Valentines Day 2022: ਵੈਲੇਨਟਾਈਨ ਵੀਕ ਦਾ ਦੂਜਾ ਦਿਨ, ਅੱਜ ਪ੍ਰਮੋਜ਼ ਡੇਅ, ਜਾਣੋ, ਪ੍ਰੋਮਿਸ ਡੇਅ, ਹੱਗ ਡੇਅ, ਕਿੱਸ ਡੇਅ ਕਦੋਂ
ਇਮਤਿਹਾਨ ਪਾਸ ਕਰਨ ਲਈ ਜਾਣੋ ਤੁਹਾਨੂੰ ਕਿਸ ਦਿਨ ਕਿਹੜਾ ਪੇਪਰ ਦੇਣਾ ਹੈ, ਤਾਂ ਜੋ ਤੁਸੀਂ ਇਸ ਦੀ ਪਹਿਲਾਂ ਤੋਂ ਤਿਆਰੀ ਕਰ ਸਕੋ। ਆਓ ਜਾਣਦੇ ਹਾਂ ਵੈਲੇਨਟਾਈਨ ਵੀਕ 'ਚ ਕਿਹੜਾ ਦਿਨ ਖਾਸ ਰਹੇਗਾ?
Valentines Day 2022: ਫ਼ਰਵਰੀ ਦਾ ਮਹੀਨਾ ਨੌਜਵਾਨਾਂ ਲਈ ਬਹੁਤ ਖ਼ਾਸ ਹੁੰਦਾ ਹੈ। ਫ਼ਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਫ਼ਰਵਰੀ ਦੇ ਪਹਿਲੇ ਹਫ਼ਤੇ ਤੋਂ ਪਿਆਰ ਦੀ ਪ੍ਰੀਖਿਆ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਪ੍ਰੇਮੀਆਂ ਲਈ ਇੱਕ ਹਫ਼ਤੇ ਦਾ ਇਮਤਿਹਾਨ ਹੁੰਦਾ ਹੈ, ਜਿਸ 'ਚ ਉਨ੍ਹਾਂ ਨੂੰ ਹਰ ਪੇਪਰ 'ਚ ਪਾਸ ਹੋਣਾ ਪੈਂਦਾ ਹੈ। ਕੁਝ ਨਵੇਂ ਆਸ਼ਿਕ ਹਨ, ਜੋ ਇਨ੍ਹਾਂ ਇਮਤਿਹਾਨਾਂ 'ਚ ਸ਼ਾਮਲ ਹੋ ਕੇ ਨਵੇਂ ਰਿਸ਼ਤੇ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਨ।
ਇਸ ਦੇ ਨਾਲ ਹੀ ਕੁਝ ਪੁਰਾਣੇ ਪ੍ਰੇਮੀ ਵਿਦਿਆਰਥੀ ਵੀ ਹਨ, ਜੋ ਹਰ ਸਾਲ ਇਸ ਪ੍ਰੀਖਿਆ 'ਚ ਬੈਠਦੇ ਹਨ ਤੇ ਹਰ ਵਾਰ ਵੱਧ ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਸੀਂ ਵੀ ਇਸ ਸਾਲ ਵੈਲੇਨਟਾਈਨ ਵੀਕ ਮਨਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਪਿਆਰ ਦੀ ਪ੍ਰੀਖਿਆ ਦੀ ਡੇਟਸ਼ੀਟ ਆ ਗਈ ਹੈ। ਇਮਤਿਹਾਨ ਪਾਸ ਕਰਨ ਲਈ ਜਾਣੋ ਤੁਹਾਨੂੰ ਕਿਸ ਦਿਨ ਕਿਹੜਾ ਪੇਪਰ ਦੇਣਾ ਹੈ, ਤਾਂ ਜੋ ਤੁਸੀਂ ਇਸ ਦੀ ਪਹਿਲਾਂ ਤੋਂ ਤਿਆਰੀ ਕਰ ਸਕੋ। ਆਓ ਜਾਣਦੇ ਹਾਂ ਵੈਲੇਨਟਾਈਨ ਵੀਕ 'ਚ ਕਿਹੜਾ ਦਿਨ ਖਾਸ ਰਹੇਗਾ?
ਪਹਿਲਾ ਦਿਨ ਰੋਜ਼ ਡੇਅ (7 ਫ਼ਰਵਰੀ)
ਵੈਲੇਨਟਾਈਨ ਹਫ਼ਤਾ 7 ਫ਼ਰਵਰੀ ਤੋਂ ਸ਼ੁਰੂ ਹੁੰਦਾ ਹੈ। ਪਹਿਲਾ ਦਿਨ ਰੋਜ਼ ਡੇਅ ਹੈ। ਮਤਲਬ ਪਿਆਰ ਭਰੇ ਹਫ਼ਤੇ ਦੀ ਸ਼ੁਰੂਆਤ ਗੁਲਾਬ ਦੀ ਖੁਸ਼ਬੂ ਤੇ ਸੁੰਦਰਤਾ ਨਾਲ ਹੁੰਦੀ ਹੈ। ਇਸ ਦਿਨ ਪ੍ਰੇਮੀ ਜੋੜਾ ਇੱਕ ਦੂਜੇ ਨੂੰ ਲਾਲ ਗੁਲਾਬ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਗੁਲਾਬ ਦੇ ਰੰਗ ਵੀ ਤੁਹਾਡੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ। ਅਜਿਹੇ 'ਚ ਲੋਕ ਹੁਣ ਰੋਜ਼ ਡੇਅ 'ਤੇ ਆਪਣੇ ਦੋਸਤਾਂ, ਕਰੱਸ਼ ਤੇ ਦੁਸ਼ਮਣਾਂ ਨੂੰ ਵੱਖ-ਵੱਖ ਰੰਗਾਂ ਦੇ ਗੁਲਾਬ ਦੇ ਕੇ ਇਸ ਦਿਨ ਨੂੰ ਮਨਾਉਂਦੇ ਹਨ। ਗੁਲਾਬ ਦੇ ਰੰਗ ਦੇ ਵੱਖੋ-ਵੱਖਰੇ ਮਤਲਬ ਹਨ।
ਦੂਜਾ ਦਿਨ ਪ੍ਰਪੋਜ਼ ਡੇਅ (8 ਫ਼ਰਵਰੀ)
ਵੈਲੇਨਟਾਈਨ ਵੀਕ ਦਾ ਦੂਜਾ ਦਿਨ ਪ੍ਰਪੋਜ਼ ਡੇਅ ਹੈ। ਇਸ ਦਿਨ ਪ੍ਰੇਮੀ ਆਪਣੇ ਦਿਲ ਦਾ ਹਾਲ ਦੱਸਦੇ ਹਨ। ਮਤਲਬ ਉਹ ਜਿਸ ਨੂੰ ਪਿਆਰ ਕਰਦਾ ਹੈ ਜਾਂ ਪਸੰਦ ਕਰਦਾ ਹੈ, ਉਸ ਨੂੰ ਪ੍ਰਪੋਜ਼ ਕਰਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਰਿਲੇਸ਼ਨਸ਼ਿਪ 'ਚ ਹੋ ਤਾਂ ਆਪਣੇ ਪਾਰਟਨਰ ਨੂੰ ਖ਼ਾਸ ਤਰੀਕੇ ਨਾਲ ਪ੍ਰਪੋਜ਼ ਕਰਕੇ ਤੁਸੀਂ ਆਪਣੇ ਰਿਸ਼ਤੇ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਤੇ ਐਕਸਾਈਟਿਡ ਬਣਾ ਸਕਦੇ ਹੋ।
ਤੀਜਾ ਦਿਨ ਚਾਕਲੇਟ ਡੇਅ (9 ਫ਼ਰਵਰੀ)
ਕਿਸੇ ਵੀ ਰਿਸ਼ਤੇ 'ਚ ਪਿਆਰ ਹੋਵੇ ਤਾਂ ਮਿਠਾਸ ਆਪਣੇ ਆਪ ਘੁੱਲ ਜਾਂਦੀ ਹੈ ਪਰ ਵੈਲੇਨਟਾਈਨ ਹਫ਼ਤੇ 'ਚ ਤੁਸੀਂ ਮਿਠਾਸ ਦੇ ਜ਼ਰੀਏ ਰਿਸ਼ਤੇ 'ਚ ਪਿਆਰ ਨੂੰ ਭੰਗ ਕਰ ਸਕਦੇ ਹੋ। ਤੀਜਾ ਦਿਨ ਚਾਕਲੇਟ ਡੇਅ ਹੈ। ਇਸ 'ਚ ਜੋੜਾ ਇੱਕ ਦੂਜੇ ਨੂੰ ਚਾਕਲੇਟ ਦੇ ਕੇ ਰਿਸ਼ਤੇ 'ਚ ਮਿਠਾਸ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।
ਟੈਡੀ ਡੇਅ (10 ਫ਼ਰਵਰੀ)
ਦਿਲ ਕਿਸੇ ਟੈਡੀ ਵਾਂਗ ਨਾਜ਼ੁਕ ਹੁੰਦਾ ਹੈ, ਹਰ ਕੋਮਲ ਦਿਲ 'ਚ ਇਕ ਬੱਚਾ ਹੁੰਦਾ ਹੈ। ਇਸ ਲਈ ਵੈਲੇਨਟਾਈਨ ਹਫ਼ਤੇ ਦੇ ਇੱਕ ਦਿਨ ਨੂੰ ਟੈਡੀ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਜੋੜੇ ਇੱਕ ਦੂਜੇ ਨੂੰ ਟੈਡੀ ਬੀਅਰ ਗਿਫ਼ਟ ਕਰਦੇ ਹਨ। ਜ਼ਿਆਦਾਤਰ ਮੁੰਡੇ ਕੁੜੀਆਂ ਨੂੰ ਤੋਹਫ਼ੇ ਵਜੋਂ ਟੈਡੀ ਦਿੰਦੇ ਹਨ, ਕਿਉਂਕਿ ਕੁੜੀਆਂ ਨੂੰ ਇਸ ਤਰ੍ਹਾਂ ਦੇ ਸਟੱਫ਼ਡ ਖਿਡੌਣੇ ਜ਼ਿਆਦਾ ਪਸੰਦ ਹੁੰਦੇ ਹਨ।
5ਵਾਂ ਦਿਨ ਪ੍ਰੋਮਿਸ ਡੇਅ (11 ਫ਼ਰਵਰੀ)
ਜਦੋਂ ਤੁਸੀਂ ਕਿਸੇ ਰਿਸ਼ਤੇ 'ਚ ਹੁੰਦੇ ਹੋ ਜਾਂ ਕਿਸੇ ਰਿਸ਼ਤੇ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦੂਜੇ ਨਾਲ ਕੁਝ ਵਾਅਦੇ ਕਰਦੇ ਹੋ। ਹਾਲਾਂਕਿ ਸਾਥੀ ਕਿਸੇ ਵੀ ਸਮੇਂ ਤੇ ਕਿਤੇ ਵੀ ਇੱਕ ਦੂਜੇ ਨਾਲ ਵਾਅਦੇ ਕਰ ਸਕਦੇ ਹਨ, ਪਰ ਵੈਲੇਨਟਾਈਨ ਵੀਕ ਦੇ ਪੰਜਵੇਂ ਦਿਨ ਮਤਲਬ 11 ਫ਼ਰਵਰੀ ਨੂੰ ਜੋੜੇ ਲਈ ਇੱਕ ਵਿਸ਼ੇਸ਼ ਪ੍ਰੋਮਿਸ ਡੇਅ ਹੁੰਦਾ ਹੈ। ਇਸ ਦਿਨ ਤੁਸੀਂ ਆਪਣੇ ਸਾਥੀ ਨੂੰ ਹਮੇਸ਼ਾ ਤੁਹਾਡੇ ਨਾਲ ਰਹਿਣ, ਉਨ੍ਹਾਂ ਨੂੰ ਖੁਸ਼ ਰੱਖਣ ਤੇ ਹੋਰ ਬਹੁਤ ਕੁਝ ਕਰਨ ਦਾ ਵਾਅਦਾ ਕਰ ਸਕਦੇ ਹੋ।
ਛੇਵਾਂ ਦਿਨ ਹੱਗ ਡੇਅ (12 ਫ਼ਰਵਰੀ)
ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਹੱਗ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਗਲੇ ਲਗਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਲੋਕ ਜਾਦੂਈ ਜੱਫੀ ਦੇ ਬਹਾਨੇ ਆਪਣੇ ਦਿਲ ਦੀ ਹਾਲਤ ਦੱਸਣ ਦੀ ਕੋਸ਼ਿਸ਼ ਕਰਦੇ ਹਨ।
ਸੱਤਵਾਂ ਦਿਨ ਕਿੱਸ ਡੇਅ (13 ਫਰਵਰੀ)
ਪਿਆਰ ਦਾ ਇਜ਼ਹਾਰ ਕਰਨ ਤੇ ਸ਼ਬਦਾਂ ਨਾਲ ਪਿਆਰ ਦਾ ਪ੍ਰਗਟਾਵਾ ਨਾ ਕਰ ਪਾਉਣ 'ਤੇ ਆਸ਼ਿਕ ਪਿਆਰ ਭਰੀ ਕਿੱਸ ਨਾਲ ਬਹੁਤ ਕੁਝ ਕਹਿ ਸਕਦੇ ਹਨ। ਵੈਲੇਨਟਾਈਨ ਹਫ਼ਤੇ ਦੇ ਆਖਰੀ ਅਤੇ ਸੱਤਵੇਂ ਦਿਨ ਨੂੰ ਕਿੱਸ ਡੇਅ ਵਜੋਂ ਮਨਾਇਆ ਜਾਂਦਾ ਹੈ।
ਇਨ੍ਹਾਂ 7 ਦਿਨਾਂ ਦੇ ਪਿਆਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰੇਮੀਆਂ ਲਈ 14 ਫ਼ਰਵਰੀ ਨਤੀਜੇ ਦਾ ਦਿਨ ਹੁੰਦਾ ਹੈ। ਪਾਸ ਹੋਣ ਵਾਲੇ ਆਪਣੇ ਪਾਰਟਨਰ ਨਾਲ ਵੈਲੇਨਟਾਈਨ ਮਨਾਉਂਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904