ਲੀਡਰਾਂ ਦੀ ਰਿਹਾਈ ਮਗਰੋਂ ਕਿਸਾਨਾਂ ਨੇ ਲਿਆ ਇਹ ਫੈਸਲਾ, ਰੱਦ ਕੀਤੀ ਇਹ ਯੋਜਨਾ
ਸੰਯੁਕਤ ਕਿਸਾਨ ਮੋਰਚਾ ਨੇ ਸੋਮਵਾਰ ਨੂੰ ਗ੍ਰਿਫਤਾਰ ਕੀਤੇ ਦੋ ਕਿਸਾਨਾਂ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਹਰਿਆਣਾ ਦੇ ਸਾਰੇ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਕਰਨ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਪਰ ਉਹ ਟੋਹਾਣਾ ਵਿੱਚ ਆਪਣਾ ਧਰਨਾ ਜਾਰੀ ਰੱਖਣਗੇ ਕਿਉਂਕਿ ਇੱਕ ਹੋਰ ਵਿਅਕਤੀ ਅਜੇ ਵੀ ਜੇਲ੍ਹ ਵਿੱਚ ਹੈ।
ਟੋਹਾਣਾ: ਸੰਯੁਕਤ ਕਿਸਾਨ ਮੋਰਚਾ ਨੇ ਸੋਮਵਾਰ ਨੂੰ ਗ੍ਰਿਫਤਾਰ ਕੀਤੇ ਦੋ ਕਿਸਾਨਾਂ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਹਰਿਆਣਾ ਦੇ ਸਾਰੇ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਕਰਨ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਪਰ ਉਹ ਟੋਹਾਣਾ ਵਿੱਚ ਆਪਣਾ ਧਰਨਾ ਜਾਰੀ ਰੱਖਣਗੇ ਕਿਉਂਕਿ ਇੱਕ ਹੋਰ ਵਿਅਕਤੀ ਅਜੇ ਵੀ ਜੇਲ੍ਹ ਵਿੱਚ ਹੈ। ਬੁੱਧਵਾਰ ਦੀ ਰਾਤ ਇੱਥੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਦੇਵੇਂਦਰ ਸਿੰਘ ਬਬਲੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕਿਸਾਨਾਂ ਦੇ ਇੱਕ ਸਮੂਹ ਖਿਲਾਫ ਐਫਆਈਆਰ ਦਰਜ ਕੀਤੀ ਗਈ।
ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਵਿਕਾਸ ਸਿਸਾਰ ਅਤੇ ਰਵੀ ਆਜ਼ਾਦ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਵਿਰੁੱਧ ਭਾਰਤੀ ਦੰਡਾਵਲੀ ਅਤੇ ਆਪਦਾ ਪ੍ਰਬੰਧਨ ਐਕਟ, 2005 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਘਾਸੀ ਰਾਮ ਨੈਨ ਨੇ ਪੱਤਰਕਾਰਾਂ ਨੂੰ ਦੱਸਿਆ, “ਰਵੀ ਅਜ਼ਾਦ ਤੇ ਵਿਕਾਸ ਸਿਸਰ ਨੂੰ ਤੜਕੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ, ਜਿਸ ਦੇ ਬਾਅਦ ਰਾਜ ਦੇ ਥਾਣਾ ਘਿਰਾਓ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ।”
ਨੈਨ ਨੇ ਕਿਹਾ ਕਿ ਇੱਕ ਹੋਰ ਕਿਸਾਨ ਮਜ਼ਦੂਰ ਵਜੋਂ ਅਜੇ ਵੀ ਜੇਲ੍ਹ ਵਿੱਚ, ਹੋਣ ਕਾਰਨ ਸਦਰ ਥਾਣਾ ਅਹਾਤੇ ਵਿੱਚ ਧਰਨਾ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕਿਸਾਨ ਨੇਤਾਵਾਂ ਦੁਆਰਾ ਦੱਸਿਆ ਗਿਆ ਸੀ ਕਿ ਸਿਰਫ ਦੋ ਵਰਕਰ ਜੇਲ੍ਹ ਵਿੱਚ ਹਨ। ਉਨ੍ਹਾਂ ਨੇ ਬਬਲੀ ਦੇ ਵਿਰੋਧ ਦੇ ਸਿਲਸਿਲੇ ਵਿੱਚ ਕਿਸਾਨਾਂ ਸਮੇਤ ਜੇਲ੍ਹ ਵਿੱਚ ਬੰਦ ਹੋਰਨਾਂ ਲੋਕਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ। ਆਜ਼ਾਦ ਤੇ ਸੀਸਾਰ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਤੇ ਸੋਮਵਾਰ ਤੜਕੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ।
ਇਹ ਧਰਨਾ ਕਿੰਨਾ ਚਿਰ ਜਾਰੀ ਰਹੇਗਾ ਦੇ ਸਵਾਲ 'ਤੇ ਨੈਨ ਲੇ ਨੇ ਕਿਹਾ,''ਸਾਡਾ ਇਕ ਸਾਥੀ ਅਜੇ ਵੀ ਜੇਲ੍ਹ ਵਿਚ ਹੈ। ਇਸ ਤੋਂ ਇਲਾਵਾ ਕੁਝ ਕਿਸਾਨਾਂ ਖਿਲਾਫ ਕੇਸ ਦਰਜ ਹਨ। ਅਸੀਂ ਪ੍ਰਸ਼ਾਸਨ ਨੂੰ ਦੱਸ ਰਹੇ ਹਾਂ ਕਿ ਜੇ ਵਿਧਾਇਕ ਦੇਵੇਂਦਰ ਬਬਲੀ ਨੇ ਮੁਆਫੀ ਮੰਗੀ ਹੈ ਤੇ ਸ਼ਿਕਾਇਤ ਵਾਪਸ ਲੈ ਲਈ ਹੈ, ਤਾਂ ਇਨ੍ਹਾਂ ਸਾਰੇ ਕੇਸਾਂ ਨੂੰ ਵੀ ਵਾਪਸ ਲਿਆ ਜਾਣਾ ਚਾਹੀਦਾ ਹੈ।"