Global Air Quality Guidelines: ਹਵਾ ਘੁਲੇ ਜ਼ਹਿਰ ਨਾਲ ਹਰ ਸਾਲ 70 ਲੱਖ ਮੌਤਾਂ, WHO ਵੱਲੋਂ ਨਵੀਆਂ ਗਾਈਡਲਾਈਨਜ਼
WHO ਵੱਲੋਂ ਜਾਰੀ ਗਾਈਡਲਾਈਨਜ਼ 'ਚ ਕਿਹਾ ਗਿਆ ਹੈ ਕਿ ਜੇ ਪ੍ਰਸਤਾਵਿਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਪੀਐਮ 2.5 ਤੋਂ ਵਿਸ਼ਵ ਭਰ 'ਚ ਹੋਣ ਵਾਲੀਆਂ 80 ਪ੍ਰਤੀਸ਼ਤ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ 22 ਸਤੰਬਰ ਨੂੰ 15 ਸਾਲਾਂ ਬਾਅਦ ਪਹਿਲੀ ਵਾਰ ਹਵਾ ਗੁਣਵੱਤਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦਾ ਉਦੇਸ਼ ਦਿਲ ਤੇ ਫੇਫੜਿਆਂ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਤੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਨੂੰ ਘਟਾਉਣਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸੰਯੁਕਤ ਰਾਸ਼ਟਰ ਦੇ 194 ਮੈਂਬਰ ਦੇਸ਼ਾਂ ਨੂੰ ਜਾਰੀ ਕੀਤੇ ਗਏ ਡਬਲਯੂਐਚਓ ਨੇ ਨਵੇਂ ਦਿਸ਼ਾ-ਨਿਰਦੇਸ਼ਾਂ 'ਚ ਪ੍ਰਦੂਸ਼ਣ ਦੇ ਵੱਧ ਤੋਂ ਵੱਧ ਸਿਫਾਰਸ਼ ਕੀਤੇ ਪੱਧਰ ਨੂੰ ਘਟਾ ਦਿੱਤਾ ਹੈ।
ਨਵੇਂ ਦਿਸ਼ਾ ਨਿਰਦੇਸ਼ ਜੀਵਾਸ਼ਮ ਬਾਲਣ ਦੇ ਨਿਕਾਸ 'ਚ ਪਾਏ ਜਾਣ ਵਾਲੇ ਕਣ ਤੇ ਨਾਈਟ੍ਰੋਜਨ ਡਾਈਆਕਸਾਈਡ ਦੇ ਪੱਧਰ ਨੂੰ ਘਟਾਉਣ ਦੀ ਸਿਫਾਰਸ਼ ਕਰਦੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਜਲਵਾਯੂ ਪਰਿਵਰਤਨ ਦੇ ਨਾਲ-ਨਾਲ ਮਨੁੱਖੀ ਸਿਹਤ ਤੇ ਵਾਤਾਵਰਣ ਲਈ ਸਭ ਤੋਂ ਵੱਡਾ ਖ਼ਤਰਾ ਹੈ। ਡਬਲਯੂਐਚਓ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਪੂਰੇ ਵਿਸ਼ਵ ਵਿੱਚ ਹਰ ਸਾਲ ਲਗਪਗ 70 ਲੱਖ ਮੌਤਾਂ ਹੁੰਦੀਆਂ ਹਨ। ਇਸ ਵਿੱਚ ਸੁਧਾਰ ਕਰਕੇ, ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਨੇ ਲਗਪਗ ਸਾਰੇ ਪ੍ਰਦੂਸ਼ਕਾਂ ਦੇ ਮਾਪਦੰਡਾਂ ਦੇ ਪੱਧਰ ਨੂੰ ਘਟਾ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਦੀ ਪਾਲਣਾ ਕਰਦਿਆਂ, ਪੂਰੀ ਦੁਨੀਆ ਵਿੱਚ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ, ਡਬਲਯੂਐਚਓ ਨੇ ਔਸਤ ਸਾਲਾਨਾ ਪੀਐਮ 2.5 ਦੇ ਪੱਧਰ ਦੀ ਸੀਮਾ ਨੂੰ 10 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘਟਾ ਕੇ 5 ਕਰ ਦਿੱਤਾ ਹੈ। ਇਸ ਨੇ ਪੀਐਮ 10 ਦੀ ਸਿਫਾਰਸ਼ ਕੀਤੀ ਸੀਮਾ 20 ਮਾਈਕ੍ਰੋਗ੍ਰਾਮ ਤੋਂ ਘਟਾ ਕੇ 15 ਕਰ ਦਿੱਤਾ ਹੈ।
ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਜੇ ਪ੍ਰਸਤਾਵਿਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਵਿਸ਼ਵ ਭਰ ਵਿੱਚ ਪੀਐਮ 2.5 ਤੋਂ ਹੋਣ ਵਾਲੀਆਂ 80 ਪ੍ਰਤੀਸ਼ਤ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਡਬਲਯੂਐਚਓ ਨੇ ਕਿਹਾ ਹੈ ਕਿ ਕਣ ਪਦਾਰਥ ਸਾਹ ਰਾਹੀਂ ਸਿੱਧਾ ਮਨੁੱਖੀ ਫੇਫੜਿਆਂ ਵਿੱਚ ਪਹੁੰਚਦੇ ਹਨ ਤੇ ਉੱਥੋਂ ਖੂਨ ਵਿੱਚ ਘੁਲ ਜਾਂਦੇ ਹਨ। ਇਸ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਪੀਐਮ ਮੈਟਰ ਦਾ ਜ਼ਿਆਦਾਤਰ ਹਿੱਸਾ ਜੀਵਾਣੂ ਬਾਲਣਾਂ ਕਾਰਨ ਆਵਾਜਾਈ, ਊਰਜਾ, ਉਦਯੋਗ, ਖੇਤੀਬਾੜੀ ਉਦਯੋਗ ਤੇ ਘਰਾਂ ਤੋਂ ਸਭ ਤੋਂ ਜ਼ਿਆਦਾ ਨਿਕਲਦਾ ਹੈ।
ਇਹ ਵੀ ਪੜ੍ਹੋ: Coronavirus Update: ਦੇਸ਼ 'ਚ 187 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਐਕਟਿਵ ਕੇਸ, 24 ਘੰਟਿਆਂ 'ਚ 30 ਹਜ਼ਾਰ ਤੋਂ ਵੱਧ ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904