ਪੜਚੋਲ ਕਰੋ
88 ਸਾਲ ਬਾਅਦ ਅੱਜ ਸੜਕ 'ਤੇ ਉਤਰਨਗੇ ਘੋੜਸਵਾਰ ਸਕੂਐਡ, ਗਣਤੰਤਰ ਦਿਵਸ ਪਰੇਡ 'ਚ ਵੀ ਹੋਵੇਗਾ ਸ਼ਾਮਿਲ
88 ਸਾਲਾਂ ਬਾਅਦ ਇੱਕ ਵਾਰ ਫਿਰ ਮੁੰਬਈ ਦੀ ਹਿਫਾਜ਼ਤ ਘੋੜਸਵਾਰ ਸਕੂਐਡ ਕਰਨਗੇ। ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਘੋੜਸਵਾਰ ਪੁਲਿਸ ਯੂਨਿਟ ਮਿਲਣ ਜਾ ਰਹੀ ਹੈ।

Mumbai: The Mounted Unit of Mumbai Police takes part in a rehearsal for the upcoming Republic Day Parade at Shivaji Park, Dadar, in Mumbai, Wednesday, Jan. 22, 2020. Mumbai Police recently announced the return of unit after a gap of 88 years. Over all 13 horses and their riders are reportedly practicing for the mega event, and dresses of the riders have been designed by the famous designer Manish Malhotra. (PTI Photo/Shashank Parade) (PTI1_24_2020_000129B) *** Local Caption ***
ਮੁੰਬਈ: 88 ਸਾਲਾਂ ਬਾਅਦ ਇੱਕ ਵਾਰ ਫਿਰ ਮੁੰਬਈ ਦੀ ਹਿਫਾਜ਼ਤ ਘੋੜਸਵਾਰ ਸਕੂਐਡ ਕਰਨਗੇ। ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਘੋੜਸਵਾਰ ਪੁਲਿਸ ਯੂਨਿਟ ਮਿਲਣ ਜਾ ਰਹੀ ਹੈ। ਟ੍ਰੈਫਿਕ ਕੰਟਰੋਲ ਕਰਨ ਤੋਂ ਲੈ ਕੇ ਅਪਰਾਧ 'ਤੇ ਲਗਾਮ ਲਗਾਉਣ 'ਚ ਇਸਦਾ ਇਸਤੇਮਾਲ ਕੀਤਾ ਜਾਵੇਗਾ। ਅਜਿਹਾ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਜਦ ਘੋੜਸਵਾਰ ਪੁਲਿਸ ਦੇ ਹਵਾਲੇ ਮੁੰਬਈ ਦੀਆਂ ਗਲ਼ੀਆਂ ਅਤੇ ਸੜਕਾਂ ਹੋਣਗੀਆਂ। ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁੱਖ ਨੇ ਦੱਸਿਆ ਕਿ ਹੁਣ ਤੱਕ 13 ਘੋੜਿਆਂ ਦੀ ਖਰੀਦਦਾਰੀ ਹੋ ਚੁੱਕੀ ਹੈ। ਬਾਕੀ ਬਚੇ ਘੋੜੇ ਅਗਲੇ 6 ਮਹੀਨੇ 'ਚ ਖਰੀਦ ਕੇ ਯੂਨਿਟ 'ਚ ਸ਼ਾਮਿਲ ਕਰ ਲਏ ਜਾਣਗੇ। 30 ਘੋੜੇ, ਇੱਕ ਸਬ ਇੰਸਪੈਕਟਰ, ਇੱਕ ਅਸਿਸਟੈਂਟ ਅਤੇ ਚਾਰ ਹਵਾਲਦਾਰਾਂ ਦੇ ਇਲਾਵਾ 32 ਕਾਂਸਟੈਬਲ ਯੂਨਿਟ 'ਚ ਸ਼ਾਮਿਲ ਹੋਣਗੇ। ਘੋੜੇ ਨੂੰ ਰੱਖਣ ਲਈ ਅੰਧੇਰੀ ਇਲਾਕੇ 'ਚ ਢਾਈ ਏਕੜ 'ਤੇ ਅਸਤਬਲ ਦਾ ਨਿਰਮਾਣ ਕਰਾਇਆ ਜਾਵੇਗਾ, ਜਿਸ 'ਚ ਸਵੀਮਿੰਗ ਪੂਲ, ਰਾਈਡਿੰਗ ਕਲੱਬ, ਟ੍ਰੇਨਰ ਰੂਮ ਹੋਣਗੇ। ਸ਼ਿਵਾਜੀ ਪਾਰਕ 'ਚ ਗਣਤੰਤਰ ਦਿਵਸ ਦੀ ਪਰੇਡ ਦੇ ਬਾਅਦ ਘੋੜੇ ਡਿਊਟੀ 'ਤੇ ਤਾਇਨਾਤ ਕਰ ਦਿੱਤੇ ਜਾਣਗੇ। ਤੁਹਾਨੂੰ ਦਸ ਦਈਏ ਕਿ ਆਜ਼ਾਦੀ ਤੋਂ ਪਹਿਲਾਂ ਮੁੰਬਈ ਦੀਆਂ ਗਲੀਆਂ ਦੀ ਪੈਟਰੋਲੰਿਗ ਘੁੜਸਵਾਰ ਟੀਮ ਕਰਦੀ ਸੀ। ਮਗਰ 1932 'ਚ ਵਾਹਨਾਂ ਦੀ ਭੀੜ ਦੇ ਕਰਕੇ ਘੋੜੇ 'ਤੇ ਸਵਾਰ ਹੋ ਕੇ ਪੈਟਰੋਲੰਿਗ ਦੇ ਪ੍ਰਬੰਧ ਨੂੰ ਹਟਾ ਦਿੱਤਾ ਗਿਆ। ਹੁਣ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਮੁੰਬਈ ਦੀ ਪੁਲਿਸ ਘੋੜਿਆਂ 'ਤੇ ਨਿਗਰਾਨੀ ਕਰਦੀ ਨਜ਼ਰ ਆਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















