(Source: ECI/ABP News/ABP Majha)
Valentine’s Day 2023 Gifts: ਵੈਲੇਨਟਾਈਨ ਡੇਅ 'ਤੇ ਗਲਤੀ ਨਾਲ ਵੀ ਆਪਣੇ ਪਾਰਟਨਰ ਨੂੰ ਨਾ ਦਿਓ ਇਹ ਤੋਹਫੇ, ਰਿਸ਼ਤਿਆਂ 'ਚ ਆ ਸਕਦੀ ਹੈ ਦਰਾਰ
Valentine’s Day 2023 Gifts: ਪਿਆਰ ਕਰਨ ਵਾਲਿਆਂ ਲਈ ਵੈਲੇਨਟਾਈਨ ਡੇ ਅਤੇ ਵੈਲੇਨਟਾਈਨ ਵੀਕ ਬਹੁਤ ਹੀ ਖਾਸ ਹੁੰਦਾ ਹੈ। ਇਸ ਮੌਕੇ ਪ੍ਰੇਮੀ ਜੋੜੇ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ ਪਰ ਇਸ ਖਾਸ ਦਿਨ ਲਈ ਤੋਹਫੇ ਵੀ ਖਾਸ ਹੋਣੇ ਚਾਹੀਦੇ ਹਨ।
Valentine’s Day 2023: ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ। ਪ੍ਰੇਮੀ ਜੋੜਿਆਂ ਲਈ ਵੈਲੇਨਟਾਈਨ ਡੇ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਹੈ। ਵੈਲੇਨਟਾਈਨ ਡੇ ਤੋਂ ਪਹਿਲਾਂ ਵੈਲੇਨਟਾਈਨ ਵੀਕ ਆਉਂਦਾ ਹੈ, ਜੋ ਕਿ 7-14 ਫਰਵਰੀ ਤੱਕ ਚੱਲਦਾ ਹੈ। ਪ੍ਰੇਮੀ ਜੋੜੇ ਲਈ ਇਹ ਪਿਆਰ ਦਾ ਹਫ਼ਤਾ ਹੈ।
ਵੈਲੇਨਟਾਈਨ ਡੇ ਦੇ ਖਾਸ ਮੌਕੇ 'ਤੇ ਪ੍ਰੇਮੀ ਜੋੜੇ ਇਕ-ਦੂਜੇ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰਿਸ਼ਤਿਆਂ ਵਿੱਚ ਮਿਠਾਸ ਜਾਂ ਕੁੜੱਤਣ ਪੈਦਾ ਕਰਨ ਵਿੱਚ ਤੋਹਫ਼ੇ ਅਹਿਮ ਭੂਮਿਕਾ ਨਿਭਾਉਂਦੇ ਹਨ। ਜੀ ਹਾਂ, ਜੇਕਰ ਜਾਣੇ-ਅਣਜਾਣੇ ਵਿਚ ਤੁਸੀਂ ਆਪਣੇ ਪਾਰਟਨਰ ਨੂੰ ਨਕਾਰਾਤਮਕਤਾ ਨਾਲ ਜੁੜੇ ਤੋਹਫ਼ੇ ਦਿੰਦੇ ਹੋ, ਤਾਂ ਇਸ ਦਾ ਅਸਰ ਤੁਹਾਡੇ ਰਿਸ਼ਤੇ 'ਤੇ ਵੀ ਪੈ ਸਕਦਾ ਹੈ। ਇਹ ਤੋਹਫ਼ੇ ਪ੍ਰੇਮੀ ਰਿਸ਼ਤੇ ਵਿਚ ਟੁੱਟਣ ਤੋਂ ਲੈ ਕੇ ਪਤੀ-ਪਤਨੀ ਵਿਚ ਵਿਛੋੜੇ ਦੀ ਸਥਿਤੀ ਵੀ ਪੈਦਾ ਕਰ ਸਕਦੇ ਹਨ। ਇਸ ਲਈ ਜਾਣੋ ਵੈਲੇਨਟਾਈਨ ਡੇ 'ਤੇ ਕਿਹੜੇ-ਕਿਹੜੇ ਤੋਹਫੇ ਦੇਣ ਤੋਂ ਬਚਣਾ ਚਾਹੀਦਾ ਹੈ।
