ਪੜਚੋਲ ਕਰੋ
Advertisement
ਦਿੱਲੀ ਫਤਹਿ ਮਗਰੋਂ 'ਆਪ' ਪੰਜਾਬ ਦੇ ਹੌਸਲੇ ਬੁਲੰਦ
ਆਪ ਦੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਤੀਜੀ ਵਾਰ ਹੋਈ ਬੇਮਿਸਾਲ ਜਿੱਤ ਦੀ ਖ਼ੁਸ਼ੀ 'ਚ ਚੰਡੀਗੜ੍ਹ ਦੇ ਪਾਰਟੀ ਹੈੱਡਕੁਆਟਰ ਵਿੱਚ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਖ਼ੁਸ਼ੀ ਜ਼ਾਹਿਰ ਕੀਤੀ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਤੀਜੀ ਵਾਰ ਹੋਈ ਬੇਮਿਸਾਲ ਜਿੱਤ ਦੀ ਖ਼ੁਸ਼ੀ 'ਚ ਚੰਡੀਗੜ੍ਹ ਦੇ ਪਾਰਟੀ ਹੈੱਡਕੁਆਟਰ ਵਿੱਚ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਖ਼ੁਸ਼ੀ ਜ਼ਾਹਿਰ ਕੀਤੀ। ਪਾਰਟੀ ਹੈੱਡਕੁਆਟਰ 'ਚ ਪਾਰਟੀ ਦੇ ਸੀਨੀਅਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ 'ਆਪ' ਨੇ ਦਿੱਲੀ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਰਤ 'ਚ ਨਵੇਂ ਯੁੱਗ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ।
ਚੀਮਾ ਨੇ ਕਿਹਾ ਕਿ ਦੇਸ ਦੇ ਲੋਕਾਂ ਨੇ ਭਾਜਪਾ ਵੱਲੋਂ ਨਫ਼ਰਤ ਦੀ ਰਾਜਨੀਤੀ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਦਾ ਵਿਕਾਸ ਮਾਡਲ ਤੇ ਕੰਮ ਦੀ ਰਾਜਨੀਤੀ ਨੂੰ ਵੋਟ ਪਾ ਕੇ ਜਿੱਤ ਦਵਾਈ ਹੈ। ਇਸ ਦੌਰਾਨ ਪੁਲਿਟੀਕਲ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 'ਆਪ' ਦੀ ਦਿੱਲੀ 'ਚ ਹੋਈ ਇਤਿਹਾਸਕ ਜਿੱਤ ਨੇ ਦੇਸ਼ 'ਚ ਫੁੱਟ ਪਾਊ ਸ਼ਕਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ।
ਦਿੱਲੀ ਦੀ ਜਿੱਤ ਨਾਲ ਹਿੰਦੁਸਤਾਨ ਵਿਚ ਰਾਜਨੀਤੀ ਦਾ ਨਵਾਂ ਦੌਰ ਸ਼ੁਰੂ ਹੋਇਆ ਜਿਸ ਨਾਲ ਆਮ ਲੋਕਾਂ ਲਈ ਸਕੂਲ, ਹਸਪਤਾਲ, ਬਿਜਲੀ, ਰੁਜ਼ਗਾਰ, ਮਹਿਲਾ ਸੁਰੱਖਿਆ, ਸਾਫ਼ ਪੀਣ ਵਾਲਾ ਪਾਣੀ ਵਰਗੇ ਬੁਨਿਆਦੀ ਮੁੱਦੇ ਰਾਜਨੀਤੀ 'ਤੇ ਭਾਰੂ ਰਹਿਣਗੇ।
ਹਰਚੰਦ ਬਰਸਟ ਨੇ ਅੱਗੇ ਕਿਹਾ ਕਿ ਪੰਜਾਬ 'ਚ ਕਾਂਗਰਸੀ ਅਤੇ ਅਕਾਲੀ ਦਲ (ਬ) ਦੇ ਆਗੂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ, ਆਉਣ ਵਾਲੇ ਸਮੇਂ 'ਚ ਦਿੱਲੀ ਦੇ ਵਿਕਾਸ ਮਾਡਲ ਅਤੇ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੂ ਨੀਤੀਆਂ ਇਨ੍ਹਾਂ ਦਾ ਬਦਲ ਬਣਨਗੀਆਂ।
'ਆਪ' ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਸਮੂਹ ਪੰਜਾਬ ਲੀਡਰਸ਼ਿਪ ਵੱਲੋਂ ਆਮ ਆਦਮੀ ਪਾਰਟੀ ਦੇ ਸਮੂਹ ਜੁਝਾਰੂ ਵਰਕਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦਿੱਲੀ ਚੋਣਾਂ ਵਿਚ ਕੰਮ ਕਰਨ 'ਤੇ ਧੰਨਵਾਦ ਦਿੱਤਾ, ਨਾਲ ਹੀ 2022 ਦੀਆਂ ਚੋਣਾਂ ਲਈ ਕਮਰਕੱਸੇ ਕਰਨ ਦੀ ਅਪੀਲ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement