ਪੜਚੋਲ ਕਰੋ

ਪਰਾਲੀ ਸਾੜਨ ਤੋਂ ਰੋਕਣ ਵਾਲੀ ਸਰਕਾਰ ਦੀ ਇਹ ਹੈ ਅਸਲੀਅਤ!

ਚੰਡੀਗੜ੍ਹ: ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਸਖਤ ਮੂਡ ਵਿੱਚ ਹੈ। ਇਸ ਨੂੰ ਰੋਕਣ ਲਈ ਵੱਖ-ਵੱਖ ਸਰਕਾਰੀ ਮਹਿਕਮਿਆਂ ਨੂੰ ਸਖਤ ਨਿਰਦੇਸ਼ ਦਿੱਤੇ ਜਾ ਰਹੇ ਹਨ। ਪਰਾਲੀ ਨੂੰ ਸਾੜਣ ਲਈ ਕਿਸਾਨਾਂ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫੈਸਲੇ ਦਾ ਇੱਕ ਪੱਖ ਅਣਗੌਲਿਆ ਜਾ ਰਿਹਾ ਹੈ। ਇਸ ਬਾਰੇ ਜਾਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ) ਨਵੀਂ ਦਿੱਲੀ ਨੇ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਸਬੰਧੀ ਸਨ 2013 ਦੇ ਆਪਣੇ ਕੇਸ ਨੰ: 113-ਵਿਕਰਾਂਤ ਕੁਮਾਰ ਤੋਂਗੜ ਬਨਾਮ ਭਾਰਤ ਸਰਕਾਰ ਤੇ ਚਾਰ ਰਾਜ ਸਰਕਾਰਾਂ (ਸਮੇਤ ਪੰਜਾਬ)- ਦਾ ਫੈਸਲਾ 10 ਦਸੰਬਰ, 2015 ਨੂੰ ਸੁਣਾਇਆ। ਇਸ ਫੈਸਲੇ ਅਨੁਸਾਰ ਜਿੱਥੇ ਪੰਜਾਬ ਸਰਕਾਰ ਨੇ ਫਸਲਾਂ ਦੀ ਰਹਿੰਦ-ਖੂੰਹਦ (ਯਾਨੀ ਕਣਕ ਦਾ ਟਾਂਗਰ ਤੇ ਝੋਨੇ ਦੀ ਪਰਾਲੀ) ਸਾੜਨ ਤੋਂ ਕਿਸਾਨਾਂ ਨੂੰ ਰੋਕਣਾ ਹੈ, ਉੱਥੇ ਦੂਜੇ ਪਾਸੇ ਇਹ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਦੀ ਰਾਜ ਸਰਕਾਰ ਕਈ ਲੋੜੀਂਦੇ ਕਦਮ ਚੁੱਕਣ ਲਈ ਵੀ ਪਾਬੰਦ ਹੈ। ਦੇਖਿਆ ਇਹ ਜਾ ਰਿਹਾ ਹੈ ਕਿ ਰਾਜ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ, ਮੌਜੂਦਾ ਹਾਲਾਤ ਵਿੱਚ, ਇਸ ਅਸੰਭਵ ਫੈਸਲੇ ਨੂੰ ਲਾਗੂ ਕਰਵਾਉਣ ਲਈ ਤਰ੍ਹਾਂ-2 ਦੇ ਦਬਾਅ ਪਾ ਰਹੀ ਹੈ। ਆਉ ਇਸ ਫੈਸਲੇ ਵਿਚ ਦਰਜ ਰਾਜ ਸਰਕਾਰ ਵੱਲੋਂ ਉਠਾਏ ਜਾਣ ਵਾਲੇ ਕਦਮਾਂ ਉਪਰ ਝਾਤ ਮਾਰੀਏ: 1) ਇਸ ਫੈਸਲੇ ਦੇ ਨੁਕਤਾ ਨੰ: 14, ਉਪ-ਨੁਕਤਾ: ਸੀ (C) ਅਨੁਸਾਰ ਇਸ ਫੈਸਲੇ ਨਾਲ ਸਬੰਧਤ ਹਰ ਰਾਜ ਸਰਕਾਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਇਕੱਠਾ-ਕਰਨ ,ਇਸ ਦੀ ਢੋਆ-ਢੁਆਈ ਕਰਨ ਤੇ ਉਚਿਤ ਮੰਤਵਾਂ ਲਈ ਇਸ ਦੀ ਵਰਤੋਂ ਕਰਨ ਲਈ ਲੋੜੀਂਦੀ ਵਿਵਸਥਾ (Mechanism) ਵਿਕਸਤ ਕਰੇਗੀ। ਅਜਿਹੀ ਵਿਵਸਥਾ ਰਾਜ ਸਰਕਾਰ ਦੇ ਸਿੱਧੇ ਨਿਯੰਤਰਨ ਹੇਠ ਲਾਗੂ ਕੀਤੀ ਜਾਵੇਗੀ। 2) ਫੈਸਲੇ ਦੇ ਨੁਕਤਾ ਨੰ: 14, ਉਪ-ਨੁਕਤਾ: ਐਚ (h) ਅਨੁਸਾਰ ਰਾਜ ਸਰਕਾਰ ਕਿਸਾਨਾਂ ਨੂੰ ਮਸ਼ੀਨਰੀ, ਯੰਤਰ-ਵਿਧੀ (Mechanism) ਤੇ ਹੋਰ ਸੰਦ-ਸੰਦੇਹੜੇ ਜਾਂ ਇਨ੍ਹਾਂ ਦੀ ਲਾਗਤ ਮੁਹੱਈਆ ਕਰਵਾਏਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਰਾਜਾਂ ਵਿਚ ਫਸਲ ਦੀ ਰਹਿੰਦ-ਖੂੰਹਦ ਨੂੰ ਹਟਾਇਆ ਜਾ ਸਕੇ, ਇਕੱਠਾ ਕੀਤਾ ਜਾ ਸਕੇ ਤੇ ਹਰ ਜ਼ਿਲ੍ਹੇ ਵਿੱਚ ਤੈਅ ਕੀਤੇ ਉਚਿਤ ਥਾਂ ਉਪਰ ਇਸ ਦਾ ਭੰਡਾਰਨ ਕੀਤਾ ਜਾ ਸਕੇ। • ਹੈਪੀ-ਸੀਡਰ ਜਾਂ ਇਸ ਤਰ੍ਹਾਂ ਦੇ ਅਜਿਹੇ ਸੰਦ-ਸੰਦੇਹੜੇ 2 ਏਕੜ ਤੋਂ ਘੱਟ ਮਾਲਕੀ ਵਾਲੇ ਛੋਟੇ ਕਿਸਾਨਾਂ ਨੂੰ ਬਿਲਕੁਲ ਮੁਫਤ ਦਿੱਤੇ ਜਾਣਗੇ। • 2 ਏਕੜ ਤੋਂ ਵੱਧ ਤੇ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਲਈ ਅਜਿਹੀਆਂ ਮਸ਼ੀਨਾਂ ਦੀ ਲਾਗਤ 5,000 ਰੁਪਏ ਤੱਕ ਹੋਵੇਗੀ। • 5 ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਲਈ ਅਜਿਹੀਆਂ ਮਸ਼ੀਨਾ ਦੀ ਲਾਗਤ 15,000 ਰੁਪਏ ਤੱਕ ਹੋਵੇਗੀ। ਇਹ ਲਾਗਤਾਂ ਹਰ ਇੱਕ ਫਸਲ ਦੇ ਪੈਦਾਇਸ਼ੀ ਰੁੱਤ ਦੌਰਾਨ ਸਿਰਫ ਇਕ ਵਾਰ ਲਈ ਹਨ। ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਸਬੰਧੀ ਫੈਸਲਾ ਲਾਗੂ ਕਰਨ ਤੋਂ ਪਹਿਲਾਂ, ਫੈਸਲੇ ਵਿੱਚ ਦਰਜ ਉਪਰਲੀਆਂ ਸ਼ਰਤਾਂ ਵਿੱਚੋਂ, ਕਿਹੜੀ ਸ਼ਰਤ ਦੀ ਪੂਰਤੀ ਕੀਤੀ ਹੈ? ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਗਰੀਨ ਟ੍ਰਿਬਿਊਨਲ ਦੇ ਫੈਸਲੇ ਦੇ ਪੱਖ ਵਾਲੇ ਫੈਸਲੇ ਨੂੰ ਅਣਗੋਲਿਆ ਕਰਕੇ ਬੇਲੋੜਾਂ ਕਿਸਾਨਾਂ ਉੱਤੇ ਸਖਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਸਭ ਤੋਂ ਪਹਿਲਾਂ ਕਿਸਾਨ ਨੂੰ ਨੁਕਸਾਨ ਝੱਲਣਾ ਪੈਂਦਾ। ਪਿੰਡਾ ਦੀ ਸਿਹਤ ਵਿਗੜਦੀ ਹੈ ਪਰ ਉਹ ਇਸਤੇ ਹੋਣ ਵਾਲੇ ਖਰਚੇ ਕਾਰਨ ਉਹ ਅੱਗ ਲਾਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਕਿਸਾਨਾਂ ਪ੍ਰਤੀ ਕਾਰਵਾਈ ਕਰਦੀ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਅਜਿਹੇ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Advertisement
ABP Premium

ਵੀਡੀਓਜ਼

Panchayat Election ਹੋ ਸਕਦੀਆਂ ਨੇ ਰੱਦ! Highcourt 'ਚ ਪੁਹੰਚਿਆਂ ਮਾਮਲਾ ! | Abp SanjhaRatan Tata | ਸਦੀਵੀਂ ਵਿਛੋੜਾ ਦੇ ਗਏ ਰਤਨ ਟਾਟਾ | Abp Sanjha |Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Covid ਹੋਣ ਤੋਂ ਤਿੰਨ ਸਾਲ ਬਾਅਦ ਵੀ ਆ ਸਕਦਾ ਹਾਰਟ ਅਟੈਕ! ਰਿਸਰਚ 'ਚ ਹੋਇਆ ਵੱਡਾ ਖੁਲਾਸਾ
Covid ਹੋਣ ਤੋਂ ਤਿੰਨ ਸਾਲ ਬਾਅਦ ਵੀ ਆ ਸਕਦਾ ਹਾਰਟ ਅਟੈਕ! ਰਿਸਰਚ 'ਚ ਹੋਇਆ ਵੱਡਾ ਖੁਲਾਸਾ
Israel Hamas War: ਸੜ ਰਹੀਆਂ ਲਾ*ਸ਼ਾਂ, ਉਨ੍ਹਾਂ ਨੂੰ ਖਾ ਰਹੇ ਆਵਾਰਾ ਕੁੱਤੇ! ਇਜ਼ਰਾਈਲੀ ਹਮਲਿਆਂ ਦੌਰਾਨ ਗਾਜ਼ਾ ਦੇ ਲੋਕਾਂ ਦਾ ਝਲਕਿਆ ਦਰਦ
Israel Hamas War: ਸੜ ਰਹੀਆਂ ਲਾ*ਸ਼ਾਂ, ਉਨ੍ਹਾਂ ਨੂੰ ਖਾ ਰਹੇ ਆਵਾਰਾ ਕੁੱਤੇ! ਇਜ਼ਰਾਈਲੀ ਹਮਲਿਆਂ ਦੌਰਾਨ ਗਾਜ਼ਾ ਦੇ ਲੋਕਾਂ ਦਾ ਝਲਕਿਆ ਦਰਦ
Garlic Benefits: ਮਰਦਾਂ ਲਈ ਵਰਦਾਨ ਹੈ ਲੱਸਣ ਦਾ ਸੇਵਨ! ਡਾਈਟ 'ਚ ਸ਼ਾਮਿਲ ਕਰ ਮਿਲਦੇ ਗਜ਼ਬ ਫਾਇਦੇ
Garlic Benefits: ਮਰਦਾਂ ਲਈ ਵਰਦਾਨ ਹੈ ਲੱਸਣ ਦਾ ਸੇਵਨ! ਡਾਈਟ 'ਚ ਸ਼ਾਮਿਲ ਕਰ ਮਿਲਦੇ ਗਜ਼ਬ ਫਾਇਦੇ
Eye Sight Food: ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ ਸੂਪਰਫੂਡ, ਅੱਖਾਂ ਦੀ ਰੌਸ਼ਨੀ ਨਵੀਂ ਹੋਵੇਗੀ ਕਮਜ਼ੋਰ
Eye Sight Food: ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ ਸੂਪਰਫੂਡ, ਅੱਖਾਂ ਦੀ ਰੌਸ਼ਨੀ ਨਵੀਂ ਹੋਵੇਗੀ ਕਮਜ਼ੋਰ
Embed widget