ਤਾਜ ਮਹਿਲ - ਤਾਜ ਮਹਿਲ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਲੋਕ ਇਸ ਨੂੰ ਵੈਲੇਨਟਾਈਨ ਡੇ 'ਤੇ ਗਿਫਟ ਕਰਦੇ ਹਨ। ਪਰ ਤਾਜ ਮਹਿਲ ਦਾ ਸ਼ੋਅ-ਪੀਸ ਗਿਫਟ ਨਾ ਕਰਨਾ ਬਿਹਤਰ ਹੋਵੇਗਾ। ਕਿਉਂਕਿ ਇਹ ਇੱਕ ਮਕਬਰਾ ਹੈ ਅਤੇ ਵਾਸਤੂ ਸ਼ਾਸਤਰ ਵਿੱਚ ਮਕਬਰੇ ਜਾਂ ਕਬਰ ਵਰਗੀਆਂ ਚੀਜ਼ਾਂ ਦਾ ਸਬੰਧ ਨਕਾਰਾਤਮਕਤਾ (Negativity) ਨਾਲ ਹੈ। ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਤਾਜ ਮਹਿਲ ਗਿਫਟ ਕਰਦੇ ਹੋ ਤਾਂ ਇਸ ਨਾਲ ਰਿਸ਼ਤੇ 'ਚ ਨਕਾਰਾਤਮਕਤਾ (Negativity) ਆਉਂਦੀ ਹੈ।
ਲਾਈਟਰ- ਵੈਲੇਨਟਾਈਨ ਡੇਅ ਲਈ ਬਜ਼ਾਰ 'ਚ ਕਈ ਤਰ੍ਹਾਂ ਦੇ ਆਰਟਿਸਟਿਕ ਲਾਈਟਰ ਉਪਲਬਧ ਹਨ, ਜਿਨ੍ਹਾਂ ਨੂੰ ਗਿਫਟ ਦੇ ਕੇ ਤੁਸੀਂ ਆਪਣੇ ਪਾਰਟਨਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਪਰ ਵਾਸਤੂ ਸ਼ਾਸਤਰ ਦੇ ਅਨੁਸਾਰ, ਲਾਈਟਰ ਜਾਂ ਅੱਗ ਨਾਲ ਜੁੜੀ ਕੋਈ ਵੀ ਚੀਜ਼ ਗਿਫਟ ਕਰਨ ਨਾਲ ਰਿਸ਼ਤੇ ਵਿੱਚ ਤਣਾਅ ਪੈਦਾ ਹੋ ਸਕਦਾ ਹੈ।
ਕਲਮ ਜਾਂ ਘੜੀ- ਕਲਮ ਅਤੇ ਘੜੀ ਨੂੰ ਤੋਹਫ਼ਿਆਂ ਲਈ ਬਹੁਤ ਆਮ ਮੰਨਿਆ ਜਾਂਦਾ ਹੈ। ਇਹ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਸਭ ਤੋਂ ਵਧੀਆ ਹੈ, ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਘੜੀ ਜਾਂ ਪੈੱਨ ਦਾ ਤੋਹਫਾ ਦੇਣਾ ਅਸ਼ੁਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Propose Day 2023: ਪ੍ਰਪੋਜ਼ ਡੇਅ 'ਤੇ ਆਪਣੇ ਕ੍ਰਸ਼ ਜਾਂ ਆਪਣੀ ਦੋਸਤ ਨੂੰ ਇੰਝ ਕਰੋ ਪਿਆਰ ਦਾ ਇਜ਼ਹਾਰ
ਕਾਲੇ ਰੰਗ ਦੇ ਕੱਪੜੇ- ਜੇਕਰ ਤੁਸੀਂ ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਕੋਈ ਡਰੈੱਸ ਗਿਫਟ ਕਰਨਾ ਚਾਹੁੰਦੇ ਹੋ ਤਾਂ ਕਾਲੇ ਰੰਗ ਦੇ ਕੱਪੜੇ ਗਿਫਟ ਵਿੱਚ ਨਾ ਦਿਓ। ਇਸ ਤੋਂ ਇਲਾਵਾ ਪਾਰਟਨਰ ਨੂੰ ਤੋਹਫ਼ੇ ਵਜੋਂ ਜੁੱਤੇ ਵੀ ਨਹੀਂ ਦੇਣੇ ਚਾਹੀਦੇ।
ਰੁਮਾਲ- ਰੁਮਾਲ ਦਾ ਤੋਹਫ਼ਾ ਦੇਣ ਨਾਲ ਰਿਸ਼ਤਿਆਂ ਵਿਚ ਦੂਰੀ ਜਾਂ ਝਗੜੇ ਹੋ ਸਕਦਾ ਹੈ। ਸਾਥੀ ਜਾਂ ਪਤੀ-ਪਤਨੀ ਨੂੰ ਕਦੇ ਵੀ ਰੁਮਾਲ ਗਿਫਟ ਨਾ ਕਰੋ। ਫੇਂਗ ਸ਼ੂਈ ਦੇ ਮੁਤਾਬਕ ਰੁਮਾਲ ਗਿਫਟ ਕਰਨ ਨਾਲ ਰਿਸ਼ਤਾ ਖਰਾਬ ਹੋ ਜਾਂਦਾ ਹੈ।