ਪੜਚੋਲ ਕਰੋ
Advertisement
ਹਰਿਮੰਦਰ ਸਾਹਿਬ ਵਿਖੇ 'ਸਰਬਤ ਖ਼ਾਲਸਾ' ਵਾਲੇ ਤੇ ਸ਼੍ਰੋਮਣੀ ਕਮੇਟੀ ਡਾਂਗੋ-ਡਾਂਗੀ
ਅੰਮ੍ਰਿਤਸਰ: ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਹਮਾਇਤੀ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਸ ਵਿੱਚ ਝਗੜ ਪਏ। ਇਸ ਘਟਨਾ ਵਿੱਚ ਕਮੇਟੀ ਦੇ ਦੋ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ। ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਛੋਟਾ ਘੱਲੂਘਾਰਾ ਗੁਰਦਵਾਰਾ ਮਾਮਲੇ 'ਚ ਜੌਹਰ ਸਿੰਘ ਦਾ ਪੱਖ ਸੁਣਨ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ। ਮੁਤਵਾਜ਼ੀ ਜਥੇਦਾਰਾਂ 'ਚੋਂ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਵੀ ਉੱਥੇ ਮੌਜੂਦ ਸਨ।
ਜੌਹਰ ਸਿੰਘ ਨੂੰ ਭਲਕੇ 13 ਅਕਤੂਬਰ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਅੱਜ ਹੀ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਥਾਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਲਈ ਆ ਗਿਆ। ਜੌਹਰ ਸਿੰਘ ਪਹਿਲਾਂ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਗਿਆ ਅਤੇ ਜਦੋਂ ਸਰਬਤ ਖ਼ਾਲਸਾ ਦੇ ਜੱਥੇਦਾਰ ਤੇ ਸਮਰਥਕ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕ ਲਿਆ, ਜਿਸ ਕਾਰਨ ਟਕਰਾਅ ਹੋ ਗਿਆ। ਸ਼੍ਰੋਮਣੀ ਕਮੇਟੀ ਨੇ ਇਹ ਇਲਜ਼ਾਮ ਲਾਇਆ ਹੈ ਕਿ ਸਤਨਾਮ ਸਿੰਘ ਮੁੰਨਵਾਂ ਤੇ ਸਰਬਤ ਖ਼ਾਲਸਾ ਦੇ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਸੀ।
ਦੱਸ ਦੇਈਏ ਜੌਹਰ ਸਿੰਘ ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਤੇ ਇੱਥੋਂ ਦੇ ਸਕੱਤਰ ਦਾ ਬੀਤੇ ਦਿਨੀਂ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਫੜੇ ਜਾਣ ਕਾਰਨ, ਜੌਹਰ ਸਿੰਘ ਨੂੰ ਪ੍ਰਧਾਨ ਹੋਣ ਨਾਤੇ ਜਵਾਬਤਲਬੀ ਲਈ ਸੱਦਿਆ ਗਿਆ ਸੀ। ਇਸ ਬਾਰੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ, ਸਾਬਕਾ ਆਗੂ ਤੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਵੱਲੋਂ ਉਸ ਸਬੰਧੀ ਅਕਾਲ ਤਖਤ 'ਤੇ ਸ਼ਿਕਾਇਤ ਕੀਤੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement