ ਹੋਟਲਾਂ 'ਚ ਕਮਰੇ ਦਿਨ ਦੇ ਹਿਸਾਬ ਨਾਲ ਨਹੀਂ, ਸਗੋਂ ਘੰਟੇ ਦੇ ਹਿਸਾਬ ਨਾਲ ਬੁੱਕ ਕੀਤੇ ਜਾ ਸਕਦੇ ਹਨ।
Love Hotel : ਤੁਸੀਂ ਦੁਨੀਆ ਦੇ ਕਈ ਮਸ਼ਹੂਰ ਹੋਟਲਾਂ ਦਾ ਨਾਂਅ ਸੁਣਿਆ ਹੋਵੇਗਾ। ਤੁਸੀਂ ਬਹੁਤ ਸਾਰੇ ਮਹਿੰਗੇ ਹੋਟਲਾਂ 'ਚ ਠਹਿਰੇ ਵੀ ਹੋਵੋਗੇ ਅਤੇ ਹੋਟਲਾਂ ਦੀ ਲਗਜ਼ਰੀ ਦੇ ਆਧਾਰ 'ਤੇ ਉਨ੍ਹਾਂ ਦੀ ਡਿਮਾਂਡ ਵੀ ਹੁੰਦੀ ਹੈ। ਪਰ ਅੱਜਕੱਲ੍ਹ ਜਾਪਾਨ 'ਚ ਹੋਟਲ ਲਗਜ਼ਰੀ ਕਾਰਨ ਨਹੀਂ, ਸਗੋਂ ਕਿਸੇ ਹੋਰ ਕਾਰਨ ਕਰਕੇ ਟ੍ਰੈਂਡ 'ਚ ਹਨ। ਅੱਜ ਅਸੀਂ ਜਿਸ ਹੋਟਲ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਂਅ ਲਵ ਹੋਟਲ ਹੈ। ਇਹ ਖ਼ਾਸ ਤੌਰ 'ਤੇ ਕਪਲਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਹਨ।
ਤਾਂ ਅੱਜ ਅਸੀਂ ਜਾਣਦੇ ਹਾਂ ਕਿ ਲਵ ਹੋਟਲ ਕਿਹੋ ਜਿਹੇ ਹੁੰਦੇ ਹਨ ਅਤੇ ਉਨ੍ਹਾਂ 'ਚ ਕੀ ਖਾਸ ਹੈ, ਜਿਸ ਕਾਰਨ ਇਨ੍ਹਾਂ ਦੀ ਚਰਚਾ ਹੋ ਰਹੀ ਹੈ? ਇਹ ਵੀ ਜਾਣਦੇ ਹਾਂ ਕਿ ਇਨ੍ਹਾਂ ਹੋਟਲਾਂ ਨੂੰ ਕਪਲ ਫਰੈਂਡਲੀ ਹੋਟਲ ਕਿਉਂ ਮੰਨਿਆ ਜਾਂਦਾ ਹੈ...
ਕੀ ਹੁੰਦੇ ਲਵ ਹੋਟਲ?
ਦਰਅਸਲ, ਲਵ ਹੋਟਲ ਕੁਝ ਦੇਰ ਲਈ ਬੁੱਕ ਕੀਤੇ ਜਾਂਦੇ ਹਨ, ਜਿਸ 'ਚ ਬੁਕਿੰਗ ਘੰਟੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਨ੍ਹਾਂ ਹੋਟਲਾਂ 'ਚ ਕਮਰੇ ਦਿਨ ਦੇ ਹਿਸਾਬ ਨਾਲ ਨਹੀਂ, ਸਗੋਂ ਘੰਟੇ ਦੇ ਹਿਸਾਬ ਨਾਲ ਬੁੱਕ ਕੀਤੇ ਜਾ ਸਕਦੇ ਹਨ। ਇਸ 'ਚ ਇਕ ਰਾਤ ਰੁਕਣ ਦਾ ਕਿਰਾਇਆ ਬਹੁਤ ਜ਼ਿਆਦਾ ਹੋ ਸਕਦਾ ਹੈ, ਕਿਉਂਕਿ ਹੋਟਲ ਦੇ ਰੇਟ ਘੰਟੇ ਦੇ ਹਿਸਾਬ ਨਾਲ ਤੈਅ ਹੁੰਦੇ ਹਨ। ਆਮ ਪਰਿਵਾਰ ਇੱਥੇ ਰਹਿਣ ਤੋਂ ਝਿਜਕਦੇ ਹਨ। ਦੱਸ ਦੇਈਏ ਕਿ ਇਸ ਤਰ੍ਹਾਂ ਦਾ ਪਹਿਲਾ ਹੋਟਲ 1968 'ਚ ਓਸਾਕਾ ਵਿੱਚ ਬਣਾਇਆ ਗਿਆ ਸੀ। ਮੌਜੂਦਾ ਸਮੇਂ 'ਚ ਪੂਰੇ ਜਾਪਾਨ 'ਚ ਅਜਿਹੇ 37,000 ਤੋਂ ਵੱਧ ਹੋਟਲ ਹਨ।
ਇਹ ਜ਼ਿਆਦਾਤਰ ਕਪਲਸ ਵੱਲੋਂ ਬੁੱਕ ਕੀਤੇ ਜਾਂਦੇ ਹਨ ਅਤੇ ਜਦੋਂ ਕਪਲਸ ਨੂੰ ਆਪਣੇ ਸਾਥੀ ਨਾਲ ਕੁਝ ਸਮਾਂ ਬਿਤਾਉਣਾ ਹੁੰਦਾ ਹੈ ਤਾਂ ਉਹ ਇਨ੍ਹਾਂ ਹੋਟਲਾਂ 'ਚ ਠਹਿਰਦੇ ਹਨ। ਕਪਲਸ ਦੀ ਬੁਕਿੰਗ ਕਾਰਨ ਇਨ੍ਹਾਂ ਨੂੰ ਲਵ ਹੋਟਲਜ਼ ਦਾ ਨਾਂਅ ਦਿੱਤਾ ਗਿਆ ਹੈ।
ਦੂਜੇ ਹੋਟਲਾਂ ਨਾਲੋਂ ਵੱਖਰਾ ਕਿਉਂ?
ਜਾਪਾਨ 'ਚ ਕਈ ਅਜਿਹੇ ਲਵ ਹੋਟਲ ਹਨ, ਜਿਨ੍ਹਾਂ ਦੇ ਕਮਰੇ ਦਾ ਇੰਟੀਰੀਅਰ ਸਪੇਸ ਅਤੇ ਗੁਫਾਵਾਂ ਵਰਗੇ ਥੀਮ 'ਤੇ ਬਣਾਏ ਗਏ ਹਨ। ਲਵ ਹੋਟਲਾਂ 'ਚ ਪ੍ਰਾਈਵੇਸੀ ਬਣੀ ਰਹੇ, ਇਸ ਲਈ ਇਸ 'ਚ ਕੋਈ ਖਿੜਕੀ ਨਹੀਂ ਹੁੰਦੀ ਹੈ। ਲਵ ਹੋਟਲ ਦੂਜਿਆਂ ਨਾਲੋਂ ਇਸ ਲਈ ਵੀ ਵੱਖਰੇ ਹਨ, ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਟੇਸ਼ਨ ਹਾਈਵੇਅ ਦੇ ਨੇੜੇ ਅਤੇ ਸ਼ਹਿਰ ਦੇ ਬਾਹਰੀ ਖੇਤਰਾਂ 'ਚ ਬਣੇ ਹੋਏ ਹਨ। ਕਈ ਹੋਟਲਾਂ 'ਚ ਜਕੂਜ਼ੀ ਅਤੇ ਮੂਡ ਚੇਂਜ ਲਾਈਟਿੰਗ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।
ਜਾਪਾਨ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ 'ਚ ਅਜਿਹੇ ਹੋਟਲ
ਜਾਪਾਨ ਤੋਂ ਇਲਾਵਾ ਦੱਖਣੀ ਕੋਰੀਆ, ਥਾਈਲੈਂਡ, ਸਿੰਗਾਪੁਰ, ਤਾਈਵਾਨ ਅਤੇ ਹਾਂਗਕਾਂਗ 'ਚ ਵੀ ਅਜਿਹੇ ਹੋਟਲ ਮਸ਼ਹੂਰ ਹਨ, ਜਿਨ੍ਹਾਂ ਨੂੰ 'ਰੋਮਾਂਸ ਹੋਟਲ' (Romance Hotel) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਰਿਪੋਰਟਾਂ ਦੇ ਅਨੁਸਾਰ ਜਾਪਾਨ 'ਚ 37,000 ਲਵ ਹੋਟਲਾਂ 'ਚ ਹਰ ਸਾਲ 50 ਕਰੋੜ ਲੋਕ ਜਾਂਦੇ ਹਨ। ਇਹ ਜਾਪਾਨ ਦੀ ਆਬਾਦੀ ਦਾ 2% ਹੈ। ਕੈਪਸੂਲ ਵਰਗੇ ਇਹ ਹੋਟਲ ਜਾਪਾਨ 'ਚ ਮਿਲਦੇ ਹਨ। ਉਹ ਇੰਨੇ ਛੋਟੇ ਹਨ ਕਿ ਸਾਫ-ਸਫਾਈ ਅਤੇ ਸਹੀ ਲਾਈਟਨਿੰਗ ਦੇ ਨਾਲ ਕੋਈ ਵੀ ਇੱਥੇ ਆਰਾਮ ਨਾਲ ਸੌਂ ਸਕਦਾ ਹੈ।
ਜਪਾਨ ਦਾ ਮਹਿਲ ਵਰਗਾ ਹੋਟਲ
ਜਾਪਾਨ ਦਾ ਇਹ ਹੋਟਲ ਤੁਹਾਨੂੰ ਇੱਕ ਰਾਜੇ ਵਰਗੀ ਜ਼ਿੰਦਗੀ ਜਿਉਣ ਦਾ ਮੌਕਾ ਦੇਵੇਗਾ। ਜਾਪਾਨ ਦੇ ਓਜ਼ੂ ਸ਼ਹਿਰ ਦਾ ਇਕਲੌਤਾ ਹੋਟਲ ਹੈ, ਜੋ ਮਹਿਲ ਵਰਗਾ ਲੱਗਦਾ ਹੈ। ਇਸ ਦੀ ਉਸਾਰੀ ਸ਼ੈਲੀ ਬਹੁਤ ਖੂਬਸੂਰਤ ਤੇ ਪ੍ਰਾਚੀਨ ਹੈ।