ਪੜਚੋਲ ਕਰੋ

ਇਹਨਾਂ 6 ਤਰੀਕਿਆਂ ਨਾਲ ਕਰੋ ਪਰਾਲੀ ਦੀ ਸੁਚੱਜੀ ਵਰਤੋਂ

ਚੰਡੀਗੜ੍ਹ : ਝੋਨੇ ਦੀ ਪਰਾਲੀ ਕਿਸਾਨਾਂ ਲਈ ‘ਜੀ ਦਾ ਜੰਜਾਲ’ ਬਣੀ ਹੋਈ ਹੈ । ਪਰਾਲੀ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਕਿਸਾਨਾਂ ਨੂੰ ਅੱਗ ਲੱਗਾ ਕੇ ਹੀ ਨਿਪਟਾਰਾ ਕਰਨਾ ਪੈਂਦਾ ਹੈ ।ਇਸ ਵਾਰ ਦੀਵਾਲੀ ਤੇ ਪਰਾਲੀ ਦਾ ਧੂੰਆਂ ਮਿੱਲ ਕੇ ਵਾਤਾਵਰਨ ਨੂੰ ਬਹੁਤ ਹੀ ਪ੍ਰਦੂਸ਼ਣ ਕਰ ਦਿੱਤਾ ਹੈ ।ਜਿੱਥੇ ਪਰਾਲੀ ਸੜ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਕਰਦੀ ਹੈ ਓਥੇ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਤੁਸੀਂ ਬਹੁਤ ਸਾਰਾ ਲਾਭ ਲੈ ਸਕਦੇ ਹੋ ।ਪੰਜਾਬ ਵਿੱਚ ਇਸ ਸਾਲ ਝੋਨਾ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਬੀਜਿਆ ਗਿਆ ਹੈ ਜਿਸ ਤੋਂ 200 ਲੱਖ ਟਨ ਤੋਂ ਵੱਧ ਪਰਾਲੀ ਉਤਪੰਨ ਹੋਵੇਗੀ। ਬਾਸਮਤੀ ਨੂੰ ਛੱਡ ਕੇ ਬਾਕੀ ਝੋਨੇ ਦੀ ਕਟਾਈ ਜ਼ਿਆਦਾਤਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਵੱਡੀ ਤਾਦਾਦ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਹੀ ਰਹਿ ਜਾਂਦੀ ਹੈ। ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਰਹਿ ਜਾਂਦਾ ਹੈ, ਇਸ ਲਈ ਉਨ੍ਹਾਂ ਵੱਲੋਂ ਅਗਲੀ ਫ਼ਸਲ ਦੀ ਬਿਜਾਈ ਸਮੇਂ-ਸਿਰ ਕਰਨ ਲਈ ਝੋਨੇ ਦੀ ਪਰਾਲੀ ਨੂੰ ਸਾੜ ਦਿੱਤਾ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼ ਨਾਲ ਧਰਤੀ ਦੀ ਨਮੀ, ਫ਼ਾਇਦੇਮੰਦ ਕੀਟਾਣੂਆਂ ਅਤੇ ਮਿੱਟੀ ਦੀ ਗੁਣਵੱਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ ਜਦੋਂਕਿ ਨਾੜ ਨੂੰ ਸਾੜਨ ਦੀ ਬਜਾਏ ਇਹਨਾਂ ਲਾਭਦਾਇਕ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਚਾਰੇ ਤੇ ਡੰਗਰਾਂ ਹੇਠਾਂ ਸੁੱਕ ਦੇ ਤੋਰ ਤੇ – ਕੁਦਰਤੀ ਤੌਰ ਤੇ ਗਲਣ ਨਾਲ ਪਰਾਲੀ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਹੁੰਦੀ ਹੈ , ਜੋ ਕਿ ਡੰਗਰਾਂ ਲਈ ਲਾਭਦਾਇਕ ਹੋ ਸਕਦੀ ਹੈ ।ਪਰਾਲੀ ਨੂੰ ਗਵਾਂਢੀ ਰਾਜਾਂ ਜਿਵੇਂ ਰਾਜਸਥਾਨ ਵਿਚ ਭੇਜਣ ਦੀ ਸੰਭਾਵਨਾ ਹੋ ਸਕਦੀ ਹੈ । ਪਸ਼ੂਆਂ ਹੇਠਾਂ ਸਿਆਲਾਂ ਵਿਚ ਸੁੱਕ ਪਾਉਣ ਲਈ ਕੁਤਰੀ ਪਰਾਲੀ ਵਰਤ ਕੇ ਇਸ ਦੀ ਕੰਪੋਸਟ ਤਿਆਰ ਕੀਤੀ ਜਾ ਸਕਦੀ ਹੈ । ਮਲਚਿੰਗ: ਕਿਸਾਨ ਪਰਾਲੀ ਨੂੰ ਸਾਂਭ ਲੈਣ ਤਾਂ ਇਸ ਨੂੰ ਅਗਲੇ ਸਮੇਂ ਵਿਚ ਬੀਜਣ ਵਾਲੀਆਂ ਵੱਖ-ਵੱਖ ਫ਼ਸਲਾਂ ਵਿਚ ‘ਮਲਚਿੰਗ’ ਕਰਨ ਲਈ ਵਰਤਿਆ ਜਾ ਸਕਦਾ ਹੈ। ਅਨੇਕਾਂ ਕਿਸਾਨ ਝੋਨੇ ਦੀ ਪਰਾਲੀ ਨਾਲ ਬਾਗ਼ਾਂ, ਕਮਾਦ ਅਤੇ ਸਬਜ਼ੀਆਂ ਵਿਚ ਮਲਚਿੰਗ ਕਰ ਰਹੇ ਹਨ। ਮਲਚਿੰਗ ਪਾਣੀ ਦੀ ਬੱਚਤ ਕਰਨ ਲਈ ਵੀ ਕਾਫ਼ੀ ਲਾਹੇਵੰਦ ਸਿੱਧ ਹੁੰਦੀ ਹੈ ਕਿਉਂਕਿ ਜੇਕਰ ਫਰਵਰੀ ਮਹੀਨੇ ਵਿਚ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਖੇਤਾਂ ਵਿਚ ਖ਼ਾਲੀ ਰਹਿ ਜਾਣ ਵਾਲੀ ਜਗ੍ਹਾ ‘ਤੇ 10 ਇੰਚ ਪਰਾਲੀ ਦੀ ਤਹਿ ਲੱਗਾ ਦਿੱਤੀ ਜਾਵੇ ਤਾਂ ਸੂਰਜ ਦੀ ਸਿੱਧੀ ਰੌਸ਼ਨੀ ਜ਼ਮੀਨ ‘ਤੇ ਨਾ ਪੈ ਸਕਣ ਕਾਰਨ ਜ਼ਮੀਨ ਵਿਚ ਖੁਸ਼ਕਪਨ ਨਹੀਂ ਆਵੇਗਾ ਜਿਸ ਕਾਰਨ ਪਾਣੀ ਵੀ ਖਪਤ ਘੱਟ ਹੋਵੇਗੀ ਅਤੇ ਖੇਤਾਂ ਵਿਚ ਨਦੀਨਾਂ ਦੀ ਰੋਕਥਾਮ ਦਾ ਖਰਚਾ ਵੀ ਘਟੇਗਾ। ਇਸ ਤੋਂ ਇਲਾਵਾ ਹਲਦੀ ਵਿਚ ਵੀ ਪਾਣੀ ਦੀ ਜ਼ਿਆਦਾ ਜ਼ਰੂਰਤ ਨੂੰ ਘਟਾਉਣ ਲਈ ਗਰਮੀ ਦੇ ਦਿਨਾਂ ਵਿਚ ਪਰਾਲੀ ਦੀ ਤਹਿ ਵਿਛਾ ਕੇ ‘ਮਲਚਿੰਗ’ ਕੀਤੀ ਜਾ ਸਕਦੀ ਹੈ। ਬਾਗ਼ਾਂ ਵਿਚ ਵੀ ਫਲਦਾਰ ਬੂਟਿਆਂ ਵਿਚਲੀ ਖ਼ਾਲੀ ਪਈ ਥਾਂ ‘ਤੇ ਕਿਸਾਨਾਂ ਵੱਲੋਂ ਇਸ ਤਕਨੀਕ ਨੂੰ ਅਪਣਾਇਆ ਜਾ ਸਕਦਾ ਹੈ। ਮਲਚਿੰਗ ਲਈ ਖੇਤ ਵਿਚ ਵਿਛਾਈ ਗਈ ਪਰਾਲੀ ਗਲ ਸੜ ਕੇ ਜ਼ਮੀਨ ਦੇ ਉਪਜਾਊਪਣ ਅਤੇ ਜੈਵਿਕ ਮਾਦੇ ਨੂੰ ਵੀ ਵਧਾਉਂਦੀ ਹੈ। ਅਜਿਹੇ ਫ਼ਾਇਦਿਆਂ ਕਾਰਨ ਕਿਸਾਨ ਮਲਚਿੰਗ ਰਾਹੀਂ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਦੇ ਇਲਾਵਾ ਜ਼ਮੀਨ ਦੀ ਸਿਹਤ ਵੀ ਸੁਧਾਰ ਸਕਦੇ ਹਨ। ਬਾਇਓ ਗੈਸ ਪਲਾਂਟ : ਪੰਜਾਬ ਯੂਨੀਵਰਸਿਟੀ ਵੱਲੋਂ ਪਰਾਲੀ ਨਾਲ ਚੱਲਣ ਵਾਲੇ ਬਾਇਓ ਗੈਸ ਪਲਾਂਟ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਇਸ ਵਿਚ ਗੋਹੇ ਤੇ ਪਰਾਲੀ ਦੀਆਂ ਤਹਿਆਂ ਲਾਈਆਂ ਜਾਂਦਿਆਂ ਹਨ । ਹੇਠਾਂ ਗੋਹਾ ਫੇਰ ਪਰਾਲੀ ਫੇਰ ਗੋਹਾ, ਖੂਹ ਵਿਚ ਇਸੇ ਤਰਾਂ ਭਰਿਆ ਜਾਂਦਾ ਹੈ । ਇਸ ਵਿਚ ਲੋੜ ਮੁਤਾਬਿਕ ਪਾਣੀ ਪਾ ਕੇ ਗੈਸ ਪੈਦਾ ਕੀਤੀ ਜਾਂਦੀ ਹੈ । ਇਸ ਪਲਾਂਟ ਵਿਚ ਤਕਰੀਬਨ 15 ਕੁਇੰਟਲ ਪਰਾਲੀ ਤੇ 4 ਕੁਇੰਟਲ ਗੋਹਾ ਵਰਤਿਆ ਜਾਂਦਾ ਹੈ ਜਿਸਤੋਂ 3 ਮਹੀਨੇ ਤੱਕ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ । 3 ਮਹੀਨੇ ਬਾਅਦ ਇਸ ਨੂੰ ਦੁਬਾਰਾ ਭਰਿਆ ਜਾਂਦਾ ਹੈ ਅਤੇ ਇਸ ਤੋਂ ਨਿਕਲਣ ਵਾਲੀ ਗਾਰ ਖਾਦ ਦੇ ਤੋਰ ਤੇ ਵਰਤੀ ਜਾ ਸਕਦੀ ਹੈ । ਬਿਜਲੀ ਪੈਦਾ ਕਰਨ ਲਈ : ਪਰਾਲੀ ਨੂੰ ਬਾਲਣ ਦੇ ਰੂਪ ਵਿੱਚ ਇਸਤੇਮਾਲ ਕਰਕੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਤਕਰੀਬਨ 2500 ਹੈਕਟੇਅਰ ਰਕਬੇ ਤੋਂ ਪ੍ਰਾਪਤ ਪਰਾਲੀ ਨੂੰ ਬਾਲ ਕੇ ਇੱਕ ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਰਾਜ ਸਰਕਾਰ ਪਹਿਲਾਂ ਹੀ ਬਾਇਓ ਮਾਸ ਤੋਂ ਊਰਜਾ ਪੈਦਾ ਕਰਨ ਦੇ ਉਪਰਾਲੇ ਅਧੀਨ 2017 ਤਕ 200 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਪ੍ਰੋਜੈਕਟ ਲਗਾਉਣ ਦੀ ਮਨਜ਼ੂਰੀ ਦੇ ਚੁੱਕੀ ਹੈ। ਇਸ ਵੇਲੇ ਰਾਜ ਵਿੱਚ ਕੰਮ ਕਰ ਰਹੇ ਸੱਤ ਅਜਿਹੇ ਪਲਾਂਟ ਤਕਰੀਬਨ ਪੰਜ ਲੱਖ ਟਨ ਪਰਾਲੀ ਦੀ ਸਾਲਾਨਾ ਵਰਤੋਂ ਕਰ ਰਹੇ ਹਨ। ਖੁੰਬ ਦੀ ਕਾਸ਼ਤ ਲਈ : ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਨੂੰ ਤੂੜੀ ਨਾਲ ਰਲਾ ਕੇ ਪਰਾਲੀ ਦੀ ਵਰਤੋਂ ਬਟਨ ਖੁੰਬਾਂ ਅਤੇ ਢੀਂਗਰੀ ਦੀ ਕਾਸ਼ਤ ਸਰਦੀਆਂ ਵਿਚ ਕਰਨ ਲਈ ਵਰਤੀ ਜਾਂਦੀ ਹੈ ।ਪਰਾਲੀ ਵਿਚ ਖੁੰਬ ਨੂੰ ਬੀਜਣ ਲਈ ਪਰਾਲੀ ਦੇ ਪੂਲ਼ੇ ਬੰਨ੍ਹ ਕੇ ਅੱਗੋਂ-ਪਿੱਛੋਂ ਬਿਲਕੁਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲ਼ੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪ੍ਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ। ਭੱਠੀਆਂ ਵਿਚ ਵਰਤੋਂ : ਪੰਜਾਬ ਵਿਚ 3 ਹਜ਼ਾਰ ਦੇ ਕਰੀਬ ਇੱਟਾਂ ਪਕਾਉਣ ਵਾਲੇ ਭੱਠੇ ਹਨ । ਜਿੰਨਾ ਵਿਚ 20 ਲੱਖ ਟਨ ਕੋਲੇ ਦੀ ਵਰਤੋਂ ਹੁੰਦੀ ਹੈ । ਭੱਠੀਆਂ ਵਿਚ ਪਰਾਲੀ ਤੋਂ ਇਲਾਵਾ ਕਈ ਹੋਰ ਤਰਾਂ ਦੇ ਬਾਲ਼ਨ ਵੀ ਇਸਤੇਮਾਲ ਕੀਤੇ ਜਾਂਦੇ ਹਨ ।ਪਰਾਲੀ ਦੇ ਛੋਟੇ ਛੋਟੇ ਗੋਲੇ ਬਣਾ ਕੇ ਭੱਠਿਆਂ ਕੋਲੇ ਨਾਲ ਵਰਤੇ ਜਾ ਸਕਦੇ ਹਨ ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ
ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ
ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects
ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects
Advertisement
ABP Premium

ਵੀਡੀਓਜ਼

ਜੇ ਬੰਦੇ ਦਾ ਪੁੱਤਾ ਆ ਤਾਂ ਕਰ Sukhjinder Randhawa'ਤੇAction., Bhagwant Maan ਨੂੰ ਖੁੱਲਾ Challenge| ElectionMc Election | ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਚੋਣ ਕਮਿਸ਼ਨ ਨੇ ਜਾਰੀ ਕੀਤੀ ਨੋਟੀਫ਼ਿਕੇਸ਼ਨ!Weather | Alert!  Punjab ਦੀ ਹਵਾ ਹੋਈ ਜ਼ਹਿਰੀਲੀ, ਮੋਸਮ ਵਿਭਾਗ ਨੇ ਕੀਤਾ ਵੱਡਾ ਖ਼ੁਲਾਸਾ!Sukhbir Badal Accident | ਸੁਖਬੀਰ ਸਿੰਘ ਬਾਦਲ ਨਾਲ ਵਾਪਰਿਆ ਹਾਦਸਾ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Weather Forecast in Punjab: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਹੋਇਆ ਐਕਟਿਵ, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ
ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ
ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects
ਤੁਸੀਂ ਵੀ ਰੋਜ਼ 12 ਵਜੇ ਤੋਂ ਬਾਅਦ ਸੌਂਦੇ, ਤਾਂ ਸਰੀਰ ਬਣ ਜਾਵੇਗਾ ਬਿਮਾਰੀਆਂ ਦਾ ਅੱਡਾ, ਜਾਣੋ ਘੱਟ ਸੌਣ ਦੇ Side Effects
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਦਾ 39 ਸਾਲ ਦੀ ਉਮਰ 'ਚ ਦੇਹਾਂਤ, ਕਮਰੇ 'ਚੋਂ ਮਿਲੀ ਲਾ*ਸ਼
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਦਾ 39 ਸਾਲ ਦੀ ਉਮਰ 'ਚ ਦੇਹਾਂਤ, ਕਮਰੇ 'ਚੋਂ ਮਿਲੀ ਲਾ*ਸ਼
Punjab News: ਪੰਜਾਬ 'ਚ ਨਗਰ ਨਿਗਮਾਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ, ਚੋਣ ਕਮਿਸ਼ਨ ਨੇ ਵੋਟਰ ਸੂਚੀ 'ਚ ਸੋਧ ਲਈ ਸ਼ਡਿਊਲ ਕੀਤਾ ਜਾਰੀ, 25 ਨਵੰਬਰ ਤੱਕ ਦਾਇਰ ਕੀਤੇ ਜਾਣਗੇ ਇਤਰਾਜ਼
Punjab News: ਪੰਜਾਬ 'ਚ ਨਗਰ ਨਿਗਮਾਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ, ਚੋਣ ਕਮਿਸ਼ਨ ਨੇ ਵੋਟਰ ਸੂਚੀ 'ਚ ਸੋਧ ਲਈ ਸ਼ਡਿਊਲ ਕੀਤਾ ਜਾਰੀ, 25 ਨਵੰਬਰ ਤੱਕ ਦਾਇਰ ਕੀਤੇ ਜਾਣਗੇ ਇਤਰਾਜ਼
Punjab News: ਮੋਹਾਲੀ ਉੱਤਰੀ ਭਾਰਤ ਦੇ ਨਵੇਂ IT ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ, ਜਲਦ ਲਾਗੂ ਹੋਏਗੀ ਨਵੀਂ ਨੀਤੀ, 55000 ਪੇਸ਼ੇਵਰਾਂ ਨੂੰ ਮਿਲੇਗੀ ਨੌਕਰੀ
Punjab News: ਮੋਹਾਲੀ ਉੱਤਰੀ ਭਾਰਤ ਦੇ ਨਵੇਂ IT ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ, ਜਲਦ ਲਾਗੂ ਹੋਏਗੀ ਨਵੀਂ ਨੀਤੀ, 55000 ਪੇਸ਼ੇਵਰਾਂ ਨੂੰ ਮਿਲੇਗੀ ਨੌਕਰੀ
Punjab News: 'ਅਗਨੀਵੀਰਾਂ' ਲਈ ਖੁਸ਼ਖਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Punjab News: 'ਅਗਨੀਵੀਰਾਂ' ਲਈ ਖੁਸ਼ਖਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Embed widget