ਪੜਚੋਲ ਕਰੋ
Advertisement
20 ਕੋਚ ਦੀ ਪਾਰਸਲ ਸਪੈਸ਼ਲ ਰੇਲ ਦੀ ਲੁਧਿਆਣਾ ਤੋਂ ਸ਼ੁਰੂਆਤ, 161 ਕੁਇੰਟਲ ਖਾਣਾ 15 ਅਪਰੈਲ ਤਕ ਭੇਜਿਆ ਜਾਵੇਗਾ ਬਾਂਦਰਾ
ਹਰ ਰੋਜ਼ ਦੀਆਂ ਜਰੂਰਤਾਂ ਦੀ ਪੂਰਤੀ ਲਈ ਰੇਲਵੇ ਨੇ ਪਾਰਸਲ ਸਪੈਸ਼ਲ ਰੇਲ ਚਲਾਈ ਹੈ। ਲੁਧਿਆਣਾ ਤੋਂ ਬਾਅਦ ਇਸ ਦੇ 10 ਸਟੌਪੇਜ਼ ਹੋਣਗੇ ਤੇ ਆਖਰ 'ਚ ਇਸ ਬਾਂਦਰਾ ਟਰਮੀਨਲ ਪਹੁੰਚੇਗੀ।
ਲੁਧਿਆਣਾ: ਲੌਕਡਾਊਨ ਦੌਰਾਨ ਰੇਲਵੇ ਨੇ ਭੋਜਨ, ਦਵਾਈਆਂ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਪਾਰਸਲ ਸਪੈਸ਼ਲ ਟ੍ਰੇਨ ਚਲਾਈ ਹੈ। 20 ਕੋਚ ਵਾਲੀ ਇਹ ਟ੍ਰੇਨ ਲੁਧਿਆਣਾ ਲਈ 1 ਤੋਂ 15 ਅਪ੍ਰੈਲ ਤੱਕ ਬਾਂਦਰਾ ਟਰਮੀਨਲ ਤਕ ਚੱਲੇਗੀ। ਇਸ 'ਚ 10 ਸਟੌਪੇਜ਼ ਹਨ ਤੇ ਸਾਰੇ ਸਟੇਸ਼ਨਾਂ 'ਤੇ ਸਟੌਪੇਜ਼ ਅੱਧੇ ਘੰਟੇ ਦੀ ਹੈ ਜਦਕਿ ਦਿੱਲੀ ‘ਚ ਇਸ ਦਾ ਸਟੌਪੇਜ਼ 3 ਘੰਟੇ ਦਾ ਹੈ।
ਪਹਿਲੇ ਦਿਨ ਆਏ 17 ਨਗ:
ਸਪੈਸ਼ਲ ਟ੍ਰੇਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੀ। ਇਸ ਵਿੱਚ ਹੁਟਾਮਕੀ ਪੀਪੀਐਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ 17 ਟੁਕੜੇ ਲੁਧਿਆਣਾ ਆਏ ਹਨ। ਇਸ ‘ਚ ਦਵਾਈ ਦਾ ਰਾਅ ਮੈਟੀਰਿਅਲ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਬਾਂਦਰਾ ਤੱਕ 23 ਡੱਬੇ ਬੁੱਕ ਕੀਤੇ ਗਏ ਹਨ। ਖਾਣਾ ਤਿਆਰ ਕਰਨ ਵਾਲਾ ਸਮਾਨ ਐਸਜੇਆਈ ਕੰਪਨੀ ਨਾਲ ਸਬੰਧਤ ਹੈ।
ਇਹ ਸ਼ੈਡਿਊਲ ਹੈ:
ਇਹ ਰੇਲ ਗੱਡੀ 3 ਤੋਂ 5, 8, 10, 13 ਅਤੇ 15 ਅਪ੍ਰੈਲ ਨੂੰ ਲੁਧਿਆਣਾ ਤੋਂ ਬਾਂਦਰਾ ਲਈ ਅਤੇ ਬਾਂਦਰਾ ਤੋਂ ਲੁਧਿਆਣਾ ਲਈ 1,3,6,8,11,13 ਅਪ੍ਰੈਲ ਨੂੰ ਚੱਲੇਗੀ।
97792339522 'ਤੇ ਕਰੋ ਬੁਕਿੰਗ:
ਬੁਕਿੰਗ ਲਈ ਤੋਂ 2% ਵਿਕਾਸ, 5% ਜੀਐਸਟੀ ਦੇ ਨਾਲ 4.70 ਰੁਪਏ ਪ੍ਰਤੀ ਕਿਲੋਗ੍ਰਾਮ ਵਸੂਲਿਆ ਜਾ ਰਿਹਾ ਹੈ। ਇਸ ਰੇਲ ਗੱਡੀ ‘ਚ ਸਾਮਾਨ ਦੀ ਬੁਕਿੰਗ ਸ਼ਾਮ 4 ਵਜੇ ਤੱਕ ਕੀਤੀ ਜਾਏਗੀ। ਲੋਕ ਬੁਕਿੰਗ ਲਈ ਮੁੱਖ ਪਾਰਸਲ ਸੁਪਰਵਾਈਜ਼ਰ 9779233952 ਨਾਲ ਸੰਪਰਕ ਕਰ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement