BKU ਉਗਰਾਹਾਂ ਦੇ ਸੂਬਾ ਪ੍ਰਧਾਨ ਦਾ ਟੌਲ ਪਲਾਜਿਆਂ 'ਤੇ ਮੋਰਚਿਆਂ ਸਬੰਧੀ ਵੱਡਾ ਐਲਾਨ
ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਨੂੰ ਪੰਜਾਬ ਦੇ ਮੋਰਚੇ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ।
ਬਰਨਾਲਾ: ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਨੂੰ ਪੰਜਾਬ ਦੇ ਮੋਰਚੇ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ।
ਅੱਜ ਬਰਨਾਲਾ ਦੇ ਬਡਬਰ ਟੌਲ ਪਲਾਜ਼ਾ ਤੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟੌਲ ਪਲਾਜ਼ਿਆਂ 'ਤੇ ਉਹਨਾਂ ਦੇ ਮੋਰਚੇ ਜਾਰੀ ਰਹਿਣਗੇ।ਕਿਉਂਕਿ ਟੌਲ ਕੰਪਨੀਆਂ ਵੱਲੋਂ ਟੌਲ ਫੀਸ ਵਧਾ ਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਕਰਕੇ ਉਹਨਾਂ ਦੀ ਜੱਥੇਬੰਦੀ ਪੰਜਾਬ ਦੇ ਸੱਤ ਟੌਲ ਪਲਾਜਿਆਂ ਤੋਂ ਆਪਣਾ ਧਰਨਾ ਖ਼ਤਮ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਟੌਲ ਕੰਪਨੀਆਂ ਟੌਲ ਪਰਚੀ ਦੀ ਵਧਾਈ ਫੀਸ ਵਾਪਸ ਨਹੀਂ ਲੈਂਦੀਆਂ।ਓਨਾਂ ਸਮਾਂ ਉਨ੍ਹਾਂ ਦੇ ਮੋਰਚੇ ਟੌਲ ਪਲਾਜ਼ਾ ਤੇ ਜਾਰੀ ਰਹਿਣਗੇ।ਉੱਥੇ ਹੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਭਲਕੇ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਜਾਵੇਗਾ।
ਪੰਜਾਬ ਸਰਕਾਰ ਨਾਲ ਮੀਟਿੰਗ ਸਬੰਧੀ ਉਹਨਾਂ ਕਿਹਾ ਕਿ ਸਰਕਾਰ ਦੀ ਕੋਈ ਲਿਖਤੀ ਚਿੱਠੀ ਨਹੀਂ ਆਈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਤੋਂ ਇਲਾਵਾ ਵੱਡੀ ਪ੍ਰਾਪਤੀ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਏਕਾ ਕਰਕੇ ਜੰਗ ਜਿੱਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਕਰਜ਼ਾ ਮੁਆਫ਼ੀ, ਨਸ਼ੇ ਅਤੇ ਬੇਰੁਜ਼ਗਾਰੀ ਦਾ ਮਸਲਾ ਖੜ੍ਹਾ ਹੈ, ਜਿਸਨੂੰ ਹੱਲ ਕਰਵਾਉਣਾ ਹੈ। ਉਹਨਾਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਭਾਗ ਨਹੀਂ ਲੈਣਗੇ। ਗੁਰਨਾਮ ਚੜੂਨੀ ਦੇ ਮਸਲੇ ਤੇ ਉਹਨਾਂ ਕਿਹਾ ਕਿ ਪੰਜ ਮੈਂਬਰੀ ਵਿੱਚ ਉਨ੍ਹਾਂ ਨੂੰ ਸਿਰਫ਼ ਕਿਸਾਨੀ ਮੁੱਦੇ ਲਈ ਲਿਆ ਗਿਆ ਨਾ ਕਿ ਚੋਣਾਂ ਲੜਨ ਲਈ। ਜੇਕਰ ਉਹ ਚੋਣ ਲੜਦੇ ਹਨ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਮਸਲੇ ਤੇ ਫ਼ੈਸਲਾ ਲਵੇਗਾ।
ਉਹਨਾਂ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਕਿਸੇ ਕਿਸਾਨ ਆਗੂ ਜਾਂ ਕਿਸਾਨ ਜੱਥੇਬੰਦੀ ਦਾ ਚੋਣਾਂ ਲੜਨ ਦੇ ਮਸਲੇ ਤੇ ਸਾਥ ਨਹੀਂ ਦੇਣਗੇ।