ਪੜਚੋਲ ਕਰੋ

Coronavirus Update: ਦੇਸ਼ 'ਚ 187 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਐਕਟਿਵ ਕੇਸ, 24 ਘੰਟਿਆਂ 'ਚ 30 ਹਜ਼ਾਰ ਤੋਂ ਵੱਧ ਨਵੇਂ ਕੇਸ

India Coronavirus News Updates: ਦੁਨੀਆ ਭਰ ਵਿੱਚ 23 ਕਰੋੜ ਤੋਂ ਵੱਧ ਲੋਕ ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 3.35 ਕਰੋੜ ਲੋਕ ਭਾਰਤ ਦੇ ਹਨ।

India Coronavirus Updates:ਭਾਰਤ ਵਿੱਚ ਇੱਕ ਵਾਰ ਫਿਰ ਇੱਕ ਦਿਨ ਵਿੱਚ 30 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 31,923 ਨਵੇਂ ਕੋਰੋਨਾ ਮਾਮਲੇ ਆਏ ਤੇ 282 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ।

ਇਸ ਦੇ ਨਾਲ ਹੀ 24 ਘੰਟਿਆਂ ਵਿੱਚ 31990 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ 349 ਐਕਟਿਵ ਕੇਸਾਂ ਵਿੱਚ ਕਮੀ ਆਈ ਹੈ। ਕੁੱਲ ਕੋਰੋਨਾ ਐਕਟਿਵ ਕੇਸ 187 ਤੋਂ ਬਾਅਦ ਸਭ ਤੋਂ ਘੱਟ ਰਹੇ ਹਨ।

ਭਾਰਤ ਵਿੱਚ ਕੋਰੋਨਾ ਦੇ ਪਿਛਲੇ 7 ਦਿਨਾਂ ਦਾ ਡਾਟਾ

  • ਸਤੰਬਰ 16- 34,403

  • ਸਤੰਬਰ 17- 35,662

  • ਸਤੰਬਰ 18- 30,773

  • ਸਤੰਬਰ 19- 30,256

  • ਸਤੰਬਰ 20- 26,115

  • ਸਤੰਬਰ 21- 26,964

  • ਸਤੰਬਰ 22- 31,923

ਦੇਸ਼ ਭਰ 'ਚ ਕੋਰੋਨਾ ਦੀ ਸਥਿਤੀ

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 35 ਲੱਖ 63 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 46 ਹਜ਼ਾਰ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 28 ਲੱਖ 15 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਲਗਪਗ ਤਿੰਨ ਲੱਖ ਹੈ। ਕੁੱਲ 3 ਲੱਖ 1 ਹਜ਼ਾਰ 640 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

  • ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 35 ਲੱਖ 63 ਹਜ਼ਾਰ 421

  • ਕੁੱਲ ਡਿਸਚਾਰਜ - ਤਿੰਨ ਕਰੋੜ 28 ਲੱਖ 15 ਹਜ਼ਾਰ 731

  • ਕੁੱਲ ਐਕਟਿਵ ਕੇਸ - ਤਿੰਨ ਲੱਖ 1 ਹਜ਼ਾਰ 640

  • ਕੁੱਲ ਮੌਤ- ਚਾਰ ਲੱਖ 46 ਹਜ਼ਾਰ 50

  • ਕੁੱਲ ਟੀਕਾਕਰਨ - 83 ਕਰੋੜ 39 ਲੱਖ 90 ਹਜ਼ਾਰ ਡੋਜ਼ ਦਿੱਤੀ ਗਈ

ਕੇਰਲ 'ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਦਰਜ

ਕੇਰਲ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 19,675 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 45 ਲੱਖ 59 ਹਜ਼ਾਰ 628 ਹੋ ਗਈ। ਇਸ ਤੋਂ ਇਲਾਵਾ 142 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 24,039 ਤੱਕ ਪਹੁੰਚ ਗਈ ਹੈ। 24 ਘੰਟਿਆਂ ਵਿੱਚ 19,702 ਲੋਕ ਸੰਕਰਮਣ ਤੋਂ ਠੀਕ ਹੋਏ ਹਨ, ਜਿਸ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 43 ਲੱਖ 73 ਹਜ਼ਾਰ 966 ਹੋ ਗਈ ਹੈ।

83 ਕਰੋੜ ਵੈਕਸੀਵ ਦੀ ਡੋਜ਼ ਦਿੱਤੀ ਗਈ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, 22 ਸਤੰਬਰ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 83 ਕਰੋੜ 39 ਲੱਖ 90 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 71.38 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, ਹੁਣ ਤੱਕ ਲਗਪਗ 55.83 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 15.27 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਸਕਾਰਾਤਮਕਤਾ ਦਰ 3 ਪ੍ਰਤੀਸ਼ਤ ਤੋਂ ਘੱਟ ਹੈ।

ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.33 ਫੀਸਦੀ ਹੈ ਜਦੋਂ ਕਿ ਰਿਕਵਰੀ ਰੇਟ 97.77 ਫੀਸਦੀ ਹੈ। ਐਕਟਿਵ ਕੇਸ 0.90 ਫੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਵਿੱਚ 8ਵੇਂ ਸਥਾਨ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ 'ਚ ਭਾਰਤ ਦੂਜੇ ਸਥਾਨ 'ਤੇ ਹੈ। ਜਦੋਂ ਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਵਿੱਚ ਭਾਰਤ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: ਕੀ ਪੰਜਾਬੀਆਂ ਨੂੰ ਮੁੱਖ ਮੰਤਰੀ ਵਜੋਂ ਚਰਨਜੀਤ ਚੰਨੀ ਮਨਜ਼ੂਰ? ਜਾਣੋ ਕਾਂਗਰਸ ਦੇ ਦਾਅ ‘ਤੇ ਲੋਕਾਂ ਦਾ ਰਾਏ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਅਤੁਲ ਸੁਭਾਸ਼ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, ਪਤਨੀ ਨਿਕਿਤਾ ਸਿੰਘਾਨੀਆ ਸਣੇ 3 ਗ੍ਰਿਫ਼ਤਾਰ
ਅਤੁਲ ਸੁਭਾਸ਼ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, ਪਤਨੀ ਨਿਕਿਤਾ ਸਿੰਘਾਨੀਆ ਸਣੇ 3 ਗ੍ਰਿਫ਼ਤਾਰ
Thailand Visa: ਥਾਈਲੈਂਡ ਨੇ ਭਾਰਤੀਆਂ ਨੂੰ ਦਿੱਤਾ ਖਾਸ ਆਫਰ, ਬਿਨਾਂ ਵੀਜ਼ਾ ਇੰਨੇ ਦਿਨ ਸਕੋਗੇ ਰੁਕ, ਕਰਨਾ ਪਏਗਾ ਇਹ ਕੰਮ...
ਥਾਈਲੈਂਡ ਨੇ ਭਾਰਤੀਆਂ ਨੂੰ ਦਿੱਤਾ ਖਾਸ ਆਫਰ, ਬਿਨਾਂ ਵੀਜ਼ਾ ਇੰਨੇ ਦਿਨ ਸਕੋਗੇ ਰੁਕ, ਕਰਨਾ ਪਏਗਾ ਇਹ ਕੰਮ...
Embed widget