ਪੜਚੋਲ ਕਰੋ
Advertisement
31 ਹੋਮ ਗਾਰਡਜ਼, 23 ਵਲੰਟੀਅਰ ਤੇ 25 ਸਿਵਲ ਡਿਫੈਂਸ ਕਰਮਚਾਰੀ ਐਲਾਨੇ ਕੋਰੋਨਾ ਯੋਧਾ, ਹੋਣੇਗਾ ਸਨਮਾਨ
ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ‘ਚ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਕਰਮਚਾਰੀਆਂ ਵੱਲੋਂ ਕਰੋਨਾ ਯੋਧਿਆਂ ਦੇ ਤੌਰ ‘ਤੇ ਦਿੱਤੀਆਂ ਵਿਲੱਖਣ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ।
ਚੰਡੀਗੜ੍ਹ: ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ‘ਚ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਕਰਮਚਾਰੀਆਂ ਵੱਲੋਂ ਕਰੋਨਾ ਯੋਧਿਆਂ ਦੇ ਤੌਰ ‘ਤੇ ਦਿੱਤੀਆਂ ਵਿਲੱਖਣ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਪੀਐਚਜੀ ਅਤੇ ਸਿਵਲ ਡਿਫੈਂਸ ਵਿਭਾਗ ਨੇ 31 ਹੋਮ ਗਾਰਡਜ਼, 23 ਵਾਲੰਟੀਅਰਾਂ ਤੇ 25 ਸਿਵਲ ਡਿਫੈਂਸ ਨੂੰ ਨਵੇਂ ਸਥਾਪਤ ਕੀਤੇ ਡੀਜੀ ਹੋਮ ਗਾਰਡਜ਼ ਕੋਮੈਂਡੇਸ਼ਨ ਡਿਸਕ ਤੇ ਡਾਇਰੈਕਟਰ ਸਿਵਲ ਡਿਫੈਂਸ ਕੋਮੈਂਡੇਸ਼ਨ ਰੋਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੀਐਚਜੀ ਤੇ ਸਿਵਲ ਡਿਫੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 31 ਹੋਮ ਗਾਰਡਜ਼ ਵਿਚ 3 ਜ਼ਿਲ੍ਹਾ ਕਮਾਂਡਰਾਂ ਸੋਹਣ ਸਿੰਘ, ਕਮਲਪ੍ਰੀਤ ਸਿੰਘ, ਰਾਜ ਸਿੰਘ ਧਾਲੀਵਾਲ ਤੇ 5 ਗੈਰ-ਗਜ਼ਟਿਡ ਅਧਿਕਾਰੀਆਂ ਕੰਪਨੀ ਕਮਾਂਡਰਾਂ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ, ਪਲਟੂਨ ਕਮਾਂਡਰ ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੂੰ ਕੋਵਿਡ-19 ਵਿਰੁੱਧ ਲੜਾਈ ਵਿਚ ਮਿਸਾਲੀ ਭੂਮਿਕਾ ਨਿਭਾਉਣ ਲਈ ਡੀਜੀ ਹੋਮ ਗਾਰਡਜ਼ ਤਾਰੀਫ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸੇ ਤਰ੍ਹਾਂ 23 ਵਲੰਟੀਅਰ ਅਜੀਤ ਸਿੰਘ, ਕ੍ਰਿਸ਼ਨ ਕੁਮਾਰ, ਚਰਨਜੀਤ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ, ਖੁਸ਼ਪ੍ਰੀਤ ਸਿੰਘ, ਪ੍ਰਦੀਪ ਕੁਮਾਰ ਗੌਤਮ, ਸ਼ਾਮ ਸੁੰਦਰ, ਜਸਵੰਤ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਰੇਸ਼ਮ ਲਾਲ, ਰਣਜੀਤ ਸਿੰਘ, ਜੌਹਨ ਮਸੀਹ, ਰਛਪਾਲ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਅਸ਼ਵਨੀ ਕੁਮਾਰ ਤੇ ਸੁਰਿੰਦਰ ਕੁਮਾਰ ਨੂੰ ਵੀ ਕਮਾਲ ਦੀਆਂ ਸੇਵਾਵਾਂ ਨਿਭਾਉਣ ਬਦਲੇ ਡੀਜੀ ਹੋਮ ਗਾਰਡਜ਼ ਤਾਰੀਫ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਿਵਲ ਡਿਫੈਂਸ ਵਿੱਚ ਕੁਲਦੀਪ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਚਰਨ ਸਿੰਘ, ਰਾਜ ਕੁਮਾਰ ਕਸ਼ਯਪ, ਮਹਿੰਦਰ ਪਾਲ ਸੈਣੀ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਪਰਮਜੀਤ ਕਪੂਰ, ਬੁੱਧ ਸਿੰਘ ਠਾਕੁਰ, ਸੁਧੀਰ ਸੂਦ, ਦਰਸ਼ਨ ਸਿੰਘ ਰਹਿਲ, ਸੁਦਰਸ਼ਨ ਕੁਮਾਰ ਖੰਨਾ, ਸੁਰਜੀਤ ਸਿੰਘ, ਪ੍ਰਿਤਪਾਲ ਸਿੰਘ ਨਾਟੀ, ਮਨਜੀਤ ਸਿੰਘ, ਹਰਜਿੰਦਰ ਸਿੰਘ, ਅਭਿਸ਼ੇਕ ਜੋਸ਼, ਪਰਮੋਧ ਸ਼ਰਮਾ, ਰਾਕੇਸ਼ ਕੁਮਾਰ, ਰਮੇਸ਼ ਕੁਮਾਰ, ਜਸਮਿੰਦਰਜੀਤ ਸਿੰਘ, ਇੰਦਰਜੀਤ ਖੁਰਾਣਾ ਤੇ ਰਾਜੇਸ਼ ਭਨੋਟ ਨੂੰ ਰਾਜ ਵਿਚ ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਵਿਚ ਮਿਸਾਲੀ ਪ੍ਰਦਰਸ਼ਨ ਕਰਨ ਲਈ ਡਾਇਰੈਕਟਰ, ਸਿਵਲ ਡਿਫੈਂਸ ਪ੍ਰਸੰਸਾ ਰੋਲ ਨਾਲ ਨਿਵਾਜਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement