ਪੜਚੋਲ ਕਰੋ
(Source: ECI/ABP News)
ਦਿੱਲੀ ਵਿਧਾਨ ਸਭਾ ਚੋਣਾਂ: ਆਪ ਜਾਂ ਬੀਜੇਪੀ ਜਾਣੋ ਓਪੀਨੀਅਨ ਪੋਲ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਾ ਅਨੁਮਾਨ
Delhi Assembly election: ਓਪੀਨੀਅਨ ਪੋਲ ਮੁਤਾਬਕ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਪਾਰਟੀ ‘ਆਪ’ ਨੂੰ ਨੁਕਸਾਨ ਹੋ ਸਕਦਾ ਹੈ। ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੱਟੋ ਘੱਟ 42 ਅਤੇ ਵੱਧ ਤੋਂ ਵੱਧ 56 ਸੀਟਾਂ ਮਿਲ ਸਕਦੀਆਂ ਹਨ।
![ਦਿੱਲੀ ਵਿਧਾਨ ਸਭਾ ਚੋਣਾਂ: ਆਪ ਜਾਂ ਬੀਜੇਪੀ ਜਾਣੋ ਓਪੀਨੀਅਨ ਪੋਲ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਾ ਅਨੁਮਾਨ abp opinion poll delhi wants arvind kejriwal led aap govt back ਦਿੱਲੀ ਵਿਧਾਨ ਸਭਾ ਚੋਣਾਂ: ਆਪ ਜਾਂ ਬੀਜੇਪੀ ਜਾਣੋ ਓਪੀਨੀਅਨ ਪੋਲ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਾ ਅਨੁਮਾਨ](https://static.abplive.com/wp-content/uploads/sites/5/2020/02/06162145/kejriwal-sonia-nadda.jpg?impolicy=abp_cdn&imwidth=1200&height=675)
ਨਵੀਂ ਦਿੱਲੀ: 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਆਖਰੀ ਪੜਾਅ 'ਚ ਹਨ। ਅੱਜ ਸ਼ਾਮ 5 ਵਜੇ ਤੋਂ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵੀ ਰੁਕ ਜਾਵੇਗਾ। ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਭਾਜਪਾ ਅਤੇ ਕਾਂਗਰਸ ਸਣੇ ਵੱਖ-ਵੱਖ ਪਾਰਟੀਆਂ ਨੇ ਚੋਣਾਂ ਦੇ ਆਖਰੀ ਪੜਾਅ 'ਚ ਪੂਰਾ ਜ਼ੋਰ ਲਾਇਆ ਹੋਇਆ ਹੈ। ਆਖਰ 'ਚ ਦਿੱਲੀ ਦੇ ਲੋਕ ਜਿੱਤ ਦਾ ਤਾਜ ਕੌਣ ਦੇਣਗੇ, ਇਸਦਾ ਫੈਸਲਾ 11 ਫਰਵਰੀ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੀ ਹੋਵੇਗਾ। ਪਰ ਉਸ ਤੋਂ ਪਹਿਲਾਂ ਏਬੀਪੀ ਨਿਊਜ਼-ਸੀ ਵੋਟਰ ਓਪੀਨੀਅਨ ਪੋਲ ਲੈ ਕੇ ਆਇਆ ਹੈ।
ABP News- C Voter Opinion Poll ਮੁਤਾਬਕ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਘੱਟੋ ਘੱਟ 42 ਅਤੇ ਵੱਧ ਤੋਂ ਵੱਧ 56 ਸੀਟਾਂ ਹਾਸਲ ਕਰ ਸਕਦੀ ਹੈ। ਭਾਜਪਾ ਨੂੰ ਘੱਟੋ ਘੱਟ 10 ਅਤੇ ਵੱਧ ਤੋਂ ਵੱਧ 24 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ, ਕਾਂਗਰਸ ਨੂੰ 0 ਤੋਂ 4 ਸੀਟਾਂ 'ਤੇ ਸੰਤੁਸ਼ਟ ਕਰਨਾ ਪੈ ਸਕਦਾ ਹੈ।
ਕਿਸਨੂੰ ਕਿੰਨੀਆਂ ਸੀਟਾਂ ਮਿਲਣਗੀਆਂ?
AAP- 42 ਤੋਂ 56
ਬੀਜੇਪੀ - 10 ਤੋਂ 24
ਕਾਂਗਰਸ - 0 ਤੋਂ 4
ਵੋਟਾਂ ਦੀ ਕਿੰਨੀ ਪ੍ਰਤੀਸ਼ਤ?
ਏਬੀਪੀ ਨਿਊਜ਼- ਸੀ ਵੋਟਰ ਓਪੀਨੀਅਨ ਪੋਲ ਦੇ ਅਨੁਸਾਰ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 45.6%, ਭਾਜਪਾ ਨੂੰ 37.1%, ਕਾਂਗਰਸ ਨੂੰ 4.4% ਅਤੇ ਹੋਰਾਂ ਨੂੰ 12.9% ਵੋਟਾਂ ਮਿਲ ਸਕਦੀਆਂ ਹਨ।
8 ਫਰਵਰੀ ਨੂੰ ਦਿੱਲੀ 'ਚ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 8 ਫਰਵਰੀ ਨੂੰ ਹੋਣ ਵਾਲੀ ਚੋਣ 'ਚ 14786382 ਵੋਟਰ ਕੁੱਲ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟ ਪਾਉਣ ਲਈ 13750 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)