Valentine Week 2023: ਕੱਲ੍ਹ ਤੋਂ ਵੈਲੇਨਟਾਈਨ ਵੀਕ ਦੀ ਹੋ ਰਹੀ ਹੈ ਸ਼ੁਰੂਆਤ, ਜਾਣੋ ਕਿਸ ਦਿਨ ਕਿਹੜਾ ਡੇ ਮਨਾਇਆ ਜਾਵੇਗਾ
Valentine Week Full List: ਫਰਵਰੀ ਦਾ ਮਹੀਨਾ ਪਿਆਰ ਅਤੇ ਰੋਮਾਂਸ ਲਈ ਜਾਣਿਆ ਜਾਂਦਾ ਹੈ। ਇਸ ਮਹੀਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵੀ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 7 ਫਰਵਰੀ ਤੋਂ ਹੀ ਹੋ ਜਾਂਦੀ ਹੈ।
Valentine Week: ਫਰਵਰੀ ਦਾ ਮਹੀਨਾ ਪਿਆਰ ਨੂੰ ਸਮਰਪਿਤ ਮਹੀਨਾ ਮੰਨਿਆ ਜਾਂਦਾ ਹੈ। ਪ੍ਰੇਮੀ ਜੋੜਿਆਂ ਲਈ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਵੈਲੇਨਟਾਈਨ ਵੀਕ ਦੇ ਹਰ ਦਿਨ ਦਾ ਵੱਖਰਾ ਮਹੱਤਵ ਹੁੰਦਾ ਹੈ। ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਹਫਤਾ 14 ਫਰਵਰੀ ਤੱਕ ਚੱਲਦਾ ਹੈ। ਪਿਆਰ ਦਾ ਇਜ਼ਹਾਰ ਕਰਨ ਵਾਲੇ ਅਤੇ ਪ੍ਰਪੋਜ਼ ਕਰਨ ਵਾਲੇ ਜੋੜੇ ਵੈਲੇਨਟਾਈਨ ਵੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਆਓ ਵੈਲੇਨਟਾਈਨ ਵੀਕ ਬਾਰੇ ਜਾਣਦੇ ਹਾਂ ਕਿ ਕਦੋਂ ਕਿਹੜਾ ਦਿਨ ਮਨਾਇਆ ਜਾਵੇਗਾ।
ਵੈਲੇਨਟਾਈਨ ਵੀਕ
7 ਫਰਵਰੀ, ਰੋਜ਼ ਡੇ - ਵੈਲੇਨਟਾਈਨ ਵੀਕ 7 ਫਰਵਰੀ ਨੂੰ ਸ਼ੁਰੂ ਹੁੰਦਾ ਹੈ। ਇਸ ਹਫਤੇ ਦੇ ਪਹਿਲੇ ਦਿਨ ਰੋਜ਼ ਡੇ ਮਨਾਇਆ ਜਾਂਦਾ ਹੈ। ਇਸ ਦਿਨ ਆਪਣੇ ਪਿਆਰ ਨੂੰ ਗੁਲਾਬ ਦਾ ਫੁੱਲ ਦਿੱਤਾ ਜਾਂਦਾ ਹੈ। ਧਿਆਨ ਰਹੇ ਕਿ ਇਸ ਦਿਨ ਪਿਆਰ ਦਾ ਪ੍ਰਗਟਾਵਾ ਲਾਲ ਗੁਲਾਬ ਨਾਲ ਹੀ ਕੀਤਾ ਜਾਂਦਾ ਹੈ।
8 ਫਰਵਰੀ, ਪ੍ਰਪੋਜ਼ ਡੇ- ਵੈਲੇਨਟਾਈਨ ਵੀਕ ਦੇ ਦੂਜੇ ਦਿਨ ਪ੍ਰਪੋਜ਼ ਡੇ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਆਪਣੇ ਦਿਲ ਦੀ ਗੱਲ ਆਪਣੇ ਪਿਆਰ ਨੂੰ ਕਹਿੰਦਾ ਹੈ। ਜੇਕਰ ਤੁਸੀਂ ਕਿਸੇ ਨਾਲ ਦਿਲੋਂ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦੇ ਹੋ, ਤਾਂ ਪ੍ਰਪੋਜ਼ ਡੇ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸਭ ਤੋਂ ਵਧੀਆ ਦਿਨ ਹੈ।
9 ਫਰਵਰੀ, ਚਾਕਲੇਟ ਡੇ - ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇ ਹੈ। ਇਸ ਦਿਨ ਪ੍ਰੇਮੀ ਜੋੜੇ ਇਕ-ਦੂਜੇ ਨੂੰ ਚਾਕਲੇਟ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਪਿਆਰ ਦੀ ਮਿਠਾਸ ਇਸ ਚਾਕਲੇਟ ਵਰਗੀ ਬਣੀ ਰਹੇ।
10 ਫਰਵਰੀ, ਟੈਡੀ ਡੇ - ਵੈਲੇਨਟਾਈਨ ਵੀਕ ਦੇ ਚੌਥੇ ਦਿਨ ਟੈਡੀ ਡੇ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਪਿਆਰ ਦੀ ਨਿਸ਼ਾਨੀ ਵਜੋਂ ਟੇਡੀ ਗਿਫਟ ਕਰਦੇ ਹਨ। ਟੈਡੀ ਬੀਅਰ ਦਿਲ ਦੀ ਕੋਮਲਤਾ ਦਾ ਅਹਿਸਾਸ ਦਿੰਦਾ ਹੈ। ਖਾਸ ਕਰਕੇ ਕੁੜੀਆਂ ਨੂੰ ਟੈਡੀ ਬਹੁਤ ਪਸੰਦ ਹੁੰਦਾ ਹੈ। ਇਸੇ ਕਰਕੇ ਇਸ ਦਿਨ ਟੈਡੀ ਡੇ ਮਨਾਇਆ ਜਾਂਦਾ ਹੈ।
11 ਫਰਵਰੀ ਪ੍ਰੋਮਿਸ ਡੇ- ਵੈਲੇਨਟਾਈਨ ਵੀਕ ਦਾ ਪੰਜਵਾਂ ਦਿਨ ਬਹੁਤ ਖਾਸ ਹੁੰਦਾ ਹੈ। ਇਸ ਦਿਨ ਪ੍ਰੋਮਿਸ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਪਿਆਰ ਕਰਨ ਦਾ ਵਾਅਦਾ ਕਰਦੇ ਹਨ।
12 ਫਰਵਰੀ, ਹੱਗ ਡੇ - ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਨੂੰ ਹੱਗ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਗਲੇ ਲਗਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਦਿਨ ਪ੍ਰੇਮੀ ਜੋੜੇ ਗਲੇ ਮਿਲ ਕੇ ਇੱਕ ਦੂਜੇ ਦੇ ਪਿਆਰ ਅਤੇ ਸਾਂਝ ਦਾ ਅਹਿਸਾਸ ਕਰਵਾਉਂਦੇ ਹਨ।
ਇਹ ਵੀ ਪੜ੍ਹੋ: ਨੈਚੂਰਲ ਤਰੀਕੇ ਨਾਲ ਕਬਜ਼ ਦੀ ਸਮੱਸਿਆ ਹੋਵੇਗੀ ਦੂਰ, ਜਾਣੋ ਆਯੂਰਵੇਦਿਕ ਘਰੇਲੂ ਉਪਾਅ
13 ਫਰਵਰੀ, ਕਿੱਸ ਡੇ - ਵੈਲੇਨਟਾਈਨ ਵੀਕ ਦੇ ਸੱਤਵੇਂ ਦਿਨ ਕਿੱਸ ਡੇ ਮਨਾਇਆ ਜਾਂਦਾ ਹੈ। ਇਸ ਦਿਨ ਜੋੜੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
14 ਫਰਵਰੀ, ਵੈਲੇਨਟਾਈਨ ਡੇ - ਇਹ ਵੈਲੇਨਟਾਈਨ ਵੀਕ ਦਾ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ। ਇਸ ਦਿਨ ਪ੍ਰੇਮੀ ਇੱਕ-ਦੂਜੇ ਨੂੰ ਮਿਲ ਕੇ, ਘੁੰਮਣ-ਫਿਰਨ ਅਤੇ ਮੌਜ-ਮਸਤੀ ਕਰਕੇ ਵੈਲੇਨਟਾਈਨ ਡੇ ਮਨਾਉਂਦੇ ਹਨ।