(Source: ECI/ABP News)
12 ਸਾਲਾ ਦੀ ਲੜਕੀ ਨਿਕਲੀ 7 ਮਹੀਨੇ ਦੀ ਗਰਭਵਤੀ, ਸਕੇ ਭਰਾ 'ਤੇ ਲੱਗੇ ਇਲਜ਼ਾਮ
ਜੀਂਦ 'ਚ ਇੱਕ 12 ਸਾਲਾ ਬੱਚੀ 7 ਮਹੀਨਿਆਂ ਦੀ ਗਰਭਵਤੀ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ 14 ਸਾਲਾ ਸਗੇ ਭਰਾ ਨੇ ਹੀ ਉਸ ਨਾਲ ਸ਼ਰੀਰਕ ਸਬੰਧ ਬਣਾਏ ਸੀ। ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ।
![12 ਸਾਲਾ ਦੀ ਲੜਕੀ ਨਿਕਲੀ 7 ਮਹੀਨੇ ਦੀ ਗਰਭਵਤੀ, ਸਕੇ ਭਰਾ 'ਤੇ ਲੱਗੇ ਇਲਜ਼ਾਮ 12-year-old girl turns 7 months pregnant, accuses brother 12 ਸਾਲਾ ਦੀ ਲੜਕੀ ਨਿਕਲੀ 7 ਮਹੀਨੇ ਦੀ ਗਰਭਵਤੀ, ਸਕੇ ਭਰਾ 'ਤੇ ਲੱਗੇ ਇਲਜ਼ਾਮ](https://static.abplive.com/wp-content/uploads/sites/2/2016/08/08084534/rape1.jpg?impolicy=abp_cdn&imwidth=1200&height=675)
ਜੀਂਦ: ਜੀਂਦ 'ਚ ਇੱਕ 12 ਸਾਲਾ ਬੱਚੀ 7 ਮਹੀਨਿਆਂ ਦੀ ਗਰਭਵਤੀ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ 14 ਸਾਲਾ ਸਗੇ ਭਰਾ ਨੇ ਹੀ ਉਸ ਨਾਲ ਸ਼ਰੀਰਕ ਸਬੰਧ ਬਣਾਏ ਸੀ। ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਮਹਿਲਾ ਥਾਣਾ ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਖਿਲਾਫ ਯੌਨ ਸ਼ੋਸ਼ਣ, ਪਾਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਹਿਰ ਥਾਣਾ ਖੇਤਰ ਦੀ ਇਕ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਉਸ ਦੀ ਧੀ ਦੇ ਪੇਟ ਵਿੱਚ ਦਰਦ ਸੀ ਤੇ ਉਸ ਦੇ ਪੇਟ ਦਾ ਆਕਾਰ ਵੀ ਵਧ ਰਿਹਾ ਸੀ। ਜਦੋਂ ਉਹ ਬੇਟੀ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਦੀ ਧੀ ਲਗਪਗ ਸਾਢੇ ਸੱਤ ਮਹੀਨੇ ਦੀ ਗਰਭਵਤੀ ਹੈ। ਕਿਸ਼ੋਰ ਦੇ ਗਰਭਵਤੀ ਹੋਣ 'ਤੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ।
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਜਦੋਂ ਉਸ ਨੇ ਧੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ 14 ਸਾਲਾ ਵੱਡੇ ਭਰਾ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸੀ। ਮਹਿਲਾ ਥਾਣਾ ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਦੇ ਨਾਬਾਲਗ ਭਰਾ ਖਿਲਾਫ ਯੌਨ ਸ਼ੋਸ਼ਣ, ਪਾਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੀ ਮਹਿਲਾ ਇੰਚਾਰਜ ਗੀਤਾ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਆਪਣੇ ਹੀ ਲੜਕੇ ਖਿਲਾਫ ਸ਼ਿਕਾਇਤ ਦਿੱਤੀ ਹੈ ਜਿਸ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।
ਪੀੜਤ ਸੱਤ ਮਹੀਨਿਆਂ ਦੀ ਗਰਭਵਤੀ ਹੈ, ਜੋ ਇਸ ਸਮੇਂ ਪੀਜੀਆਈ ਰੋਹਤਕ ਵਿੱਚ ਦਾਖਲ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
https://play.google.com/store/
https://apps.apple.com/in/app/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)